ਐਮ ਐਲ ਏ/ਮੰਤਰੀ ਵੋਟਾਂ ਲਈ ਲੋਕਾਂ ਦੇ ਬੂਹੇ ਤੇ, ਕੱਚੇ ਮੁਲਾਜ਼ਮ ਹੱਕਾਂ ਲਈ ਐਮ ਐਲ ਏ /ਮੰਤਰੀਆਂ ਦੇ ਬੂਹੇ ਪੁੱਜੇ




*ਐਮ ਐਲ ਏ/ਮੰਤਰੀ ਵੋਟਾਂ ਲਈ ਲੋਕਾਂ ਦੇ ਬੂਹੇ ਤੇ, ਕੱਚੇ ਮੁਲਾਜ਼ਮ ਹੱਕਾਂ ਲਈ ਐਮ ਐਲ ਏ /ਮੰਤਰੀਆਂ ਦੇ ਬੂਹੇ ਪੁੱਜੇ*


 *ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫਤਰੀ ਮੁਲਾਜ਼ਮਾਂ ਨੇ ਕਾਂਗਰਸ ਭਵਨ ਜਲੰਧਰ ਦੇ ਬਾਹਰ ਕੀਤੀ ਭੁੱਖ ਹੜਤਾਲ*



*ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੀ ਸਹਿਮਤੀ ਦੇ ਬਾਵਜੂਦ ਵਿੱਤ ਵਿਭਾਗ ਆਨਾਕਾਨੀ ਕਰਨ ਲੱਗਾ, 29 ਨਵੰਬਰ ਦੀ ਮੁੱਖ ਮੰਤਰੀ ਦੀ ਪ੍ਰਵਾਨਗੀ ਦੇ ਬਾਵਜੂਦ ਟਾਲਾ ਵੱਟ ਰਹੇ ਨੇ ਅਫਸਰ*



ਮਿਤੀ 04-01-2022( ਜਲੰਧਰ ) ਵਿਧਾਨ ਸਭਾ ਚੋਣਾਂ 2022 ਦਾ ਬਿਗੁਲ ਵੱਜ ਗਿਆ ਹੈ ਅਤੇ ਰਾਜਨੀਤਕ ਪਾਰਟੀਆ ਵੱਲੋਂ ਸੱਤਾ ਹਥਿਆਉਣ ਲਈ ਜੋਰ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ਇਸੇ ਤਰਾ ਕਾਂਗਰਸ ਦੇ ਐਮ ਐਲ ਏ ਅਤੇ ਮੰਤਰੀਆ ਵੱਲੋਂ ਰੈਲੀਆ ਅਤੇ ਘਰ ਘਰ ਪ੍ਰਚਾਰ ਸ਼ੁਰੂ ਕੀਤਾ ਹੈ ਉਥੇ ਹੀ ਅੱਜ ਪੰਜਾਬ ਦੇ ਕੱਚੇ ਮੁਲਾਜ਼ਮਾਂ ਵੱਲੋਂ ਐਮ ਐਲ ਏ ਮੰਤਰੀਆ ਦੇ ਬੂਹੇ ਪੁੱਜ ਕੇ ਹੱਕਾਂ ਦੀ ਅਵਾਜ਼ ਬੁਲੰਦ ਕੀਤੀ।ਅੱਜ ਮੁਲਾਜ਼ਮਾਂ ਨੇ ਕਾਂਗਰਸ ਭਵਨ ਜਲੰਧਰ ਦੇ ਬਾਹਰ ਭੁੱਖ ਹੜਤਾਲ ਕੀਤੀ।


ਆਗੂਆ ਨੇ ਕਿਹਾ ਕਿ ਇਹੀ ਕਿਹਾ ਤੇ ਸੁਣਿਆ ਜਾਦਾ ਹੈ ਕਿ ਮੁੱਖ ਮੰਤਰੀ ਸਰਕਾਰ ਦੇ ਸੂਬੇ ਦਾ ਮੁੱਖੀ ਹੁੰਦਾਂ ਹੈ ਤੇ ਮੁੱਖੀ ਦਾ ਹੁਕਮ ਹੋਣ ਕੋਈ ਕੰਮ ਨਹੀ ਰੁਕਦਾ ਪਰ ਐਥੇ ਦਫਤਰੀ ਮੁਲਾਜ਼ਮਾਂ ਨਾਲ ਅੱਜ ਕੱਲ ਉਲਟ ਹੋ ਰਿਹਾ ਹੈ। ਸਰਕਾਰ ਦੇ ਮੁੱਖੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਦੇ ਬਾਵਜੂਦ ਵਿੱਤ ਵਿਭਾਗ ਦੇ ਅਫਸਰ ਮੁਲਾਜ਼ਮਾਂ ਨੂੰ ਸੜਕਾਂ ਤੇ ਰਾਤਾਂ ਕੱਟਣ ਨੰ ਮਜ਼ਬੂਰ ਕਰ ਹੇ ਹਨ। 


 ਆਗੂਆ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਚੰਨੀ ਹਰ ਜਗ੍ਹਾ ਗੱਲ ਕਰ ਰਹੇ ਹਨ ਕਿ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਮਿਤੀ 29 ਨਵੰਬਰ 2021 ਨੂੰ ਪੰਜਾਬ ਭਵਨ ਵਿਚ ਮੀਟਿੰਗ ਹੋਈ ਜਿਸ ਵਿਚ ਸਿੱਖਿਆ ਮੰਤਰੀ ਪ੍ਰਗਟ ਸਿੰਘ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਦਫਤਰ ਤੇ ਵਿੱਤ ਵਿਭਾਗ ਦੇ ਉੱਚ ਪੱਧਰੀ ਅਫਸਰ ਹਾਜ਼ਰ ਸਨ। ਇਸ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਜੇਕਰ ਕਰਮਚਾਰੀ ਮੁੱਢਲੇ ਤਨਖਾਹ ਸਕੇਲ ਤੇ ਰੈਗੂਲਰ ਹੋਣ ਲਈ ਸਹਿਮਤ ਹਨ ਤਾਂ ਕਰਮਚਾਰੀਆ ਨੂੰ ਰੈਗੁਲਰ ਕਰ ਦਿੱਤਾ ਜਾਵੇ। ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਵਿਭਾਗ ਨੂੰ ਮਿਤੀ 7 ਦਸੰਬਰ 2021 ਨੂੰ ਲਿਖਤੀ ਸਹਿਮਤੀ ਦੇ ਦਿੱਤੀ ਗਈ ਸੀ ਜਿਸ ਉਪਰੰਤ ਸਿੱਖਿਆ ਵਿਭਾਗ ਵੱਲੋਂ ਕੇਸ ਵਿੱਤ ਵਿਭਾਗ ਨੂੰ ਭੇਜ ਦਿੱਤਾ ਗਿਆ ਪਰ ਮੁੱਖ ਮੰਤਰੀ ਦੇ ਆਦੇਸ਼ਾਂ ਦੇ ਬਾਵਜੂਦ ਵਿੱਤ ਵਿਭਾਗ ਦੇ ਅਧਿਕਾਰੀ ਕਰਮਚਾਰੀਆ ਨੂੰ ਰੈਗੂਲਰ ਕਰਨ ਦੀ ਫਾਈਲ ਪਾਸ ਨਹੀ ਕਰ ਰਹੇ।



Also read: 

ਸਕੂਲ ਬੰਦ, ਅਧਿਆਪਕ ਆਉਣਗੇ ਸਕੂਲ, ਡੀਪੀਆਈ 

PSTET OFFICIAL ANSWER KEY OUT DOWNLOAD HERE 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 53000 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ


ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਝਟਕਾ ਹੁਣ ਡੀਏ  ਦੇਣ ਤੋਂ ਪਲਟਿਆ ਪਾਸਾ  







ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਜਲੰਧਰ ਦੇ ਆਗੂ ਸ਼ੋਭਿਤ ਭਗਤ, ਰਾਜੀਵ ਸ਼ਰਮਾ, ਸੁਖਰਾਜ, ਗਗਨਦੀਪ ਸ਼ਰਮਾ, ਕਿਰਨ, ਬਲਜੀਤ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਸੱਚ `ਚ ਸੁਹਿਰਦ ਹਨ ਤਾਂ ਤੁਰੰਤ ਵਿੱਤ ਵਿਭਾਗ ਤੋਂ ਫਾਈਲ ਪਾਸ ਕਰਵਾ ਕੇ ਕੈਬਿਨਟ ਵਿਚ ਮਤਾ ਪਾਸ ਕੀਤਾ ਜਾਵੇ।

ਦਫਤਰੀ ਕਰਮਚਾਰੀਆਂ ਦੇ ਰੋਸ਼ ਨੂੰ ਦੇਖਦੇ ਹੋਏ *ਕਾਂਗਰਸ ਪ੍ਰਧਾਨ ਬਲਰਾਜ ਠਾਕੁਰ* ਵਲੋਂ ਧਰਨੇ ਵਿਚ ਆਹ ਕੇ ਭਰੋਸਾ ਦਿੱਤਾ ਤੇ ਭੁੱਖ ਹੜਤਾਲ ਖਤਮ ਕਰਵਾਈ ਤੇ ਕਿਹਾ ਤੁਹਾਡੀ ਯੂਨੀਅਨ ਦੀ ਮੀਟਿੰਗ ਮਨਪ੍ਰੀਤ ਬਾਦਲ ਨਾਲ ਕਲ ਤਕ ਕਰਵਾਈ ਜਾਵੇਗੀ !ਆਗੂਆ ਨੇ ਕਿਹਾ ਕਿ ਵੋਟਾਂ ਦੇ ਦਿਨ ਆ ਗਏ ਹਨ ਤੇ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆ ਤਾਂ ਮੁਲਾਜ਼ਮ ਵੋਟਾਂ ਵਿਚ ਘਰ ਘਰ ਜਾ ਕੇ ਸਰਕਾਰ ਵਿਰੁਧ ਪ੍ਰਚਾਰ ਕਰਨਗੇ।


ਜਿਵੇਂ ਵੋਟਾਂ ਦੇ ਦਿਨਾਂ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ ਉਸੇ ਤਰ੍ਹਾਂ ਜਥੇਬੰਦੀ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਝੂਠੇ ਐਲਾਨਾਂ ਦੀ ਪੋਲ ਖੋਲ੍ਹਣਗੇ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends