ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਵਲੋਂ ਸਕੂਲ ਦੀਆਂ ਗਤੀਵਿਧੀਆਂ 'ਤੇ ਡਾਕੂਮੈਂਟਰੀ ਫਿਲਮ ਤਿਆਰ ਕਰਕੇ ਵੱਡੀ ਸਕਰੀਨ 'ਤੇ ਪਿੰਡ ਦੀ ਸੱਥ ਵਿਚ ਦਿਖਾਈ ਗਈ
ਪੇਸ਼ਕਾਰੀ ਸ਼ੋ "ਦਾਖਲਾ ਮੁਹਿੰਮ" ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ
ਪਟਿਆਲਾ 26 ਮਾਰਚ( ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਵੱਲੋਂ ਮਿਤੀ 25 ਮਾਰਚ 2022 ਨੂੰ ਸ਼ਾਮ 6:30 ਵਜੇ ਪਿੰਡ ਅਤੇ ਸੱਥ ਨੱਥਿਆਣਾ ਪੱਤੀ ਵਿਖੇ ਵਿਖੇ ਸੈਸ਼ਨ 2022-2023 ਦੇ ਦਾਖਲਿਆਂ ਲਈ ਸਕੂਲ ਦੀਆਂ ਸਲਾਨਾ ਗਤੀ ਵਿਧੀਆਂ, ਸੰਬਧੀ ਇਕ ਡਾਕੂਮੈਂਟਰੀ ਫਿਲਮ ਪ੍ਰਦਰਸ਼ਿਤ ਕੀਤੀ ਗਈ । ਇਸ ਮੌਕੇ 'ਤੇ ਇੰਜੀ: ਅਮਰਜੀਤ ਸਿੰਘ ਜਿਲ੍ਹਾਂ ਸਿੱਖਿਆ ਅਫ਼ਸਰ (ਐ.ਸਿ.), ਸੁਖਵਿੰਦਰ ਕੁਮਾਰ ਖੋਸਲਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਐਨ.ਪੀ.ਐਚ.ਸੀ ਪਟਿਆਲਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ । ਡਾ ਨਰਿੰਦਰ ਸਿੰਘ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਪੜ੍ਹਾਓ ਪੰਜਾਬ, ਮੇਜਰ ਸਿੰਘ, ਅਨੂਪ ਸ਼ਰਮਾ ਅਤੇ ਪਰਮਿੰਦਰ ਸਿੰਘ ਮੀਡੀਆ ਟੀਮ ਪਟਿਆਲਾ ਵੀ ਇਸ ਮੌਕੇ 'ਤੇ ਹਾਜ਼ਰ ਸਨ। ਡਕਾਲਾ ਸਕੂਲ ਦੀ ਡਾਕੂਮੈਂਟਰੀ ਫਿਲਮ ਵਿੱਚ ਵਿਗਿਆਨ , ਗਣਿਤ, ਇੰਗਲਿਸ਼ ਅਤੇ ਸਮਾਜਿਕ ਸਿੱਖਿਆ ਦੇ ਮੇਲੇ , ਵਰਸ਼ਾਪ, EBC ( ਇੰਗਲਿਸ਼ ਬੂਸਟਰ ਕਲਬ )ਦੀਆਂ ਗਤੀਵਿਧੀਆਂ, ਸਾਲਾਨਾ ਫੰਕਸ਼ਨ, ਐਥਲੈਟਿਕ ਮੀਟ ਅਤੇ ਸਕੂਲ ਵਿਚ ਹੋਰ ਧਾਰਮਿਕ ਪ੍ਰੋਗਰਾਮਾਂ ਦੇ ਕਲਿਪ ਦਿਖਾਏ ਗਏ। ਕੋਵਿਡ ਦੌਰਾਨ ਆਨ ਲਾਈਨ ਸਿੱਖਿਆ ਲਈ ਅਧਿਆਪਕਾਂ ਦੁਆਰਾ ਤਿਆਰ ਕੀਤੇ ਗਏ ਲੈਕਚਰਜ ਦੀਆਂ ਕਲਿਪਾਂ ਵੀ ਦਿਖਾਈਆਂ ਗਈਆਂ ।
ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਵੱਡੀ ਸਕਰੀਨ 'ਤੇ ਦੇਖ ਕੇ ਬਹੁਤ ਖੁਸ਼ ਅਤੇ ਪ੍ਰਭਾਵਿਤ ਹੋਏ। ਡਕਾਲਾ ਸਕੂਲ ਵਲੋਂ ਕੀਤੇ ਗਏ ਦਾਖ਼ਲਾ ਮੁਹਿੰਮ ਦੇ ਇਸ ਨਵੇਕਲੇ ਉਪਰਾਲੇ ਦਾ ਪਿੰਡ ਵਾਸੀਆਂ ਤੇ ਸਕਾਰਾਤਮਕ ਪ੍ਰਭਾਵ ਪਿਆ। ਕਈ ਮਾਪਿਆਂ ਨੇ ਆਪਣੇ ਬੱਚਿਆਂ ਦੇ ਨਵੇਂ ਦਾਖ਼ਲੇ ਲਈ ਰਜਿਸਟ੍ਰੇਸ਼ਨ ਕਰਵਾਈ । ਸਕੂਲ ਦੇ ਪ੍ਰਿੰਸੀਪਲ ਸੁਦੇਸ਼ ਕੁਮਾਰੀ ਨੇ ਸਕੂਲ ਦੀਆਂ ਸਹੂਲਤਾਂ ਬਾਰੇ ਦੱਸਿਆ , ਮਾਪਿਆਂ ਨੂੰ ਆਪਣੇ ਬੱਚੇ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸਰਕਾਰੀ ਐਲੀਮੈਂਟਰੀ ਸਕੂਲ ਡਕਾਲਾ ਦੇ ਇੰਚਾਰਜ ਰਿੰਪਲ ਨੇ ਵੀ ਮਾਪਿਆਂ ਨੂੰ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਕਿਹਾ। ਇਸ ਮੌਕੇ ਸ.ਸ.ਸ.ਸ. ਡਕਾਲਾ ਸਕੂਲ ਦੇ ਅਧਿਆਪਕ ਅਨੂ ਗਰਗ, ਹਰਜੀਤ ਕੌਰ, ਨਵਨੀਤ ਕੌਰ, ਰਵਨੀਤ ਕੌਰ, ਪੂਨਮ ਰਾਣੀ , ਕੁਲਦੀਪ ਕੌਰ, ਰਜਿੰਦਰ ਕੌਰ , ਰਮਨਦੀਪ ਕੌਰ ਅਤੇ ਦਲਬੀਰ ਸਿੰਘ, ਮਾਨਵਜੀਤ ਸਿੰਘ, ਤਲਵਿੰਦਰ ਸਿੰਘ, ਜਸਕਰਨ ਸਿੰਘ, ਸੁਖਦੇਵ ਸਿੰਘ ਅਤੇ ਤਰਸੇਮ ਸਿੰਘ ਵੀ ਹਾਜ਼ਰ ਸਨ ।