ਆਨਲਾਈਨ ਪੜ੍ਹਾਈ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਿਆਂ ਕਰ ਦੇਵੇਗੀ :--
ਅਮ੍ਰਿਤਸਰ 3 ਫਰਵਰੀ
ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਮਰਜੀਤ ਸਿੰਘ ਭੱਲਾ ਨੇ ਕਿਹਾ ਕਿ ਕਰੋਨਾ ਦੀ ਤੀਜੀ ਲਹਿਰ ਨੂੰ ਰੋਕਣ ਦੇ ਨਾਂ ਤੇ ਸਕੂਲ ਕਾਲਜ਼ ਅਣਮਿਥੇ ਸਮੇਂ ਲਈ ਬੰਦ ਕੀਤੇ ਹੋਏ ਹਨ l ਬੱਚਿਆਂ ਤੇ ਧੱਕੇ ਨਾਲ ਪੜ੍ਹਾਈ ਨੂੰ ਆਨਲਾਈਨ ਵਿਚ ਬਦਲ ਕੇ ਨੁਕਸਾਨ ਕੀਤਾ ਜਾ ਰਿਹਾ ਹੈ l ਜਿਸ ਸਮਾਰਟ ਫੋਨ ਨੂੰ ਸਿੱਖਿਆ ਦੇ ਖੇਤਰ ਵਿੱਚ ਅੜ੍ਹੀਕਾ ਸਮਝਿਆ ਜਾਂਦਾ ਸੀ ਅੱਜ ਇਸ ਦੀ ਮੌਜੂਦਗੀ ਤੋਂ ਬਿਨਾਂ ਸਿੱਖਿਆ ਅਸੰਭਵ ਬਣਾ ਦਿੱਤੀ ਗਈ ਹੈ l ਹਰ ਇੱਕ ਵਿਦਿਆਰਥੀ ਕੋਲ ਮੋਬਾਈਲ ਦੀ ਸਹੂਲਤ ਨਹੀਂ ਹੈ ਤੇ ਉਸ ਤੋਂ ਬਾਅਦ ਇੰਟਰਨੈੱਟ ਦੀ ਕੁਨੇਕਟਿਵਟੀ,ਕੰਪਊਟਰ, ਲੈਪਟਾਪ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ।
ਆਨਲਾਈਨ ਪੜ੍ਹਾਈ ਕਾਰਨ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਤੇ ਅਸਰ ਪੈਂਦਾ ਹੈ, ਬੱਚੇ ਗਲਤ ਆਦਤਾਂ ਦਾ ਸ਼ਿਕਾਰ ਹੁੰਦੇ ਹਨ l ਉਹਨਾਂ ਕਿਹਾ ਸਕੂਲ ਭਾਵੇਂ ਬੰਦ ਹਨ ਪਰ ਬਜਾਰਾਂ ਵਿੱਚ ਭੀੜ੍ਹਾਂ, ਬੱਸਾਂ ਵਿੱਚ ਸਵਾਰੀਆਂ ਦੀ ਓਵਰਲੋਡਿੰਗ ਤੇ ਕਈ ਹੋਰ ਸੈਂਟਰਾਂ ਵਿੱਚ ਹੁੰਦੇ ਇਕੱਠ ਵੇਖ਼ੇ ਜਾ ਸਕਦੇ ਹਨ l ਬੱਚਿਆਂ ਨੂੰ ਸਕੂਲਾਂ ਤੋਂ ਦੂਰ ਰੱਖਣਾ ਉਹਨਾਂ ਦੀ ਪੜ੍ਹਾਈ ਨੂੰ ਖਤਮ ਕਰਨ ਦੇ ਬਰਾਬਰ ਹੈ l ਹੁਣ ਜਦੋਂ ਵੱਡੀਆਂ ਵੱਡੀਆਂ ਚੋਣ ਰੈਲੀਆਂ ਹੋ ਰਹੀਆਂ ਹਨ l ਠੇਕੇ /ਆਹਾਤੇ ਭੀੜ੍ਹਾਂ ਨਾਲ ਭਰੇ ਪਏ ਹਨ ਤਾਂ ਸਕੂਲ ਬੰਦ ਰੱਖਣ ਦੀ ਕੋਈ ਤੁਕ ਨਹੀਂ ਬਣਦੀ l ਇਸ ਲਈ ਬੱਚਿਆਂ ਦੀ ਸ਼ਖਸੀਅਤ ਤੇ ਵਿਕਾਸ ਲਈ ਸਕੂਲ ਕਾਲਜ਼ ਤੁਰੰਤ ਖੋਲ੍ਹ ਦੇਣੇ ਚਾਹੀਦੇ ਹਨ l