ਸਿੱਖਿਆ ਮੰਤਰੀ ਨੇ ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਚਾਣਨ ਵਾਲਾ ਦੇ ਸਲਾਨਾ ਸਮਾਗਮ ਵਿਚ ਕੀਤੀ ਸ਼ਿਰਕਤ
ਸਮਾਰਟ ਸਕੂਲ ਚਾਨਣਵਾਲਾ ਸਰਹੱਦੀ ਖੇਤਰ ਦੇ ਲੋਕਾਂ ਲਈ ਬਣਿਆ ਚਾਨਣ ਮੁਨਾਰਾ
ਅਧਿਆਪਕਾਂ ਦੇ ਸਮਰਪਨ ਦੀ ਕੀਤੀ ਜ਼ੋਰਦਾਰ ਸਲਾਘਾ
ਪੰਜਾਬ ਬਣੇਗਾ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ
ਪਿੰਡਾ ਵਿੱਚ ਬਣਾਏ ਜਾਣਗੇ ਖੇਡ ਦੇ ਮੈਦਾਨ
ਪੰਜਾਬ ਸਰਕਾਰ ਜਲਦ ਕਰੇਗੀ 10500 ਅਧਿਆਪਕਾਂ ਦੀ ਭਰਤੀ
ਫਾਜ਼ਿਲਕਾ 3 ਅਪ੍ਰੈਲ 2022 ( ਇਨਕਲਾਬ ਗਿਲ)
ਪੰਜਾਬ ਦੇ ਸਕੂਲੀ ਸਿੱਖਿਆ, ਉਚੇਰੀ ਸਿੱਖਿਆ, ਖੇਡ ਤੇ ਯੁਵਕ ਸੇਵਾਵਾਂ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਹੈ ਕਿ ਸੂਬਾ ਸਰਕਾਰ ਰਾਜ ਵਿਚ 10500 ਅਧਿਆਪਕਾਂ ਦੀ ਭਰਤੀ ਜਲਦ ਕਰਨ ਜਾ ਰਹੀ ਹੈ।
ਉਹ ਇੱਥੇ ਪਿੰਡ ਚਾਣਨਵਾਲਾ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਦੇ ਸਲਾਨਾ ਸਮਾਗਮ ਸਾਂਝ 2022 ਵਿਚ ਸਿ਼ਰਕਤ ਕਰਨ ਲਈ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨਾਲ ਫਾਜਿ਼ਲਕਾ ਦੇ ਵਿਧਾਇਕ ਸ: ਨਰਿੰਦਰਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੀ ਵਿਸੇ਼ਸ ਤੌਰ ਤੇ ਹਾਜਰ ਸਨ।
ਇਸ ਮੌਕੇ ਆਪਣੇ ਸੰਬਧੋਨ ਵਿਚ ਸਿੱਖਿਆ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਸਰਕਾਰ ਦੀ ਸਿੱਖਿਆ ਅਤੇ ਖੇਡਾਂ ਪ੍ਰਤੀ ਆਉਣ ਵਾਲੀ ਨੀਤੀ ਦੀ ਰੂਪ ਰੇਖਾ ਬਿਆਨ ਕਰਦਿਆਂ ਕਿਹਾ ਕਿ ਰਾਜ ਨੂੰ ਸਿੱਖਿਆ ਅਤੇ ਖੇਡਾਂ ਦੋਹਾਂ ਖੇਤਰਾਂ ਵਿਚ ਦੇਸ਼ ਦਾ ਅਵੱਲ ਸੂਬਾ ਬਣਾਇਆ ਜਾਵੇਗਾ।
ਸਿੱਖਿਆ ਮੰਤਰੀ ਨੇ ਚਾਣਨ ਵਾਲਾ ਦੇ ਮੁੱਖ ਅਧਿਆਪਕ ਲਵਜੀਤ ਗਰੇਵਾਲ ਸਮੇਤ ਉਸਦੇ ਸਟਾਫ ਵੱਲੋਂ ਇਸ ਸਕੂਲ ਨੂੰ ਇਕ ਸ਼ਾਨਦਾਰ ਸਕੂਲ ਬਣਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਦੇ ਸਮਰਪਨ ਵਿਚ ਕੋਈ ਕਮੀ ਨਹੀਂ ਹੈ, ਬਲਕਿ ਰਾਸ਼ਟਰ ਨਿਰਮਾਤਾ ਅਧਿਆਪਕ ਹੀ ਪੰਜਾਬ ਸਰਕਾਰ ਦੀ ਸੂਬੇ ਦੇ ਸਕੂਲਾਂ ਨੂੰ ਸਭ ਤੋਂ ਬਿਹਰਤ ਬਣਾਉਣ ਵਿਚ ਸਰਕਾਰ ਦੇ ਲਈ ਮਹੱਤਵਪੂਰਨ ਭੁਮਿਕਾ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਨਵੀਂ ਭਰਤੀ ਕਰਕੇ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਵੇਗੀ ਅਤੇ ਇਸ ਨਾਲ ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਵੀ ਵਧਣਗੇ।
ਸਿੱਖਿਆ ਮੰਤਰੀ ਨੇ ਉਚੇਰੀ ਸਿੱਖਿਆ ਦਾ ਜਿਕਰ ਕਰਦਿਆਂ ਕਿਹਾ ਕਿ ਫਾਜਿ਼ਲਕਾ ਦੇ ਐਮ ਆਰ ਕਾਲਜ ਸਮੇਤ ਸਾਰੇ ਸਰਕਾਰੀ ਕਾਲਜਾਂ ਵਿਚ ਨਵੇਂ ਨਵੇਂ ਕੋਰਸ ਸੁਰੂ ਕੀਤੇ ਜਾਣਗੇ ਤਾਂ ਜ਼ੋ ਸਾਡੇ ਨੌਜਵਾਨ ਸਮੇਂ ਦੇ ਹਾਣ ਦੀ ਸਿੱਖਿਆ ਲੈ ਸਕਣ। ਖੇਡਾਂ ਦੀ ਗੱਲ ਕਰਦਿਆਂ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾ ਕੇਵਲ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਮੈਡਲ ਲਿਆਉਣ ਵਾਲਿਆਂ ਦਾ ਮਾਣ ਸਨਮਾਨ ਕਰੇਗੀ ਪਰ ਨਾਲ ਦੀ ਨਾਲ ਅਜਿਹਾ ਖੇਡ ਮਹੌਲ ਸਿਰਜਿਆ ਜਾਵੇਗਾ ਕਿ ਸਾਡੇ ਨੌਜਵਾਨ ਮੈਡਲ ਜਿੱਤ ਸਕਨ। ਉਨ੍ਹਾਂ ਨੇ ਕਿਹਾ ਕਿ ਮੁੜ ਤੋਂ ਖੇਡਾਂ ਵਿਚ ਪੰਜਾਬ ਦੀ ਸਰਦਾਰੀ ਕਾਇਮ ਕੀਤੀ ਜਾਵੇਗੀ। ਉਨ੍ਹਾਂ ਨੇ ਐਲਾਣ ਕੀਤਾ ਕਿ ਸਰਕਾਰ ਜਿੰਨ੍ਹਾਂ ਵੀ ਪਿੰਡਾਂ ਵਿਚ ਜਮੀਨ ਉਪਲਬੱਧ ਹੋਵੇਗੀ ਘਾਹ ਵਾਲੇ ਖੇਡ ਮੈਦਾਨ ਆਉਣ ਵਾਲੇ 2-3 ਸਾਲ ਵਿਚ ਬਣਾਏਗੀ।
ਇਸ ਮੌਕੇ ਉਨ੍ਹਾਂ ਨੇ ਚਾਣਨ ਵਾਲੇ ਦੇ ਪ੍ਰਾਇਮਰੀ ਸਕੂਲ ਨੂੰ ਮਿੱਡਲ ਕਰਨ ਅਤੇ ਸਕੂਲ ਦੀ ਟਰਾਂਸਪੋਰਟ ਸੇਵਾ ਜਾਰੀ ਰੱਖਣ ਦਾ ਐਲਾਣ ਵੀ ਕੀਤਾ
ਇਸ ਤੋਂ ਪਹਿਲਾਂ ਬੋਲਦਿਆਂ ਫਾਜਿ਼ਲਕਾ ਦੇ ਵਿਧਾਇਕ ਸ: ਨਰਿੰਦਰ ਪਾਲ ਸਿੰਘ ਸਵਨਾ ਨੇ ਮੁੱਖ ਅਧਿਆਪਕ ਲਵਜੀਤ ਗਰੇਵਾਲ ਦੀ ਸਲਾਘਾ ਕਰਦਿਆਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੁੜੀਆਂ ਨੂੰ ਵੀ ਪੜਾਈ ਦੇ ਬਰਾਬਰ ਮੌਕੇ ਦੇਣ। ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਨੇ ਸਕੂਲਾਂ ਵਿਚ ਸਾਰਥਕ ਮੁਕਾਬਲੇਬਾਜੀ ਦੀ ਲੋੜ ਤੇ ਜ਼ੋਰ ਦਿੱਤਾ ਜਦ ਕਿ ਬੱਲੂਆਣਾ ਦੇ ਵਿਧਾਇਕ ਸ: ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੂਰੇ ਪੰਜਾਬ ਦੇ ਸਕੂਲਾਂ ਵਿਚ ਸਿੱਖਿਆ ਸੁਧਾਰ ਕੀਤੇ ਜਾਣਗੇ। ਇਸ ਮੌਕੇ ਕੁਲਦੀਪ ਕੁਮਾਰ ਦੀਪ ਕੰਬੋਜ਼ ਨੇ ਵੀ ਸੰਬੋਧਨ ਕੀਤਾ।
ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਦਾ ਇੱਥੇ ਪੁੱਜਣ ਤੇ ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ ਅਤੇ ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਨੇ ਸਵਾਗਤ ਕੀਤਾ। ਇਸ ਮੌਕੇ ਆਪ ਜਿ਼ਲ੍ਹਾ ਪ੍ਰਧਾਨ ਸ੍ਰੀ ਅਰੁਣ ਵਧਵਾ, ਸਟੇਟ ਮੀਡੀਆ ਕੋਆਰਡੀਨੇਟਰ ਅਮਰਦੀਪ ਬਾਠ, ਸਕੂਲ ਸਟਾਫ ਸਵੀਕਾਰ ਗਾਂਧੀ, ਗੌਰਵ ਕੁਮਾਰ, ਸਵੇਤਾ ਕੁਮਾਰ, ਮਨੀ਼ਸਾ ਢਾਕਾ, ਮੀਡੀਆ ਕੋਆਰਡੀਨੇਟਰ ਇੰਨਕਲਾਬ ਗਿੱਲ, ਸਿਮਲਜੀਤ ਸਿੰਘ ਵੀ ਹਾਜਰ ਸਨ।
ਇਸ ਮੌਕੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੀਆਂ ਸਭਿਆਚਾਰਕ ਪੇਸ਼ਕਾਰੀਆਂ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ ਅਤੇ ਪਿੰਡ ਦੇ ਲੋਕਾਂ ਨੇ ਵੱਡੇ ਉਤਸਾਹ ਨਾਲ ਭਾਗ ਲਿਆ। ਬੱਚਿਆਂ ਵੱਲੋਂ ਸ਼ਬਦ ਗਾਇਨ, ਸਮੂਹ ਨਾਚ, ਲਘੂ ਨਾਟਿਕਾ, ਲੋਕਗੀਤ, ਕਰਾਟੇ ਦੇ ਕਰਤਬ, ਗੱਤਕਾ, ਰਾਜਸਥਾਨੀ ਨਾਚ, ਭੰਗੜਾ ਅਤੇ ਗਿੱਧਾ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸਾਵਣ ਸੁੱਖਾ ਪਰਿਵਾਰ ਵੱਲੋਂ ਸਕੂਲ ਨੂੰ 51000 ਰੁਪਏ ਦੀ ਸਹਾਇਤਾ ਦੇਣ ਦਾ ਐਲਾਣ ਵੀ ਕੀਤਾ ਗਿਆ।
ਕਿਉਂ ਖਾਸ ਹੈ ਚਾਣਨ ਵਾਲੇ ਦਾ ਸਰਕਾਰੀ ਪ੍ਰਾਇਮਰੀ ਸਕੂਲ-
ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਪਹਿਲਾਂ ਪੂਰੀ ਤਰਾਂ ਏਅਰ ਕੰਡੀਸ਼ਨਡ ਸਰਕਾਰੀ ਪ੍ਰਾਇਮਰੀ ਸਕੂਲ ਹੈ। ਜਿਸ ਦੀਆਂ ਸਾਰੀਆਂ ਜਮਾਤਾਂ ਸਮਾਰਟ ਕਲਾਸ ਰੂਮ ਨਾਲ ਸੁਸੱਜਿਤ ਹਨ। ਇਸ ਵਿਚ ਓਪਨ ਜਿੰਮ, ਲਿਸਨਿੰਗ ਲੈਬ, ਔਡੀਟੋਰੀਅਮ, ਬਾਇਓਮੈਟ੍ਰਿਕ ਹਾਜਰੀ, ਈ ਲਾਇਬ੍ਰੇਰੀ, ਕੰਪਿਊਟਰ ਕਲਾਸ, ਵਾਈਫਾਈ ਕੈਂਪਸ ਹੈ।