ਚੰਡੀਗੜ੍ਹ 22 ਅਪ੍ਰੈਲ
ਕੁੱਕ ਕਮ ਹੈਲਪਰਾਂ ਨੂੰ ਨੌਕਰੀ ਤੋਂ ਹਟਾਉਣ ਸਬੰਧੀ ਡੀਪੀਆਈ ਵਲੋਂ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੁੱਕ ਕਮ ਹੈਲਪਰ ਨੂੰ ਬਕਾਇਦਾ ਕਾਰਨ ਦੱਸੋ ਨੋਟਿਸ, ਉਸਦਾ ਜਵਾਬ ਅਤੇ ਯੋਗ ਪੜਤਾਲ ਤੋਂ ਬਾਅਦ ਹੀ ਦਫਤਰੀ ਹੁਕਮਾਂ ਨਾਲ ਨੌਕਰੀ ਤੋਂ ਹਟਾਇਆ ਜਾ ਸਕਦਾ ਹੈ, ਜਦੋਂ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ ਕੁਝ ਸਕੂਲ ਮੁੱਖੀਆਂ ਵੱਲੋਂ ਕੇਵਲ ਸਕੂਲ ਮੈਨੇਜਮੈਂਟ ਕਮੇਟੀ ਦੁਆਰਾ ਮਤਾ ਪਾ ਕੇ ਹੀ ਕੁੱਕ ਕਮ ਹੈਲਪਰਾਂ ਨੂੰ ਨੌਕਰੀ ਤੋਂ ਹਟਾਇਆ ਜਾਂਦਾ ਹੈ, ਜਿਸ ਨਾਲ ਵਿਭਾਗ ਨੂੰ ਬੇਲੋੜੇ ਕੋਰਟ ਕੇਸਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਡੀਪੀਆਈ ਨੇ ਸਮੂਹ ਸਕੂਲ ਮੁਖੀਆਂ ਨੂੰ ਮੁੜ ਹਦਾਇਤ ਕੀਤੀ ਕਿ (READ HERE) ਉਕਤ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ਅਤੇ ਜੇਕਰ ਕਿਸੇ ਕੇਸ ਵਿੱਚ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਾਰਨ ਹਰਜਾਨਾ ਪਾਇਆ ਜਾਂਦਾ ਹੈ ਤਾਂ ਸਬੰਧਤ ਸਕੂਲ ਮੁੱਖੀ ਹੀ ਜਿੰਮੇਵਾਰ ਹੋਵੇਗੇ ਅਤੇ ਕੋਰਟ ਵੱਲੋਂ ਪਾਏ ਗਏ ਹਰਜਾਨੇ ਦੀ ਰਕਮ ਸਬੰਧਤ ਸਕੂਲ ਮੁੱਖੀ ਵੱਲੋਂ ਹੀ ਵਸੂਲੀ ਜਾਵੇਗੀ।