Saturday, 29 May 2021

ਅੰਮ੍ਰਿਤਸਰ: ਅੱਜ 12 ਵਿਅਕਤੀਆਂ ਦੀ ਮੌਤ, 172ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

 

ਕੋਰੋਨਾ ਤੋਂ ਮੁਕਤ ਹੋਏ 280 ਵਿਅਕਤੀ ਪਰਤੇ ਆਪਣੇ ਘਰਾਂ ਨੂੰ

--- ਅੱਜ 172 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

----ਜਿਲਾ ਅੰਮਿ੍ਰਤਸਰ ਵਿੱਚ ਕੁਲ ਐਕਟਿਵ ਕੇਸ 3461

ਅੰਮਿ੍ਰਤਸਰ, 29 ਮਈ --- ਜਿਲਾ ਅੰਮਿ੍ਰਤਸਰ ਵਿੱਚ ਅੱਜ 172 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ 280 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 39494 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚਰਨਜੀਤ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 3461 ਐਕਟਿਵ ਕੇਸ ਹਨ। ਉਨਾ ਦੱਸਿਆ ਕਿ ਹੁਣ ਤੱਕ 1431 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ 12 ਵਿਅਕਤੀ ਦੀ ਮੌਤ ਹੋਈ ਹੈ।

ਰੂਪਨਗਰ: ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਈ ਆਫਿਸ ਲਈ 15 ਲੈਪਟਾਪ ਵੰਡੇ

 

ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਈ ਆਫਿਸ ਲਈ 15 ਲੈਪਟਾਪ ਵੰਡੇ

ਰੂਪਨਗਰ 29 ਮਈ 

ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜ ਕੁਮਾਰ ਖੋਸਲਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਜਰਨੈਲ ਸਿੰਘ ਵਲੋਂ ਈ ਆਫਿਸ ਦਾ ਕੰਮ ਸੁਚਾਰੂ ਰੂਪ ਨਾਲ ਚਲਾਉਣ ਲਈ 15 ਲੈਪਟਾਪ ਵੰਡੇ ਗਏ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋ ਪ੍ਰਾਇਮਰੀ ਲਈ 6 ਅਤੇ ਸੈਕੰਡਰੀ ਲਈ 9 ਲੈਪਟਾਪ ਆਏ ਸੀ ਜਿਨ੍ਹਾਂ ਵਿਚ ਇਕ ਡੀ ਈ ਓ ਅਤੇ ਡਿਪਟੀ ਡੀ ਈ ਓ , ਇਕ ਪੜ੍ਹੋ ਪੰਜਾਬ ਦੇ ਕੋਆਰਡੀਨੇਟਰ , ਇਕ ਸਮਰਾਟ ਸਕੂਲਾਂ ਡੀ ਇੰਚਾਰਜ , ਡੀ ਐੱਸ ਐੱਮ ਅਤੇ 4 ਡੀ ਐੱਮ ਨੂੰ ਦਿੱਤੇ ਗਏ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਲੈਪਟਾਪ ਦਾ ਉਦੇਸ਼ ਭਵਿੱਖ ਵਿਚ ਈ ਆਫ਼ਿਸ ਦੇ ਕੰਮ ਵਿਚ ਤੇਜੀ ਲਿਆਉਣ ਲਈ ਹੈ ਤਾ ਜੋ ਕੰਮ ਨੂੰ ਬਿਨਾ ਦੇਰੀ ਤੋਂ ਮੁਕੰਮਲ ਕੀਤਾ ਜਾ ਸਕੇ ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ ਤੇ ਚਰਨਜੀਤ ਸਿੰਘ ਸੋਢੀ , ਪ੍ਰਿੰਸੀਪਲ ਵਰਿੰਦਰ ਸ਼ਰਮਾ , ਰਵਿੰਦਰ ਸਿੰਘ ਰੱਬੀ ਜ਼ਿਲ੍ਹਾ ਕੋਆਰਡੀਨੇਟਰ , ਸੰਦੀਪ ਕੌਰ ਆਦਿ ਹਾਜ਼ਰ ਸਨ ।

ਫਿਰੋਜ਼ਪੁਰ: ਅੱਜ 5 ਮੌਤਾਂ ,164 ਨਵੇਂ ਕਰੋਨਾ ਪਾਜ਼ਿਟਿਵ

 

ਲੁਧਿਆਣਾ: ਕਰੋਨਾ ਪਾਬੰਦੀਆਂ 10‌ ਜੂਨ ਤੱਕ ਲਾਗੂ - ਜ਼ਿਲ੍ਹਾ ਮੈਜਿਸਟਰੇਟ

 

ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਨੇ ਆਪਣੇ ਹੁਕਮਾਂ ਵਿੱਚ 10 ਜੂਨ ਤੱਕ ਕੀਤਾ ਵਾਧਾ

 ਦਫਤਰ ਜ਼ਿਲਾ ਲੋਕ ਅਫਸਰ, ਸ੍ਰੀ ਮੁਕਤਸਰ ਸਾਹਿਬ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਨੇ ਆਪਣੇ ਹੁਕਮਾਂ ਵਿੱਚ 10 ਜੂਨ ਤੱਕ ਕੀਤਾ ਵਾਧਾ

ਸ੍ਰੀ ਮੁਕਤਸਰ ਸਾਹਿਬ 29 ਮਈ

ਸ੍ਰੀ ਰਾਜੇਸ਼ ਤਿ੍ਰਪਾਠੀ ਵਧੀਕ ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਪੰਜਾਬ ਸਰਕਾਰ ਵਲੋਂ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਮੈਜਿਸਟਰੇਟ ਵਲੋਂ ਲਗਾਈ ਪਾਬੰਦੀਆਂ ਨੂੰ 10 ਜੂਨ 2021 ਤੱਕ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ।  ਇਹਨਾਂ ਹੁਕਮਾਂ ਅਨੁਸਾਰ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਹਰ ਪ੍ਰਕਾਰ ਦੀਆਂ ਦੁਕਾਨਾਂ ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰੇ 9.00 ਵਜੇ ਤੋਂ ਬਾਅਦ ਦੁਪਹਿਰ 03:00 ਵਜੇ ਤੱਕ ਖੁੱਲੀਆਂ ਰਹਿਣਗੀਆਂ ਪ੍ਰੰਤੂ ਸਨੀਵਾਰ ਅਤੇ ਐਤਵਾਰ ਦੁਕਾਨਾਂ ਖੋਲਣ ਤੇ ਪੂਰਨ ਪਾਬੰਦੀ ਰਹੇਗੀ।

       ਸਨੀਵਾਰ ਅਤੇ ਐਤਵਾਰ ਦੌਰਾਨ ਵੀ ਦੁੱਧ, ਡੇਅਰੀ, ਦਵਾਈਆਂ ਦੀਆਂ ਦੁਕਾਨਾਂ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ, ਪੈਟਰੋਲ ਪੰਪ , ਸਬਜੀ ਦੀਆਂ ਰੇਹੜੀਆਂ ਨੂੰ ਹਫਤੇ ਦੇ ਸਾਰੇ ਦਿਨ ਖੋਲਣ ਦੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ।

     ਸਾਰੇ ਬਾਰ ਸਿਨੇਮਾ ਹਾਲ, ਜਿੰਮ, ਹੇਅਰ ਸੈਲੂਨ, ਹੇਅਰ ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਸ ਤੋਂ ਇਲਾਵਾ ਆਦਿ ਸਾਰੇ ਰੈਸਟੋਰੈਂਟ ਸਮੇਤ ਹੋਟਲਾਂ ਦੇ ਅੰਦਰ ਵਾਲੇ ਰੈਸਟੋਰੈਂਟ), ਕੇਵੇ, ਕੋਫੀ ਸਾਪ, ਫਾਸਟ ਫੂਡ ਦੀਆਂ ਦੁਕਾਨਾਂ, ਢਾਬੇ ਆਦਿ ਬੈਠ ਕੇ ਖਾਣ ਲਈ ਬੰਦ ਰਹਿਣਗੇ ਜਦਕਿ ਰਾਤ 9 ਵਜੇ ਤੱਕ ਹੋਮ ਡਿਲਵਰੀ ਦੀ ਪ੍ਰਵਾਨਗੀ ਹੋਵੇਗੀ।

                                   ਜਿਲੇ ਵਿੱਚ ਦੂਸਰੇ ਰਾਜ ਤੋਂ ਹਵਾਈ, ਜੇਲ ਜਾਂ ਸੜਕ ਮਾਧਿਅਮ ਰਾਹੀਂ ਆਉਣ ਵਾਲੇ ਵਿਅਕਤੀਆਂ

ਨੂੰ 72 ਘੰਟੇ ਪੁਰਾਣੀ ਕਰੋਨਾ ਵਾਇਰਸ ਦੀ ਨੈਗਟਿਵ ਰਿਪੋਰਟ ਦਿਖਾਉਣੀ ਲਾਜਮੀ ਹੋਵੇਗੀ ਜਾਂ ਵੈਕਸਿਨ ਸਰਟੀਫਿਕੇਟ (ਘੱਟ ਤੋਂ

ਘੱਟ ਪਹਿਲੀ ਝੱਜ) ਜੋ ਕਿ 2 ਹਫਤੇ ਪਹਿਲਾਂ ਲਗਵਾਇਆ ਗਿਆ ਹੋਵੇ ਦਿਖਾਉਣਾ ਲਾਜਮੀ ਹੋਵੇਗਾ।

                                 ਸਾਰੇ ਸਰਕਾਰੀ ਦਫਤਰ ਅਤੇ ਬੈਂਕ 50 ਪ੍ਰਤੀਸਤ ਸਟਾਫ ਦੀ ਸਮਰੱਥਾ ਨਾਲ ਖੁੱਲਣਗੇ। ਕੇਵਲ ਉਹੀ ਦਫਤਰਾਂ ਦੇ ਕਰਮਚਾਰੀ ਪੂਰੀ ਗਿਣਤੀ ਵਿੱਚ ਆਉਣਗੇ ਜਿਨਾਂ ਦਾ ਸਬੰਧ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਨਾਲ ਹੋਵੇਗਾ।

ਵਿਆਹ ਸਮਾਗਮਾਂ/ਮਰਗ ਅਤੇ ਅੰਤਮ ਅਰਦਾਸ ਸਮਾਗਮਾਂ ਵਿੱਚ 10 ਵਿਅਕਤੀਆਂ ਤੋਂ ਵੱਧ ਵਿਅਕਤੀਆਂ ਦੇ ਇਕੱਠ ਤੇ ਪਾਬੰਦੀ ਹੋਵੇਗੀ। ਜੇਕਰ ਕਿਸੇ ਵੱਲੋਂ ਪਹਿਲਾਂ ਹੀ ਪ੍ਰਵਾਨਗੀ ਪ੍ਰਾਪਤ ਕੀਤੀ ਜਾ ਚੁੱਕੀ ਹੈ ਤਾਂ ਉਸ ਤੇ ਵੀ ਇਹ ਹਦਾਇਤਾਂ ਲਾਗੂ ਹੋਣਗੀਆਂ।

                               ਫਲਾਂ ਤੇ ਸਬਜੀਆਂ ਦੀ ਮੰਡੀ ਵਿੱਚ ਸਮਾਜਿਕ ਦੂਰੀ ਅਤੇ ਕਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਕੇਵਲ ਰੇਹੜੀ ਵਾਲੇ ਹੀ ਸਬਜੀ ਖਰੀਦ ਸਕਣਗੇ, ਰਿਟੇਲ ਦੀ ਖਰੀਦ ਦੀ ਆਗਿਆ ਨਹੀਂ ਹੋਵੇਗੀ। ਮੰਡੀ ਵਿੱਚ ਇੱਕ ਸਮੇਂ-ਇੱਕ ਜਗਾ ਚਾਰ ਤੋਂ ਵੱਧ ਰੇਹੜੀ ਵਾਲੇ ਇਕੱਠੇ ਨਹੀਂ ਹੋਣਗੇ।

                             ਹਰ ਪ੍ਰਕਾਰ ਦੇ ਧਾਰਮਿਕ ਸਥਾਨ ਜਿਵੇਂ ਗੁਰਦੁਆਰੇ, ਮੰਦਰ, ਮਸਜਿਦ ਅਤੇ ਚਰਚ ਆਦਿ ਸਾਮ 6 ਵਜੇ ਤੱਕ ਹੀ ਖੁੱਲੇ ਰਹਿਣਗੇ ਪ੍ਰੰਤੂ ਧਾਰਮਿਕ ਸਥਾਨਾਂ ਤੇ 10 ਤੋਂ ਵੱਧ ਸਰਧਾਲੂਆਂ ਦੇ ਇਕੱਠ ਕਰਨ ਤੇ ਪਾਬੰਦੀ ਹੋਵੇਗੀ।

                             ਰੋਜਾਨਾ ਨਾਈਟ ਕਰਫਿਊ ਸਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਜਦਕਿ ਵੀਕੈਂਡ ਕਰਫਿਊ ਹਰ ਸੁੱਕਰਵਾਰ ਸਾਮ 06:00 ਵਜੇ ਤੋਂ ਸੋਮਵਾਰ ਸਵੇਰੇ 05:00 ਵਜੇ ਤੱਕ ਹੋਵੇਗਾ ਅਤੇ ਇਸ ਦੌਰਾਨ ਮੈਡੀਕਲ ਐਮਰਜੈਂਸੀ ਅਤੇ ਕਰਫਿਊ ਪਾਸ ਤੋਂ ਇਲਾਵਾ ਹਰ ਪ੍ਰਕਾਰ ਦੇ ਵਹੀਕਲਾਂ ਦੀ ਮੂਵਮੈਂਟ ਦੀ ਪਾਬੰਦੀ ਹੋਵੇਗੀ।

                              ਪਬਲਿਕ ਟਰਾਂਸਪੋਰਟ (ਬੱਸਾਂ/ਟੈਕਸੀਆਂ/ਆਟੋ) ਵਿੱਚ ਡਰਾਈਵਰ/ਕੰਡਕਟਰ/ਕਲੀਨਰ ਤੋਂ ਇਲਾਵਾ 50 ਪ੍ਰਤੀਸਤ ਸਮਰੱਥਾ ਤੇ ਸਵਾਰੀਆਂ ਨੂੰ ਬਿਠਾਉਣ ਦੀ ਆਗਿਆ ਹੋਵੇਗੀ।

                               ਹਰ ਪ੍ਰਕਾਰ ਦੇ ਹਫਤਾਵਰੀ ਬਜਾਰ/ਮਾਰਕਿਟਾਂ ਬੰਦ ਰਹਿਣਗੀਆਂ। ਹਰ ਪ੍ਰਕਾਰ ਦੀ ਸਮਾਜਿਕ, ਸਭਿਆਚਾਰਕ, ਖੇਡਾਂ ਨਾਲ ਸਬੰਧਤ ਇਕੱਠਾਂ/ਪ੍ਰੋਗਰਾਮਾਂ ਤੇ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਹਰ ਪ੍ਰਕਾਰ ਦੇ ਸਰਕਾਰੀ ਪ੍ਰੋਗਰਾਮ ਜਿਵੇਂ ਉਦਘਾਟਨ, ਨੀਂਹ ਪੱਥਰ ਰੱਖਣ ਆਦਿ ਦੀ ਨਿਮਨ ਹਸਤਾਖਰ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕਰਵਾਏ ਜਾਣ ਤੇ ਪਾਬੰਦੀ ਹੋਵੇਗੀ।

                             ਜਿਲੇ ਵਿੱਚ ਹਰ ਪ੍ਰਕਾਰ ਦੀਆਂ ਰਾਜਨੀਤਿਕ ਰੈਲੀਆਂ ਤੇ ਮੁਕੰਮਲ ਪਾਬੰਦੀ ਹੋਵੇਗੀ। ਜੇਕਰ ਇਨਾਂ

ਹੁਕਮਾਂ ਦੀ ਉਲੰਘਣਾ ਕਰਦੇ ਹੋਏ ਰਾਜਨੀਤਿਕ ਇਕੱਠ ਕੀਤਾ ਜਾਂਦਾ ਹੈ ਤਾਂ ਪ੍ਰਬੰਧਕ ਅਤੇ ਇਕੱਠ ਵਿੱਚ ਸਾਮਲ ਹੋਣ ਵਾਲੇ ਲੋਕਾਂ

ਦੇ ਖਿਲਾਫ ਐਫ.ਆਈ.ਆਰ. ਰਜਿਸਟਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਗਾ ਦੇ ਮਾਲਕ ਅਤੇ ਟੈਂਟ ਮਾਲਕ ਦੇ ਖਿਲਾਫ

ਡਿਜਾਸਟਰ ਮੈਨੇਜਮੈਂਟ ਐਕਟ ਅਤੇ ਐਪੀਡੈਮਿਕ ਡਿਸੀਜ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ ਸਬੰਧਤ ਜਗਾ ਨੂੰ

ਤਿੰਨ ਮਹੀਨੇ ਲਈ ਸੀਲ ਕੀਤਾ ਜਾਵੇਗਾ।

                                  ਜਿਹੜੇ ਵਿਅਕਤੀਆਂ ਵੱਲੋਂ ਕਿਤੇ ਵੀ ਵੱਡੇ ਇਕੱਠ (ਧਾਰਮਿਕ/ਰਾਜਨੀਤਿਕ/ਸਮਾਜਿਕ) ਇਕੱਠ ਵਿੱਚ ਸਾਮਲ ਹੋਏ ਹੋਣਗੇ, ਉਨਾਂ ਨੂੰ 5 ਦਿਨ ਲਈ ਘਰੇਲੂ ਇਕਾਂਤਵਾਸ ਹੋਣਾ ਲਾਜਮੀ ਹੋਵੇਗਾ ਅਤੇ ਉਨਾਂ ਦਾ ਨਿਯਮਾਂ ਅਨੁਸਾਰ ਟੈਸਟ ਕੀਤਾ ਜਾਣਾ ਜਰੂਰੀ ਹੋਵੇਗਾ।

                               ਹਰ ਪ੍ਰਕਾਰ ਦੇ ਵਿੱਦਿਅਕ ਅਦਾਰੇ ਜਿਵੇਂ ਸਕੂਲ, ਕਾਲਜ ਆਦਿ ਬੰਦ ਰਹਿਣਗੇ ਅਤੇ ਸਾਰਾ ਟੀਚਿੰਗ/ਨਾਨ ਟੀਚਿੰਗ ਸਟਾਫ ਵੀ ਹਾਜਰ ਨਹੀਂ ਹੋਵੇਗਾ ਪ੍ਰੰਤੂ ਸਰਕਾਰੀ ਸਕੂਲਾਂ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਜਿਨਾਂ ਦੀ ਡਿਊਟੀ ਕੋਵਿਡ-19 ਦੀ ਰੋਕਥਾਮ ਸਬੰਧੀ ਪ੍ਰਬੰਧਾਂ ਤੇ ਲਗਾਈ ਹੈ, ਉਹ ਸਟਾਫ ਡਿਊਟੀ ਤੇ ਹਾਜਰ ਰਹੇਗਾ। ਸਾਰੇ ਮੈਡੀਕਲ ਤੇ ਨਰਸਿੰਗ ਕਾਲਜ ਖੁੱਲੇ ਰਹਿਣਗੇ।

                                 ਹਰ ਪ੍ਰਕਾਰ ਦੀਆਂ ਭਰਤੀ ਪ੍ਰੀਖਿਆਵਾਂ ਮੁਅੱਤਲ ਰਹਿਣਗੀਆਂ ਪ੍ਰੰਤੂ ਕੋਵਿੜ-19 ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਹਿਤ ਸਟਾਫ/ਮੈਨ ਪਾਵਰ ਲਈ ਲਈਆਂ ਜਾਣ ਵਾਲੀਆਂ ਭਾਰਤੀ ਪ੍ਰੀਖਿਆਵਾਂ ਦੀ ਆਗਿਆ ਹੋਵੇਗੀ।

                               ਹਰ ਪ੍ਰਕਾਰ ਦੇ ਪ੍ਰਾਈਵੇਟ ਦਫਤਰ ਸਮੇਤ ਸਰਵਿਸ ਇੰਡਸਟਰੀ ਦੇ ਦਫਤਰ ਜਿਵੇਂ ਆਰਕੀਟੈਕਟ, ਚਾਰਟਡ ਅਕਾਊਂਟੈਂਟ ਆਦਿ ਨੂੰ ਕੇਵਲ ‘ਘਰ ਤੋਂ ਕੰਮ ਦੀ ਹੀ ਆਗਿਆ ਹੋਵੇਗੀ।

                                 ਨਾਨ-ਬੈਂਕਿੰਗ ਫਾਈਨੈਂਸਲ ਅਦਾਰੇ ਜਿਹੜੇ ਰੋਜ ਨਗਦੀ ਦੇ ਲੈਣ-ਦੇਣ ਸਬੰਧੀ ਝੀਲ ਕਰਦੇ ਹਨ, ਉਹ ਅਦਾਰੇ 50 ਪ੍ਰਤੀਸਤ ਸਟਾਫ ਦੀ ਹਾਜਰੀ ਨਾਲ ਕੰਮ ਕਰ ਸਕਣਗੇ।

                                  ਸਰਕਾਰੀ ਦਫਤਰਾਂ ਵਿੱਚ ਸਿਕਾਇਤਾਂ ਦਾ ਨਿਪਟਾਰਾ ਆਨਲਾਈਨ/ਵਰਚੂਅਲ ਮਾਧਿਅਮ ਰਾਹੀਂ ਹੀ ਕੀਤਾ ਜਾਵੇਗਾ ਅਤੇ ਪਬਲਿਕ ਡੀਲਿੰਗ ਕੇਵਲ ਜਰੂਰੀ,ਐਮਰਜੰਸੀ ਸਥਿਤੀ ਵਿੱਚ ਹੀ ਕੀਤੀ ਜਾਵੇ। ਰੈਵਿਨਿਊ ਵਿਭਾਗ ਵਿੱਚ ਵਸੀਕੇ ਰਜਿਸਟਰ ਅਤੇ ਜਮੀਨ ਦੀ ਵੇਚ ਵੱਟ ਲਈ ਰਜਿਸਟ੍ਰੇਸਨ ਦੌਰਾਨ ਘੱਟ ਤੋਂ ਘੱਟ ਮੁਲਾਕਾਤ ਕੀਤੀ ਜਾਵੇੇ। ਉਕਤ ਗਤੀਵਿਧੀਆਂ ਦੌਰਾਨ ਦੁਕਾਨਦਾਰ ਹੇਠ ਲਿਖੇ ਕੇਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣਗੇ

                                    ਹੁਕਮਾਂ ਅਨੁਸਾਰ ਦੁਕਾਨਾਂ ਦੇ ਦਰਵਾਜੇ/ਸਟਰ/ਖਿੜਕੀਆਂ ਪੂਰੀ ਤਰਾਂ ਖੁੱਲੇ ਰੱਖੇ ਜਾਣ ਤਾਂ ਜੋ ਦੁਕਾਨ ਹਵਾਦਾਰ ਰਹੇ। ਦੁਕਾਨ ਵਿੱਚ ਕੰਮ ਕਰਨ ਵਾਲੇ ਵਿਅਕਤੀ ਜਾਂ ਕਰਮਚਾਰੀ ਹਰ ਸਮੇਂ ਮਾਸਕ ਪਹਿਨ ਕੇ ਰੱਖਣਗੇ ਅਤੇ ਦੁਕਾਨਦਾਰ ਇਹ ਵੀ ਯਕੀਨੀ ਬਨਾਉਣਗੇ ਕਿ ਦੁਕਾਨ ਵਿੱਚ ਦਾਖਲ ਹੋਣ ਵਾਲੇ ਵਿਅਕਤੀ ਨੇ ਆਪਣੇ ਮੂੰਹ ਤੇ ਮਾਸਕ ਜਰੂਰ ਲਗਾਇਆ ਹੋਵੇ ਅਤੇ ਦੁਕਾਨਦਾਰ ਵਲੋਂ ਦੁਕਾਨ ਦੇ ਬਾਹਰ ਸੈਨੇਟਾਈਜਰ ਜਾਂ ਹੈਡਵਾਸ ਦਾ ਪ੍ਰਬੰਧ ਜਰੂਰ ਕੀਤਾ ਹੋਵੇ ਅਤੇ ਦੁਕਾਨ ਵਿੱਚ ਇੱਕੋ ਸਮੇੲ ਪੰਜ ਤੋਂ ਵੱਧ ਗਾਹਕਾਂ ਦਾ ਇਕੱਠ ਨਾ ਕੀਤਾ ਜਾਵੇ ਅਤੇ ਆਪਸੀ ਦੂਰੀ 6 ਫੁੱਟ ਦੀ ਜਰੂਰੀ ਰੱਖੀ ਜਾਵੇ।

                                  ਹੁਕਮਾਂ ਅਨੁਸਾਰ ਸੈਲੂਨ ਵਿੱਚ ਇੱਕ ਸਮੇਂ ਇੱਕ ਹੀ ਗਾਹਕ ਅੰਦਰ ਦਾਖਲ ਹੋਣ ਦੀ ਪ੍ਰਵਾਨਗੀ ਹੋਵੇਗੀ।

ਸੈਲੂਨ ਵਿੱਚ ਕਟਿੰਗ ਕਰਨ ਵਾਲੇ ਵਿਅਕਤੀ ਵਲੋਂ ਹਰ ਸਮੇਂ ਡਬਲ ਮਾਸਕ ਪਹਿਨਿਆ ਹੋਣਾ ਲਾਜ਼ਮੀ ਹੋਵੇਗਾ ਅਤੇ ਉਸ ਵਲੋਂ ਆਪਣੇ ਹੱਥ ਸਮੇਂ ਸਮੇਂ ਤੇ ਸਾਬਣ ਨਾਲ ਧੋਣੇ ਜਾਂ ਸੈਨੀਟਾਈਜ ਕੀਤੇ ਜਾਣੇ ਜਰੂਰੀ ਹੋਣਗੇ।

ਸੈਲੂਨ ਵਿੱਚ ਏ.ਸੀ ਚਲਾਉਣ ਤੇ ਪਾਬੰਦੀ ਹੋਵੇਗੀ ਅਤੇ ਸੈਲੂਨ ਦੇ ਦਰਵਾਜੇ ਖੋਲ ਕੇ ਰੱਖੇ ਜਾਣਗੇ ਅਤੇ ਐਗਜ਼ਾਸਟ ਫੈਨ ਚਲਾਏ ਜਾਣੇ ਯਕੀਨੀ ਬਣਾਏ ਜਾਣ।

ਜਦੋਂ ਇੱਕ ਗਾਹਕ ਸੈਲੂਨ ਤੋਂ ਬਾਹਰ ਜਾਵੇਗਾ, ਉਸਤੋਂ ਬਾਅਦ ਹੀ ਦੂਸਰੇ ਗਾਹਕ ਨੂੰ ਅੰਦਰ ਆਉਣ ਦੀ ਆਗਿਆ ਹੋਵੇਗੀ ਅਤੇ ਉਸ ਤੋਂ ਪਹਿਲਾਂ ਕੁਰਸੀ ਅਤੇ ਸਾਰੇ ਸੰਦਾਂ ਜਿਵੇਂ ਕੈਂਚੀਆਂ, ਕੰਘੇ ਅਤੇ ਬਰਸ਼ ਆਦਿ ਨੂੰ ਸੈਨੇਟਾਈਜ਼ ਕੀਤਾ ਹੋਣਾ ਜਰੂਰੀ ਹੈ।

ਸ੍ਰੀ ਮੁਕਤਸਰ ਸਾਹਿਬ: 5 ਮੌਤਾਂ ,120 ਨਵੇਂ ਕਰੋਨਾ ਪਾਜ਼ਿਟਿਵ

 

ਫਾਜ਼ਿਲਕਾ;ਮਈ ਮਹੀਨੇ `ਚ ਪਹਿਲੀ ਵਾਰ 200 ਤੋਂ ਘੱਟ ਆਏ ਨਵੇਂ ਪਾਜੀਟਿਵ ਕੇਸ -ਡਿਪਟੀ ਕਮਿਸ਼ਨਰ

 ਮਈ ਮਹੀਨੇ `ਚ ਪਹਿਲੀ ਵਾਰ 200 ਤੋਂ ਘੱਟ ਆਏ ਨਵੇਂ ਪਾਜੀਟਿਵ ਕੇਸ -ਡਿਪਟੀ ਕਮਿਸ਼ਨਰ

ਜ਼ਿਲੇ੍ਹ ਅੰਦਰ ਵੈਕਸੀਨੇਸ਼ਨ ਦਾ ਆਂਕੜਾ 1 ਲੱਖ ਤੋਂ ਪਾਰ, ਸਾਰਿਆਂ ਨੂੰ ਵੈਕਸੀਨ ਲਗਾਉਣ ਦੀ ਅਪੀਲ

15405 ਜਣਿਆਂ ਨੇ ਕਰੋਨਾ ਨੂੰ ਹਰਾ ਕੇ ਕੋਵਿਡ `ਤੇ ਪਾਈ ਫਤਿਹ

ਫਾਜ਼ਿਲਕਾ, 29 ਮਈ

ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਨਾਲੋਂ ਕਰੋਨਾ ਕੇ ਕੇਸਾਂ `ਚ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਤੋਂ ਬਾਅਦ ਅੱਜ ਮਈ ਮਹੀਨੇ `ਚ ਪਹਿਲੀ ਵਾਰ 200 ਤੋਂ ਘੱਟ ਨਵੇਂ ਪਾਜੀਟਿਵ ਕੇਸ ਆਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਲਈ ਖੁਸ਼ੀ ਦੀ ਗੱਲ ਹੈ ਜ਼ਿਨ੍ਹਾਂ ਨੇ ਸਾਵਧਾਨੀਆਂ ਦੀ ਪਾਲਣਾ ਕਰਕੇ ਅਤੇ ਵੈਕਸੀਨੇਸ਼ਨ ਲਗਵਾ ਕੇ ਇਸ ਆਂਕੜੇ ਨੂੰ ਘਟਾਇਆ ਹੈ ਅਤੇ ਇਸੇ ਤਰ੍ਹਾਂ ਸਾਵਧਾਨੀਆਂ ਦੀ ਪਾਲਣਾ ਕਰਕੇ ਕਰੋਨਾ `ਤੇ ਫਤਿਹ ਹਾਸਲ ਕਰਨੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਅੰਦਰ ਵੈਕਸੀਨੇਸ਼ਨ ਲਗਵਾਉਣ ਦਾ ਆਂਕੜਾ ਵੀ 1 ਲੱਖ ਤੋਂ ਪਾਰ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦੀ ਮਹੱਤਤਾ ਨੂੰ ਵੇਖਦੇ ਹੋਏ ਭਾਰੀ ਗਿਣਤੀ ਵਿਚ ਲੋਕਾਂ ਨੂੰ ਵੈਕਸੀਨੇਸ਼ਨ ਲਗਵਾਈ ਹੈ। ਉਨ੍ਹਾਂ ਕਿਹਾ ਕਿ ਕਰੋਨਾ `ਤੇ ਕਾਬੂ ਪਾਉਣ ਲਈ ਵੈਕਸੀਨੇਸ਼ਨ ਕਰਵਾਉਣੀ ਹਰੇਕ ਵਿਅਕਤੀ ਲਈ ਲਾਜਮੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਲਗਵਾਉਣ ਨਾਲ ਅਸੀਂ ਕਰੋਨਾ ਸੰਕਰਮਿਤ ਹੋਣ ਤੋਂ ਬਚ ਸਕਦੇ ਹਾਂ ਅਤੇ ਹੋਰਨਾਂ ਜਣਿਆਂ `ਚ ਬਿਮਾਰੀ ਫੈਲਾਉਣ ਨੂੰ ਰੋਕ ਸਕਦੇ ਹਾਂ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਵਾਸੀਆਂ ਤੋਂ ਆਸ ਕਰਦੇ ਹਨ ਕਿ ਜ਼ੋ ਕੋਈ ਵੀ ਵਿਅਕਤੀ ਵੈਕਸੀਨ ਲਗਵਾਉਣ ਤੋਂ ਰਹਿ ਗਿਆ ਹੈ ਉਹ ਜਲਦ ਤੋਂ ਜਲਦ ਵੈਕਸੀਨ ਲਗਵਾਏਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੈਕਸੀਨ ਦੇ ਨਾਲ-ਨਾਲ ਹਰ ਵਿਅਕਤੀ ਲਈ ਸਮੇਂ ਸਿਰ ਟੈਸਟਿੰਗ ਵੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਖੰਘ, ਜੁਕਾਮ, ਬੁਖਾਰ ਆਦਿ ਲੱਛਣ ਹੋਣ ਤਾਂ ਜਲਦ ਤੋਂ ਜਲਦ ਟੈਸਟ ਕਰਵਾਇਆ ਜਾਵੇ ਤਾਂ ਜ਼ੋ ਸਮੇਂ ਸਿਰ ਮੁੱਢਲੇ ਲੱਛਣਾਂ `ਤੇ ਹੀ ਇਲਾਜ ਲਿਆ ਜਾਵੇ ਤਾਂ ਇਸ ਬਿਮਾਰੀ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਪਲਿੰਗ ਅਤੇ ਵੈਕਸੀਨੇਸ਼ਨ ਦੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿਚ ਸ਼ਿਰਕਤ ਕਰਕੇ ਆਪਣਾ ਟੈਸਟ ਕਰਵਾਉਣ ਅਤੇ ਰਿਪੋਰਟ ਆਉਣ ਤੱਕ ਆਪਣੇ ਆਪ ਨੂੰ ਆਈਸੋਲੇਟ ਰੱਖਣ।

ਡਿਪਟੀ ਕਮਿਸ਼ਨਰ ਨੇ ਕੋਵਿਡ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਤੱਕ 1 ਲੱਖ 99 ਹਜ਼ਾਰ 280 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਹੁਣ ਤੱਕ 18378 ਵਿਅਕਤੀ ਪਾਜੀਟਿਵ ਪਾਏ ਗਏ ਹਨ ਅਤੇ 15405 ਵਿਅਕਤੀ ਕਰੋਨਾ ਨੂੰ ਹਰਾ ਕੇ ਸਿਹਤਯਾਬ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ 278 ਜਣੇ ਠੀਕ ਹੋਏ ਹਨ ਅਤੇ 173 ਨਵੇ ਪਾਜੀਟਿਵ ਕੇਸ ਆਏ ਹਨ। ਉਨ੍ਹਾਂ ਦੱਸਿਆ ਕਿ ਐਕਟਿਵ ਕੇਸਾਂ ਦੀ ਗਿਣਤੀ 2540 ਅਤੇ ਮੌਤ ਦਾ ਆਂਕੜਾ 433 ਹੋ ਗਿਆ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਾਵਧਾਨੀਆਂ ਦੀ ਪਾਲਣਾ ਲਾਜਮੀ ਕੀਤੀ ਜਾਵੇ, ਮਾਸਕ ਲਾਜ਼ਮੀ ਲਗਾਇਆ ਜਾਵੇ, ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ।

ਨੌਜਵਾਨਾਂ ਲਈ ਖੁਸ਼ਖਬਰੀ: ਪੰਜਾਬ ਪੁਲਿਸ ਵਿਚ ਕਾਂਸਟੇਬਲ ਬਣਨ ਲਈ , ਵਿਦਿਅਕ ਅਤੇ ਸਰੀਰਕ ਯੋਗਤਾ ਦਾ ਵੇਰਵਾ ਜਾਰੀ, ਪਦ ਅਤੇ ਤਾਰੀਖ ਦੀ ਘੋਸ਼ਣਾ ਜਲਦ

ਪੰਜਾਬ ਦੇ 18 ਤੋਂ 28 ਸਾਲ ਦੇ ਨੌਜਵਾਨਾਂ ਲਈ ਖੁਸ਼ਖਬਰੀ ਹੈ।ਪੰਜਾਬ ਪੁਲਿਸ ਜਲਦੀ ਹੀ ਕਾਂਸਟੇਬਲ ਦੀ ਭਰਤੀ ਕਰਨ ਜਾ ਰਹੀ ਹੈ। ਜਿਸ ਵਿਚ ਨੌਜਵਾਨ ਮੁੰਡੇ-ਕੁੜੀਆਂ ਭਾਗ ਲੈ ਸਕਣਗੇ। ਜਿਸ ਬਾਰੇ ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਉੰਟ ਰਾਹੀਂ ਜਾਣਕਾਰੀ ਦਿੱਤੀ ਹੈ।

 ਹਾਲਾਂਕਿ ਭਰਤੀ ਕਦੋਂ ਸ਼ੁਰੂ ਹੋਵੇਗੀ ਇਸ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਹੈ. ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਰਤੀ ਬਾਰੇ ਹੋਰ ਜਾਣਕਾਰੀ ਲਈ ਪੰਜਾਬ ਪੁਲਿਸ ਅਧਿਕਾਰਿਤ ਵੈੱਬਸਾਈਟ www.punjabpolice.gov.in ਆਪਣੇ ਆਪ ਜਾਣਕਾਰੀ ਲੈਣ। 

ਇਹ ਹੋਵੇਗੀ ਬਿਨੈ-ਪੱਤਰ ਲਈ ਯੋਗਤਾ ;
ਪੁਲਿਸ ਦੇ ਅਨੁਸਾਰ ਜ਼ਿਲ੍ਹਾ ਪੱਧਰ 'ਤੇ ਹੋ ਰਹੀ ਭਰਤੀ ਵਿਚ 12ਵੀਂ ਪਾਸ ਨੌਜਵਾਨ ਹਿੱਸਾ ਲੈਣ ਦੇ ਯੋਗ ਹੋਣਗੇ, ਪਰ ਉਸ ਨੇ 10 ਵੀਂ ਵਿੱਚ ਪੰਜਾਬੀ ਵਿਸ਼ਾ ਲਾਜ਼ਮੀ ਪੜਿਆ ਹੋਵੇ। ਕਾਂਸਟੇਬਲ ਭਰਤੀ ਵਿਚ 18 ਤੋਂ 28 ਸਾਲ ਦੀ ਉਮਰ ਦੇ ਨੌਜਵਾਨ ਭਾਗ ਲੈ ਸਕਦੇ ਹਨ। ਉਮਰ ਵਿੱਚ ਵੀ ਸਰਕਾਰੀ ਨਿਯਮਾਂ ਅਨੁਸਾਰ ਦਿੱਤੀ ਜਾਵੇਗੀ। 

ਪਹਿਲਾਂ ਲਿਖਤੀ ਪ੍ਰੀਖਿਆ ਹੋਵੇਗੀ. ਜਿਸ ਵਿਚ ਗਣਿਤ ਅਤੇ ਭਾਸ਼ਾ ਦੇ ਹੁਨਰ ਦੇ ਨਾਲ ਆਮ ਗਿਆਨ, ਵਰਤਮਾਨ ਮਾਮਲਿਆਂ ਵਾਲਾ ਭਾਰਤੀ ਸੰਵਿਧਾਨ ਅਤੇ ਭਾਰਤੀ ਅਪਰਾਧਿਕ ਨਿਆਂ ਪ੍ਰਣਾਲੀ ਬਾਰੇ ਪ੍ਰਸ਼ਨ ਹੋਣਗੇ। ਲਿਖਿਤੀ ਪ੍ਰੀਖਿਆ ਪਾਸ ਕਰਨ ਵਾਲੇ ਮੁੰਡੇ-ਕੁੜੀਆਂ ਦੇ ਸ਼ਰੀਰਕ ਟੈਸਟ ਹੋਣਗੇ। 

ਸ਼ਰੀਰਿਕ ਟੈਸਟ: 
ਮੁੰਡਿਆਂਂ ਲਈ 6 ਮਿੰਟ 30 ਸਕਿੰਟਾ ਵਿੱਚ 1600 ਮੀਟਰ ਦੌੜ , 3.80 ਮੀਟਰ ਲਾੰਗ ਜੰਪ 1.10 ਮੀਟਰ ਹਾਈ ਜੰਪ  ਪਾਸ ਕਰਨਾ ਜ਼ਰੂਰੀ ਹੈ। ਕੁੜਿਆਂ ਲਈ 4 ਮਿੰਟ 30 ਸਕਿੰਟਾ ਵਿੱਚ 800 ਮੀਟਰ ਦੌੜ , 3. ਮੀਟਰ ਲਾੰਗ ਜੰਪ 0.95 ਮੀਟਰ ਹਾਈ ਜੰਪ ਪਾਸ ਕਰਨਾ ਜ਼ਰੂਰੀ ਹੈ।ਦੌੜ ਲਈ 1 ਤੇ ਲਾੰਗ ਜੰਪ ਅਤੇ  ਹਾਈ ਜੰਪ  ਲਈ 3-3 ਮੌਕੇ ਦਿੱਤੇ ਜਾਣਗੇ।ਵਧੇਰੀ ਜਾਣਕਾਰੀ ਲਈ ppconstable2021@gmail
.com ਤੇ ਸੰਪਰਕ ਕੀਤਾ ਜਾ ਸਕਦਾ ਹੈ।

 

ਅਧਿਆਪਕ ਸਹਿਬਾਨ ਵਲੋਂ ਦਾਖਲਾ ਮੁਹਿੰਮ ਦੀ ਸਫਲਤਾ ਲਈ ਕੀਤੀ ਜਾ ਰਹੀ ਮਿਹਨਤ ਪ੍ਰਸੰਸਾਯੋਗ- ਕ੍ਰਿਸ਼ਨ ਕੁਮਾਰ

 ਸਿੱਖਿਆ ਸਕੱਤਰ ਪੰਜਾਬ ਵਲੋਂ ਸੂਬੇ ਦੇ ਸੀ.ਐਚ.ਟੀ. ਸਹਿਬਾਨ ਨਾਲ ਜੂਮ ਮੀਟਿੰਗ

- ਅਧਿਆਪਕ ਸਹਿਬਾਨ ਵਲੋਂ ਦਾਖਲਾ ਮੁਹਿੰਮ ਦੀ ਸਫਲਤਾ ਲਈ ਕੀਤੀ ਜਾ ਰਹੀ ਮਿਹਨਤ ਪ੍ਰਸੰਸਾਯੋਗ- ਕ੍ਰਿਸ਼ਨ ਕੁਮਾਰ 

ਅੰਮ੍ਰਿਤਸਰ, 29 ਮਈ ()-ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਲਗਾਤਾਰ ਕੀਤੀਆਂ ਜਾ ਰਹੀਆਂ ਕੋਸਿਸ਼ਾਂ ਦੇ ਸਿੱਟੇ ਵਜੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਜਿਸਨੂੰ ਲੈ ਕੇ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਰਾਜ ਦੇ ਸਮੂਹ ਸੈਂਟਰ ਹੈੱਡ ਟੀਚਰ ਨਾਲ ਜੂਮ ਮੀਟਿੰਗ ਦੌਰਾਨ ਅਹਿਮ ਵਿਚਾਰਾਂ ਕੀਤੀਆਂ। ਮੀਟਿੰਗ ਦੌਰਾਨ ਸਕੱਤਰ ਸਕੂਲ ਸਿੱਖਿਆ ਪੰਜਾਬ ਵਲੋਂ ਵਿਦਿਆਰਥੀਆਂ ਦੀ ਗਿਣਤੀ ਪੱਖੋਂ ਸੂਬੇ ਦੇ ਮੋਹਰੀ ਕਲੱਸਟਰ ਦੇ ਸੈਂਟਰ ਹੱੈਡ ਟੀਚਰਜ ਨਾਲ ਗਲਬਾਤ ਕਰਦਿਆਂ ਉਨ੍ਹਾਂ ਦੀ ਕਾਰਜਕੁਸ਼ਲਤਾ ਬਾਰੇ ਜਾਣਿਆ ਅਤੇ ਸਮੂਹ ਅਧਿਆਪਕ ਸਹਿਬਾਨ ਵਲੋਂ ਦਾਖਲਾ ਮੁਹਿੰਮ ਸਮੇਤ ਹੋਰਨਾਂ ਗਤੀਵਿਧੀਆਂ ਸੰਬੰਧੀ ਕੀਤੀ ਜਾ ਰਹੀ ਮਿਹਨਤ ਤੇ ਉਪਰਾਲਿਆਂ ਸੰਬੰਧੀ ਉਤਸ਼ਾਹਿਤ ਕੀਤਾ ਤੇ ਬਿਹਤਰੀਨ ਕਾਰਗੁਜਾਰੀ ਵਾਲੇ ਸੈਂਟਰ ਹੈੱਡ ਟੀਚਰ ਸਹਿਬਾਨ ਅਤੇ ਉਨ੍ਹਾਂ ਦੇ ਸਟਾਫ ਨੂੰ ਮੁਬਾਰਕਾਂ ਦਿਤੀਆਂ। ਇਸ ਸਮੇਂ ਉਨ੍ਹਾਂ ਨੇ ਸੂਬੇ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਨੂੰ ਸਕੂਲਾਂ ਵਿੱਚ ਦਾਖਲੇ ਵਿੱਚ ਹੋਰ ਵਾਧਾ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਬੋਲਦਿਆਂ ਡਾ: ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਫੀਸਦੀ ਤੋਂ ਵੱਧ ਦਾਖਲਾ ਕਰਨ ਵਾਲੇ ਸਕੂਲ ਮੁਖੀਆਂ ਤੇ ਸਮੂਹ ਸਟਾਫ ਨੂੰ ਪ੍ਰਸ਼ੰਸ਼ਾ ਪੱਤਰ ਅਤੇ 25 ਫੀਸਦੀ ਤੋਂ ਵੱਧ ਦਾਖਲਾ ਕਰਨ ਵਾਲੇ ਸਕੂਲਾਂ ਨੂੰ ਸਿੱਖਿਆ ਵਿਭਾਗ ਵਲੋਂ ਵਿਸੇਸ਼ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਗਲਬਾਤ ਕਰਦਿਆਂ ਪੜੋ ਪੰਜਾਬ ਪੜਾਓ ਪੰਜਾਬ ਦੇ ਸ: ਸਟੇਟ ਪ੍ਰੋਜੈਕਟ ਡਾਇਰੈਕਟਰ ਦਵਿੰਦਰ ਸਿੰਘ ਬੋਹਾ ਵਲੋਂ ਸੈਂਟਰ ਮੁਖੀ ਸਹਿਬਾਨ ਨੂੰ ਬਿਹਤਰੀਨ ਤਰੀਕੇ ਨਾਲ ਮਾਪੇ ਅਧਿਆਪਕ ਰਾਬਤਾ ਮੁਹਿੰਮ ਨੂੰ ਸਫਲ ਬਣਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਰੋਜਾਨਾ ਸਕੂਲ ਅਧਿਆਪਕਾਂ ਵਲੋਂ ਲਗਭਗ 2 ਲੱਖ ਮਾਪਿਆਂ ਨਾਲ ਸੰਪਰਕ ਕਰਕੇ ਸਿੱਖਿਆ ਵਿਭਾਗ ਵਲੋਂ ਕੋਵਿਡ-19 ਦੇ ਚਲਦਿਆਂ ਬੰਦ ਕੀਤੇ ਸਕੂਲਾਂ ਕਾਰਨ ਘਰ ਬੈਠੇ ਵਿਦਿਆਰਥੀਆਂ ਨੂੰ ਦਿਤੀ ਜਾ ਰਹੀ ਆਨਲਾਈਨ ਸਿੱਖਿਆ ਤਹਿਤ ਆਨਲਾਈਨ ਜਮਾਤਾਂ, ਡੀ.ਡੀ. ਪੰਜਾਬੀ ਦੁਆਰਾ ਚਲਾਈਆਂ ਜਾ ਰਹੀਆਂ ਜਮਾਤਾਂ, ਈ-ਬਸਤੇ ਦੇ ਨਾਮ ਨਾਲ ਜਾਣੀ ਜਾਂਦੀ ਪੰਜਾਬ ਐਜੂਕੇਅਰ ਐਪ ਸਮੇਤ ਹੋਰ ਸਹੂਲਤਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸਦੇ ਨਾਲ ਉਨ੍ਹਾਂ ਨੇ ਵਰਚੂਅਲ ਤਰੀਕੇ ਨਾਲ ਜਮਾਤਾਂ ਲਗਾਉਣ ਵਾਲੇ ਅਧਿਆਪਕਾਂ ਨੂੰ ਹੋਰ ਉਤਸ਼ਾਹਿਤ ਕਰਨ, ਕਪੈਸਿਟੀ ਬਿਲਡਿੰਗ ਟ੍ਰੇਨਿੰਗ ਲਗਾਉਣ ਅਤੇ ਸਵੈ ਇੱਛਾ ਨਾਲ ਸਮਰ ਕੈਂਪ ਲਗਾਉਣ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। 

ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਸੇਂਟਰ ਹੈੱਡ ਟੀਚਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਆਧੁਨਿਤ ਤੇ ਨਵੀਨਤਮ ਤਕਨੀਕਾਂ ਨਾਲ ਲੈਸ ਕਰਨ ਅਤੇ ਅਧਿਆਪਕਾਂ ਨੰੂੰ ਸਮੇਂ ਦਾ ਹਾਣੀ ਬਣਾਉਣ ਲਈ ਸੈਂਟਰ ਪੱਧਰ ਤੇ ਲੈਪਟਾਪ ਅਤੇ ਪ੍ਰਿੰਟਰ ਮੁਹੱਈਆ ਕਰਵਾਏ ਗਏ ਹਨ ਜਿੰਨ੍ਹਾਂ ਦੀ ਯੋਗ ਵਰਤੋਂ ਸਿੱਖਿਆ ਪ੍ਰਣਾਲੀ ਵਿੱਚ ਆ ਰਹੀਆਂ ਤਬਦੀਲੀਆਂ ਤੇ ਸਿੱਖਿਆ ਦੇ ਮਿਆਰ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਵੇਗੀ। ਉਨ੍ਹਾਂ ਵਲੋਂ ਪੂਰੇ ਦੇਸ਼ ਵਿੱਚੋਂ ਸਰਕਾਰੀ ਸਕੂਲਾਂ ਵਿੱਚ ਰਿਕਾਰਡਤੋੜ ਵਾਧਾ ਕਰਕੇ ਪੰਜਾਬ ਦੇ ਸਰਕਾਰੀ ਸਕੂਲਾਂ ਵਲੋਂ ਰਚੇ ਇਤਿਹਾਸ ਦੀ ਕੋਈ ਦੂਸਰੀ ਮਿਸਾਲ ਨਹੀਂ ਮਿਲਦੀ। ਉਨ੍ਹਾਂ ਨਾਲ ਹੀ ਕਿਹਾ ਕਿ ਸੂਬੇ ਦੇ ਸਮੂਹ ਸਰਕਾਰੀ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ ਜਿੰਨ੍ਹਾਂ ਨੂੰ ਤਿਆਰ ਕਰਨ ਵਿੱਚ ਸੈਂਟਰ ਹੈੱਡ ਟੀਚਰ, ਹੈੱਡ ਟੀਚਰ ਅਤੇ ਅਧਿਆਪਕ ਸਹਿਬਾਨ ਦਾ ਬਹੁਤ ਵੱਡਾ ਯੋਗਦਾਨ ਹੈ ਜਿਸਨੂੰ ਭੁਲਇਆ ਨਹੀਂ ਜਾ ਸਕਦਾ। ਅਧਿਆਪਕ ਵਰਗ ਦੀ ਚਿਰੋਕਣੀ ਮੰਗ ਤੇ ਬੋਲਦਿਆਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਐਚ.ਟੀ ਅਤੇ ਸੀ.ਐਚ.ਟੀ. ਦੀਆਂ ਤਰੱਕੀਆਂ ਜਲਦ ਕਰਵਾਈਆਂ ਜਾਣ ਦਾ ਐਲਾਣ ਕੀਤਾ।

ਐਜੂਕੇਸ਼ਨ ਪਿਕਚਰ ਮੀਡੀਆ ਕੋਆਰਡੀਨੇਟਰਾਂ ਦੀ ਇੱਕ ਰੋਜਾ ਕਪੈਸਟੀ ਬਿਲਡਿੰਗ ਅਧੀਨ ਟ੍ਰੇਨਿੰਗ ਕਰਵਾਈ

 ਮੀਡੀਆ ਕੋਆਰਡੀਨੇਟਰਾਂ ਦੀ ਇੱਕ ਰੋਜਾ ਕਪੈਸਟੀ ਬਿਲਡਿੰਗ ਅਧੀਨ ਟ੍ਰੇਨਿੰਗ ਕਰਵਾਈ।

ਅਜੋਕੇ ਤਕਨੀਕੀ ਦੌਰ ਵਿੱਚ ਮੀਡੀਆ ਦੀ ਭੂਮਿਕਾ ਅਹਿਮ:- ਜ਼ਿਲ੍ਹਾ ਅਧਿਕਾਰੀ


ਪਠਾਨਕੋਟ, 29 ਮਈ ( ) ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਨੂੰ ਆਮਜਨ ਤੱਕ ਪਹੁੰਚਾਉਣ ਲਈ ਨਿਯੁਕਤ ਕੀਤੇ ਗਏ ਬਲਾਕ/ ਕਲੱਸਟਰ ਅਤੇ ਸਕੂਲ ਮੀਡੀਆ ਇੰਚਾਰਜਾਂ ਦੀ ਇੱਕ ਰੋਜ਼ਾ ਕਪੈਸਟੀ ਬਿਲਡਿੰਗ ਟ੍ਰੇਨਿੰਗ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਨੇ ਦੱਸਿਆ ਕਿ ਡੀਐਮ ਸਾਇੰਸ ਸੰਜੀਵ ਸ਼ਰਮਾਂ, ਡੀਐਮ ਕੰਪਿਊਟਰ ਸਾਇੰਸ ਵਿਕਾਸ ਰਾਏ ਅਤੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਕਪੈਸਟੀ ਬਿਲਡਿੰਗ ਟ੍ਰੇਨਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਮੁੱਖ ਤੌਰ ਤੇ ਸ਼ਾਮਲ ਹੋ ਕੇ ਮੀਡੀਆ ਇੰਚਾਰਜਾਂ ਨੂੰ ਉਤਸ਼ਾਹਿਤ ਕੀਤਾ ਅਤੇ ਹੋਰ ਉਤਸ਼ਾਹ ਨਾਲ ਵਿਭਾਗ ਦੀਆਂ ਪ੍ਰਾਪਤੀਆਂ ਜਨਤਾ ਤੱਕ ਲੈਕੇ ਜਾਣ ਲਈ ਪ੍ਰੇਰਿਤ ਕੀਤਾ।

ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਹੇਠ ਵਿਭਾਗ ਵੱਲੋਂ ਚਲਾਈ ਗਈ ਈਚ ਵਨ ਬਰਿੰਗ ਵਨ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਨੂੰ ਵਧਾਉਣ ਲਈ ਸਮੂਹ ਅਧਿਕਾਰੀ ਅਤੇ ਕਰਮਚਾਰੀ ਮਿਲ ਕੇ ਇੱਕ ਟੀਮ ਵੱਜੋਂ ਵਿਚਰ ਰਹੇ ਹਨ। ਉਹਨਾਂ ਮੀਡੀਆ ਇੰਚਾਰਜਾਂ ਨੂੰ ਪ੍ਰੇਰਦਿਆਂ ਕਿਹਾ ਅਜੋਕੇ ਤਕਨੀਕੀ ਦੌਰ ਵਿੱਚ ਮੀਡੀਆ ਦੀ ਭੂਮਿਕਾ ਸਭ ਤੋਂ ਅਹਿਮ ਹੈ। ਇਸ ਲਈ ਮੀਡੀਆ ਦੇ ਸਹਿਯੋਗ ਨਾਲ ਮਾਪਿਆਂ ਨਾਲ ਸੰਪਰਕ ਬਣਾ ਕੇ ਨਵੇਂ ਦਾਖ਼ਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ। ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਮਾਪਿਆਂ ਨੂੰ ਜਾਗਰੂਕ ਕਰਨ, ਸਕੂਲਾਂ ਦੇ ਮਾਡਲ ਕਲਾਸ ਰੂਮਾਂ ਬਾਰੇ ਜਾਣਕਾਰੀ ਦੇਣ, ਸਕੂਲਾਂ ਦੇ ਸਮਾਰਟ ਕਲਾਸਰੂਮਾਂ ਵਿੱਚ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਬਾਰੇ ਮਾਪਿਆਂ ਨੂੰ ਡੈਮੋ ਦੇਣ ਲਈ ਵੱਧ ਤੋਂ ਵੱਧ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕੀਤੀ ਜਾਵੇ। ਇਸ ਨਾਲ ਦਾਖਲਿਆਂ ਦੀ ਦਰ ਵਿੱਚ ਵਾਧਾ ਹੋਵੇਗਾ।

 ਟ੍ਰੇਨਿੰਗ ਸ਼ੈਸ਼ਨ ਦੌਰਾਨ ਡੀਐਮ ਕੰਪਿਊਟਰ ਸਾਇੰਸ ਵਿਕਾਸ ਰਾਏ ਵੱਲੋਂ ਪੀ.ਪੀ.ਟੀ. ਦੇ ਰਾਹੀਂ ਸੋਸ਼ਲ ਮੀਡੀਆ ਪਲੇਟਫਾਰਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਰੋਲ ਬਾਰੇ ਵਿਸਤਾਰ ਨਾਲ ਦੱਸਿਆ।

ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਨੇ ਪੋਸਟਰ ਅਤੇ ਵੀਡੀਓਜ਼ ਲਈ ਵਰਤੀਆਂ ਜਾਣ ਵਾਲੀਆਂ ਮੋਬਾਈਲ ਐਪਸ ਬਾਰੇ ਬਰੀਕੀ ਨਾਲ ਜਾਣਕਾਰੀ ਦਿੱਤੀ।

ਬੀ.ਐਮ. ਕੰਪਿਊਟਰ ਸਾਇੰਸ ਬ੍ਰਿਜ ਰਾਜ ਨੇ ਫੇਸਬੁੱਕ ਪੇਜ ਅਤੇ ਯੂ-ਟਿਊਬ ਚੈਨਲ ਬਾਰੇ ਟ੍ਰਨਿੰਗ ਦਿੰਦਿਆਂ ਫੇਸਬੁੱਕ ਪੇਜ ਅਤੇ ਯੁ-ਟਿਊਬ ਚੈਨਲ ਤਿਆਰ ਕਰਨ ਅਤੇ ਇਨ੍ਹਾਂ ਦੀ ਵਰਤੋਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।

ਮੀਟਿੰਗ ਵਿੱਚ ਵਿਨੇ (ਏ.ਡੀ. ਐਮ. ਕੰਪਿਊਟਰ ਸਾਇੰਸ), ਪ੍ਰਿੰਸੀਪਲ ਸਵਤੰਤਰ ਕੁਮਾਰ, ਪ੍ਰਿੰਸੀਪਲ ਬਲਬੀਰ ਕੁਮਾਰ, ਪ੍ਰਿੰਸੀਪਲ ਸੁਨੀਤਾ ਸ਼ਰਮਾ, ਪ੍ਰਿੰਸੀਪਲ ਬਲਬੀਰ ਕੁਮਾਰ, ਸੁਨੀਤਾ ਦੇਵੀ, ਜੋਤੀ ਮਹਾਜਨ, ਰਵਿੰਦਰ ਮਹਾਜਨ ਆਦਿ ਹਾਜਰ ਸਨ ।

ਫੋਟੋ ਕੈਪਸ਼ਨ:- ਆਨਲਾਈਨ ਟ੍ਰੇਨਿੰਗ ਸੈਸ਼ਨ ਦਾ ਦ੍ਰਿਸ਼।

ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੱਡਾ ਝਟਕਾ

 

ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ਆਉਣ ਵਾਲੇ ਬੱਚਿਆਂ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲਿਆਉਣਾ ਹੋਵੇਗਾ। ਪਹਿਲਾਂ ਸਰਕਾਰੀ ਸਕੂਲ ਬਿਨਾਂ ਲੀਵਿੰਗ ਸਰਟੀਫਿਕੇਟ ਦੇ ਦਾਖਲੇ ਦੇ ਰਹੇ ਸਨ। ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਸਰਕਾਰ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਸਰਕਾਰ ਦੇ ਫੈਸਲੇ ‘ਤੇ ਰੋਕ ਲਗਾ ਦਿੱਤੀ ਹੈ। 


ਸਿੱਖਿਆ ਵਿਭਾਗ ਨੇ ਪੱਤਰ ਜਾਰੀ ਮਿਤੀ 8/9/2020 ਅਤੇ 20/04/2021  ਕਰ ਸਕੂਲਾਂ ਦੇ ਮੁਖੀਆਂ ਨੂੰ ਕਿਹਾ ਸੀ ਜੇਕਰ ਕੋਈ ਵਿਦਿਆਰਥੀ ਪ੍ਰਾਇਵੇਟ ਸਕੂਲ ਤੋਂ ਸਰਕਾਰੀ ਸਕੂਲ ਵਿੱਚ ਦਾਖਲਾ ਹੁੰਦਾ ਹੈ ਤਾਂ ਵਿਦਿਆਰਥੀ ਤੋਂ ਸਫਰ ਸਰਟੀਫਿਕੇਟ ਲੈਣ ਦੀ ਕੋਈ ਜਰੂਰਤ ਨਹੀਂ ਹੈ। ਸਕੂਲ ਮੁੱਖੀ ਅਪਣੀ ਤਸੱਲੀ ਅਨੁਸਾਰ ਐਸੇ ਵਿਦਿਆਰਥੀ ਨੂੰ ਦਾਖਲਾ ਦੇ ਸਕਦੇ ਹਨ। ਪ੍ਰੰਤੂ ਸਬੰਧਤ ਵਿਦਿਆਰਥੀ ਦੇ ਮਾਪਿਆਂ ਤੋਂ ਬੱਚੇ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਸਬੰਧੀ ਲਿਖਤੀ ਰੂਪ ਵਿੱਚ ਲੈ ਲਿਆ ਜਾਵੇ। ਬੱਚੇ ਦੇ ਟ੍ਰਾਂਸਫਰ ਸਰਟੀਫਿਕੇਟ ਨਾ ਹੋਣ ਤੇ ਉਸ ਦੇ ਪੇਪਰਾਂ ਸਬੰਧੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਕੋਈ ਵੀ ਸਕੂਲ ਮੁੱਖੀ ਸਫਰ ਸਰਟੀਫਿਕੇਟ ਨਾ ਹੋਣ ਕਾਰਨ ਵਿਦਿਆਰਥੀ ਨੂੰ ਦਾਖਲੇ ਤੋਂ ਇਨਕਾਰ ਨਾ ਕਰੇ ਅਤੇ ਨਾ ਹੀ ਦਾਖਲੇ ਤੋਂ ਬਾਅਦ ਸਫਰ ਸਰਟੀਫਿਕੇਟ ਦੀ ਮੰਗ ਕੀਤੀ ਜਾਵੇ।

Also read; More Education news in Punjab 
 ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਸਰਕਾਰ ਦੇ ਫੈਸਲੇ ਨੂੰ CM-6997-CWP-2021 and CM-5709-CWP-2021 ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਜਿਸ ਪਿੱਛੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ਆਉਣ ਵਾਲੇ ਬੱਚਿਆਂ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲਿਆਉਣਾ ਹੋਵੇਗਾ। ਮਾਨਯੋਗ ਜਸਟਿਸ ਸੁਧੀਰ ਮਿਤਲ ਵਲੋਂ ਮਾਮਲੇ ਦੀ ਸੁਣਵਾਈ ਕਰਦਿਆਂ ਸਿਖਿਆ ਵਿਭਾਗ ਦੇ ਪੱਤਰਾਂ ਦੇ ਜਿਹੜੇ ਕਿ 8/9/2020 ਅਤੇ 20/04/2021 ਨੂੰ ਜਾਰੀ ਕੀਤੇ ਸਨ ਉਨ੍ਹਾਂ ਤੇ ਸਟੇਅ ਲਗਾ ਦਿੱਤੀ ਹੈ।

ਸਰਕਾਰ ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਐਸ.ਸੀ./ਬੀ.ਸੀ./ਗਰੀਬੀ ਰੇਖਾਂ ਤੋਂ ਹੇਠਲੇ ਖਪਤਕਾਰਾਂ ਅਤੇ ਆਜ਼ਾਦੀ ਘੁਲਾਟੀਆ ਨੂੰ ਸਬਸਿਡੀ ਜਾਰੀ ਰੱਖਣ ਦੀ ਵਚਨਬੱਧ: ਕੈਪਟਨ ਅਮਰਿੰਦਰ ਸਿੰਘ

 ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਲਗਾਤਾਰ ਦੂਜੇ ਸਾਲ ਘਰੇਲੂ ਬਿਜਲੀ ਦਰਾਂ ਵਿੱਚ ਕਮੀ, ਮੁੱਖ ਮੰਤਰੀ ਨੇ ਕੋਵਿਡ ਦੇ ਚੱਲਦਿਆਂ ਇਸ ਨੂੰ ਗਰੀਬ ਖਪਤਕਾਰਾਂ ਲਈ ਫਾਇਦੇਮੰਦ ਦੱਸਿਆ

ਆਖਿਆ, ਲਘੂ ਤੇ ਮੱਧਮ ਉਦਯੋਗਾਂ ਤੇ ਵਪਾਰਕ ਸੰਸਥਾਵਾਂ ਲਈ ਦਰਾਂ ਵਿੱਚ ਕੋਈ ਵਾਧਾ ਨਾ ਕਰਨ ਦੇ ਫੈਸਲੇ ਨਾਲ ਮਹਾਂਮਾਰੀ ਕਾਰਨ ਪਏ ਘਾਟੇ ਨੂੰ ਪੂਰਾ ਕਰਨ 'ਚ ਮੱਦਦ ਮਿਲੇਗੀ

ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਐਸ.ਸੀ./ਬੀ.ਸੀ./ਗਰੀਬੀ ਰੇਖਾਂ ਤੋਂ ਹੇਠਲੇ ਖਪਤਕਾਰਾਂ ਅਤੇ ਆਜ਼ਾਦੀ ਘੁਲਾਟੀਆ ਨੂੰ ਸਬਸਿਡੀ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ

ਚੰਡੀਗੜ੍ਹ, 28 ਮਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਘਰੇਲੂ ਬਿਜਲੀ ਦਰਾਂ ਵਿੱਚ 50 ਪੈਸੇ ਤੋਂ ਲੈ ਕੇ ਇਕ ਰੁਪਏ ਪ੍ਰਤੀ ਯੂਨਿਟ ਤੱਕ ਕੀਤੀ ਵੱਡੀ ਕਮੀ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਦਿਵਾਏਗੀ ਖਾਸ ਕਰਕੇ ਗਰੀਬਾਂ ਨੂੰ ਜਿਹੜੇ ਪਹਿਲਾਂ ਹੀ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਵਿੱਤੀ ਔਕੜਾਂ ਦਾ ਸਾਹਮਣਾ ਕਰ ਰਹੇ ਹਨ।

ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਸੂਬੇ ਵਿੱਚ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਘਟਾਈਆਂ ਗਈਆਂ ਹਨ। 2020 ਵਿੱਚ ਵੀ ਰੈਗੂਲੇਟਰੀ ਵੱਲੋਂ ਘਰੇਲੂ ਬਿਜਲੀ ਦਰਾਂ 50 ਪੈਸੇ ਪ੍ਰਤੀ ਯੂਨਿਟ ਘਟਾਈਆਂ ਗਈਆਂ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਘਰੇਲੂ ਦਰਾਂ ਘਟਾਉਣ ਦੇ ਕੀਤੇ ਫੈਸਲੇ ਨਾਲ ਸੂਬੇ ਵਿੱਚ 69 ਲੱਖ ਘਰੇਲੂ ਖਪਤਕਾਰਾਂ ਨੂੰ 682 ਕਰੋੜ ਰੁਪਏ ਦੀ ਰਾਹਤ ਮਿਲੇਗੀ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਕਮਿਸ਼ਨ ਵੱਲੋਂ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਵਪਾਰਕ ਖਪਤਕਾਰਾਂ ਦੇ ਨਾਲ-ਨਾਲ ਲਘੂ ਤੇ ਮੱਧਮ ਉਦਯੋਗਾਂ ਲਈ ਦਰਾਂ ਨਾ ਵਧਾਉਣ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਉਦਯੋਗਿਕ ਉਪਭੋਗਤਾਵਾਂ ਲਈ ਵੀ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਹੈ। ਇਸ ਨਾਲ ਉਦਯੋਗਾਂ ਨੂੰ ਰਾਹਤ ਮਿਲੇਗੀ ਜਿਹੜੇ ਪਹਿਲਾਂ ਹੀ ਲੌਕਡਾਊਨ ਅਤੇ ਮਹਾਂਮਾਰੀ ਕਾਰਨ ਮੰਗ ਵਿੱਚ ਆਏ ਸੰਕਟ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਪਣੇ ਚੋਣ ਵਾਅਦੇ 'ਤੇ ਅਮਲ ਕਰਦਿਆਂ ਉਦਯੋਗਾਂ ਨੂੰ ਸਬਸਿਡੀ ਦਰਾਂ ਉਤੇ ਬਿਜਲੀ ਦੇਣ ਦੇ ਫੈਸਲੇ ਦਾ ਐਲਾਨ ਕੀਤਾ ਸੀ ਅਤੇ ਉਦਯੋਗਾਂ ਨੂੰ ਸੂਬਾ ਸਰਕਾਰ ਵੱਲੋਂ 2017 ਤੋਂ ਬਿਜਲੀ ਸਬਸਿਡੀ ਮਿਲਦੀ ਹੈ ਜਦੋਂ ਦਰ ਬਦਲਵੀਂ ਕੀਮਤ 'ਤੇ 5 ਰੁਪਏ ਪ੍ਰਤੀ ਯੂਨਿਟ ਤੱਕ ਘਟਾ ਦਿੱਤੀ ਸੀ। ਸਰਕਾਰ ਨੇ 2017 ਤੋਂ 2021 ਤੱਕ ਉਦਯੋਗਾਂ ਨੂੰ ਕੁੱਲ 4911 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਹੈ ਜਿਸ ਦਾ ਫਾਇਦਾ 42000 ਦਰਮਿਆਨੇ ਤੇ ਵੱਡੇ ਉਦਯੋਗਿਕ ਖਪਤਕਾਰਾਂ ਦੇ ਨਾਲ 1,04,000 ਛੋਟੇ ਉਦਯੋਗਿਕ ਖਪਤਕਾਰਾਂ ਨੇ ਵੀ ਉਠਾਇਆ ਹੈ। ਸੂਬਾ ਸਰਕਾਰ ਵੱਲੋਂ 2021-22 ਦੌਰਾਨ ਉਦਯੋਗਾਂ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਸਬਸਿਡੀ 1900 ਕਰੋੜ ਰੁਪਏ ਦੀ ਹੋਵੇਗੀ।

ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਵਚਨਬੱਧਤਾ ਜਿਹੜੀ ਪੰਜਾਬ ਕਾਂਗਰਸ ਦੇ 2017 ਚੋਣ ਮੈਨੀਫੈਸਟੋ ਵਿੱਚ ਸ਼ਾਮਲ ਸੀ, ਦੁਹਰਾਉਂਦਿਆਂ ਕਿਹਾ ਕਿ ਸਾਰੇ ਵਰਗਾਂ ਸਮੇਤ ਘਰੇਲੂ ਖਪਤਕਾਰਾਂ, ਵਪਾਰੀ, ਉਦਯੋਗਾਂ ਨੂੰ ਸਸਤੀਆਂ ਦਰਾਂ ਉਤੇ ਬਿਜਲੀ ਮੁਹੱਈਆ ਕਰਵਾਉਣੀ ਜਾਰੀ ਰਹੇਗੀ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਦਰਾਂ ਨੂੰ ਹੋਰ ਤਰਕਸੰਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸੂਬਾ ਸਰਕਾਰ ਨੇ ਇਸ ਸਾਲ ਵੀ ਦਰਾਂ ਨੂੰ ਹੋਰ ਘਟਾਉਣ ਦੀ ਸਿਫਾਰਸ਼ ਕੀਤੀ ਸੀ ਨਾ ਸਿਰਫ ਘਰੇਲੂ ਖਪਤਕਾਰਾਂ ਬਲਕਿ ਉਦਯੋਗਾਂ ਲਈ ਵੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਸੰਕਟ ਕਾਰਨ ਸੂਬੇ ਦੇ ਖਜ਼ਾਨੇ ਵਿੱਚ ਮਾਲੀਆ ਦੇ ਘਟਣ ਦੇ ਬਾਵਜੂਦ ਸੂਬਾ ਸਰਕਾਰ ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਉਦਯੋਗਾਂ ਨੂੰ ਸਬਸਿਡੀ ਉਤੇ ਬਿਜਲੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਐਸ.ਸੀ., ਬੀ.ਸੀ., ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ 200 ਯੂਨਿਟ ਮੁਫਤ ਅਤੇ ਆਜ਼ਾਦੀ ਘੁਲਾਟੀਆ ਨੂੰ ਘਰੇਲੂ ਵਰਤੋਂ ਲਈ ਪ੍ਰਤੀ ਮਹੀਨਾ 300 ਯੂਨਿਟ ਮੁਫਤ ਦੇਣ ਦੀ ਸਬਸਿਡੀ ਜਾਰੀ ਰੱਖੇਗੀ।

ਮੁੱਖ ਮੰਤਰੀ ਨੇ ਕਿਹਾ ਨਿਰਧਾਰਤ ਖਰਚਿਆਂ ਵਿੱਚ 40 ਫੀਸਦੀ ਦੀ ਕਟੌਤੀ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਹੁਣ ਖਰਚਿਆਂ ਵਿੱਚ ਕਟੌਤੀ ਦਾ 96 ਕਰੋੜ ਰੁਪਏ ਦਾ ਖ਼ਰਚਾ ਵੀ ਸਹਿਣ ਕਰੇਗੀ। ਇਸ ਨਾਲ ਦਰਮਿਆਨੀ ਸਪਲਾਈ (ਐਮ.ਐਸ.) ਵਾਲੇ ਉਦਯੋਗਿਕ ਖਪਤਕਾਰਾਂ ਨੂੰ ਰਾਹਤ ਮਿਲੇਗੀ ਜੋ ਪਹਿਲਾਂ ਹੀ ਮਹਾਂਮਾਰੀ ਕਰਕੇ ਦਰਪੇਸ਼ ਵਿੱਤੀ ਸੰਕਟ ਨਾਲ ਜੂਝ ਰਹੇ ਹਨ।

ਘਰੇਲੂ ਦਰਾਂ ਨੂੰ ਤਰਕਸੰਗਤ ਢੰਗ ਨਾਲ ਨਿਰਧਾਰਤ ਕਰਨ ਲਈ ਰੈਗੂਲੇਟਰੀ ਕਮਿਸ਼ਨ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰੈਗੂਲੇਟਰ ਵੱਲੋਂ ਪ੍ਰਤੀਯੋਗੀ ਦਰਾਂ 'ਤੇ ਬਿਜਲੀ ਖਰੀਦੀ ਗਈ ਸੀ ਜੋ ਕਰਜ਼ੇ ਦੇ ਪੱਖ ਤੋਂ ਵਿਆਜ ਦੇ ਖ਼ਰਚੇ ਘਟਾਉਣ ਦੇ ਯੋਗ ਹੈ। ਉਨ੍ਹਾਂ ਜ਼ਿਕਰ ਕੀਤਾ ਕਿ 2 ਕਿਲੋਵਾਟ ਤੱਕ ਦੇ ਲੋਡ ਲਈ ਘਰੇਲੂ ਦਰਾਂ ਵਿੱਚ (0 ਤੋਂ 100 ਯੂਨਿਟ ਅਤੇ 101 ਤੋਂ 300 ਯੂਨਿਟ ਖ਼ਪਤ ਸਲੈਬਾਂ ਲਈ ਕ੍ਰਮਵਾਰ 1 ਰੁਪਏ ਪ੍ਰਤੀ ਯੂਨਿਟ ਅਤੇ 50 ਪੈਸੇ ਪ੍ਰਤੀ ਯੂਨਿਟ) ਅਤੇ 2 ਕਿਲੋਵਾਟ ਤੋਂ 7 ਕਿਲੋਵਾਟ ਲੋੜ ਲਈ (0 ਤੋਂ 100 ਯੂਨਿਟ ਅਤੇ 101 ਤੋਂ 300 ਯੂਨਿਟ ਖ਼ਪਤ ਸਲੈਬਜ਼ ਲਈ ਕ੍ਰਮਵਾਰ 75 ਪੈਸੇ ਪ੍ਰਤੀ ਯੂਨਿਟ ਅਤੇ 50 ਪੈਸੇ ਪ੍ਰਤੀ ਯੂਨਿਟ) ਵਿੱਚ ਕਟੌਤੀ 2 ਕਿਲੋਵਾਟ ਲੋੜ ਤੱਕ ਦੀ ਪਹਿਲੀ ਸਲੈਬ ਲਈ 22.30 ਫੀਸਦੀ ਬਣਦੀ ਹੈ। ਇਸ ਨਾਲ ਗਰੀਬ ਅਤੇ ਲੋੜਵੰਦ ਵਰਗਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਨੂੰ ਮਹਾਂਮਾਰੀ ਕਰਕੇ ਸਭ ਤੋਂ ਵੱਧ ਮਾਰ ਪਈ ਹੈ।

ਮੁੱਖ ਮੰਤਰੀ ਨੇ ਮੌਜੂਦਾ ਸਥਿਤੀ ਵਿਚ ਬਿਜਲੀ ਦਰਾਂ ਨਾ ਵਧਾਉਣ ਦੇ ਰੈਗੂਲੇਟਰੀ ਕਮਿਸ਼ਨ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ, ਜਦੋਂ ਐਨ.ਆਰ.ਐਸ. ਸ਼੍ਰੇਣੀ ਵਿਚਲੇ ਦੁਕਾਨਦਾਰਾਂ ਨੂੰ ਲੌਕਡਾਊਨ ਕਰਕੇ ਬੁਰੀ ਤਰ੍ਹਾਂ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਖਪਤਕਾਰਾਂ ਦੀਆਂ ਸਮਾਲ ਪਾਵਰ (ਐਸ.ਪੀ.) ਅਤੇ ਦਰਮਿਆਨੀ ਸਪਲਾਈ (ਐਮ.ਐਸ.) ਸ਼੍ਰੇਣੀਆਂ ਦੇ ਵੀ ਇਹੋ ਹਾਲਾਤ ਹਨ।

ਮੁੱਖ ਮੰਤਰੀ ਨੇ ਕਸ਼ਿਮਨ ਦੇ 50 ਫੀਸਦੀ ਨਿਰਧਾਰਤ ਖਰਚਿਆਂ ਅਤੇ ਜ਼ਿਆਦਾ ਸਪਲਾਈ/ਦਰਮਿਆਨੀ ਸਪਲਾਈ/ਘੱਟ ਸਪਲਾਈ ਵਾਲੇ ਉਦਯੋਗਿਕ ਖ਼ਪਤਕਾਰਾਂ ਲਈ 4.86 ਰੁਪਏ/ਕੇ.ਵੀ.ਏ.ਐਚ. ਬਿਜਲੀ ਚਾਰਜਿਜ਼, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਦੀ ਵਰਤੋਂ ਕਰਨਾ ਸ਼ਾਮਲ ਹੈ, ਨਾਲ ਵਿਸ਼ੇਸ਼ ਨਾਈਟ ਟੈਰਿਫ ਜਾਰੀ ਰੱਖਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਛੋਟੀਆਂ ਇਕਾਈਆਂ ਨੂੰ ਲੌਕਡਾਊਨ ਕਾਰਨ ਹੋਏ ਆਰਥਿਕ ਨੁਕਸਾਨ ਨੂੰ ਕੁਝ ਹੱਦ ਤੱਕ ਘੱਟ ਵਿੱਚ ਮਦਦ ਮਿਲੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਇਲਾਵਾ ਪਿਛਲੇ ਦੋ ਵਿੱਤੀ ਸਾਲਾਂ ਦੌਰਾਨ ਥ੍ਰੈਸ਼ਹੋਲਡ ਸੀਮਾ ਤੋਂ ਵੱਧ ਖਪਤ ਲਈ ਘੱਟ ਬਿਜਲੀ ਖ਼ਰਚ 'ਤੇ ਨਿਰੰਤਰ ਬਿਲਿੰਗ ਦੇ ਫੈਸਲੇ ਨਾਲ ਉਦਯੋਗਾਂ ਦੁਆਰਾ ਵਾਧੂ ਬਿਜਲੀ ਦੀ ਵਰਤੋਂ ਨੂੰ ਹੁਲਾਰਾ ਮਿਲੇਗਾ ਜਿਸ ਨਾਲ ਉਦਯੋਗ ਨੂੰ ਲੀਹ 'ਤੇ ਆਉਣ ਵਿੱਚ ਮਦਦ ਮਿਲੇਗੀ। ਉਦਯੋਗ ਨੂੰ ਵਾਧੂ ਬਿਜਲੀ ਦੀ ਉਤਪਾਦਕ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਥ੍ਰੈਸ਼ੋਲਡ ਸੀਮਾ ਤੋਂ ਵੱਧ ਬਿਜਲੀ ਦੀ ਖਪਤ ਲਈ 4.86 ਰੁਪਏ/ਕੇ.ਵੀ.ਏ.ਐਚ. ਦੇ ਹਿਸਾਬ ਨਾਲ ਘੱਟ ਬਿਜਲੀ ਦਰ ਦੀ ਆਗਿਆ ਹੈ। 'ਵੋਲਟੇਜ ਛੋਟ' 4.86 ਰੁਪਏ/ਕੇ.ਵੀ.ਏ.ਐਚ. ਦੇ ਨਿਰਧਾਰਤ ਬਿਜਲੀ ਖ਼ਰਚਿਆਂ ਤੋਂ ਵੱਖਰੇ ਤੌਰ 'ਤੇ ਹੋਵੇਗੀ।

ਪੰਜਾਬ ਪੁਲਿਸ ਵੱਲੋਂ ਹਿਮਾਚਲ ਵਿੱਚ ਗੈਰ-ਕਾਨੂੰਨੀ ਫਾਰਮਾ ਫੈਕਟਰੀ ਵਿੱਚ ਛਾਪੇਮਾਰੀ, 30 ਲੱਖ ਨਸ਼ੀਲੀਆਂ ਗੋਲੀਆਂ ਸਮੇਤ ਮਾਲਕ ਗ੍ਰਿਫ਼ਤਾਰ

 ਪੰਜਾਬ ਪੁਲਿਸ ਵੱਲੋਂ ਹਿਮਾਚਲ ਵਿੱਚ ਗੈਰ-ਕਾਨੂੰਨੀ ਫਾਰਮਾ ਫੈਕਟਰੀ ਵਿੱਚ ਛਾਪੇਮਾਰੀ, 30 ਲੱਖ ਨਸ਼ੀਲੀਆਂ ਗੋਲੀਆਂ ਸਮੇਤ ਮਾਲਕ ਗ੍ਰਿਫ਼ਤਾਰ


- ਤਕਰੀਬਨ 15 ਕਰੋੜ ਰੁਪਏ ਦੀਆਂ 12.45 ਲੱਖ ਟ੍ਰਾਮਾਡੋਲ ਕੈਪਸੂਲ, 7.72 ਲੱਖ ਟ੍ਰਾਮਾਡੋਲ ਗੋਲੀਆਂ ਅਤੇ 9.99 ਲੱਖ ਅਲਪ੍ਰੈਕਸ (ਅਲਪ੍ਰਾਜ਼ੋਲਮ) ਦੀਆਂ ਗੋਲੀਆਂ ਬਰਾਮਦ: ਡੀਜੀਪੀ ਪੰਜਾਬ


ਚੰਡੀਗੜ੍ਹ / ਅੰਮ੍ਰਿਤਸਰ, 28 ਮਈ:


ਇਕ ਹੋਰ ਵੱਡੀ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਨੇ ਕੱਲ੍ਹ ਦੇਰ ਸ਼ਾਮ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਵਿਖੇ ਇਕ ਗੈਰ-ਕਾਨੂੰਨੀ ਸਟੋਰੇਜ਼ ਫੈਕਟਰੀ “ਯੂਨਿਕ ਫਾਰਮੂਲੇਸ਼ਨ” ਵਿਖੇ ਛਾਪੇਮਾਰੀ ਦੌਰਾਨ ਟ੍ਰਾਮਾਡੋਲ ਅਤੇ ਐਲਪ੍ਰੈਕਸ ਸਮੇਤ 30 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਜ਼ਬਤ ਕੀਤੇ।

ਪੁਲਿਸ ਨੇ ਫੈਕਟਰੀ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਜਿਸਦੀ ਪਛਾਣ ਮੁਨੀਸ਼ ਮੋਹਨ ਵਜੋਂ ਹੋਈ ਹੈ ਜੋ ਕਿ ਪਾਉਂਟਾ ਸਾਹਿਬ, ਸਿਰਮੌਰ ਦੇ ਦੇਵੀ ਨਗਰ ਦਾ ਨਿਵਾਸੀ ਹੈ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਧਰੁਵ ਦਹੀਆ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਸਥਿਤ ਇਕ ਫੈਕਟਰੀ ਵਿੱਚ ਗੈਰਕਾਨੂੰਨੀ ਢੰਗ ਨਾਲ ਦਵਾਈਆਂ ਬਣਾਉਣ ਅਤੇ ਸਪਲਾਈ ਕਰਨ ਸਬੰਧੀ ਮਾਮਲੇ ਦਾ ਪਰਦਾਫਾਸ਼ ਕੀਤਾ ਹੈ।

ਉਨ੍ਹਾਂ ਦੱਸਿਆ ਕਿ 18 ਮਈ, 2021 ਨੂੰ ਤਿੰਨ ਵਿਅਕਤੀਆਂ ਕੋਲੋਂ 50,000 ਟ੍ਰਾਮਾਡੋਲ ਗੋਲੀਆਂ ਬਰਾਮਦ ਕਰਨ ਦੀ ਜਾਂਚ ਦੇ ਹਿੱਸੇ ਵਜੋਂ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਮੱਤੇਵਾਲ ਲਵਪ੍ਰੀਤ ਸਿੰਘ ਅਤੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਪੁਲਿਸ ਟੀਮ ਨੇ ਸਥਾਨਕ ਹਿਮਾਚਲ ਪ੍ਰਦੇਸ਼ ਪੁਲਿਸ ਅਤੇ ਸਿਰਮੌਰ ਦੇ ਸਥਾਨਕ ਡਰੱਗ ਇੰਸਪੈਕਟਰ ਦੀ ਮੌਜੂਦਗੀ ਵਿਚ ਫੈਕਟਰੀ ਵਿਖੇ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਦੋ ਡਰੱਗ ਇੰਸਪੈਕਟਰ ਸੁਖਦੀਪ ਸਿੰਘ ਅਤੇ ਅਮਰਪਾਲ ਮੱਲੀ ਵੀ ਛਾਪੇਮਾਰੀ ਕਰਨ ਵਾਲੀ ਟੀਮ ਦੇ ਨਾਲ ਸਨ।

ਡੀਜੀਪੀ ਨੇ ਦੱਸਿਆ ਕਿ ਪੁਲਿਸ ਨੇ ਹਿਮਾਚਲ ਪ੍ਰਦੇਸ਼ ਵਿੱਚ ਚਲਾਈ ਜਾ ਰਹੀ ਗੈਰ-ਕਾਨੂੰਨੀ ਫੈਕਟਰੀ ਵਿੱਚੋਂ 12.45 ਲੱਖ ਟ੍ਰਾਮਾਡੋਲ ਕੈਪਸੂਲ, 7.72 ਲੱਖ ਟ੍ਰਾਮਾਡੋਲ ਗੋਲੀਆਂ, 9.99 ਲੱਖ ਐਲਪ੍ਰੈਕਸ (ਅਲਪ੍ਰਾਜ਼ੋਲਮ) ਗੋਲੀਆਂ ਬਰਾਮਦ ਕੀਤੀਆਂ ਹਨ, ਜਿਹਨਾਂ ਦੀ ਕੀਮਤ ਤਕਰੀਬਨ 15 ਕਰੋੜ ਰੁਪਏ ਹੈ।
JOBS NOTIFICATION IN PUNJAB

ਉਨ੍ਹਾਂ ਕਿਹਾ ਕਿ ਫੈਕਟਰੀ ਨੂੰ ਸੀਲ ਕੀਤਾ ਜਾ ਰਿਹਾ ਹੈ ਅਤੇ ਫੜੇ ਗਏ ਅਪਰਾਧੀ ਨੂੰ ਕਾਨੂੰਨੀ ਰਸਮੀ ਕਾਰਵਾਈ ਉਪਰੰਤ ਪੰਜਾਬ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਨ ਏਐਸਪੀ ਮਜੀਠਾ ਅਭਿਮਨਿਯੂ ਰਾਣਾ ਅਤੇ ਡੀਐਸਪੀ ਡਿਟੈਕਟਿਵ ਗੁਰਿੰਦਰ ਨਾਗਰਾ ਨੇ ਅਹਿਮ ਭੂਮਿਕਾ ਨਿਭਾਈ।

ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਜ਼ਿਕਰਯੋਗ ਹੈ ਕਿ ਐਫ਼ਆਈਆਰ ਨੰ. 51/2021 ਐਨਡੀਪੀਐਸ ਐਕਟ ਦੀ ਧਾਰਾ 22, 29, 61, 85 ਤਹਿਤ ਇਸ ਸਬੰਧੀ ਕੇਸ ਪਹਿਲਾਂ ਹੀ ਅੰਮ੍ਰਿਤਸਰ ਦਿਹਾਤੀ ਦੇ ਮੱਤੇਵਾਲ ਪੁਲਿਸ ਸਟੇਸ਼ਨ ਵਿਚ ਦਰਜ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਸ ਤੋਂ ਪਹਿਲਾਂ 2020 ਵਿਚ, ਪੰਜਾਬ ਪੁਲਿਸ ਨੇ ਨਰੇਲਾ (ਦਿੱਲੀ) ਦੇ ਨਿਊਟੈਕ ਫਾਰਮਾ ਗੋਦਾਮ ਤੋਂ ਟ੍ਰਾਮਾਡੋਲ ਅਤੇ ਕਲੋਵਿਡੋਲ ਸਮੇਤ 2.8 ਕਰੋੜ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਜ਼ਬਤ ਕਰਨ ਉਪਰੰਤ ਫਾਰਮਾਂ ਵੱਲੋਂ ਕੀਤੇ ਜਾ ਰਹੇ ਗੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫ਼ਾਸ਼ ਕੀਤਾ ਸੀ ਅਤੇ ਪੁਲਿਸ ਨੇ ਕ੍ਰਿਸ਼ਨ ਅਰੋੜਾ ਅਤੇ ਉਸ ਦੇ ਬੇਟੇ ਗੌਰਵ ਅਰੋੜਾ ਸਮੇਤ ਦਿੱਲੀ ਤੋਂ ਗੋਦਾਮ ਦੇ ਮਾਲਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

ਵਿਜੈ ਇੰਦਰ ਸਿੰਗਲਾ ਨੇ ਸਿੱਖਿਆ ਵਿਭਾਗ ਦੇ 34 ਨਵ-ਨਿਯੁਕਤ ਕਰਮਚਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ

 ਵਿਜੈ ਇੰਦਰ ਸਿੰਗਲਾ ਨੇ ਸਿੱਖਿਆ ਵਿਭਾਗ ਦੇ 34 ਨਵ-ਨਿਯੁਕਤ ਕਰਮਚਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ


ਚੰਡੀਗੜ੍ਹ, 28 ਮਈ:


ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸਿੱਖਿਆ ਵਿਭਾਗ ਦੇ 34 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ। ਪੰਜਾਬ ਭਵਨ ਵਿਖੇ ਹੋਏ ਪ੍ਰੋਗਰਾਮ ਦੌਰਾਨ ਸਿਰਫ਼ ਪੰਜ ਨੌਜਵਾਨਾਂ ਨੂੰ ਹੀ ਬੁਲਾਇਆ ਗਿਆ ਸੀ ਅਤੇ ਬਾਕੀ 29 ਕਰਮਚਾਰੀ ਵਰਚੁਅਲ ਤੌਰ ‘ਤੇ ਨਿਯੁਕਤੀ ਪੱਤਰ ਪ੍ਰਾਪਤ ਕਰਨਗੇ। ਸਾਰੇ 34 ਕਰਮਚਾਰੀਆਂ ਨੂੰ ਤਰਸ ਦੇ ਅਧਾਰ 'ਤੇ ਵਿਭਾਗ ਵਿਚ ਵੱਖ-ਵੱਖ ਅਸਾਮੀਆਂ 'ਤੇ ਤਾਇਨਾਤ ਕੀਤਾ ਗਿਆ ਜਿਸ ਵਿਚ 13 ਕਲਰਕ, 3 ਐਸ.ਐਲ.ਏਜ਼, 11 ਚਪੜਾਸੀ, 6 ਚੌਕੀਦਾਰ ਅਤੇ ਇਕ ਸਫ਼ਾਈ ਸੇਵਕ ਸ਼ਾਮਲ ਹੈ।


JOBS NOTIFICATION IN PUNJAB

ਨਵ-ਨਿਯੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਹਾਲਾਂਕਿ ਮ੍ਰਿਤਕ ਮੁਲਾਜ਼ਮਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ ਪਰ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਰੈਗੂਲਰ ਨਿਯੁਕਤੀਆਂ ਦੇ ਕੇ ਸਰਕਾਰ ਨੇ ਉਨ੍ਹਾਂ ਨੂੰ ਰੋਜ਼ੀ-ਰੋਟੀ ਦੇ ਸਨਮਾਨ ਯੋਗ ਸਾਧਨ ਮੁਹੱਈਆ ਕਰਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਨਵੇਂ ਕਰਮਚਾਰੀ ਆਪਣੀ ਮਿਹਨਤ ਅਤੇ ਕੰਮ ਪ੍ਰਤੀ ਇਮਾਨਦਾਰੀ ਨਾਲ ਸਰਕਾਰ ਦੀ ਉਮੀਦ ’ਤੇ ਖਰੇ ਉਤਰਨਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਨੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਅਰਜ਼ੀਆਂ ‘ਤੇ ਤੇਜ਼ੀ ਨਾਲ ਕਾਰਵਾਈ ਯਕੀਨੀ ਬਣਾਈ ਅਤੇ ਪਰਿਵਾਰਾਂ ਤੋਂ ਦਰਖਾਸਤਾਂ ਮਿਲਣ ਦੇ ਕੁਝ ਮਹੀਨਿਆਂ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬਾਕੀ ਮਾਮਲਿਆਂ ਵਿਚ ਤਰਸ ਦੇ ਅਧਾਰ 'ਤੇ ਨਿਯੁਕਤੀ ਪੱਤਰ ਜਲਦ ਦੇ ਦਿੱਤੇ ਜਾਣਗੇ।

ਇਸ ਮੌਕੇ ਡੀ.ਪੀ.ਆਈ. ਸੈਕੰਡਰੀ ਸੁਖਜੀਤ ਪਾਲ ਸਿੰਘ ਵੀ ਹਾਜ਼ਰ ਸਨ।

ਨਵੇ ਦਾਖਲਿਆਂ ਵਿੱਚ 20 ਫੀਸਦੀ ਵਾਧਾ ਕਰਨ ਵਾਲੇ ਸਕੂਲ ਮੁੱਖੀ ਅਤੇ ਅਧਿਆਪਕਾਂ ਦਾ ਕੀਤਾ ਸਨਮਾਨ

 ਨਵੇ ਦਾਖਲਿਆਂ ਵਿੱਚ 20 ਫੀਸਦੀ ਵਾਧਾ ਕਰਨ ਵਾਲੇ ਸਕੂਲ ਮੁੱਖੀ ਅਤੇ ਅਧਿਆਪਕਾਂ ਦਾ ਕੀਤਾ ਸਨਮਾਨ

ਫਾਜ਼ਿਲਕਾ, 28 ਮਈ

ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ਈਚ ਵੰਨ ਬਰਿੰਗ ਵੰਨ ਮੁਹਿੰਮ ਨੂੰ ਬੜਾਵਾ ਦਿੰਦਿਆਂ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਵੱਧ ਦਾਖਲਾ ਕਰਨ ਵਾਲੇ ਸਕੂਲ ਮੁੱਖੀ ਅਤੇ ਸਮੂਹ ਅਧਿਆਪਕਾਂ ਨੂੰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਵੱਲੋਂ ਪ੍ਰਸ਼ੰਸ਼ਾ ਪੱਤਰ ਦੇ ਕੇ ਵਰਚੁਅਲ ਮੀਟਿੰਗ ਕਰਕੇ ਸਨਮਾਨਤ ਕੀਤਾ।


JOBS NOTIFICATION IN PUNJAB

ਇਸ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਹਰੀਪੁਰਾ, ਖੈਰਪੁਰ, ਢਾਣੀ ਰਾਏ ਸਿੱਖ, ਸਰਕਾਰੀ ਪ੍ਰਾਇਮਰੀ ਸਕੂਲ ਲੱਖੇਵਾਲੀ, ਢਾਣੀ ਅਰਜਨ ਰਾਮ, ਸਕੂਲ ਨੰ 3, ਸਕੂਲ ਨੰ 2 ਫਾਜਿਲਕਾ, ਸਰਕਾਰੀ ਪ੍ਰਾਇਮਰੀ ਸਕੂਲ ਸੈਦੋਕੇ, ਜਮਾਲਗੜ, ਸੁਖੇਰਾ ਬਸਤੀ, ਚੱਕਰੋਹੀਵਾਲਾ, ਟਾਹਲੀਵਾਲਾ ਵਾਲਾ ਚੱਕ ਵੈਰੋਕੇ, ਲੱਖੇਕੇ ਮੁਸਾਹਿਮ, ਸਿਟੀ ਸਕੂਲ ਜਲਾਲਾਬਾਦ, ਸਰਕਾਰੀ ਪ੍ਰਾਇਮਰੀ ਸਕੂਲ ਢਾਬਾ ਕੋਕਰੀਆ, ਬਿਸ਼ਨਪੁਰਾ, ਜਮਾਲਗੜ, ਢਾਣੀ ਰੱਤਾ ਖੇੜਾ ਸਮੇਤ 20 ਫੀਸਦੀ ਟੀਚਾ ਪੂਰਾ ਕਰਨ ਵਾਲੇ ਜਿਲ੍ਹੇ ਦੇ ਸਮੂਹ ਸਕੂਲ ਮੱਖੀਆਂ ਅਤੇ ਸਟਾਫ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

 ਡਾ. ਬੱਲ ਵੱਲੋ ਇਹਨਾਂ ਦੁਆਰਾ ਕੀਤੇ ਗਏ ਕੰਮ ਦੀ ਪ੍ਰਸ਼ੰਸਾ ਕਰਦਿਆਂ ਭਵਿਖ ਵਿਚ ਵੀ ਇਸ ਤਰ੍ਹਾਂ ਹੀ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕੀ ਆਪ ਸਭ ਆਪਣੇ ਦੂਸਰੇ ਸਾਥੀਆ ਲਈ ਪ੍ਰੇਰਨਾ ਸਰੋਤ ਹੋ, ਆਪ ਦੇ ਕੀਤੇ ਕੰਮਾਂ ਤੇ ਵਿਭਾਗ ਨੂੰ ਮਾਣ ਹੈ।ਉਹਨਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਖਲਿਆਂ ਨੂੰ ਬੜਾਵਾ ਦੇਣ ਲਈ ਜਿਲ੍ਹੇ ਦੇ ਸਮੂਹ ਬੀਪੀਈਓਜ, ਸੀਐਚਟੀਜ ਅਤੇ ਪੜੋ ਪੰਜਾਬ ਪੜਾਓ ਪੰਜਾਬ ਟੀਮ ਵੱਲੋ ਸਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।

ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ, ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਵੱਲੋ ਇਹਨਾਂ ਅਧਿਆਪਕ ਸਾਥੀਆਂ ਦੇ ਕੰਮਾ ਦੀ ਸਰਾਹਨਾ ਕਰਦਿਆਂ ਸੁਭਕਾਮਨਾਵਾ ਭੇਂਟ ਕੀਤੀਆ।

ਜ਼ਿਲ੍ਹਾ ਮੋਗਾ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਤਾਲਾਬੰਦੀ ਅਤੇ ਕਰਫਿਊ ਸਬੰਧੀ ਜਾਰੀ ਕੀਤੇ ਗਏ ਨਵੇਂ ਹੁਕਮ

 


Also read; More Education news in Punjab ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਵੱਲੋਂ ਦੁਕਾਨਾਂ ਖੋਲਣ ਸਮੇਤ ਹੋਰ ਪਾਬੰਦੀਆਂ ਸਬੰਧੀ ਹੁਕਮ ਜਾਰੀ

 


ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਰਵਾਈਆਂ ਜਾਣਗੀਆਂ ਗਣਿਤ ਦੀਆਂ ਵਿਸ਼ੇਸ ਆਨਲਾਈਨ ਗਤੀਵਿਧੀਆਂ

 

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਰਵਾਈਆਂ ਜਾਣਗੀਆਂ ਗਣਿਤ ਦੀਆਂ ਵਿਸ਼ੇਸ ਆਨਲਾਈਨ ਗਤੀਵਿਧੀਆਂ 

ਰੂਪਨਗਰ 28 ਮਈ :

ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਉਪਜੇ ਹਾਲਾਤ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਿਰੰਤਰ ਰਾਬਤੇ ਦੀ ਮੰਗ ਕਰਦੇ ਹਨ।ਮਹਾਂਮਾਰੀ ਦੌਰਾਨ ਸਕੂਲੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ ਨਾਲ ਸਾਵਧਾਨੀਆਂ ਦੇ ਪਾਲਣ ਅਤੇ ਹੌਸਲਾ ਬਣਾਈ ਰੱਖਣ ਲਈ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਰਾਬਤਾ ਬਣਾਈ ਰੱਖਣ ਦੇ ਮਨੋਰਥ ਨਾਲ ਜਿੱਥੇ ਸਵੈ ਇੱਛਾ ਨਾਲ ਆਨਲਾਈਨ ਸਮਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉੱਥੇ ਹੀ ਸਕੂਲ ਸਿੱਖਿਆ ਵਿਭਾਗ ਵੱਲੋਂ ਵੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਬਹੁਤ ਸਾਰੀਆਂ ਦਿਲਚਸਪ ਆਨਲਾਈਨ ਗਤੀਵਿਧੀਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ।ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ " ਵਿਸ਼ੇਸ ਸਮਰ ਗਤੀਵਿਧੀਆਂ" ਅਧੀਨ ਨਵੇਂ ਸੈਸ਼ਨ ਦੌਰਾਨ ਗਣਿਤ ਵਿਸ਼ੇ ਦੇ ਹੁਣ ਤੱਕ ਕੀਤੇ ਜਾ ਚੁੱਕੇ ਪਾਠਕ੍ਰਮ ਦੇ ਆਧਾਰ `ਤੇ ਮੰਨੋਰੰਜਕ ਅਤੇ ਸਿੱਖਿਆਦਾਇਕ ਆਨਲਾਈਨ ਗਤੀਵਿਧੀਆਂ ਸ਼ੁਰੂ ਕਰਨ ਦੀ ਯੋਜਨਾ ਉਲੀਕੀ ਗਈ ਹੈ।

                     ਰਾਜ ਕੁਮਾਰ ਖੋਸਲਾ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸੁਰਿੰਦਰ ਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਦੇ ਸੰਪਰਕ ਵਿੱਚ ਰਹਿਣ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਦੇ ਮਨੋਰਥ ਨਾਲ ਵੱਖ ਵੱਖ ਵਿਸ਼ਿਆਂ ਦੀਆਂ ਆਨਲਾਈਨ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।ਇਸੇ ਤਹਿਤ ਗਣਿਤ ਵਿਸ਼ੇ ਲਈ ਦੋ ਗਰੁੱਪਾਂ ਮਿਡਲ ਅਤੇ ਸੈਕੰਡਰੀ ਲਈ ਗਤੀਵਿਧੀਆਂ ਦੀ ਯੋਜਨਾ ਉਲੀਕੀ ਗਈ ਹੈ।ਇਹ ਗਤੀਵਿਧੀਆਂ 1 ਜੂਨ ਤੋਂ ਸ਼ੁਰੂ ਹੋ ਕੇ 23 ਜੂਨ ਤੱਕ ਜਾਰੀ ਰਹਿਣਗੀਆਂ।ਮਿਡਲ ਗਰੁੱਪ ਦੀਆਂ ਜਮਾਤਾਂ ਛੇਵੀਂ, ਸੱਤਵੀਂ ਅਤੇ ਅੱਠਵੀਂ ਲਈ ਕੁੱਲ ਦਸ ਪ੍ਰਯੋਗੀ ਗਤੀਵਿਧੀਆਂ ਸੂਚੀਬੱਧ ਕੀਤੀਆਂ ਗਈਆਂ ਹਨ ਅਤੇ ਵਿਦਿਆਰਥੀ ਇਹਨਾਂ ਵਿੱਚੋਂ ਕੋਈ ਚਾਰ ਮਨਪਸੰਦ ਗਤੀਵਿਧੀਆਂ ਕਰਨਗੇ।ਇਸੇ ਤਰ੍ਹਾਂ ਸੈਕੰਡਰੀ ਗਰੁੱਪ ਦੀਆਂ ਨੌਵੀਂ ਅਤੇ ਦਸਵੀਂ ਜਮਾਤਾਂ ਲਈ ਕੁੱਲ ਨੌਂ ਪ੍ਰਯੋਗੀ ਗਤੀਵਿਧੀਆਂ ਸੂਚੀਬੱਧ ਕੀਤੀਆਂ ਗਈਆਂ ਹਨ।ਵਿਦਿਆਰਥੀ ਆਪੋ ਆਪਣੀ ਦਿਲਚਸਪੀ ਅਨੁਸਾਰ ਕੋਈ ਚਾਰ ਕ੍ਰਿਆਵਾਂ ਕਰਨਗੇ।ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀਆਂ ਅਤੇ ਵਿਸ਼ਾ ਅਧਿਆਪਕਾਂ ਨੂੰ ਇਹਨਾਂ ਗਤੀਵਿਧੀਆਂ ਵਿੱਚ ਸਮੂਹ ਵਿਦਿਆਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਵਿਦਿਆਰਥੀਆਂ ਨੂੰ ਲੋੜੀਂਦੀ ਅਗਵਾਈ ਦੇਣ ਲਈ ਵੀ ਕਿਹਾ।

                  ਜਸਵੀਰ ਸਿੰਘ ਜਿਲ੍ਹਾ ਮੈਂਟਰ ਗਣਿਤ ਨੇ ਦੱਸਿਆ ਕਿ ਇਹਨਾਂ ਕ੍ਰਿਆਵਾਂ ਦਾ ਮਨੋਰਥ ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਕਰਵਾਏ ਜਾ ਚੁੱਕੇ ਪਾਠਕ੍ਰਮ ਦੀ ਦੁਹਰਾਈ ਅਤੇ ਛੁੱਟੀਆਂ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਾਲਮੇਲ ਬਣਾਈ ਰੱਖਣਾ ਹੈ।ਉਹਨਾਂ ਕਿਹਾ ਕਿ ਇਹਨਾਂ ਪਾਠਕ੍ਰਮ ਆਧਾਰਿਤ ਗਤੀਵਿਧੀਆਂ ਦੇ ਨਾਲ ਨਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਨਲਾਈਨ ਤਰੀਕੇ ਹੀ ਮੁਕਾਬਲਾ ਪ੍ਰੀਖਿਆਵਾਂ ਐਨ ਐਮ.ਐਸ.ਐਸ ਅਤੇ ਐਨ.ਟੀ.ਐਸ.ਈ ਦੀ ਤਿਆਰੀ ਜਾਰੀ ਰੱਖਣ ਦੀ ਵੀ ਯੋਜਨਾ ਉਲੀਕੀ ਗਈ ਹੈ।

ਸਿੱਖਿਆ ਵਿਭਾਗ ਵੱਲੋਂ ਦਰਜ਼ਾ-4 ਤੋਂ ਐਸ.ਐਲ.ਏ/ ਲਾਇਬ੍ਰੇਰੀ ਰਿਸਟਰੋਰ ਦੇ ਪਦ ਉੱਨਤੀ ਆਰਡਰ ਜਾਰੀ

 ਸਿੱਖਿਆ ਵਿਭਾਗ ਦੇ 118 ਮੁਲਾਜ਼ਮਾਂ ਨੂੰ ਮਿਲੀ ਤਰੱਕੀ ਐਸ.ਏ.ਐਸ. ਨਗਰ 28 ਮਈ - ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਕੂਲ ਸਿੱਖਿਆ ਵਿਭਾਗ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਆਪਣੇ 118 ਮੁਲਾਜ਼ਮਾਂ ਨੂੰ ਪੱਦ ਉਨਤ ਕਰ ਦਿੱਤਾ ਹੈ।


ਇਸ ਦੀ ਜਾਣਕਾਰੀ ਦਿੰਦੇ ਹੋਏ ਸੁਖਜੀਤ ਪਾਲ ਸਿੰਘ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਨੇ ਦੱਸਿਆ ਕਿ ਇਹ ਪੱਦ ਉਨਤੀਆਂ ਦਰਜਾ-4 (ਦਸਵੀਂ) ਮੁਲਾਜ਼ਮਾਂ ਦੀਆਂ ਕੀਤੀਆਂ ਗਈਆਂ ਹਨ। ਇਨਾਂ ਕੁੱਲ 118 ਮੁਲਾਜ਼ਮਾਂ 55 ਨੂੰ ਸਾਇੰਸ ਲੈਬ ਅਸਿਸਟੈਂਟ (ਐਸ.ਐਲ.ਏ.) ਅਤੇ 63 ਨੂੰ ਲਾਇਬਰੇਰੀ ਰਿਸਟਰੋਰ ਦੇ ਆਹੁਦੇ ’ਤੇ ਤਰੱਕੀ ਦਿੱਤੀ ਗਈ ਹੈ।
JOBS NOTIFICATION IN PUNJAB

ਪਦ ਉਨਤ ਮੁਲਾਜ਼ਮਾਂ ਨੂੰ 15 ਦਿਨਾਂ ਦੇ ਵਿੱਚ ਵਿੱਚ ਆਪਣੀ ਹਾਜ਼ਰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਫ਼ੈਸਲਾ ਦਰਜਾ-4 ਮੁਲਾਜ਼ਮਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ ਤਾਂ ਜੋ ਉਹ ਹੋਰ ਵਧੇਰੇ ਉਤਸ਼ਾਹ ਦੇ ਨਾਲ ਆਪਣੀਆਂ ਜ਼ਿਮੇਂਵਾਰੀਆਂ ਨਿਭਾਅ ਸਕਣ। ਉਹਨਾਂ ਨੇ ਉਮੀਦ ਪ੍ਰਗਟ ਕੀਤੀ ਕਿ ਇਨਾਂ ਪੱਦ ਉਨਤੀਆਂ ਨਾਲ ਮੁਲਾਜ਼ਮਾਂ ਵਿੱਚ ਨਵੀਂ ਉਰਜਾ ਪੈਦਾ ਹੋਵੇਗੀ ਅਤੇ ਉਹ ਵਧੇਰੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ 


Download list of promotion here 
ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪਦਉੱਨਤੀਆਂ, ਸਟੇਸ਼ਨ ਅਲਾਟ , ਆਰਡਰ ਜਾਰੀ

 

ਵਿਭਾਗ ਵਲੋਂ ਮਾਸਟਰ/ਮਿਸਟ੍ਰੈਸ ਕਾਡਰ ਦੀ ਮਿਤੀ 19-06-2019 ਨੂੰ ਜਾਰੀ ਕੀਤੀ ਸਾਂਝੀ ਸੀਨੀਆਰਤਾ ਸੂਚੀ ਦੇ ਆਧਾਰ ਤੇ ਯੋਗ ਮਾਸਟਰ/ਮਿਸਟ੍ਰੈਸ ਨੂੰ ਬਤੋਰ ਲੈਕਚਰਾਰ ਅੰਗਰੇਜ਼ੀ, ਪੰਜਾਬੀ, ਕਮਰਸ ਅਤੇ ਇਕਨਾਮਿਕਸ ਵਿਸ਼ਿਆਂ ਵਿੱਚ ਪਦਉਨੌਤੀ ਉਪਰੰਤ ਮਿਤੀ 26-05-2021 ਤੱਕ ਆਨਲਾਈਨ ਸਟੇਸ਼ਨ ਚੋਣ ਕਰਵਾਈ ਗਈ ਸੀ।  

ਪਦ ਉੱਨਤ ਲੈਕਚਰਾਰ  Epunjab portal ਤੇ ਆਪਣੇ Staff Login Id ਤੇ login ਕਰਕੇ ਸਟੇਸ਼ਨ ਅਲਾਟਮੈਂਟ order link ਤੇ click ਕਰਕੇ ਆਪਣੇ ਤੈਨਾਤੀ ਵਾਲੇ ਹੁਕਮ Download ਕਰ ਸਕਦੇ ਹਨ।
 

ਸਕੂਲਾਂ ਵਿਚ ਹੁਣ 50% ਆਨਲਾਈਨ ਪੜ੍ਹਾਈ ਜ਼ਰੂਰੀ

 


ਸਰਕਾਰੀ ਸਕੂਲਾਂ ਵਿਚ ਹੁਣ  ਆਨਲਾਈਨ ਪੜ੍ਹਾਈ ਦੀ ਵਿਵਸਥਾ ਬਣੀ ਰਹੇਗੀ । ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਹਿਮਾਚਲ ਸਰਕਾਰ ਨੇ ਫੈਸਲਾ ਲਿਆ ਹੈ ਕਿ 50 ਪ੍ਰਤੀਸ਼ਤ ਪੜ੍ਹਾਈ ਆਨਲਾਈਨ ਜਾਰੀ ਰਹੇਗੀ ।


 ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਕੋਰੋਨਾ ਦੇ ਮਾਮਲੇ ਘਟ ਹੋਣ ਦੇ ਵਾਵਜੂਦ ਵੀ ਵਿਦਿਆਰਥੀਆਂ ਨੂੰ 50 ਪ੍ਰਤੀਸ਼ਤ ਆਫਲਾਈਨ ਅਤੇ 50 ਪ੍ਰਤੀਸ਼ਤ ਜਮਾਤਾਂ ਆਨਲਾਈਨ ਪਹਿਲਾਂ ਦੀ ਤਰ੍ਹਾਂ ਚਲਦਿਆਂ ਰਹਿਣਗੀਆਂ ।

 ਹਿਮਾਚਲ ਸਰਕਾਰ ਨਵੀਂ ਸਿੱਖਿਆ ਨੀਤੀ ਦੇ ਨਾਲ ਨਾਲ ਆਨਲਾਈਨ ਸਟੱਡੀ ਦੇ ਫਾਰਮੂਲੇ ਨੂੰ ਵੀ ਹਿਮਾਚਲ ਵਿਚ ਲਾਗੂ ਕਰਨਾ ਚਾਉਂਦੀ ਹੈ। ਨਵੀਂ ਸਿੱਖਿਆ ਨੀਤੀ ਦੇ ਤਹਿਤ ਸਰਕਾਰੀ ਸਕੂਲਾਂ ਨੂੰ ਮਜਬੂਤ ਬਣਾਉਣ ਲਈ ਸਰਕਾਰ ਨੇ ਆਨਲਾਈਨ ਸਿਸਟਮ ਨੂੰ ਅਪਨਾਉਣ ਦਾ ਫੈਸਲਾ ਕੀਤਾ ਹੈ ।ਸਿਖਿਆ ਵਿਭਾਗ ਸਕੂਲ ਖੁਲਣ ਤੌ ਬਾਅਦ ਇਹ ਪਲਾਨ ਤਿਆਰ ਕਰੇਗਾ ਕਿ ਕਿਹੜੇ ਵਿਸ਼ਿਆਂ ਨੂੰ ਅਧਿਆਪਕ , ਵਿਦਿਆਰਥੀਆਂ ਨੂੰ ਆਨਲਾਈਨ ਸਿਸਟਮ ਰਾਹੀਂ ਪੜ੍ਹਾਉਣਗੇ ।

 ਇੱਸ ਸਿਸਟਮ ਨਾਲ ਜਿਥੇ ਸਕੂਲਾਂ ਦੇ ਵਿਚ ਅਧਿਆਪਕ ਨਹੀਂ ਵੀ ਹਨ ਉਥੇ ਸਰਕਾਰ ਹੁਣ ਕਿਸੇ ਵੀ ਸਕੂਲ ਦੇ ਅਧਿਆਪਕ ਤੌ ਆਨਲਾਈਨ ਜਾਂ U - TUBE ਜਾਂ ਰਿਕਾਰਡ ਕੀਤੇ ਲੈਕਚਰ ਵਿਦਿਆਰਥੀ ਨੂੰ ਮੋਬਾਈਲ ਵਹਟਸੱਪ ਦੇ ਜਰੀਏ ਭੇਜ ਕੇ ਆਨਲਾਈਨ ਸਿਸਟਮ ਰਾਹੀਂ ਪੜ੍ਹਾਈ ਕਰਵਾਏਗੀ ।
JOBS NOTIFICATION IN PUNJAB
 ਪੰਜਾਬ ਸਰਕਾਰ ਨੇ ਭਾਵੇਂ ਹਾਲੇ ਇੱਸ ਤਰਾਂ ਦਾ ਕੋਈ ਫੈਸਲਾ ਨਹੀਂ ਕੀਤਾ ਹੈ , ਪਰ ਪੰਜਾਬ ਸਰਕਾਰ ਦੇ ਬਹੁਤੇ ਸਕੂਲਾਂ ਵਿਚ ਹੁਣ ਪ੍ਰੋਜੈਕਟਰ , ਸਮਾਰਟ ਕਲਾਸ ਰੂਮ , ਡਿਜਿਟਲ ਕੰਪਿਊਟਰ ਲੈਬਜ਼, ਅਤੇ ਐਜੂਸੈਟ ਲਗ ਚੁਕੇ ਹਨ, 12 ਵੀਂ ਜਮਾਤ ਵਿਚ ਪੜ੍ਹਨ ਵਾਲੇ ਸਰਕਾਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਮੋਬਾਈਲ ਵੀ ਦਿਤੇ ਜਾ ਰਹੇ ਹਨ ।ਜੇਕਰ ਹਿਮਾਚਲ ਸਰਕਾਰ ਕੋਰੋਨਾ ਤੌ ਬਾਅਦ 50 ਪ੍ਰਤੀਸ਼ਤ ਪੜ੍ਹਾਈ ਆਨਲਾਈਨ ਜਾਰੀ ਰੱਖਦੀ ਹੈ ਤਾ ਹੋ ਸਕਦਾ ਹੀ ਹੋਰ ਸਰਕਾਰਾਂ ਵੀ ਇਹੋ ਸਿਸਟਮ ਲਾਗੂ ਕਰੇ।

ਭਾਵੇਂ ਆਨਲਾਈਨ ਕਲਾਸਾਂ, ਬਚਿਆਂ ਲਈ ਲਾਹੇਵੰਦ ਨਾਂ ਹੋਣ ਪਰ ਸਰਕਾਰਾਂ ਦਾ ਰੁਝਾਨ ਆਨ-ਲਾਈਨ  ਪੜ੍ਹਾਈ ਵੱਲ ਜ਼ਰੂਰ ਖਿੱਚ ਪਾ ਰਿਹਾ ਹੈ। ਜੇਕਰ ਇਹ ਸਿਸਟਮ ਲਾਗੂ ਹੁੰਦਾ ਹੈ ਤਾਂ ਹਜ਼ਾਰਾਂ ਬੇਰੋਜ਼ਗਾਰ ਜਿਹੜੇ ਬੀਏਡ , ਟੀਈਟੀ ਹੋਰ ਯੋਗਤਾਵਾਂ ਰਖਦੇ ਹਨ ਉਨ੍ਹਾ ਦੇ  ਅਧਿਆਪਕ ਬਣਨ ਦੇ ਸੁਪਨੇ , ਸੁਪਨੇ ਹੀ ਰਹਿ ਸਕਦੇ ਹਨ।

ਟੀਈਟੀ ਦੀ ਮਿਆਦ 7 ਸਾਲ ,ਮਾਸਟਰ ਕੇਡਰ ਅਧਿਆਪਕਾਂ ਨੂੰ ਕੀਤਾ ਰਿਵਰਟ

 

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ, ਉਪਵੈਦ ਦੀਆਂ ਅਸਾਮੀਆਂ ਲਈ ਕਾਉਂਸਲਿੰਗ ਸ਼ਡਿਊਲ ਜਾਰੀ

 

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰ. 03/2015 ਅਧੀਨ ਉਪਵੈਦ ਦੀਆਂ 81 ਅਸਾਮੀਆਂ ਦੀ ਭਰਤੀ ਲਈ ਮਿਤੀ 27.11.2015 ਨੂੰ ਵੱਖ-ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਇਸ਼ਤਿਹਾਰ ਰਾਹੀਂ ਅਰਜੀਆਂ ਦੀ ਮੰਗ ਕੀਤੀ ਗਈ ਸੀ। ਇਸ ਭਰਤੀ ਲਈ ਲਿਖਤੀ ਪ੍ਰੀਖਿਆ ਮਿਤੀ 05/11/2017 ਨੂੰ ਲਈ ਗਈ ਸੀ। ਜਿਸਦਾ ਨਤੀਜਾ ਬੋਰਡ ਦੀ ਵੈੱਬਸਾਈਟ ਤੇ ਮਿਤੀ 27/5/21 ਨੂੰ ਜਾਰੀ ਕਰ ਦਿੱਤਾ ਗਿਆ ਹੈ।
 ਨਤੀਜਾ ਮਿਤੀ 27/05/21 ਵਿੱਚੋਂ ਵੱਖ-ਵੱਖ ਕੈਟਾਗਰੀਜ਼ ਵਿੱਚ ਉਪਲਬਧ ਅਸਾਮੀਆਂ ਦੀ ਗਿਣਤੀ ਅਨੁਸਾਰ ਉਮੀਦਵਾਰਾਂ ਦੀ ਕੌਂਸਲਿੰਗ ਮਿਤੀ 31/05/21 ਤੋਂ 02/06/21 ਤੱਕ ਵਣ ਭਵਨ, ਸੈਕਟਰ 68 ਮੋਹਾਲੀ ਵਿਖੇ ਕੀਤੀ ਜਾਣੀ ਹੈ। 

ਇਸ਼ਤਿਹਾਰਰ 03/2015, ਉੱਪਵੈਦ ਅਧੀਨ ਪ੍ਰਕਾਸ਼ਿਤ ਅਸਾਮੀਆਂ ਉੱਤੇ ਵਿੱਤ ਵਿਭਾਗ, ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੰਬਰ 7/12/2020-5FP1/741-746 ਮਿਤੀ 17/07/2020 ਅਤੇ ਇਸ ਅਨੁਸਾਰ ਆਯੂਰਵੈਦਿਕ ਵਿਭਾਗ ਪੰਜਾਬ ਵੱਲੋਂ ਨਵੇਂ ਨਿਰਧਾਰਤ ਕੀਤੇ ਪੇ ਸਕੇਲ ਲਾਗੂ ਹੋਣਗੇ।ਹਰਿਆਣਾ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਹੁਣ 15 ਜੂਨ ਤੱਕ ਵਧਾਈ
ਹਰਿਆਣਾ ਸਰਕਾਰ ਨੇ ਸਕੂਲਾਂ ਵਿੱਚ ਬੱਚਿਆਂ ਦੀਆਂ ਛੁੱਟੀਆਂ ਹੁਣ 15 ਜੂਨ ਤੱਕ ਵਧਾ ਦਿੱਤੀਆਂ ਹਨ, ਪਹਿਲਾਂ ਇਹ ਛੁੱਟੀਆਂ 31 ਮਈ ਤੱਕ ਹੀ ਸਨ। ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਦੱਸਿਆ ਕਿ ਕਰੋਨਾ ਦੇ ਕੇਸ ਘਟਨ ਮਗਰੋਂ ਹੀ ਸਕੂਲ ਖੋਲ੍ਹਣ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ, ਫਿਹਾਲ ਸੂਬੇ ਵਿੱਚ ਸਕੂਲ ਖੋਲ੍ਹਣ ਦਾ ਕੋਈ ਵਿਚਾਰ ਨਹੀਂ ਹੈ।


 ਉਨ੍ਹਾਂ ਕਿਹਾ ਕਿ ਪਹਿਲੀ ਜੂਨ ਤੋਂ ਅਕਾਦਮਿਕ ਅਤੇ ਗੈਰ-ਅਕਾਦਮਿਕ ਸਟਾਫ਼ ਨੂੰ ਸਕੂਲ ਆਉਣਾ ਪਵੇਗਾ, ਸਿਰਫ਼ ਬੱਚਿਆਂ ਨੂੰ ਹੀ ਛੁੱਟੀਆਂ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਸੂਬੇ ਦੇ ਸਾਰੇ 135 ਸਿਹਤ ਕੇਂਦਰਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿਚ ਆਕਸੀਜਨ ਉਤਪਾਦਨ ਪਲਾਂਟ ਲਗਾਏ ਜਾਣਗੇ ਤਾਂ ਜੋ ਆਕਸੀਜਨ ਦੀ

RECENT UPDATES

Today's Highlight