ਆਪਣੀ ਪੋਸਟ ਇਥੇ ਲੱਭੋ

Friday, 25 March 2022

PSEB BOARD EXAM: ਦਸਵੀਂ ਦੀਆਂ ਪ੍ਰੀਖਿਆਵਾਂ ਸਵੇਰ ਦੇ ਸੈਸ਼ਨ ਅਤੇ 12 ਵੀਂ ਦੀਆਂ ਪ੍ਰੀਖਿਆਵਾਂ ਸਾ਼ਮ ਦੇ ਸੈਸ਼ਨ ਵਿੱਚ ਹੋਣਗੀਆਂ- ਕੰਟਰੋਲਰ

 

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਅਤੇ ਦਸਵੀਂ ਸ਼੍ਰੇਣੀ (ਸਮੇਤ ਓਪਨ ਸਕੂਲ, ਕੰਪਾਰਟਮੈਂਟ/ਰੀਅਪੀਅਰ, ਵਾਧੂ ਵਿਸ਼ਾ , ਕਾਰਗੁਜਾਰੀ ਵਧਾਉਣ ਅਤੇ ਓਪਨ ਰੀਅਪੀਅਰ) ਦੀ(ਟਰਮ 2)/ ਸਲਾਨਾ ਪ੍ਰੀਖਿਆ ਕ੍ਰਮਵਾਰ ਮਿਤੀ 22.4.2022 ਤੋਂ 23.5.2022 ਤੱਕ ਅਤੇ 29.4.2022 ਤੋਂ 19.5.2022 ਤੱਕ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ 

 ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ ਦੁਪਿਹਰ 2.00 ਵਜੇ ਅਤੇ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ ਸਵੇਰੇ 10.00 ਵਜੇ ਹੋਵੇਗਾ।

 ਪ੍ਰੈਕਟੀਕਲ ਦੀਆਂ ਮਿਤੀਆਂ ਸਬੰਧੀ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ। ਲਿਖਤੀ ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲਬਧ ਹੈ। ਇਹ ਜਾਣਕਾਰੀ ਜੇ.ਆਰ.ਮਹਿਰੋਕ ਕੰਟਰੋਲਰ ਪ੍ਰੀਖਿਆਵਾਂ ਵਲੋਂ ਸਾਂਝੀ ਕੀਤੀ ਗਈ ਹੈ।

RECENT UPDATES

Today's Highlight