ਡੀ.ਐਲ.ਐਡ. ਡਿਪਲੋਮਾ ਕੋਰਸ ਸੈਸ਼ਨ 2021-23 ਦੇ ਦਾਖਲੇ ਸਬੰਧੀ ਦੂਜੀ ਕਾਉਂਸਲਿੰਗ ਮਿਤੀ 27, 28, ਅਤੇ 29 ਜਨਵਰੀ 2022 ਨੂੰ ਕੀਤੀ ਜਾ ਰਹੀ ਹੈ, ਸਬੰਧੀ ਹੇਠ ਲਿਖੇ ਅਨੁਸਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ:
1) ਕਾਊਂਸਲਿੰਗ ਦੌਰਾਨ ਸਲੈਕਟਡ ਉਮੀਦਵਾਰ ਸੰਸਥਾ ਵਿੱਚ ਹਾਜਰ ਹੋਣ ਵਾਲੇ ਸਿੱਖਿਆਰਥੀਆਂ ਸਾਹਮਣੇ ਖਾਨੇ ਵਿੱਚ
Yes' ਲਿਖਿਆ ਜਾਵੇ ਅਤੇ ਸੰਸਥਾ ਵਿੱਚ ਦਾਖਲਾ ਨਾ ਲੈਣ ਵਾਲੇ ਭਾਵ ਹਾਜਰ ਨਾ ਹੋਣ ਵਾਲੇ ਵਿਦਿਆਰਥੀਆਂ ਸਬੰਧੀ ਖਾਨੇ ਵਿੱਚ
"No" ਲਿਖਦੇ ਹੋਏ ਸੂਚਨਾ ਅਪਡੇਟ ਕੀਤੀ ਜਾਵੇ। ਇਸ ਨੂੰ ਅਤਿ ਜਰੂਰੀ ਸਮਝਿਆ ਜਾਵੇ ਜੀ।
2) ਡਾਇਟ ਪ੍ਰਿੰਸੀਪਲ ਡਾਇਟ ਅਤੇ ਆਪਣੇ ਅਧੀਨ ਆਉਂਦੇ ਪ੍ਰਾਈਵੇਟ ਕਾਲਜਾਂ ਦੀ ਆਨ-ਲਾਈਨ ਅਪਡੇਸ਼ਨ ਮਿਤੀ
01.02.2022 ਸਵੇਰੇ 10.00 ਵਜੇ ਤੱਕ ਮੁਕੰਮਲ ਕਰਨੀ ਯਕੀਨੀ ਬਣਾਏਗਾ ਅਤੇ ਮਿਤੀ 01.02.2022 ਨੂੰ ਸ਼ਾਮ 04.00
ਵਜੇ ਤੱਕ ਇਸ ਸਬੰਧੀ ਸਰਟੀਫਿਕੇਟ ਦੀ ਸਕੈਨਡ ਕਾਪੀ ਈ.ਮੇਲ scertaffiliation@punjabeducation.gov.in ਤੇ ਭੇਜੇਗਾ।
3) ਕਾਊਂਸਲਿੰਗ ਤਿੰਨ ਪੜਾਵਾਂ ਵਿੱਚ ਕਰਦੇ ਹੋਏ ਦਾਖਲਾ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ।
4) ਦਾਖਲਾ ਪ੍ਰਕਿਰਿਆ ਦੌਰਾਨ ਸੰਸਥਾਵਾਂ ਵਿੱਚ ਹਾਜਰ ਹੋਣ ਵਾਲੇ ਉਮੀਦਵਾਰਾਂ ਦਾ ਇਕੱਠ ਨਾ ਕੀਤਾ ਜਾਵੇ,
ਉਮੀਦਵਾਰਾਂ ਨੂੰ ਤਰਤੀਬਵਾਰ ਅੰਦਰ ਬੁਲਾਇਆ ਜਾਵੇ। ਸਿਹਤ ਵਿਭਾਗ ਵੱਲ਼ ਕੋਵਿਡ -19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ
ਕੀਤੀ ਜਾਵੇ। ਸੈਨੀਟਾਈਜ਼ਰ , ਮਾਸਕ ਅਤੇ ਉਚਿਤ ਦੂਰੀ ਆਦਿ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਈ
ਜਾਵੇ। ਇਸ ਸਬੰਧੀ ਕਿਸੇ ਪ੍ਰਕਾਰ ਦੀ ਲਾਪਰਵਾਹੀ ਨਾ ਵਰਤੀ ਜਾਵੇ। ਇਸ ਦੀ ਨਿਰੋਲ ਜਿੰਮੇਵਾਰੀ ਸਬੰਧਤ ਸੰਸਥਾ ਦੇ ਮੁਖੀ ਦੀ
ਹੋਵੇਗੀ।
5) ਭਾਰਤ ਸਰਕਾਰ , ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਕੋਡ-19 ਸਬੰਧੀ ਸਮੇਂ ਸਮੇਂ ਸਿਰ ਜਾਰੀ
ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
1