ਲੁਧਿਆਣਾ, 2 ਫਰਵਰੀ
ਅਗਾਮੀ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਤਾਜਾ Western disturbance ਸਿਸਟਮ ਪ੍ਰਭਾਵਿਤ ਕਰੇਗਾ। ਅੱਜ ਤੜਕਸਾਰ ਤੋਂ ਸੂਬੇ ਚ ਤਿੱਤਰ-ਖੰਭੀ ਬੱਦਲਵਾਈ ਨਾਲ ਮਹੌਲ ਸਰਗਰਮ ਹੈ, ਬਲਕਿ ਸੂਬੇ ਚ ਪੁਰੇ ਦੀਆਂ ਹਵਾਵਾਂ ਵੀ ਸੁਰੂ ਹੋ ਚੁੱਕੀਆਂ ਹੈ ਜਿਸ ਨਾਲ ਅੱਜ ਰਾਤ ਤੋਂ ਹਲਕੀ ਕਾਰਵਾਈ ਸੁਰੂ ਹੋ ਜਾਵੇਗੀ, ਤੜਕਸਾਰ ਬਹੁਤੇ ਭਾਗਾਂ ਚ ਕਾਰਵਾਈ ਵਧੇਗੀ।
ਮੁੱਖ ਕਾਰਵਾਈ ਕੱਲ 3 ਫਰਵਰੀ ਨੂੰ ਹੀ ਰਹੇਗੀ, ਕੱਲ ਸਾਰਾ ਦਿਨ ਵਗਦੀਆਂ ਤੇਜ ਠੰਡੀਆਂ ਪੂਰਬੀ ਹਵਾਵਾਂ ਨਾਲ ਸਮੁੱਚੇ ਪੰਜਾਬ ਚ ਹਲਕੇ/ਦਰਮਿਆਨੇ ਮੀਂਹ ਦੀ ਨਾਲ ਕਿਤੇ-ਕਿਤੇ ਭਾਰੀ ਮੀਂਹ ਦੀ ਉਮੀਦ ਰਹੇਗੀ ਖਾਸਕਰ ਕੇਂਦਰੀ ਪੰਜਾਬ ਅਤੇ ਮਾਝਾ ਖੇਤਰ, ਥੋੜੇ-ਬਹੁਤ ਖੇਤਰਾਂ ਚ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਨ ਹੋਣ ਨਾਲ ਤਕੜੀ ਕਾਰਵਾਈ ਦੀ ਸੰਭਾਵਣਾ ਹੈ।
- PUNJABI UNIVERSITY PATIALA : EXAM POSTPONED, NEW SCHEDULE ANNOUNCED
- PSEB TERM 2 EXAM: 10TH, 12TH ਪ੍ਰੀਖਿਆਵਾਂ ਲਈ ਨਵੀਆਂ ਹਦਾਇਤਾਂ
ਅਗਲੇ ਦੋ ਦਿਨ ਮੀਂਹ, ਬੱਦਲਵਾਈ ਅਤੇ ਠੰਡੀਆਂ ਹਵਾਵਾਂ ਦੇ ਪ੍ਰਭਾਵ ਕਾਰਨ ਕੋਲਡ ਡੇਅ( ਠੰਡਾ ਦਿਨ) ਰਹੇਗਾ, ਇਸ ਸਿਸਟਮ ਦੇ ਅੱਗੇ ਨਿੱਕਲਦਿਆਂ ਹੀ 6-7 ਫਰਵਰੀ ਨੂੰ ਇੱਕ ਕਮਜੋਰ ਸਿਸਟਮ ਪੰਜਾਬ ਤੋਂ ਗੁਜਰੇਗਾ ਜਿਸ ਨਾਲ ਪੂਰਬੀ ਹਵਾਵਾਂ ਦਾ ਅਸਰ ਲਗਾਤਾਰ ਬਣੇ ਰਹਿਣ ਕਾਰਨ ਕਿਤੇ-ਕਿਤੇ ਹਲਕੀ ਫੁਹਾਰਅਤੇ ਕੁਝ ਖੇਤਰਾਂ ਚ ਧੁੰਦ ਅਤੇ ਧੁੰਦ ਦੇ ਬੱਦਲਾ ਬਣੇ ਰਹਿ ਸਕਦੇ ਹਨ।