ਆਪਣੀ ਪੋਸਟ ਇਥੇ ਲੱਭੋ

Monday, 25 April 2022

EM MEETING WITH LECTURER UNION: ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ, ਮਸਲੇ ਹੋਣਗੇ ਹੱਲ- ਸਿੱਖਿਆ ਮੰਤਰੀ

ਮੋਹਾਲੀ, 24 ਅਪ੍ਰੈਲ 

 ਅੱਜ  24 ਅਪ੍ਰੈਲ ਨੂੰ  ਸਿੱਖਿਆ ਮੰਤਰੀ ਪੰਜਾਬ ਸਰਕਾਰ ਸ. ਗੁਰਮੀਤ ਸਿੰਘ ਮੀਤ ਹੇਅਰ ਨਾਲ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ ।

ਇਸ ਮੀਟਿੰਗ ਦੌਰਾਨ ਸਕੂਲ ਲੈਕਚਰਾਰਾਂ ਦੇ ਮਸਲਿਆਂ ਅਤੇ ਦਰਪੇਸ਼ ਸਮੱਸਿਆਵਵਾਂ ਸਬੰਧੀ ਸਿੱਖਿਆ ਮੰਤਰੀ ਨੂੰ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ ਅਤੇ ਸਿੱਖਿਆ ਮੰਤਰੀ ਨੇ ਸਾਰੇ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ।ਇਸ ਸਮੇਂ ਉਨ੍ਹਾਂ ਦੇ ਓ. ਐਸ ਡੀ ਨਾਲ ਵੀ ਸੇਵਾ ਨਿਯਮਾਂ ਅਤੇ ਹੋਰ ਮਸਲਿਆਂ ਤੇ ਵਿਸਥਾਰ ਨਾਲ ਚਰਚਾ ਹੋਈ ।

ਇਸ ਮੌਕੇ ਗੁਰਪ੍ਰੀਤ ਸਿੰਘ ਬਠਿੰਡਾ, ਜਸਪਾਲ ਸਿੰਘ, ਸ਼ਿਸ਼ਨ ਕੁਮਾਰ ਸੰਗਰੂਰ, ਰਾਮਵੀਰ ਸਿੰਘ,ਪੂਰਨ ਸਹਿਗਲ ਫਤਿਹਗੜ੍ਹ ਸਾਹਿਬ, ਜਸਕਰਨ ਸਿੰਘ ਬਠਿੰਡਾ ਆਦਿ ਮੌਜੂਦ ਸਨ।

RECENT UPDATES

Today's Highlight