ਚੰਡੀਗੜ੍ਹ 3 ਜਨਵਰੀ
ਤਾਜ਼ਾ ਸਥਿਤੀ ਵਿੱਚ
ਪਟਿਆਲਾ ਅਤੇ ਪਠਾਨਕੋਟ ਤੋਂ
ਇਲਾਵਾ ਜਲੰਧਰ, ਮੁਹਾਲੀ ਤੋਂ
ਲੁਧਿਆਣਾ ਵਿਖੇ ਸਾਰਿਆਂ ਨਾਲੋਂ
ਜ਼ਿਆਦਾ ਮਾਮਲੇ ਆ ਰਹੇ ਹਨ। ਇਨ੍ਹਾਂ
ਜ਼ਿਲ੍ਹਿਆਂ ਵਿੱਚ ਪਾਜ਼ਿਟੀਵਿਟੀ ਰੇਟ
ਵੀ 2 ਫੀਸਦੀ ਤੋਂ ਜ਼ਿਆਦਾ ਹੈ। ਜਿਸ
ਤਹਿਤ ਤੁਰੰਤ ਸਿੱਖਿਆ ਅਦਾਰੇ ਬੰਦ
ਕਰਨ ਦੇ ਨਾਲ ਹੋਰ ਪਾਬੰਦੀਆਂ
ਲਗਾਉਣ ਦਾ ਨਿਯਮ ਕੇਂਦਰ ਸਰਕਾਰ
ਵੱਲੋਂ ਬਣਾਇਆ ਹੋਇਆ ਹੈ ਪਰ
ਪੰਜਾਬ ਸਰਕਾਰ ਵੱਲੋਂ ਹੁਣ ਤੱਕ ਇਸ
ਮਾਮਲੇ ਵਿੱਚ ਕੋਈ ਕਾਰਵਾਈ ਨਹੀਂ
ਕੀਤੀ ਗਈ ਹੈ। 2 ਫੀਸਦੀ ਤੋਂ ਜ਼ਿਆਦਾ ਪਾਜ਼ਿਟੀਵਿਟੀ ਰੇਟ ਵਾਲੇ ਜ਼ਿਲਿਆਂ ਵਿੱਚ ਸਕੂਲ/ ਸਿੱਖਿਆ ਅਦਾਰੇ ਬੰਦ ਹੋ ਸਕਦੇ ਹਨ , ਅਤੇ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਫੈਸਲਾ ਕਦੋਂ ਤੱਕ ਲਿਆ ਜਾਵੇਗਾ ਇਹ ਅਜੇ ਸਪਸ਼ਟ ਨਹੀਂ ਹੈ । ਐਤਵਾਰ ਨੂੰ ਕਿਹੜੇ ਜ਼ਿਲ੍ਹੇ
ਇਹ ਵੀ ਪੜ੍ਹੋ:
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਨੌਜਵਾਨਾਂ ਲਈ ਨੌਕਰੀਆਂ ਦਾ ਵੱਡਾ ਐਲਾਨ
PSEB TERM 2: ਸਿੱਖਿਆ ਬੋਰਡ ਵੱਲੋਂ ਦੂਜੀ ਟਰਮ ਲਈ ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ
PSEB TERM 1 : Link for pseb term 1 result
ਵਿੱਚ ਕਿੰਨੇ ਆਏ ਮਰੀਜ਼ ?
ਪਟਿਆਲਾ : 133
ਪਠਾਨਕੋਟ : 78
ਮੁਹਾਲੀ : 55
ਜਲੰਧਰ : 45
ਲੁਧਿਆਣਾ : 40
ਪਟਿਆਲਾ ਵਿਖੇ ਜਿਹੜੇ ਨਵੇਂ ਮਾਮਲੇ ਤੇਜ਼ੀ ਨਾਲ ਆ ਰਹੇ ਹਨ, ਉਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਚ ਕਰੋਨਾ ਦੇ ਮਾਮਲੇ ਪਟਿਆਲਾ ਦੀ ਥਾਪਰ ਯੂਨੀਵਰਸਿਟੀ ਵਿੱਚੋਂ ਹੀ ਆ ਰਹੇ ਹਨ ਅਤੇ ਇਸ ਯੂਨੀਵਰਸਿਟੀ ਵਿੱਚ ਕੀਤੇ ਜਾ ਰਹੇ ਟੈਸਟ ਦੌਰਾਨ ਪਾਟੀਵਿਟੀ ਰੇਟ ਵੀ ਕਾਫ਼ੀ ਜ਼ਿਆਦਾ ਆਇਆ ਹੈ।