PAY COMMISSION BREAKING: ਪ੍ਰਮੋਸ਼ਨ ਉਪਰੰਤ ਮੁਲਾਜ਼ਮਾਂ ਨੂੰ ਪੇਅ ਕਮਿਸ਼ਨ ਦੇ ਲਾਭ ਦੇਣ ਸਬੰਧੀ ਹਦਾਇਤਾਂ


ਪੰਜਾਬ ਸਰਕਾਰ ਵੱਲੋਂ 6ਵਾਂ ਪੰਜਾਬ ਤਨਖਾਹ ਕਮਿਸਨ ਲਾਗੂ ਕਰਨ ਸਬੰਧੀ ਮਿਤੀ 01.01.2018 ਤੋਂ ਮਿਤੀ 20.09.2021 ਤੱਕ ਪ੍ਰਮੋਟ ਹੋਏ ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਮੋਸ਼ਨ ਤੋਂ 15% ਦਾ ਵਾਧਾ ਦੇਣ ਸਬੰਧੀ, ਜਾਰੀ ਪੱਤਰ ਨੰ: 09/02/2021- SEP1/1452-1461 ਮਿਤੀ 03.11.2021 ਦੇ ਪੈਰਾ -2 ਵਿੱਚ ਉਪਬੰਧ ਕੀਤਾ ਗਿਆ ਸੀ ਕਿ ਜਿਹੜੇ ਅਧਿਕਾਰੀ/ਕਰਮਚਾਰੀ ਮਿਤੀ 01.01.2016 ਤੋਂ ਮਿਤੀ 20.09.2021 ਤੱਕ ਪ੍ਰਮੋਟ ਹੋਏ ਹਨ, ਉਹ ਰਿਵਾਇਜ਼ਡ ਤਨਖਾਹ ਦਾ ਲਾਭ ਉਹਨਾ ਦੀ ਪ੍ਰਮੋਸਨ ਦੀ ਮਿਤੀ ਤੋਂ ਲੈਣ ਸਬੰਧੀ ਆਪਬੀ ਆਪਸ਼ਨ ਦੇ ਸਕਦੇ ਹਨ।



 ਇਸ ਸਬੰਧੀ ਸਰਕਾਰ ਵੱਲੋਂ ਵਿਚਾਰ ਕਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਕਿ ਉਪਰੋਕਤ ਪੈਰਾ-1 ਅਨੁਸਾਰ ਰਿਵਾਇਜ਼ਡ ਤਨਖਾਹ ਦਾ ਲਾਭ ਪ੍ਰਮੋਸ਼ਨ ਦੀ ਮਿਤੀ ਤੋਂ ਲੈਣ (ਆਪਟ ਕਰਨ ਤੇ) ਵਾਲੇ ਅਧਿਕਾਰੀ/ਕਰਮਚਾਰੀ ਨੂੰ ਪ੍ਰਮੋਸ਼ਨਲ ਪੋਸਟ ਤੇ ਫਿਕਸ ਕੀਤੀ ਗਈ ਤਨਖਾਹ (Pay in Pay Band+ Grade Pay : Basic Pay) ਉਪਰ ਘੱਟੋ ਘੱਟ 15% ਦੇ ਵਾਧੇ ਦਾ ਲਾਭ (ਬੇਸਿਕ ਪੇਅ +13% (ਡੀ.ਏ, ) +ਘੱਟੋ ਘੱਟ 15% ਦਾ ਵਾਧਾ) ਮਿਲਣਯੋਗ ਹੋਵੇਗਾ। ਇਥੇ ਇਹ ਵੀ ਸਪਸਟ ਕੀਤਾ ਗਿਆ ਹੈ ਕਿ ਰਿਵਾਇਜ਼ਡ ਤਨਖਾਹ ਦਾ ਲਾਭ ਪ੍ਰਮੋਸ਼ਨ ਤੋਂ ਲੈਣ ਵਾਲੇ ਅਧਿਕਾਰੀ/ ਕਰਮਚਾਰੀ ਨੂੰ ਮਿਤੀ 01.01.2016 ਤੋਂ ਪ੍ਰਮੋਸਨ ਦੀ ਮਿਤੀ ਤੱਕ ਦਾ ਅਤੇ ਪ੍ਰਮੋਸ਼ਨ ਤੇ ਪ੍ਰਾਪਤ ਕੀਤੇ ਜਾਣ ਵਾਲੇ ਉਕਤ 15% ਦੇ ਵਾਧੇ ਦਾ ਮਿਤੀ 20.09.2021 ਤੱਕ ਕੋਈ ਏਰੀਅਰ ਮਿਲਣਯੋਗ ਨਹੀਂ ਹੋਵੇਗਾ।

 ਪ੍ਰਮੋਸ਼ਨਲ ਪੋਸਟ ਤੇ 15% ਦੇ ਵਾਧੇ ਨਾਲ ਫਿਕਸ ਹੋਣ ਵਾਲੀ ਰਿਵਾਇਜ਼ ਤਨਖਾਹ ਪ੍ਰਾਪਤ ਕਰਨ ਵਾਲੇ ਅਧਿਕਾਰੀ/ਕਰਮਚਾਰੀ ਦੀ ਅਗਲੀ ਸਲਾਨਾ ਤਰੱਕੀ ਉਸ ਦੀ ਪ੍ਰਮੋਸ਼ਨ ਦੀ ਮਿਤੀ ਤੋਂ 12 ਮਹੀਨੇ ਦੀ Qualifying Service ਮੁਕੰਮਲ ਹੋਣ ਉਪਰੰਤ ਦਿੱਤੀ ਜਾਵੇਗੀ।

 

Featured post

SOE - MERITORIOUS SCHOOL ADMISSION LINK 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ

SOE - MERITORIOUS  SCHOOL ADMISSION 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ  ਚੰਡੀਗੜ੍ਹ, 22 ਜਨਵਰੀ 20...

RECENT UPDATES

Trends