ਸਿੱਖਿਆ ਬੋਰਡ ਦੀ ਵੈੱਬਸਾਈਟ'ਤੇ ਵਿਦਿਆਰਥੀਆਂ ਦੇ ਅੰਕਾਂ ਨੂੰ ਭਰਨ ਸਬੰਧੀ ਸਪਸ਼ਟੀਕਰਨ
ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਕਿਹਾ ਗਿਆ ਸੀ ਕਿ ਟਰਮ ਪ੍ਰੀਖਿਆਵਾਂ , ਅਤੇ ਟੈਸਟਾਂ ਦੇ ਨੰਬਰ ਬੋਰਡ ਦੀ ਵੈੱਬਸਾਈਟ'ਤੇ ਅਪਲੋਡ ਕੀਤੇ ਜਾਣ। ਇਹਨਾਂ ਹਦਾਇਤਾਂ ਤੋਂ ਬਾਅਦ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਨੰਬਰਾਂ ਨੂੰ ਬੋਰਡ ਵੀ ਵੈਬਸਾਈਟ ਤੇ ਅਪਲੋਡ ਕਰਨ ਵੇਲੇ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Also read:
- ।।PSEB BOARD EXAM DECEMBER 2021 ANSWER KEY।।
- ।।PSEB 10TH BOARD EXAM ANSWER KEY।।
- ।।PSEB 12TH BOARD EXAM ANSWER KEY।।
ਹੁਣ ਸਿੱਖਿਆ ਬੋਰਡ ਵੱਲੋਂ ਸਪਸ਼ਟੀਕਰਨ ਜਾਰੀ ਕਰ ਕਿਹਾ ਗਿਆ ਹੈ ਕਿ " ਪਹਿਲੀਆਂ ਹਿਦਾਇਤਾਂ ਅਨੁਸਾਰ T3 ਵਿੱਚ 0 ਭਰਨ ਨੂੰ ਕਿਹਾ ਗਿਆ ਸੀ। ਪਰ ਤਕਨੀਕੀ ਕਾਰਨ ਸਾਫ਼ਟਵੇਅਰ 0 ਨੂੰ ਅਪਡੇਟ ਨਹੀਂ ਕਰ ਰਿਹਾ ਇਸ ਲਈ ਨਵੀਆਂ ਹਿਦਾਇਤਾਂ ਅਨੁਸਾਰ T3 ਵਿੱਚ T1 ਜਾਂ T2 ਵਾਲ਼ੇ ਅੰਕ ਹੀ ਭਰਨ ਨੂੰ ਕਿਹਾ ਗਿਆ ਹੈ, ਸਾਫ਼ਟਵੇਅਰ ਨੇ ਜੋ ਅੰਕ ਤਿੰਨਾਂ ਵਿੱਚੋ ਜ਼ਿਆਦਾ ਹੋਏ ਉਹ ਹੀ ਅਪਡੇਟ ਕਰਨੇ ਹਨ।
ਨੰਬਰਾਂ ਨੂੰ ਕੀਤਾ ਜਾਵੇਗਾ ਕਨਵਰਟ:
ਸਤੰਬਰ ਪ੍ਰੀਖਿਆ ਵਿੱਚ ਪੰਜਾਬੀ ਦੇ ਪੇਪਰ ਦੇ 30 ਅੰਕ ਸਨ,ਹੁਣ ਪ੍ਰੀ ਬੋਰਡ ਵਿੱਚ ਜ਼ਿਆਦਾਤਰ ਸਕੂਲਾਂ ਨੇ ਪੰਜਾਬੀ ਦੇ ਪੇਪਰ 50 ਅੰਕ ਵਾਲੇ ਪੇਪਰ ਲਏ ਹਨ, ਦੇ ਅੰਕਾਂ ਨੂੰ 40 ਅੰਕਾਂ ਦੀ % ਅਨੁਸਾਰ ਕਨਵਰਟ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਉਪਰ ਭਰਨ ਲਈ ਕਿਹਾ ਗਿਆ ਹੈ।