ਪੜਤਾਲ ਤੋਂ ਬਾਅਦ ਬੰਗਾ ਤੇ ਨਵਾਂਸ਼ਹਿਰ ਵਿੱਚ 12-12 ਤੇ ਬਲਾਚੌਰ ’ਚ 11 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਸਹੀ ਪਾਏ ਗਏ
ਨਵਾਂਸ਼ਹਿਰ, 3 ਫ਼ਰਵਰੀ-
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਨਾਮਜ਼ਦਗੀਆਂ ਦੀ ਪੜਤਾਲ ਬਾਅਦ 35 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਸਹੀ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬੰਗਾ ਤੇ ਨਵਾਂਸ਼ਹਿਰ ਵਿਧਾਨ ਸਭਾ ਹਲਕਿਆਂ ਵਿੱਚ 12-12 ਤੇ ਬਲਾਚੌਰ ’ਚ 11 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਸਹੀ ਪਾਏ ਗਏ।
ਵਿਧਾਨ ਸਭਾ ਹਲਕਾ ਬੰਗਾ ਦੇ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਸ੍ਰੀਮਤੀ ਨਵਨੀਤ ਕੌਰ ਬੱਲ ਅਨੁਸਾਰ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ, ਉਨ੍ਹਾਂ ’ਚ ਸੁਖਵਿੰਦਰ ਕੁਮਾਰ (ਸ੍ਰੋਮਣੀ ਅਕਾਲੀ ਦਲ), ਕੁਲਜੀਤ ਸਿੰਘ (ਆਮ ਆਦਮੀ ਪਾਰਟੀ), ਤਰਲੋਚਨ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ), ਪੌਲ ਰਾਮ (ਕਮਿਊਨਿਸਟ ਪਾਰਟੀ ਆਫ਼ ਇੰਡੀਆ), ਮੋਹਨ ਲਾਲ (ਭਾਰਤੀ ਜਨਤਾ ਪਾਰਟੀ), ਕਿ੍ਰਸ਼ਨ ਲਾਲ (ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ)), ਮੱਖਣ ਸਿੰਘ (ਸ੍ਰੋਮਣੀ ਅਕਾਲੀ ਦਲ ਅਮਿ੍ਰਤਸਰ) ਅਤੇ ਆਜ਼ਾਦ ਉਮੀਦਵਾਰਾਂ ’ਚ ਹਰਮੇਲ ਸਿੰਘ, ਕਮਲਜੀਤ ਬੰਗਾ, ਮਨਜੀਤ ਸਿੰਘ, ਮਨੋਹਰ ਲਾਲ ਅਤੇ ਰਾਜ ਕੁਮਾਰ ਦੇ ਨਾਮ ਸ਼ਾਮਿਲ ਹਨ।
ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਡਾ. ਬਲਜਿੰਦਰ ਸਿੰਘ ਢਿੱਲੋਂ ਅਨੁਸਾਰ ਸਹੀ ਪਾਏ ਨਾਮਜ਼ਦਗੀ ਪੱਤਰਾਂ ’ਚ ਸਤਵੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ), ਨਛੱਤਰ ਪਾਲ (ਬਹੁਜਨ ਸਮਾਜ ਪਾਰਟੀ), ਪੂਨਮ ਮਾਣਿਕ (ਭਾਰਤੀ ਜਨਤਾ ਪਾਰਟੀ), ਲਲਿਤ ਮੋਹਨ (ਆਮ ਆਦਮੀ ਪਾਰਟੀ), ਸੁਰਿੰਦਰ ਸਿੰਘ (ਨੈਸ਼ਨਲਿਸਟ ਜਸਟਿਸ ਪਾਰਟੀ), ਦਵਿੰਦਰ ਸਿੰਘ (ਸ੍ਰੋਮਣੀ ਅਕਾਲੀ ਦਲ ਅਮਿ੍ਰਤਸਰ), ਪਰਮਜੀਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ) ਅਤੇ ਆਜ਼ਾਦ ਉਮੀਦਵਾਰਾਂ ’ਚ ਅੰਗਦ ਸਿੰਘ, ਸੰਨੀ, ਕੁਲਦੀਪ ਸਿੰਘ, ਗੁਰਇਕਬਾਲ ਕੌਰ ਤੇ ਜਸਕਰਨ ਸਿੰਘ ਧਮੜੈਤ ਸ਼ਾਮਿਲ ਹਨ।
ਵਿਧਾਨ ਸਭਾ ਹਲਕਾ ਬਲਾਚੌਰ ਦੇ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਦੀਪਕ ਰੋਹਿਲਾ ਅਨੁਸਾਰ ਸਹੀ ਪਾਏ ਗਏ ਨਾਮਜ਼ਦਗੀ ਪੱਤਰਾਂ ਵਿੱਚ ਅਸ਼ੋਕ ਬਾਠ (ਭਾਰਤੀ ਜਨਤਾ ਪਾਰਟੀ), ਸੰਤੋਸ਼ ਕੁਮਾਰੀ ਕਟਾਰੀਆ (ਆਮ ਆਦਮੀ ਪਾਰਟੀ), ਸੁਨੀਤਾ ਰਾਣੀ (ਸ੍ਰੋਮਣੀ ਅਕਾਲੀ ਦਲ), ਦਰਸ਼ਨ ਲਾਲ (ਇੰਡੀਅਨ ਨੈਸ਼ਨਲ ਕਾਂਗਰਸ), ਪ੍ਰੇਮ ਚੰਦ (ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ) ਅਤੇ ਆਜ਼ਾਦ ਉਮੀਦਵਾਰਾਂ ਵਿੱਚ ਅਸ਼ੋਕ ਕੁਮਾਰ, ਸਤਪਾਲ, ਸੁਭਾਸ਼ ਬਾਠ, ਹਰਵਿੰਦਰ ਸਿੰਘ, ਦਲਜੀਤ ਸਿੰਘ ਬੈਂਸ ਅਤੇ ਬਲਜੀਤ ਸਿੰਘ ਸ਼ਾਮਿਲ ਹਨ।