ਆਈਏਐਸ ਕ੍ਰਿਸ਼ਨ ਕੁਮਾਰ ਦੇ ਮੁੜ ਸਿੱਖਿਆ ਵਿਭਾਗ' ਚ ਆਉਣ ਦੇ ਚਰਚੇ

ਆਮ ਆਦਮੀ ਪਾਰਟੀ ਸਿੱਖਿਆ ਦੇ ਸੁਧਾਰ ਲਈ ਕ੍ਰਿਸ਼ਨ ਕੁਮਾਰ 'ਤੇ ਜਤਾ ਸਕਦੀ ਹੈ  ਭਰੋਸਾ. 

 ਕ੍ਰਿਸ਼ਨ ਕੁਮਾਰ ਨੂੰ ਫਿਰ ਤੋਂ ਸਿੱਖਿਆ ਦੀ ਕਮਾਨ ਮਿਲੇਗੀ।
 

ਚੰਡੀਗੜ੍ਹ:.  ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨ ਦਾ ਦਾਅਵਾ ਕੀਤਾ ਸੀ।  16   ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀਬਾੜੀ, ਸਿੱਖਿਆ, ਸਿਹਤ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਹੈ। 


ਪਤਾ ਲੱਗਾ ਹੈ ਕਿ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ  ‘ਆਪ’ ਸਰਕਾਰ ਇੱਕ ਵਾਰ ਫਿਰ ਸਿੱਖਿਆ ਵਿਭਾਗ ਦੀ ਕਮਾਨ ਸਿੱਖਿਆ ਵਿਭਾਗ ਦੇ ਸਾਬਕਾ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸੌਂਪ ਸਕਦੀ ਹੈ। 


ਹਾਲਾਂਕਿ  ਸਾਬਕਾ ਸਿੱਖਿਆ ਸਕੱਤਰ ਦਾ ਸੁਭਾਅ ਅਤੇ ਕਾਰਜ਼ਸ਼ੈਲੀ ਦਾ ਆਪਣਾ ਹੀ ਢੰਗ ਹੈ, ਹੋ ਸਕਦਾ   ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਕ੍ਰਿਸ਼ਨ ਕੁਮਾਰ ਦੇ ਕੰਮ ਕਰਨ ਦੀ ਸ਼ੈਲੀ ਵਿੱਚ ਫਰਕ ਆਵੇ। ਮਾਹਿਰਾਂ ਦਾ ਕਹਿਣਾ ਹੈ ਕਿ ‘ਆਪ’ ਦੇ ਕਈ ਆਗੂਆਂ ਨੇ ਕ੍ਰਿਸ਼ਨ ਕੁਮਾਰ ਨੂੰ ਸਿੱਖਿਆ ਵਿਭਾਗ ਵਿੱਚ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ  ਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਵਿਦਾਈ ਤੋਂ  ਬਾਅਦ,   ਚਰਨਜੀਤ ਸਿੰਘ  ਚੰਨੀ ਸਰਕਾਰ ਨੇ  ਓ.ਪੀ. ਸੋਨੀ ਦੀ ਥਾਂ ਪਰਗਟ ਸਿੰਘ ਨੂੰ ਸਿੱਖਿਆ ਮੰਤਰੀ ਬਣਾਇਆ ਸੀ , ਅਤੇ ਅਹਿਮ ਫੈਸਲਾ ਲੈਂਦੇ ਹੋਏ ਪਿਛਲੇ ਕਰੀਬ ਸਾਢੇ 4 ਸਾਲ ਤੋਂ ਬਤੌਰ ਸਿੱਖਿਆ ਸਕੱਤਰ ਸੇਵਾਵਾਂ ਦੇ ਰਹੇ ਆਈ. ਏ .ਐੱਸ , ਅਧਿਕਾਰੀ ਕ੍ਰਿਸ਼ਨ ਕੁਮਾਰ ਦੀ ਵੀ ਇਸ ਅਹੁਦੇ ਤੋਂ ਛੁੱਟੀ ਕਰਦੇ ਹੋਏ ਅਜਾਏ ਕੁਮਾਰ ਸ਼ਰਮਾ ਨੂੰ ਰਾਜ ਦਾ ਨਵਾਂ ਸਿੱਖਿਆ ਸਕੱਤਰ ਲਗਾਇਆ ਗਿਆ ਸੀ।


 ਕ੍ਰਿਸ਼ਨ ਕੁਮਾਰ ਸਬੰਧੀ ਕਿਹਾ ਜਾਂਦਾ ਰਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਅਧਿਕਾਰੀਆਂ 'ਚੋਂ ਸਨ। ਲੇਕਿਨ ਸਿੱਖਿਆ ਸਕੱਤਰ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਅਧਿਕਾਰੀ ਹਨ ਇਹ ਗਲ ਵੀ ਸਹੀ ਨਹੀਂ ਹੈ। ਅਕਾਲੀ ਸਰਕਾਰ ਮੌਕੇ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਵੀ ਕ੍ਰਿਸ਼ਨ ਕੁਮਾਰ ਨੂੰ ਹੀ ਡੀਜੀਐਸਸੀ ਲਗਾਇਆ ਗਿਆ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦਾ ਅਹੁਦਾ ਵੀ ਪਹਿਲੀ ਵਾਰ ਕ੍ਰਿਸ਼ਨ ਕੁਮਾਰ ਲਈ ਹੀ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਸਿਖਿਆ ਵਿਭਾਗ ਵਿੱਚ ਇਹ ਅਹੁਦਾ ਮੌਜੂਦ ਨਹੀਂ ਸਨ। 



ਜਿਵੇਂ ਹੀ ਬਾਦਲ ਸਰਕਾਰ ਵਲੋਂ  ਸੇਵਾ ਸਿੰਘ ਸੇਖਵਾਂ ਨੂੰ ਸਿੱਖਿਆ ਮੰਤਰੀ ਲਗਾਇਆ ਗਿਆ ਤਾਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਫਰਵਰੀ 2011 ਵਿੱਚ  ਕ੍ਰਿਸ਼ਨ ਕੁਮਾਰ,  ਜਿਹੜੇ ਕਿ ਉਸ ਸਮੇਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸਨ ਨੂੰ ਹਟਾਇਆ ਗਿਆ ਸੀ। ਸੇਵਾ ਸਿੰਘ ਸੇਖਵਾਂ ਅਤੇ ਕ੍ਰਿਸ਼ਨ ਕੁਮਾਰ ਦੇ ਵਿੱਚਕਾਰ ਸਾਲ 2010 ਵਿੱਚ ਸਰਵ ਸਿੱਖਿਆ ਅਭਿਆਨ ਤਹਿਤ ਭਰਤੀ ਹੋਏ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕਰਨ ਲਈ ਆਪਸ ਵਿੱਚ ਤਕਰਾਰ ਹੋ ਗਈ ਸੀ। ਸਿੱਖਿਆ ਵਿਭਾਗ ਤੋਂ ਹਟਾਏ ਜਾਣ ਤੋਂ ਬਾਅਦ, ਕ੍ਰਿਸ਼ਨ ਕੁਮਾਰ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ 'ਤੇ ਚਲੇ ਗਏ। ਉੱਥੇ ਉਹ ਲੰਮੇ ਸਮੇਂ ਤੋਂ ਪੀਐਮਓ ਵਿੱਚ ਤਾਇਨਾਤ ਸਨ।





 ਪਹਿਲਾਂ ਬਾਦਲ ਸਰਕਾਰ ਨੇ ਸਿਆਸੀ ਫਾਇਦੇ ਲਈ ਕ੍ਰਿਸ਼ਨ ਕੁਮਾਰ ਨੂੰ ਹਟਾਇਆ ਸੀ, ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਉਣ ਤੇ ਦੁਬਾਰਾ ਸਿੱਖਿਆ ਵਿਭਾਗ ਉਨ੍ਹਾਂ ਕੋਲ ਸੰਭਾਲਿਆ ਗਿਆ। ਹੁਣ ਜਦੋਂ ਸੂਬੇ ਵਿਚ ਚੋਣਾਂ ਲਈ ਸਿਰਫ 3 ਮਹੀਨੇ ਦਾ ਸਮਾਂ ਸੀ ਤਾਂ ਫਿਰ ਸਿੱਖਿਆ ਸਕੱਤਰ ਕ੍ਰਿਸ਼ਨ ਨੂੰ ਬਦਲਿਆ ਗਿਆ ਸੀ । 



ਇਸ ਤੋਂ ਸਾਫ ਹੈ ਕਿ ਸਰਕਾਰ ਕੋਈ ਵੀ ਹੋਵੇ ਸਿੱਖਿਆ ਵਿਭਾਗ ਨੂੰ ਸਰਕਾਰਾਂ  ਕ੍ਰਿਸ਼ਨ ਕੁਮਾਰ  ਕੋਲ ਹੀ ਰਖਣਾ ਚਾਹੁੰਦਿਆਂ ਹਨ ਕਿਉਂਕਿ ਸਿੱਖਿਆ ਵਿਭਾਗ ਵਿੱਚ ਕ੍ਰਿਸ਼ਨ ਕੁਮਾਰ ਦੀ ਸ਼ੁਰੂ ਤੋਂ ਹੀ ਮਜ਼ਬੂਤ ਪਕੜ ਰਹੀ ਹੈ। ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ  ਸਰਕਾਰ ਬਣੀ ਹੈ  ਇਹ ਸੰਭਾਵਨਾ ਹੈ ਕਿ ਉਹ ਸਿੱਖਿਆ ਵਿਭਾਗ ਨੂੰ ਫਿਰ ਤੋਂ ਕ੍ਰਿਸ਼ਨ ਕੁਮਾਰ ਦੇ ਹਵਾਲੇ ਕਰ ਸਕਦੀ ਹੈ। 



ਕ੍ਰਿਸ਼ਨ ਕੁਮਾਰ ਦੇ ਕਾਰਜਾਂ ਨੂੰ ਦੇਖੀਏ ਤਾਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਅਹਿਮ ਕਦਮ ਚੁੱਕੇ ਅਤੇ ਸੂਬੇ ਦੇ ਹਜ਼ਾਰਾਂ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਵਾਇਆ, ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਚ ਇੰਗਲਿਸ਼ ਮੀਡੀਅਮ ਸ਼ੁਰੂ ਕਰਵਾਉਣ ਦੇ ਨਾਲ ਪੇਪਰਾਂ ਦੇ ਦਿਨਾਂ ਵਿਚ ਐਕਸਟਰਾ ਕਲਾਸਾਂ ਦੀ ਮੁਹਿੰਮ ਸ਼ੁਰੂ ਕੀਤੀ, ਜਿਸ ਦਾ ਨਤੀਜਾ ਹੈ ਕਿ ਪਿਛਲੇ  ਸਾਲਾਂ ਵਿਚ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਤੋਂ ਕਿਤੇ ਬਿਹਤਰ ਰਹੇ। ਇਥੇ ਹੀ ਬੱਸ ਨਹੀਂ, ਕ੍ਰਿਸ਼ਨ ਕੁਮਾਰ ਨੇ ਆਪਣੀ ਲਾਜਵਾਬੂ ਕਾਰਜਸ਼ੈਲੀ ਦੀ ਬਦੌਲਤ ਸਰਕਾਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਵਾਈਆਂ ਅਤੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਚ ਦਾਖਲਾ ਮੁਹਿੰਮ ਸ਼ੁਰੂ ਕਰ ਕੇ ਦਾਖਲਿਆਂ ਚ ਰਿਕਾਰਡ ਵਾਧਾ ਕਰਵਾਇਆ ਅਤੇ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ ਤੇ ਲਿਆਂਦਾ।
 ਚੋਣਾਂ 'ਚ ਕਾਂਗਰਸ  ਅਧਿਆਪਕ ਵਰਗ ਦੇ ਸਰਕਾਰ ਦੇ ਪ੍ਰਤੀ ਪੈਦਾ ਹੋਏ ਗੁੱਸੇ ਨੂੰ ਸ਼ਾਂਤ ਕਰਨ ਦਾ ਯਤਨ ਕਰਨ 'ਚ ਲੱਗੀ ਸੀ, ਇਸ ਲਈ ਹੀ ਸਿੱਖਿਆ ਸਕੱਤਰ ਨੂੰ ਬਦਲਿਆ ਗਿਆ ।ਇਸ ਫੈਸਲੇ ਤੋਂ ਬਾਅਦ  ਸੂਬੇ ਦੀਆਂ ਅਨੇਕਾਂ ਅਧਿਆਪਕ ਯੂਨੀਅਨਾਂ ਦੀ ਮੰਗ ਪੂਰੀ ਹੋਈ ਸੀ,  ਅਧਿਆਪਕ ਯੂਨੀਅਨਾ ਲੰਬੇ ਸਮੇਂ ਤੋਂ ਕ੍ਰਿਸ਼ਨ ਕੁਮਾਰ ਦੇ ਤਬਾਦਲੇ ਦੀ ਮੰਗ ਕਰ ਰਹੀਆਂ ਸਨ। ਕਿਉਂਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ   ਸੁਭਾਅ ਬਹੁਤ  ਸਖ਼ਤ ਅਤੇ ਅੜਿਅਲ  ਹੈ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends