ਸਿੱਖਿਆ ਬੋਰਡ ਦੀ ਵੈੱਬਸਾਈਟ'ਤੇ ਵਿਦਿਆਰਥੀਆਂ ਦੇ ਅੰਕ ਭਰਨ ਨੂੰ ਲੈ ਕੇ ਬੋਰਡ ਵੱਲੋਂ ਕੋਈ ਲਿਖਤੀ ਸਪੱਸ਼ਟੀਕਰਨ ਨਾ ਹੋਣ ਕਾਰਨ ਅਧਿਆਪਕ ਭੰਬਲਭੁੱਸੇ ਵਿੱਚ ਪਏ
ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਹਦਾਇਤਾਂ ਜਾਰੀ ਕਰਕੇ ਕਿਹਾ ਗਿਆ ਸੀ ਕਿ ਟਰਮ ਪ੍ਰੀਖਿਆਵਾਂ , ਅਤੇ ਟੈਸਟਾਂ ਦੇ ਨੰਬਰ ਬੋਰਡ ਦੀ ਵੈੱਬਸਾਈਟ'ਤੇ ਅਪਲੋਡ ਕੀਤੇ ਜਾਣ। ਇਹ ਹਦਾਇਤਾਂ ਬੋਰਡ ਜਮਾਤਾਂ 5ਵੀਂ , 8ਵੀਂ ,10ਵੀਂ ਅਤੇ 12 ਵੀਂ ਦੇ ਵਿਦਿਆਰਥੀਆਂ ਦੇ ਨੰਬਰਾਂ ਨੂੰ ਅਪਲੋਡ ਕਰਨ ਸਬੰਧੀ ਜਾਰੀ ਕੀਤੀਆਂ ਸਨ।
ਇਹਨਾਂ ਹਦਾਇਤਾਂ ਤੋਂ ਬਾਅਦ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਨੰਬਰਾਂ ਨੂੰ ਬੋਰਡ ਦੀ ਵੈਬਸਾਈਟ ਤੇ ਅਪਲੋਡ ਕਰਨ ਵੇਲੇ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੋਰਡ ਵੈਬਸਾਈਟ ਤੇ ਟੈਸਟ 1, ਟੈਸਟ 2, ਟੈਸਟ 3, ਟਰਮ ਪ੍ਰੀਖਿਆਵਾਂ ਅਤੇ ਪ੍ਰੀ-ਬੋਰਡ ਦੇ ਨੰਬਰ ਭਰਨ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਬਾਅਦ ਕੋਈ 2 ਟੈਸਟਾਂ ਦੇ ਨੰਬਰ ਭਰ ਕੇ ਤੀਸਰਾ ਜੀਰੋ ਜਾਂ ਖਾਲੀ ਛੱਡਣ ਦੀਆਂ ਮੁੰਹ ਜਬਾਨੀ ਹੁਕਮ ਆ ਰਹੇ ਹਨ।
ਹਿੰਦੀ ਸ਼ਿਕਸ਼ਕ ਸੰਘ ਪੰਜਾਬ ਜਨਰਲ ਸਕੱਤਰ ਮਨੋਜ ਕੁਮਾਰ ਨੇ ਬੋਰਡ ਚੇਅਰਮੈਨ ਤੋਂ ਇਸ ਸੰਬੰਧੀ ਸ਼ਪੱਸ਼ਟ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ ਅਤੇ ਇਸਦੀ ਮਿਤੀ ਜੋ 3/3/2022 ਨੂੰ ਖਤਮ ਹੋ ਰਹੀ ਹੈ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ।