ਪੰਜਾਬ ਸਰਕਾਰ 4 ਜਨਵਰੀ ਦੀ ਕੈਬਨਿਟ ਮੀਟਿੰਗ ਵਿੱਚ ਮੁਲਾਜ਼ਮਾਂ ਦੇ ਕੱਟੇ ਭੱਤੇ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਫੈਸਲੇ ਤੇ ਮੋਹਰ ਲਾਵੇ : ਡੀ.ਟੀ ਐਫ

 *ਪੰਜਾਬ ਸਰਕਾਰ 4 ਜਨਵਰੀ ਦੀ ਕੈਬਨਿਟ ਮੀਟਿੰਗ ਵਿੱਚ ਮੁਲਾਜ਼ਮਾਂ ਦੇ ਕੱਟੇ ਭੱਤੇ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਫੈਸਲੇ ਤੇ ਮੋਹਰ ਲਾਵੇ : ਡੀ.ਟੀ ਐਫ*   

*ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿਚ ਲੈ ਕੇ ਉਨ੍ਹਾਂ ਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰੇ*   

 ਬਠਿੰਡਾ ( )ਪੰਜਾਬ ਦੀ ਚੰਨੀ ਸਰਕਾਰ 04 ਜਨਵਰੀ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਮੁਲਾਜ਼ਮਾਂ ਪੱਖੀ ਫੈਸਲੇ ਲਵੇ ।ਇਸ ਦੀ ਪੁਰਜ਼ੋਰ ਮੰਗ ਅਧਿਆਪਕਾਂ ਦੀ ਸਿਰਮੌਰ ਜੱਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਸਕੱਤਰ ਸਰਵਣ ਸਿੰਘ ਔਜਲਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਕੀਤੀ।ਜਥੇਬੰਦੀ ਦੇ ਬਠਿੰਡਾ ਜਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ ਸਕੱਤਰ ਬਲਜਿੰਦਰ ਸਿੰਘ ਵਿੱਤ ਸਕੱਤਰ ਅਨਿਲ ਭੱਟ ਨੇ ਕਿਹਾ ਸੀ ਚੰਨੀ ਸਰਕਾਰ ਦੀ ਇਸ ਟਰਮ ਦੀ ਇਹ ਆਖਰੀ ਕੈਬਨਿਟ ਮੀਟਿੰਗ ਹੋ ਸਕਦੀ ਹੈ।ਇਸ ਲਈ ਸਰਕਾਰ ਨੂੰ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਠੋਸ ਫ਼ੈਸਲਾ ਲਾਗੂ ਕੀਤਾ ਜਾਵੇ ।






ਮੁਲਾਜ਼ਮ ਦੇ ਛੇਵੇਂ ਤਨਖਾਹ ਕਮਿਸ਼ਨ ਚ ਮਹਿੰਗਾਈ ਭੱਤਾ 113% ਤੋਂ ਵਧਾ ਕੇ 125% ਲਾਗੂ ਕਰੇ। ਤਨਖਾਹ ਵਾਧੇ ਦਾ ਗੁਣਾਂਕ 2.72% ਕਰਨ ਦਾ ਫੈਸਲਾ ਕਰਕੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਨਾਲ ਬਣਦਾ ਇਨਸਾਫ ਕਰੇ। ਮੁਲਾਜ਼ਮਾਂ ਦੇ 37 ਪ੍ਰਕਾਰ ਦੇ ਭੱਤੇ ਸਰਕਾਰ ਨੇ ਤਰਕਸੰਗਤ ਕਰਨ ਦੀ ਦਲੀਲ ਤੇ ਕੱਟੇ ਹਨ ਨੂੰ ਬਹਾਲ ਕੀਤਾ ਜਾਵੇ । ਪਿੰਡਾਂ 'ਚ ਸੇਵਾ ਨਿਭਾ ਰਹੇ ਸਾਰੇ ਵਿਭਾਗਾਂ ਦੇ ਮੁਲਾਜ਼ਮਾ ਦਾ ਪੇਂਡੂ ਭੱਤਾ 5% ਦੀ ਦਰ ਨਾਲ ਲਾਗੂ ਕੀਤਾ ਜਾਵੇ । ਹੈਡੀਕੈਪਡ ਮੁਲਾਜ਼ਮ ਦਾ ਕੱਟਿਆਂ ਹੈਂਡੀਕੈਪਡ ਅਲਾਉਸ਼ ਸਮੇਤ ਸਾਰੇ 37 ਪ੍ਰਕਾਰ ਦੇ ਵਾਪਸ ਲਏ ਭੱਤੇ ਬਹਾਲ ਕਰਨ ਦੇ ਫੈਸਲੇ ਤੇ ਪੰਜਾਬ ਦੀ ਕੈਬਨਿਟ ਮੋਹਰ ਲਾਵੇ। ਡੀ.ਟੀ. ਐਫ. ਵੱਲੋਂ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆਂ ਮੰਗ ਕੀਤੀ ਕਿ ਚੰਨੀ ਸਰਕਾਰ ਨੂੰ ਆਪਣੀ ਇਸ ਟਰਮ ਦੀ ਸੰਭਾਵਿਤ ਆਖ਼ਰੀ ਕੈਬਨਿਟ ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਉਨ੍ਹਾਂ ਦੀ ਕੀਤੀ ਸਰਵਿਸ ਦਾ ਲਾਭ ਦਿੰਦਿਆਂ ਵਿਭਾਗ ਵਿਚ ਰੈਗੂਲਰ ਕਰ ਕੇ ਉਨ੍ਹਾਂ ਉੱਪਰ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰ ਕੇ ਉਨ੍ਹਾਂ ਦੀ ਤਨਖ਼ਾਹ ਵਿੱਚ ਵਾਧਾ ਕਰੇ । ਮੀਤ ਪ੍ਰਧਾਨ ਪਰਵਿੰਦਰ ਸਿੰਘ ਅਤੇ ਸਹਿ-ਸਕੱਤਰ ਗੁਰਪ੍ਰੀਤ ਖੇਮੂਆਣਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕੱਚੇ ਅਧਿਆਪਕਾਂ ਵੱਲੋਂ ਕੀਤੇ ਜਾਨਹੁਲਮੇ ਸੰਘਰਸ਼ ਨੂੰ ਬੂਰ ਪਾਉਦਿਆਂ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਕੇ ਆਪਣਾ ਕੀਤਾ ਚੋਣ ਵਾਇਦਾ ਪੂਰਾ ਕਰੇ । ਇਸ ਮੋਕੇ ਸਾਰੇ ਬਲਾਕਾਂ ਦੇ ਪ੍ਰਧਾਨ ਭੁਪਿੰਦਰ ਮਾਇਸਰਖਾਨਾ, ਨਵਚਰਨਪ੍ਰੀਤ,ਅੰਗਰੇਜ਼ ਸਿੰਘ ,ਭੋਲਾ ਰਾਮ, ਕੁਲਵਿੰਦਰ ਵਿਰਕ,ਰਤਨਜੋਤ ਸ਼ਰਮਾਂ ਅਤੇ ਰਾਜਵਿੰਦਰ ਜਲਾਲ ਜਿਲ੍ਹਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਬਠਿੰਡਾ ,ਬਲਜਿੰਦਰ ਕੌਰ, ਬਲਜਿੰਦਰ ਕਰਮਗੜ੍ਹ ਛਤਰਾਂ,ਜਸਵਿੰਦਰ ਬੌਕਸਰ, ਹਰਮੰਦਰ ਸਿੰਘ ਗਿੱਲ ਹਾਜ਼ਰ ਸਨ।



ਜਾਰੀ ਕਰਤਾ: ਬਲਜਿੰਦਰ ਸਿੰਘ ਜਿਲ੍ਹਾ ਸਕੱਤਰ ਡੀ.ਟੀ.ਅੈੱਫ. ਬਠਿੰਡਾ ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends