ਸੰਗੀਤ ਦੀ ਰਾਣੀ ਲਤਾ ਮੰਗੇਸ਼ਕਰ ਦਾ ਦਿਹਾਂਤ ਹੋ ਗਿਆ ਹੈ। ਉਹ 8 ਜਨਵਰੀ ਤੋਂ ਬ੍ਰੀਚ ਕੈਂਡੀ ਹਸਪਤਾਲ ਵਿੱਚ ਸੀ। ਕੋਵਿਡ ਇਨਫੈਕਸ਼ਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ 1929 ਨੂੰ ਇੱਕ ਮੱਧ ਵਰਗ ਮਰਾਠੀ ਪਰਿਵਾਰ ਵਿੱਚ ਹੋਇਆ ਸੀ। ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਪੈਦਾ ਹੋਈ, ਲਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਦੀ ਵੱਡੀ ਧੀ ਸੀ।
ਲਤਾ ਦਾ ਪਹਿਲਾ ਨਾਂ 'ਹੇਮਾ' ਸੀ ਪਰ ਜਨਮ ਤੋਂ ਪੰਜ ਸਾਲ ਬਾਅਦ ਉਸ ਦੇ ਮਾਤਾ-ਪਿਤਾ ਨੇ ਉਸ ਦਾ ਨਾਂ 'ਲਤਾ' ਰੱਖਿਆ। ਲਤਾ ਆਪਣੇ ਸਾਰੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਮੀਨਾ, ਆਸ਼ਾ, ਊਸ਼ਾ ਅਤੇ ਹਿਰਦੇਨਾਥ ਉਸ ਤੋਂ ਛੋਟੇ ਸਨ। ਉਸਦੇ ਪਿਤਾ ਇੱਕ ਥੀਏਟਰ ਕਲਾਕਾਰ ਅਤੇ ਗਾਇਕ ਸਨ ਅਤੇ ਉਹ ਇੱਕ ਜਾਣਿਆ-ਪਛਾਣਿਆ ਨਾਮ ਸੀ।