ਚੰਡੀਗੜ੍ਹ, 5 ਫਰਵਰੀ
ਅਗਲੇ 4 ਦਿਨ ਇੱਕ ਕਮਜ਼ੋਰ ਪੱਛਮੀ ਸਿਸਟਮ ਖਿੱਤੇ ਪੰਜਾਬ ਨੂੰ ਪ੍ਰਭਾਵਿਤ ਕਰਦਾ ਰਹੇਗਾ।
ਕੱਲ੍ਹ ਤੇ ਪਰਸੋਂ ਟੁੱਟਵੀਂ ਬੱਦਲਵਾਈ ਨਾਲ ਥੋੜ੍ਹੀ ਥਾਂ ਕਿਣਮਿਣ ਹੋ ਸਕਦੀ ਹੈ ਤੇ ੨-੩ ਥਾਂ ਹਲਕੀ ਫੁਹਾਰ ਤੋਂ ਇਨਕਾਰ ਨਹੀਂ।
8-9 ਫਰਵਰੀ ਨੂੰ ਸਿਸਟਮ ਜੋਰ ਫੜੇਗਾ। 8 ਫਰਵਰੀ ਦੀ ਦੁਪਹਿਰ ਤੋਂ 9 ਦੀ ਦੁਪਹਿਰ ਦੌਰਾਨ ਖਿੱਤੇ ਪੰਜਾਬ ਚ ਗੁਜ਼ਰਦੀ ਬੱਦਲਵਾਹੀ ਨਾਲ ਹਲਕੀ/ਦਰਮਿਆਨੀ ਝੜੀਨੁਮਾ ਬਾਰਿਸ਼ ਦੀ ਉਮੀਦ ਹੈ। ਜੇ ਕੱਲ੍ਹ ਸਵੇਰ ਦੀ ਗੱਲ ਕਰੀਏ ਤਾਂ ਸੰਘਣੀ ਧੁੰਦ ਪਵੇਗੀ ਤੇ ਅਗਲੇ ੩-੪ ਦਿਨ ਧੁੰਦ ਸਵੇਰ ਦੇ ਘੰਟਿਆਂ ਚ ਜਾਰੀ ਰਹੇਗੀ।
ਦਿਨ ਵੱਡੇ ਹੋਣ ਤੇ ਬੱਦਲਵਾਹੀ ਕਾਰਨ ਦੁਪਹਿਰ ਤੱਕ ਧੁੱਪ ਹੁਣ ਨਿਕਲ ਜਾਂਦੀ ਹੈ, ਅੱਜ ਅੱਧੇ ਪੰਜਾਬ ਚ ਸਵੇਰ ਤੋਂ ਹੀ ਧੁੱਪ ਖਿੜੀ ਰਹੀ ਪਰ ਮਾਝੇ ਤੇ ਨਾਲ ਪੈਂਦੇ ਇਲਾਕਿਆਂ ਚ ਧੁੰਦ ਤੇ ਧੁੰਦ ਦੇ ਬੱਦਲ ਸਾਰਾ ਦਿਨ ਬਣੇ ਰਹੇ। ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਪਿਛਲੇ ਸਿਸਟਮ ਦੌਰਾਨ ਚਿੰਤਪੂਰਨੀ, Una ( ਹਿਮਾਚਲ ਪ੍ਰਦੇਸ਼) ਚ ਸਲੀਟ ਮਿਕਸ ਬਰਫ਼ਵਾਰੀ ਵੀ ਦਰਜ ਕੀਤੀ ਗਈ।10 ਤੋਂ 12 ਫਰਵਰੀ ਦੌਰਾਨ ਵਗਦੀ ਪੱਛੋ ਨਾਲ ਮੌਸਮ ਸਾਫ਼ ਰਹੇਗਾ।
🔹13/14 ਫਰਵਰੀ ਨੂੰ ਇੱਕ ਹੋਰ ਪੱਛਮੀ ਸਿਸਟਮ ਖਿੱਤੇ ਪੰਜਾਬ ਨੂੰ ਪ੍ਰਭਾਵਿਤ ਕਰ ਸਕਦਾ ਹੈ।