ਬੀ ਐੱਡ ਅਧਿਆਪਕ ਫਰੰਟ ਵਲੋਂ ਪੇਪਰ ਡਿਊਟੀ ਤੋਂ ਬਾਅਦ ਅਧਿਆਪਕਾਂ ਨੂੰ ਸਕੂਲ ਬਲਾਉਣ ਦੀ ਨਿਖੇਧੀ
ਬੀ ਐਡ ਅਧਿਆਪਕ ਫਰੰਟ ਪੰਜਾਬ ਦੀ ਜਿਲ੍ਹਾ ਫਾਜ਼ਿਲਕਾ ਇਕਾਈ ਦੇ ਅਹੁੱਦੇਦਾਰਾਂ ਨੇ ਸੂਬਾ ਕਮੇਟੀ ਪ੍ਰਚਾਰ ਸਕੱਤਰ ਦਪਿੰਦਰ ਸਿੰਘ ਢਿੱਲੋਂ ਦੀ ਅਗਵਾਈ ਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਉਸ ਪੱਤਰ ਜਿਸ ਵਿੱਚ ਹੁਣ ਸਕੂਲਾਂ ਚ ਚੱਲ ਰਹੀਆਂ ਬੋਰਡ ਪ੍ਰਿਖਿਆਵਾਂ ਦੌਰਾਨ ਪੇਪਰ ਤੋਂ ਬਾਅਦ ਆਪਣੇ ਪਿੱਤਰੀ ਸਕੁੂਲ ਚ ਹਾਜ਼ਰੀ ਦੇਣ ਬਾਰੇ ਕਿਹਾ ਗਿਆ ਹੈ ਦੀ ਨਿਖੇਧੀ ਕਰਦਿਆਂ ਪ੍ਰੈੱਸ ਨੂੰ ਜਾਰੀ ਨੋਟ ਵਿੱਚ ਕਿਹਾ ਕਿ ਜੇਕਰ ਬੋਰਡ ਵਲੋਂ ਅਧਿਆਪਕਾਂ ਨੂੰ ਪੇਪਰ ਤੋਂ ਬਾਅਦ ਸਕੂਲਾਂ ਵਿੱਚ ਹਾਜ਼ਰ ਹੀ ਕਰਵਾਉਣਾ ਸੀ ਤਾਂ ਉਹਨਾਂ ਦੀਆਂ ਡਿਊਟੀਆਂ ਹੀ ਪਿਤਰੀ ਸਕੂਲਾਂ ਵਿੱਚ ਲਗਾਉਣੀਆਂ ਚਾਹੀਦੀਆਂ ਸਨ ਹੁਣ ਜਦ ਅਧਿਆਪਕਾਂ ਦੀਆਂ ਡਿਊਟੀਆਂ ਉਹਨਾਂ ਦੇ ਸਕੂਲਾਂ ਤੋਂ 15 ਤੋਂ 20 ਕਿਲੋਮੀਟਰ ਦੀ ਦੂਰੀ ਤੇ ਲੱਗੀਆਂ ਹਨ ਤਾਂ ਉਹਨਾਂ ਨੂੰ ਡਿਊਟੀ ਤੋਂ ਬਾਅਦ ਸਕੂਲ ਜਾਣ ਲਈ ਖਾਸ ਕਰ ਮਹਿਲਾ ਅਧਿਆਪਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਜੇਕਰ ਉਹ ਮੁਸ਼ਕਿਲਾਂ ਝੱਲਦੇ ਸਕੂਲ ਪਹੁੰਚ ਵੀ ਜਾਣਗੇ ਤਾਂ ਉਸ ਸਮੇਂ ਤੱਕ ਛੁੱਟੀ ਦਾ ਸਮਾਂ ਹੋ ਚੁੱਕਿਆ ਹੋਵੇਗਾ ਤੇ ਉਹ ਕੋਈ ਕੰਮ ਵੀ ਨਹੀਂ ਕਰ ਸਕਣਗੇ ਇਸ ਲਈ ਯੂਨੀਅਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਾਂ ਤਾਂ ਅਧਿਆਪਕਾਂ ਦੀਆਂ ਡਿਊਟੀਆਂ ਪਿੱਤਰੀ ਸਕੂਲਾਂ ਚ ਲਗਾਈਆਂ ਜਾਣ ਜਾਂ ਅਧਿਆਪਕਾਂ ਨੂੰ ਪੇਪਰ ਡਿਊਟੀ ਤੋਂ ਬਾਅਦ ਸਕੂਲ ਆਉਣ ਲਈ ਲਗਾਈ ਸ਼ਰਤ ਹਟਾਈ ਜਾਵੇ ਅਧਿਆਪਕਾਂ ਨੂੰ ਸਿਰਫ ਪੇਪਰ ਚ ਛੁੱਟੀ ਵਾਲੇ ਦਿਨ ਹੀ ਸਕੂਲ ਆਉਣ ਲਈ ਕਿਹਾ ਜਾਵੇ ਤਾਂ ਜੋ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਸਮੇਂ ਜਿਲ੍ਹਾ ਸਰਪਰਸਤ ਰਾਕੇਸ਼ ਸਿੰਘ ਜਿਲ੍ਹਾ ਪ੍ਰਧਾਨ ਸਤਿੰਦਰ ਸਚਦੇਵਾ ਜਨਰਲ ਸਕੱਤਰ ਪ੍ਰੇਮ ਕੰਬੋਜ ਅਤੇ ਸਮੂਹ ਜਿਲ੍ਹਾ ਅਹੁੱਦੇਦਾਰ ਸ਼ਾਮਿਲ ਸਨ।