Friday, 21 May 2021

ਅੰਮ੍ਰਿਤਸਰ: ਕੋਰੋਨਾ ਨਾਲ 9 ਮੌਤਾਂ,260 ਨਵੇਂ ਕੋਰੋਨਾ ਪਾਜ਼ਿਟਿਵ

 ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੱਜ ਕੋਰੋਨਾ ਦੀ ਰਿਪੋਰਟ ਅਨੁਸਾਰ ਜ਼ਿਲ੍ਹੇ ਵਿੱਚ 260 ਨਵੇਂ ਕੋਰੋਨਾ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਜ਼ਿਲ੍ਹੇ ਵਿੱਚ ਅੱਜ ਕੋਰੋਨਾ ਤੋਂ 9 ਮੌਤਾਂ ਹੋਈਆਂ ਹਨ, ਇਸ ਤੋਂ ਬਾਅਦ ਜ਼ਿਲ੍ਹੇ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ ਅੱਜ ਆਏ ਕੇਸਾਂ ਤੋਂ ਬਾਅਦ, ਜ਼ਿਲੇ ਵਿਚ ਕੁੱਲ 4425 ਕੇਸ ਐਕਟਿਵ ਹਨ।

ਰੂਪਨਗਰ: ਅੱਜ 4 ਵਿਅਕਤੀਆਂ ਦੀ ਮੌਤ, 95 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ

 


ਮੋਗਾ: ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਲਈ ਹਰ ਵਿਅਕਤੀ ਦਾ ਸੈਂਪਲਿੰਗ/ ਟੈਸਟਿੰਗ ਕਰਨਾ ਸਮੇਂ ਦੀ ਲੋੜ੍ਹ - ਡਿਪਟੀ ਕਮਿਸ਼ਨਰ

 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮੋਗਾ

- ਮਿਸ਼ਨ ਫਤਹਿ -

ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਲਈ ਹਰ ਵਿਅਕਤੀ ਦਾ ਸੈਂਪਲਿੰਗ/ ਟੈਸਟਿੰਗ ਕਰਨਾ ਸਮੇਂ ਦੀ ਲੋੜ੍ਹ - ਡਿਪਟੀ ਕਮਿਸ਼ਨਰ

- ਸਰਪੰਚ ਅਤੇ ਹੋਰ ਚੁਣੇ ਹੋਏ ਨੁਮਾਇੰਦੇ ਸਹਿਯੋਗ ਕਰਨ

- ਘਰੇਲੂ ਇਕਾਂਤਵਾਸ ਹੋਏ ਮਰੀਜ਼ਾਂ ਦੀ ਨਿਗਰਾਨੀ ਯਕੀਨੀ ਬਣਾਉਣਗੇ ਕਮਿਊਨਿਟੀ ਹੈਲਥ ਅਫ਼ਸਰ

- ਹਰ ਮਰੀਜ਼ ਦੇ ਜਲਦ ਠੀਕ ਹੋਣ ਲਈ ਦਿੱਤੀ ਜਾਵੇਗੀ ਕੋਰੋਨਾ ਫ਼ਤਿਹ ਕਿੱਟ

ਮੋਗਾ, 20 ਮਈ -

ਦਿਹਾਤੀ ਇਲਾਕਿਆਂ ਵਿੱਚ ਵਿਆਪਕ ਪੱਧਰ ‘ਤੇ ਸੈਂਪਲਿੰਗ/ਟੈਸਟਿੰਗ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ "ਮਿਸ਼ਨ ਫ਼ਤਿਹ 2 - ਕੋਰੋਨਾ ਮੁਕਤ ਪਿੰਡ" ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਸਫ਼ਲ ਕਰਨ ਲਈ ਪਿੰਡਾਂ ਦੇ ਸਰਪੰਚਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਦੇ ਸਹਿਯੋਗ ਦੀ ਬਹੁਤ ਵੱਡੀ ਜ਼ਰੂਰਤ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਸਾਰੇ ਪੇਂਡੂ ਖੇਤਰਾਂ ਵਿੱਚ ਪਾਜੀਟਿਵਿਟੀ ਰੇਟ ਪਿਛਲੇ ਦੋ ਹਫਤਿਆਂ ਤੋਂ ਤੇਜ਼ ਰਫ਼ਤਾਰ ਨਾਲ ਵੱਧ ਰਹੀ ਹੈ, ਜੋ ਕਿ ਬਹੁਤ ਚਿੰਤਾਜਨਕ ਹੈ। ਉਹਨਾਂ ਕਿਹਾ ਕਿ ਪਿੰਡਾਂ ਨੂੰ ਕੋਰੋਨਾ ਮੁਕਤ ਬਣਾਉਣ ਅਤੇ ਮਿਸ਼ਨ ਫ਼ਤਿਹ 2 ਦੇ ਟੀਚੇ ਨੂੰ ਹਾਸਲ ਕਰਨ ਲਈ ਜ਼ਿਲ੍ਹਾ ਮੋਗਾ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਭਾਸ਼ ਚੰਦਰ ਨੂੰ ਨੋਡਲ ਅਧਿਕਾਰੀ ਨਾਮਜਦ ਕੀਤਾ ਗਿਆ ਹੈ।

ਕੋਰੋਨਾ ਵਾਈਰਸ ਦੀ ਲੜੀ ਨੂੰ ਤੋੜਨ ਲਈ ਇਹ ਸਰਵੇਖਣ ਅਗਲੇ 15 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਘਰੇਲੂ ਇਕਾਂਤਵਾਸ ਹੋਏ ਮਰੀਜ਼ਾਂ ਦੀ ਨਿਗਰਾਨੀ ਕਰਨਾ ਯਕੀਨੀ ਕਰਨ। ਸਿਹਤ ਵਿਭਾਗ ਵੱਲੋਂ ਇਹਨਾਂ ਮਰੀਜ਼ਾਂ ਨੂੰ ਕੋਰੋਨਾ ਫ਼ਤਿਹ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਹਨਾਂ ਕਿਹਾ ਕਿ ਲੋਕਾਂ ਨੂੰ ਕਰੋਨਾ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਸ ਕੂੜ ਪ੍ਰਚਾਰ ਨੂੰ ਰੋਕਣ ਲਈ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਖੇ ਟੀਕਾਕਰਨ ਸਬੰਧੀ ਅਫਵਾਹਾਂ / ਗਲਤ ਜਾਣਕਾਰੀ ਬਾਰੇ ਜਾਗਰੂਕ ਕਰਨ ਲਈ ਲਗਾਇਆ ਗਿਆ ਹੈ। 


ਉਹਨਾਂ ਦੱਸਿਆ ਕਿ ਅਗਲੇ ਦਿਨਾਂ ਦੌਰਾਨ ਆਸ਼ਾ ਵਰਕਰ ਬੁਖਾਰ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਕੋਵਿਡ ਲੱਛਣਾਂ ਦੀ ਜਾਂਚ ਕਰਨ ਲਈ ਹਰ ਪਿੰਡ ਵਿੱਚ ਘਰ-ਘਰ ਜਾਣਗੀਆਂ। ਉਨਾਂ ਕਿਹਾ ਕਿ ਇਸ ਸਰਵੇਖਣ ਲਈ ਸਾਰੀਆਂ ਆਸ਼ਾ ਵਰਕਰਾਂ ਨੂੰ ਪਲਸ ਆਕਸੀਮੀਟਰ ਮੁਹੱਈਆ ਕਰਵਾਏ ਗਏ ਹਨ।

ਉਹਨਾਂ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਪੇਂਡੂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਤੋਂ ਕੋਰੋਨਾ ਦੇ ਖਾਤਮੇ ਲਈ ਆਸ਼ਾ ਵਰਕਰਾਂ ਅਤੇ ਹੋਰ ਮੈਡੀਕਲ ਸਟਾਫ਼ ਦਾ ਸਹਿਯੋਗ ਕਰਨ। ਉਹਨਾਂ ਦੇ ਸਹਿਯੋਗ ਤੋਂ ਬਿਨਾਂ ਕਰੋਨਾ ਮਹਾਂਮਾਰੀ ਖਿਲਾਫ਼ ਇਹ ਜੰਗ ਜਿੱਤਣੀ ਸੌਖੀ ਨਹੀਂ ਹੈ।

ਅੱਜ ਜ਼ਿਲ੍ਹਾ ਮੋਗਾ ਵਿਚ ਕੋਰੋਨਾ ਨਾਲ ਇਕ ਹੋਰ ਜਾਨ ਚਲੀ ਗਈ ਅਤੇ ਮੌਤਾਂ ਦੀ ਗਿਣਤੀ ਵਧ ਕੇ 167 ਹੋ ਗਈ ਹੈ । ਅੱਜ 61ਨਵੇਂ ਮਾਮਲੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 7517 ,ਜਿਨ੍ਹਾਂ ਵਿਚੋਂ 921 ਸਰਗਰਮ ਮਾਮਲੇ ਹਨ । ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚੋਂ 1035 ਸੈਂਪਲ ਲੈ ਕੇ ਸਬੰਧਤ ਲੈਬਾਰਟਰੀ ਜਾਂਚ ਲਈ ਭੇਜੇ ਗਏ ਹਨ ,ਜਦਕਿ 52 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ 

ਲੁਧਿਆਣਾ ਵਿੱਚ ਬਲੈਕ ਫੰਗਸ ਦੇ 30 ਮਾਮਲੇ ਆਏ ਸਾਹਮਣੇ ; ਚਿੰਤਾ ਕਰਨ ਦੀ ਕੋਈ ਗੱਲ ਨਹੀਂ: ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ

 NO NEED TO PANIC ABOUT BLACK FUNGUS, IT IS CURABLE-DC 


VARINDER KUMAR SHARMA ON 30 CASES REPORTED IN LUDHIANA


IRRATIONAL USE OF STEROID MAIN CAUSE, AVOID SELF-MEDICATION AND CONSULT DOCTORS


WARNS EATERIES TO NOT VIOLATE NEW RELAXATION TIMINGS OTHERWISE WILL FACE SERIOUS ACTION


Ludhiana, May 21:


Deputy Commissioner Varinder Kumar Sharma on Friday said that there is no need to fear or panic about mucormycosis commonly known as black fungus as the disease is manageable and curable.


Urging the people to don’t believe any rumours or avoid self-medication in a video message, Deputy Commissioner Varinder Kumar Sharma said that the state government has already declared the black fungus as an epidemic and this disease is not new.


He said it is akin to the fungus that develops on bread due to moisture if stored for long.


He said that Ludhiana has so far witnessed 30 cases and all patients are under treatment in various hospitals. He said the black funds has been seen in undergoing Covid patients/survivors who were given a steroid for a long time or use such drugs indiscriminately by doing self-medication at home.


Deputy Commissioner appealed to the people to take medicine on the doctors’ advice only otherwise irrational use of medicine can cause black fungus.


With the Covid cases have been dipping for the last few days in Ludhiana, Sharma extended operational timing for non-essential shops or private offices by one hour in the curfew and allowed to operate from 5 am to 1 am from Monday to Friday which was earlier 5 am to 12 pm. 


The eateries including restaurants, dhabas and others are also allowed to operate from 5 am to 1 pm (for take away only) and till 8 pm, they would be allowed for home delivery, he said that if anyone would be found violating the guidelines, strict action would be taken against the erring.

He said that relaxations have been given to the people as they supported wholeheartedly earlier curfew timings due to which Covid cases have been coming down for the last few days.Deputy Commissioner solicited the same kind of people participation in this war against the Covid-19 till May 31.

ਡਿਪਟੀ ਕਮਿਸ਼ਨਰ ਵਲੋਂ ਰੋਜ਼ਾਨਾ ਐਸ.ਐਮ.ਓਜ਼ ਅਤੇ ਸਿਹਤ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕਰਕੇ ਲਿਆ ਜਾਂਦਾ ਹੈ ਮਰੀਜ਼ਾਂ ਦੀ ਸਿਹਤ ਦਾ ਰਿਵੀਊ

 ਘਰੇਲੂ ਇਕਾਂਤਵਾਸ ਵਾਲੇ ਕੋਵਿਡ ਮਰੀਜ਼ਾਂ ਦੀ ਦੇਖਭਾਲ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ

ਡਿਪਟੀ ਕਮਿਸ਼ਨਰ ਵਲੋਂ ਰੋਜ਼ਾਨਾ ਐਸ.ਐਮ.ਓਜ਼ ਅਤੇ ਸਿਹਤ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕਰਕੇ ਲਿਆ ਜਾਂਦਾ ਹੈ ਮਰੀਜ਼ਾਂ ਦੀ ਸਿਹਤ ਦਾ ਰਿਵੀਊ

ਜ਼ਿਲ੍ਹਾ ਪੱਧਰ ’ਤੇ ਸਥਾਪਿਤ ਕਾਲ ਸੈਂਟਰ ਤੋਂ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਨੂੰ ਰੋਜ਼ਾਨਾ ਕਾਲਿੰਗ ਕਰਕੇ ਉਨ੍ਹਾਂ ਦੇ ਹੈਲਥ ਪੈਰਾਮੀਟਰ ’ਤੇ ਰੱਖੀ ਜਾਂਦੀ ਹੈ ਨਿਗਰਾਨੀ

ਹੁਸ਼ਿਆਰਪੁਰ, 21 ਮਈ : ਕੋਵਿਡ-19 ਦੇ ਘਰੇਲੂ ਇਕਾਂਤਵਾਸ ਮਰੀਜ਼ਾਂ ਦੀ ਪੂਰੀ ਦੇਖ-ਭਾਲ ਨੂੰ ਯਕੀਨੀ ਬਣਾਈ ਰੱਖਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਮਰੀਜ਼ਾਂ ਸਿਹਤ ਸੁਵਿਧਾਵਾਂ ਦੇਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਸਵੈ ਡਿਪਟੀ ਕਮਿਸ਼ਨਰ ਰੋਜ਼ਾਨਾ ਜ਼ਿਲ੍ਹੇ ਦੇ ਸਮੂਹ ਐਸ.ਐਮ.ਓਜ਼ ਅਤੇ ਸਿਹਤ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕਰਕੇ ਇਸ ਦਾ ਰਿਵੀਊ ਲੈਂਦੇ ਹਨ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਘਰੇਲੂ ਇਕਾਂਤਵਾਸ ਮਰੀਜ਼ਾਂ ਦੇ ਸਿਹਤ ਦੀ ਪੂਰੀ ਤਰ੍ਹਾਂ ਨਾਲ ਨਿਗਰਾਨੀ ਹੋਵੇ, ਇਸ ਦੇ ਲਈ ਅਸੀਂ ਜ਼ਿਲ੍ਹਾ ਪੱਧਰ ’ਤੇ ਕਾਲ ਸੈਂਟਰ ਬਣਾਇਆ ਹੈ ਅਤੇ ਰੋਜ਼ਾਨਾ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਨੂੰ ਕਾਲ ਸੈਂਟਰ ਤੋਂ ਫੋਨ ਕਰਕੇ ਉਨ੍ਹਾਂ ਤੋਂ ਹੈਲਥ ਪੈਰਾਮੀਟਰ ਦੀ ਨਿਗਰਾਨੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦੀ ਸਿਹਤ ਠੀਕ ਨਹੀਂ ਹੁੰਦੀ, ਇਸ ਤਰ੍ਹਾਂ ਦੇ ਮਰੀਜ਼ਾਂ ਦੀ ਕਾਲ ਨੂੰ ਸਿੱਧੇ ਸਬੰਧਤ ਐਸ.ਐਮ.ਓਜ਼ ਦੇ ਕੋਲ ਰੈਫਰ ਕੀਤਾ ਜਾਂਦਾ ਹੈ ਤਾਂ ਜੋ ਸਬੰਧਤ ਮਰੀਜ ਨੂੰ ਸਮਾਂ ਰਹਿੰਦੇ ਸੁਚਾਰੂ ਸਿਹਤ ਸੁਵਿਧਾਵਾਂ ਮਿਲ ਸਕਣ।ਅਪਨੀਤ ਰਿਆਤ ਨੇ ਦੱਸਿਆ ਕਿ ਹਰ ਰੋਜ ਸਵੇਰੇ ਸਿਵਲ ਸਰਜਨ ਅਤੇ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਦੇ ਨਾਲ-ਨਾਲ ਸਮੂਹ ਐਸ.ਐਮ.ਓਜ਼ ਦੇ ਨਾਲ ਆਨਲਾਈਨ ਮੀਟਿੰਗ ਕਰਕੇ ਇਨ੍ਹਾਂ ਕੋਵਿਡ ਮਰੀਜ਼ਾਂ ਦਾ ਰਿਵੀਊ ਕਰਕੇ ਇਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੁਵਿਧਾਵਾਂ ਦੇ ਬਾਰੇ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸਦੇ ਕਾਫੀ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਕਈ ਮਰੀਜ਼ਾਂ ਨੂੰ ਸਮੇਂ ਰਹਿੰਦੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਕਰਫ਼ਿਊ ਦੌਰਾਨ ਵੀ ਹੋਮ ਡਿਲੀਵਰੀ ਰਹੇਗੀ ਜਾਰੀ : ਜ਼ਿਲ੍ਹਾ ਮੈਜਿਸਟਰੇਟ

 


ਬ੍ਰਹਮਪੁਰ ਪ੍ਰਾਇਮਰੀ ਸਕੂਲ ਵਿਖੇ ਨਿੱਜੀ ਸਕੂਲਾਂ ਤੋਂ ਵੱਡੀ ਗਿਣਤੀ ਵਿਚ ਬਚੇ ਹੋਏ ਦਾਖ਼ਲ

 ਬ੍ਰਹਮਪੁਰ ਪ੍ਰਾਇਮਰੀ ਸਕੂਲ ਵਿਖੇ ਨਿੱਜੀ ਸਕੂਲਾਂ ਤੋਂ ਵੱਡੀ ਗਿਣਤੀ ਵਿਚ ਬਚੇ ਹੋਏ ਦਾਖ਼ਲ 

ਨੰਗਲ ੨੧ ਮਈ 

ਇਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਬ੍ਰਹਮਪੁਰ ਅੱਪਰ ਵਿਖੇ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਸਹੂਲਤਾਂ ਅਤੇ ਅੰਗਰੇਜ਼ੀ ਮੀਡੀਅਮ ਸਿਖਿਆ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਬੱਚੇ ਨਿੱਜੀ ਸਕੂਲਾਂ ਤੋਂ ਹੱਟ ਕੇ ਦਾਖ਼ਲ ਹੋ ਰਹੇ ਹਨ ਵਿਸ਼ੇਸ਼ ਤੋਰ ਤੇ ਪਹੁੰਚੇ ਉਪ ਜਿਲ੍ਹਾ ਸਿਖਿਆ ਅਫਸਰ ਚਰਨਜੀਤ ਸਿੰਘ ਸੋਢੀ ਤੇ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾ ਦੀ ਮਿਹਨਤ ਕਾਰਨ ਆਂਚਲ ਚੋਧਰੀ , ਹਰਸ਼ਦੀਪ ਸਿੰਘ , ਹਰਮਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਚੇ ਸਰਕਾਰੀ ਸਕੂਲ ਵਿਚ ਦਾਖ਼ਲ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਵਲੋਂ ਆਨਲਾਈਨ ਸਿਖਿਆ , ਵਧੀਆ ਇਮਾਰਤਾਂ , ਈ ਕੰਟੇਂਟ , ਵਿਦਿਅਕ ਮੁਕਾਬਲੇ ਆਦਿ ਮਾਪਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ ਸਕੂਲ ਅਧਿਆਪਕਾ ਨਿਲਾਮ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਮਿਲਿਆ ਹੈ ਇਸ ਮੌਕੇ ਸਰਪੰਚ ਕਮਲਜੀਤ , ਸ਼ਮਸ਼ੇਰ ਸਿੰਘ , ਬੀ ਪੀ ਈ ਓ ਰਮੇਸ਼ ਧੀਮਾਨ , ਮਨਜੀਤ ਸਿੰਘ ਮਾਵੀ , ਕੁਲਵਿੰਦਰ ਕੌਰ , ਨਿਰੰਜਨ ਕੌਰ , ਪਰਮਜੀਤ ਸਿੰਘ , ਜੀਵਨ ਲਤਾ , ਜਰਨੈਲ ਸਿੰਘ , ਰੀਤੂ ਬਾਲਾ ਆਦਿ ਹਾਜ਼ਰ ਸਨ ।

ਬ੍ਰਹਮਪੁਰ ਸਕੂਲ ਵਿਖੇ ਅਧਿਕਾਰੀਆਂ ਨਾਲ ਨਵੇਂ ਦਾਖ਼ਲ ਹੋਏ ਬਚੇਫਿਰੋਜ਼ਪੁਰ: ਅੱਜ 3 ਵਿਅਕਤੀਆਂ ਦੀ ਮੌਤ, 191 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ

 


ਫਾਜ਼ਿਲਕਾ: ਤਹਿਸੀਲ ਜਲਾਲਾਬਾਦ ਅਧੀਨ ਪੈਂਦੇ ਪਿੰਡਾਂ ਵਿਚ ਕਰੋਨਾ ਮੁਕਤ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਤੇਜ

 ਤਹਿਸੀਲ ਜਲਾਲਾਬਾਦ ਅਧੀਨ ਪੈਂਦੇ ਪਿੰਡਾਂ ਵਿਚ ਕਰੋਨਾ ਮੁਕਤ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਤੇਜ

ਜਲਾਲਾਬਾਦ, ਫਾਜ਼ਿਲਕਾ, 21 ਮਈ

ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਇਅਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਤਹਿਸੀਲ ਜਲਾਲਾਬਾਦ ਅਧੀਨ ਪੈਂਦੇ ਪਿੰਡਾਂ ਵਿਚ ਕਰੋਨਾ ਮਹਾਂਮਾਰੀ ਖਿਲਾਫ ਸ਼ੁਰੂ ਕੀਤੇ ਕਰੋਨਾ ਮੁਕਤ ਪਿੰਡ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਐਸ.ਡੀ.ਐਮ. ਜਲਾਲਾਬਾਦ ਸ. ਸੁਬਾ ਸਿੰਘ ਨੇ ਦੱਸਿਆ ਕਿ ਜਿਥੇ ਵਿਭਾਗ ਵੱਲੋਂ ਪਿੰਡਾਂ ਵਿਚ ਜਾ ਕੇ ਜਾਗਰੂਕਤਾ ਫੈਲਾਈ ਜਾ ਰਹੀ ਹੈ ਉਥੇ ਲੋਕਾਂ ਵੱਲੋਂ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ।

ਐਸ.ਡੀ.ਐਮ. ਸ. ਸੂਬਾ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਕਰੋਨਾ ਦੀ ਸਾਵਧਾਨੀਆਂ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਦੇ ਨਾਲ-ਨਾਲ ਲੋਕਾਂ ਨੂੰ ਵੱਧ ਤੋਂ ਵੱਧ ਟੈਸਟਿੰਗ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਵੀ ਟੈਸਟਿੰਗ ਕਰਵਾਉਣ ਪ੍ਰਤੀ ਹੋਰ ਵਧੇਰੇ ਜਾਗਰੂਕਤਾ ਆਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਸ਼ੁਰੂਆਤੀ ਲੱਛਣਾਂ ਦੌਰਾਨ ਹੀ ਡਾਕਟਰੀ ਸਲਾਹ ਲਈ ਜਾਵੇ ਅਤੇ ਲੱਛਣ ਹੋਣ `ਤੇ ਟੈਸਟ ਕਰਵਾ ਲਿਆ ਜਾਵੇ ਤਾਂ ਪਹਿਲੀ ਸਟੇਜ਼ `ਤੇ ਕਰੋਨਾ ਨੂੰ ਹਰਾਇਆ ਜਾ ਸਕੇ।

ਐਸ.ਡੀ.ਐਮ. ਨੇ ਦੱਸਿਆ ਕਿ ਟੀਮਾਂ ਵੱਲੋਂ ਅੱਜ ਚੱਕ ਪਲੀ ਵਾਲਾ, ਜੰਡ ਵਾਲਾ, ਸ਼ਹੀਦ ਉਧਮ ਸਿੰਘ, ਜਲਾ, ਲਖੇ ਕੇ ਹਿਠਾੜ, ਚੱਕ ਸਿੰਘੇਵਾਲਾ, ਬਾਹਮਣੀ ਵਾਲਾ ਅਤੇ ਸਿੰਘੇਵਾਲਾ ਵਿਖੇ ਲੋਕਾਂ ਨਾਲ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਹੋਇਆ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਲੋਕਾਂ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਤਹਿਸੀਲਦਾਰ ਅਤੇ ਬਲਾਕ ਵਿਕਾਸ ਪੰਚਾਇਤ ਅਫਸਰ ਜਲਾਲਾਬਾਦ ਮੌਜੂਦ ਸਨ।

ਬਠਿੰਡਾ:ਬੀਤੇ 24 ਘੰਟਿਆਂ ਦੌਰਾਨ 3924 ਦੇ ਲਏ ਸੈਂਪਲ ਤੇ 1449 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ


ਬੀਤੇ 24 ਘੰਟਿਆਂ ਦੌਰਾਨ 3924 ਦੇ ਲਏ ਸੈਂਪਲ ਤੇ 1449 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ

        ਬਠਿੰਡਾ, 21 ਮਈ : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਸਰਕਾਰੀ ਦਫ਼ਤਰ, ਸੇਵਾਂ ਤੇ ਸੁਵਿਧਾ ਕੇਂਦਰਾਂ, ਤਹਿਸੀਲ ਕੰਪਲੈਕਸ ਵਿੱਚ ਜਾ ਕੇ ਕਰੋਨਾ ਵੈਕਸੀਨੇਸ਼ਨ ਤੇ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਦੀ ਲੜੀ ਤਹਿਤ ਬੀਤੇ 24 ਘੰਟਿਆਂ ਦੌਰਾਨ 3924 ਸੈਂਪਲ ਲਏ ਗਏ ਤੇ 1449 ਲੋਕਾਂ ਦੀ ਵੈਕਸੀਨੇਸ਼ਨ ਹੋਈ।

        ਡਿਪਟੀ ਕਮਿਸ਼ਨਰ ਨੇ ਬੀਤੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤੀ ਗਈ ਸੈਂਪਲਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 979 ਵੱਖ-ਵੱਖ ਪੁਲਿਸ ਨਾਕਿਆਂ ਦੁਆਰਾ, 360 ਵੱਖ-ਵੱਖ ਦਫ਼ਤਰਾਂ ਵਿਚ ਆਉਣ ਵਾਲੇ ਵਿਅਕਤੀਆਂ, 85 ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ, 1584 ਸਿਹਤ ਵਿਭਾਗ ਤੇ 916 ਪ੍ਰਾਈਵੇਟ ਹਸਪਤਾਲਾਂ ਵਲੋਂ ਸੈਂਪਲ ਲਏ ਗਏ।        

         ਇਸੇ ਤਰਾਂ ਜ਼ਿਲੇ ਅੰਦਰ ਕੀਤੀ ਗਈ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿਚ ਲਗਾਏ ਗਏ ਵੱਖ-ਵੱਖ ਕੈਂਪਾਂ ਦੌਰਾਨ 1093 ਵਿਅਕਤੀਆਂ ਅਤੇ 18 ਤੋਂ 44 ਸਾਲ ਉਮਰ ਵਰਗ ਦੇ 356 ਉਸਾਰੀ ਕਿਰਤੀਆਂ ਦੇ ਵੈਕਸੀਨੇਸ਼ਨ ਕੀਤੀ ਗਈ।

        ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ੳਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਨ। ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।

  

ਅੰਮਿ੍ਰਤਸਰ: ਅੱਜ 9 ਵਿਅਕਤੀ ਦੀ ਮੌਤ, 260 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ

 

ਕੋਰੋਨਾ ਤੋਂ ਮੁਕਤ ਹੋਏ 423 ਵਿਅਕਤੀ ਪਰਤੇ ਆਪਣੇ ਘਰਾਂ ਨੂੰ

--- ਅੱਜ 260 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

----ਜਿਲਾ ਅੰਮਿ੍ਰਤਸਰ ਵਿੱਚ ਕੁਲ ਐਕਟਿਵ ਕੇਸ 4425

ਅੰਮਿ੍ਰਤਸਰ, 20 ਮਈ --- ਜਿਲਾ ਅੰਮਿ੍ਰਤਸਰ ਵਿੱਚ ਅੱਜ 260 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ 423 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 36399 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚਰਨਜੀਤ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 4425 ਐਕਟਿਵ ਕੇਸ ਹਨ। ਉਨਾ ਦੱਸਿਆ ਕਿ ਹੁਣ ਤੱਕ 1290 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ 9 ਵਿਅਕਤੀ ਦੀ ਮੌਤ ਹੋਈ ਹੈ।

ਨਿੱਜੀ ਕੰਪਨੀ ਦੇ ਕਰਮਚਾਰੀ ਦੀ ਕੋਰੋਨਾ ਤੋਂ ਮੌਤ ਹੋ ਤੇ, ਉਸ ਦੇ ਨਾਮਜ਼ਦ ਵਿਅਕਤੀ ਨੂੰ 7 ਲੱਖ ਰੁਪਏ ਮਿਲਣਗੇ

 ਕਰਮਚਾਰੀ ਭਵਿੱਖ ਨਿਧੀ ਸੰਗਠਨ ਕਰੋੜਾਂ ਕਰਮਚਾਰੀਆਂ ਲਈ ਬਹੁਤ ਮਦਦਗਾਰ ਹੈ. ਪੀ ਐੱਫ ਪੈਸਾ ਲੋੜ ਦੇ ਸਮੇਂ ਅਤੇ ਭਵਿੱਖ ਵਿੱਚ ਆਉਂਦਾ ਹੈ. ਹੁਣ ਈਪੀਐਫਓ ਆਪਣੇ ਮੈਂਬਰਾਂ ਲਈ ਨਵੀਂ ਸਹੂਲਤਾਂ ਦੀ ਪੇਸ਼ਕਸ਼ ਕਰ ਰਿਹਾ ਹੈ. ਦੇਸ਼ ਵਿੱਚ ਚੱਲ ਰਹੀ ਮਹਾਂਮਾਰੀ ਦੇ ਮੱਦੇਨਜ਼ਰ, ਕੋਰੋਨਾ ਬੀਮਾ ਕਵਰ ਪ੍ਰਦਾਨ ਕੀਤਾ ਜਾ ਰਿਹਾ ਹੈ. ਈਪੀਐਫਓ ਨੇ ਈਡੀਐਲਆਈ ਅਧੀਨ ਬੀਮਾ ਕਵਰ ਵਧਾ ਕੇ ਸੱਤ ਲੱਖ ਰੁਪਏ ਕਰ ਦਿੱਤਾ ਹੈ। EPFO ਦਾ ਕੋਰੋਨਾ ਬੀਮਾ ਕਵਰ ਉਹੀ ਕਰਮਚਾਰੀਆਂ ਨੂੰ ਪ੍ਰਦਾਨ ਕੀਤਾ ਜਾਵੇਗਾ. ਜਿਨ੍ਹਾਂ ਨੇ ਇਕ ਸਾਲ ਦੇ ਅੰਦਰ ਇਕ ਤੋਂ ਵੱਧ ਸੰਸਥਾਵਾਂ ਵਿਚ ਕੰਮ ਕੀਤਾ ਹੈ. ਇਹ ਦਾਅਵਾ ਬਿਮਾਰੀ, ਦੁਰਘਟਨਾ ਜਾਂ ਮੌਤ ਦੇ ਮਾਮਲੇ ਵਿੱਚ ਵੀ ਕੀਤਾ ਜਾ ਸਕਦਾ ਹੈ. ਪਹਿਲਾਂ ਬੀਮਾ ਕਵਰ ਦੀ ਰਕਮ  2.5 ਲੱਖ ਰੁਪਏ ਸੀ।  ਕਰੋਨਾ ਮਹਾਂਮਾਰੀ ਕਾਰਨ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਇਸ ਯੋਜਨਾ ਵਿੱਚ ਤਬਦੀਲੀ ਕੀਤੀ ਹੈ।


ਦਾਅਵੇ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ

ਈਡੀਐਲਆਈ ਸਕੀਮ ਦੇ ਦਾਅਵਿਆਂ ਦੀ ਗਣਨਾ ਕਰਮਚਾਰੀਆਂ ਦੁਆਰਾ ਪ੍ਰਾਪਤ ਕੀਤੀ 12 ਮਹੀਨਿਆਂ ਦੀ ਮੁਡਲੀ ਤਨਖਾਹ ਅਤੇ ਡੀਏ ਦੇ ਅਧਾਰ ਤੇ ਕੀਤੀ ਜਾਂਦੀ ਹੈ।ਇਸ ਬੀਮੇ ਲਈ ਕਲੇਮ ਆਖਰੀ ਤਨਖਾਹ ਅਤੇ ਡੀ.ਏ. ਦਾ 35 ਗੁਣਾਂ ਹੁੰਦਾ ਹੈ।ਜੇ 12 ਮਹੀਨਿਆਂ ਦੀ ਮੁੱਡਲੀ ਤਨਖਾਹ ਅਤੇ ਡੀਏ 15 ਹਜ਼ਾਰ ਰੁਪਏ ਹੈ, ਤਾਂ ਦਾਅਵਾ 35 ਗੁਣਾ 15 ਹਜ਼ਾਰ ਤੋਂ ਇਲਾਵਾ ਇਕ ਲੱਖ 75 ਹਜ਼ਾਰ ਅਰਥਾਤ 7 ਲੱਖ ਰੁਪਏ ਹੋਵੇਗਾ।


ਦਾਅਵਾ ਇਸ ਤਰ੍ਹਾਂ ਹੋਵੇਗਾ

EPF ਮੈਂਬਰ ਦੀ ਮੌਤ ਤੇ, ਉਹ ਬੀਮਾ ਕਵਰ ਲਈ ਨਾਮਜ਼ਦ ਜਾਂ ਉੱਤਰਾਧਿਕਾਰੀ ਦਾ ਦਾਅਵਾ ਕਰ ਸਕਦਾ ਹੈ. ਜੇ ਦਾਅਵੇਦਾਰ ਦੀ ਉਮਰ 18 ਸਾਲ ਤੋਂ ਘੱਟ ਹੈ. ਉਸਦਾ ਪਰਿਵਾਰ ਉਸ ਦੀ ਤਰਫੋਂ ਦਾਅਵਾ ਕਰ ਸਕਦਾ ਹੈ। ਇਸ ਦੇ ਲਈ, ਬੀਮਾ ਕੰਪਨੀ ਨੂੰ ਨਾਬਾਲਗ ਨਾਮਜ਼ਦ ਵਿਅਕਤੀ ਦੀ ਤਰਫੋਂ ਲਾਗੂ ਕੀਤੇ ਗਏ ਕਰਮਚਾਰੀ ਦੀ ਮੌਤ ਦਾ ਸਰਟੀਫਿਕੇਟ, ਉਤਰਾਧਿਕਾਰੀ ਸਰਟੀਫਿਕੇਟ, ਸਰਪ੍ਰਸਤ ਪੱਤਰ ਅਤੇ ਬੈਂਕ ਵੇਰਵੇ ਦੇਣੇ ਹੋਣਗੇ.5ਵੀਂ ਸ਼ੇ੍ਣੀ ਦੀ ਸਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ 24 ਮਈ ਨੂੰ

ਮੋਹਾਲੀ, 21 ਮਈ - ਸਿੱਖਿਆ ਵਿਭਾਗ ਵੱਲੋਂ ਅਠਵੀਂ ਅਤੇ ਦਸਵੀਂ ਜਮਾਤ ਦਾ ਨਤੀਜਾ ਪਹਿਲਾਂ ਹੀ ਐਲਾਨਿਆ ਜਾ ਚੁੱਕਾ ਹੈ।
ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਸ਼ੇ੍ਣੀ ਦੀ ਸਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ 24 ਮਈ ਨੂੰ ਬਾਦ ਦੁਪਹਿਰ 2:30 ਵਜੇ ਐਲਾਨਿਆ ਜਾਵੇਗਾ ।ਪੰਜਵੀੰ ਜਮਾਤ ਦਾ ਨਤੀਜਾ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਰਚੁਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ । 

ਪੰਜਾਬ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ ਮੁਫ਼ਤ ਵਰਦੀਆਂ: ਵਿਜੈ ਇੰਦਰ ਸਿੰਗਲਾ

 ਪੰਜਾਬ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ ਮੁਫ਼ਤ ਵਰਦੀਆਂ: ਵਿਜੈ ਇੰਦਰ ਸਿੰਗਲਾ

13,48,632 ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਵੰਡਣ ਲਈ 80.92 ਕਰੋੜ ਰੁਪਏ ਦਾ ਬਜਟ ਕੀਤਾ ਮਨਜ਼ੂਰ: ਸਿੱਖਿਆ ਮੰਤਰੀ


ਚੰਡੀਗੜ, 21 ਮਈ (ਪ੍ਰਮੋਦ ਭਾਰਤੀ): ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਅਕਾਦਮਿਕ ਸੈਸ਼ਨ 2021-22 ਲਈ ਸਰਕਾਰੀ ਸਕੂਲਾਂ ਦੇ ਲਗਭਗ 13,48,632 ਵਿਦਿਆਰਥੀਆਂ ਨੂੰ ਉਨਾਂ ਦੇ ਘਰਾਂ ਵਿੱਚ ਹੀ ਮੁਫਤ ਵਰਦੀਆਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਇਸ ਸਬੰਧੀ ਸਿੱਖਿਆ ਵਿਭਾਗ ਵਲੋਂ 80.92 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋੜੀਂਦੀ ਗ੍ਰਾਂਟ ਜਾਰੀ ਕਰਨ ਉਪਰੰਤ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਵਰਦੀਆਂ ਦੇ ਢੁਕਵੇਂ ਪ੍ਰਬੰਧ ਕਰਨ ਲਈ ਵਿਸਥਾਰਤ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰਡ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਉਨਾਂ ਕਿਹਾ ਕਿ ਵਰਦੀਆਂ ਦੀ ਖਰੀਦ ਲਈ ਇਹ ਫੰਡ ਜ਼ਿਲ੍ਹਾ ਪੱਧਰ ਤੋਂ ਸਿੱਧੇ ਸਕੂਲ ਪ੍ਰਬੰਧਨ ਕਮੇਟੀਆਂ (ਐਸ.ਐਮ.ਸੀ.) ਦੇ ਖਾਤੇ ਵਿੱਚ ਪਾਏ ਜਾਣਗੇ।


ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਸਾਵਧਾਨੀਆਂ ਵਰਤ ਰਹੀ ਹੈ। ਉਹਨਾਂ ਦੱਸਿਆ ਕਿ ਘਰਾਂ ਤੱਕ ਵਰਦੀ ਮੁਹੱਈਆ ਕਰਵਾਉਣ ਤੋਂ ਇਲਾਵਾ ਕਿਸੇ ਵੀ ਵਿਦਿਆਰਥੀ ਨੂੰ ਵਰਦੀ ਦਾ ਮੇਚਾ (ਨਾਪ) ਦੇਣ ਲਈ ਸਕੂਲ ਨਹੀਂ ਬੁਲਾਇਆ ਜਾਵੇਗਾ। ਸਗੋਂ ਸਟਾਫ ਮਾਪਿਆਂ ਤੋਂ ਸਬੰਧਤ ਵਿਦਿਆਰਥੀ ਦਾ ਨਾਪ ਪ੍ਰਾਪਤ ਕਰੇਗਾ ਅਤੇ ਦਿੱਤੇ ਨਾਪ ਅਨੁਸਾਰ ਮੁਫਤ ਵਰਦੀਆਂ ਪ੍ਰਦਾਨ ਕਰਵਾਈਆਂ ਜਾਣਗੀਆਂ।ਉਹਨਾਂ ਅੱਗੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਐਸ.ਐਮ.ਸੀਜ਼. ਨੂੰ ਹਰੇਕ ਵਿਦਿਆਰਥੀ ਦੀ ਨਿੱਜੀ ਸੁਰੱਖਿਆ ਲਈ ਉਹਨਾਂ ਨੂੰ ਦੋ-ਦੋ ਮਾਸਕ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ।


ਸਿੱਖਿਆ ਮੰਤਰੀ ਨੇ ਸ਼ੁੱਕਰਵਾਰ ਨੂੰ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਮੁਹੱਈਆ ਕਰਵਾਉਣ ਲਈ 80.92 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇਣ ਮੌਕੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਜਮਾਤਾਂ ਵਿੱਚ ਪੜਨ ਵਾਲੀਆਂ ਸਾਰੀਆਂ ਲੜਕੀਆਂ ਅਤੇ ਐਸ.ਸੀ./ ਐਸ.ਟੀ./ ਬੀ ਪੀ. ਐਲ. ਵਰਗ ਦੇ ਲੜਕਿਆਂ ਨੂੰ 600 ਪ੍ਰਤੀ ਵਰਦੀ ਦੀ ਲਾਗਤ ਨਾਲ ਮੁਫਤ ਵਰਦੀਆਂ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਕੁੱਲ 13,48,632 ਵਿਦਿਆਰਥੀਆਂ ਵਿੱਚੋਂ 7,65,024 ਲੜਕੀਆਂ ਹਨ ਜਦ ਕਿ 5,08,436 ਅਨੁਸੂਚਿਤ ਜਾਤੀ ਦੇ ਲੜਕੇ ਅਤੇ 75,172 ਬੀ.ਪੀ.ਐਲ. ਵਰਗ ਦੇ ਲੜਕੇ ਸ਼ਾਮਲ ਹਨ।ਸ੍ਰੀ ਸਿੰਗਲਾ ਨੇ ਕਿਹਾ ਕਿ ਵਧੀਆ ਕਵਾਲਟੀ ਦੀ ਵਰਦੀ ਖਰੀਦਣ ਲਈ ਮਾਪਦੰਡ ਪਹਿਲਾਂ ਹੀ ਨਿਰਧਾਰਤ ਕਰ ਲਏ ਗਏ ਹਨ ਅਤੇ ਵਰਦੀਆਂ ਦੀ ਖ਼ਰੀਦ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਕੋਈ ਦਖਲਅੰਦਾਜੀ ਨਹੀਂ ਹੋਵੇਗੀ ਅਤੇ ਨਾ ਹੀ ਉਹ ਕਿਸੇ ਵੀ ਐਸ.ਐਮ.ਸੀ ਨੂੰ ਕਿਸੇ ਵਿਸ਼ੇਸ਼ ਵਿਕਰੇਤਾ ਜਾਂ ਦੁਕਾਨ ਤੋਂ ਵਰਦੀ ਦੀ ਖਰੀਦ ਲਈ ਕੋਈ ਜੁਬਾਨੀ ਜਾਂ ਲਿਖਤੀ ਨਿਰਦੇਸ਼ ਜਾਰੀ ਕਰਨਗੇ।   


ਮੰਤਰੀ ਨੇ ਕਿਹਾ “ਜੇਕਰ ਕੋਈ ਅਧਿਕਾਰੀ ਖਰੀਦ ਪ੍ਰਕਿਰਿਆ ਵਿੱਚ ਦਖਲਅੰਦਾਜੀ ਕਰਦਾ ਪਾਇਆ ਗਿਆ ਤਾਂ ਦੋਸ਼ੀ ਪਾਏ ਜਾਣ ’ਤੇ ਸਬੰਧਤ ਅਧਿਕਾਰੀ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।”ਕੈਬਨਿਟ ਮੰਤਰੀ ਨੇ ਦੱਸਿਆ ਕਿ ਲੜਕਿਆਂ ਨੂੰ ਸ਼ਰਟ, ਪੈਂਟ, ਪਟਕਾ ਜਾਂ ਟੋਪੀ, ਸਵੈਟਰ, ਜੁਰਾਬਾਂ ਅਤੇ ਜੁੱਤੇ ਦਿੱਤੇ ਜਾਣਗੇ ਅਤੇ ਵਿਦਿਆਰਥਣਾਂ ਨੂੰ ਸ਼ਰਟ-ਪੈਂਟ ਜਾਂ ਸਲਵਾਰ-ਕਮੀਜ਼, ਸਵੈਟਰ, ਜੁੱਤੇ ਅਤੇ ਜੁਰਾਬਾਂ ਦਿੱਤੇ ਜਾਣਗੇ। ਉਨਾਂ ਕਿਹਾ ਕਿ ਪ੍ਰਾਇਮਰੀ ਕਲਾਸਾਂ ਦੀਆਂ ਵਿਦਿਆਰਥਣਾਂ ਲਈ ਪੈਂਟ- ਕਮੀਜ਼ ਵਿਕਲਪਿਕ ਹਨ ਜਦਕਿ ਅੱਪਰ-ਪ੍ਰਾਇਮਰੀ ਕਲਾਸਾਂ ਦੀਆਂ ਕੁੜੀਆਂ ਲਈ ਸਲਵਾਰ-ਕਮੀਜ਼ ਮੁਫਤ ਵਰਦੀ ਦੇ ਹਿੱਸੇ ਵਜੋਂ ਲਾਜ਼ਮੀ ਹੋਵੇਗੀ।

ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

 ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ 

ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ 

21 ਮਈ:- ਪੰਜਾਬ ਦੀਆਂ ਸਮੂਹ ਫੈਡਰੇਸ਼ਨਾਂ ਦੇ ਸੱਦੇ ਤੇ, ਸਾਂਝੇ ਮੁਲਾਜਮ ਮੋਰਚੇ ਵੱਲੋਂ ਅੱਜ ਸਿੱਧਵਾਂ ਬੇਟ ਵਿਖੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜਗਦੀਪ ਸਿੰਘ ਜੌਹਲ ਨੇ ਦੱਸਿਆ ਕਿ ਸਬ ਤਹਿਸੀਲ ਸਿੱਧਵਾਂ ਬੇਟ ਦੇ ਮੁਲਾਜ਼ਮਾਂ, C.D.P.O ਦਫਤਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਸਿੱਧਵਾਂ ਬੇਟ-1 ਦੇ ਮੁਲਾਜ਼ਮਾਂ ਨੇ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਦੇ ਖਿਲਾਫ ਲਾਮਬੰਦ ਹੁੰਦੇ ਹੋਏ ਅੱਜ ਫੈਡਰੇਸ਼ਨ ਦੇ ਸੱਦੇ ਤੇ ਕਾਲੇ ਬਿੱਲ ਲਾ ਕੇ ਰੋਸ ਪ੍ਰਗਟ ਕੀਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਅੱਗੇ ਦੱਸਿਆ ਕਿ ਸਾਡੀਆਂ ਮੰਗਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ ਤੇ ਪੱਕੇ ਕਰਨਾ, ਡੀ.ਏ ਦੀਆਂ ਰੁਕੀਆਂ ਕਿਸ਼ਤਾਂ ਬਹਾਲ ਕਰਵਾਉਣਾ, ਪੇਅ ਕਮਿਸ਼ਨ ਦੀ ਰਿਪੋਰਟ 2011 ਨੂੰ ਅਧਾਰ ਬਣਾ ਕੇ 01-01-2016 ਤੋਂ ਲਾਗੂ ਕਰਵਾਉਣਾ ਅਤੇ ਬਣਦੇ ਲਾਭ ਵੀ 01-01-2016 ਤੋਂ ਨਗਦ ਹੀ ਦਿੱਤੇ ਜਾਣਾ ਸ਼ਾਮਲ ਹੈ। ਸੈਕੰਡਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਦਾਖਲੇ ਬੰਦ ਕੀਤੇ ਜਾਣ। ਮਿਡਲ ਸਕੂਲਾਂ ਦੀਆਂ A.C.T. ਅਤੇ P.T.I. ਕੇਡਰ ਦੀਆਂ ਪੋਸਟਾਂ ਵਾਪਸ ਕੀਤੀਆਂ ਜਾਣ, ਵਿਭਾਗਾਂ ਵਿੱਚੋਂ ਖਤਮ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ। ਕੋਵਿਡ ਲੀਵ ਬਿਨਾਂ ਭੇਦ-ਭਾਵ ਦੇ ਸਾਰੇ ਮੁਲਾਜ਼ਮਾਂ ਨੂੰ ਦਿੱਤੀ ਜਾਵੇ ਅਤੇ ਕੋਵਿਡ ਡਿਊਟੀਆਂ ਕਾਰਨ ਮਾਰੇ ਗਏ ਮੁਲਾਜ਼ਮਾਂ ਨੂੰ 50 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਵੇ। ਸਿੱਖਿਆ ਵਿਭਾਗ ਵਿੱਚ ਕੰਪਿਊਟਰ ਰਾਹੀਂ ਕੀਤੀ ਗਈ ਅਣ-ਐਲਾਨੀ ਰੈਸ਼ਨੇਲਾਈਜੇਸ਼ਨ ਰੱਦ ਕੀਤੀ ਜਾਵੇ। ਪ੍ਰਾਇਮਰੀ ਸਕੂਲਾਂ ਵਿੱਚ ਕੀਤੀਆਂ ਗਈਆਂ ਬਦਲੀਆਂ ਤੁਰੰਤ ਲਾਗੂ ਕੀਤੀਆਂ ਜਾਣ। ਨਿਗੁਣੀਆਂ ਤਨਖਾਹਾਂ ਦੇ ਕੰਮ ਕਰਦੇ ਵਲੰਟੀਅਰ ਅਧਿਆਪਕਾਂ ਅਤੇ ਹੋਰ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੁੱਗਣੀਆਂ ਕੀਤੀਆਂ ਜਾਣ। ਇਸ ਸਮੇਂ ਜਗਦੀਪ ਸਿੰਘ ਜੌਹਲ ਜਿਲ੍ਹਾ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਲੁਧਿਆਣਾ, ਸੀ.ਡੀ.ਪੀ.ਓ. ਮੈਡਮ ਕੁਲਵਿੰਦਰ ਜੋਸ਼ੀ, ਸੁਖਵਿੰਦਰ ਸਿੰਘ ਪ੍ਰਧਾਨ ਪਟਵਾਰੀ ਯੂਨੀਅਨ, ਮਾਸਟਰ ਲਵਪ੍ਰੀਤ ਸਿੰਘ ਗਿੱਲ, ਨਵਦੀਪ ਕੁਮਾਰ, ਬਲਜੀਤ ਸਿੰਘ, ਦਲਜੀਤ ਸਿੰਘ, ਜਸਵੀਰ ਸਿੰਘ, ਹਰਨਾਮ ਸਿੰਘ, ਸੁਖਦੇਵ ਸਿੰਘ ਜੱਟਪੁਰੀ, ਗੁਰਮੀਤ ਸਿੰਘ, ਪਟਵਾਰੀ ਉਸ਼ਵਿੰਦਰ ਸਿੰਘ, ਕਪਿਲ ਕੁਮਾਰ, ਕੰਨਗੋ ਦਲੀਪ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ ਅਤੇ ਮੈਡਮ ਮਨਿੰਦਰ ਕੌਰ ਆਦਿ ਹਾਜ਼ਰ ਸਨ।


ਸਰਕਾਰ ਅਧਿਆਪਕਾਂ ਪ੍ਰਤੀ ਸੁਹਿਰਦ ਹੋਵੇ – ਜੀ.ਟੀ.ਯੂ. ਵਿਗਿਆਨਕ

 

ਸਰਕਾਰ ਅਧਿਆਪਕਾਂ ਪ੍ਰਤੀ ਸੁਹਿਰਦ ਹੋਵੇ – ਜੀ.ਟੀ.ਯੂ. ਵਿਗਿਆਨਕ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਕ ਦੀ ਆਨਲਾਈਨ ਮੀਟਿੰਗ ਹਰਜੀਤ ਸਿੰਘ ਬਸੋਤਾ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਜਨਰਲ ਸਕੱਤਰ ਸ੍ਰੀ ਸੁਰਿੰਦਰ ਕੰਬੋਜ, ਜਗਦੀਪ ਸਿੰਘ ਜੌਹਲ, ਨਵਪ੍ਰੀਤ ਬੱਲ੍ਹੀ, ਐੱਨ.ਡੀ ਤਿਵਾੜੀ, ਸੋਮ ਸਿੰਘ, ਕਮਲਜੀਤ ਸਿੰਘ ਸੰਗੋਵਾਲ, ਬਿਕਰਮਜੀਤ ਸਿੰਘ, ਸੰਦੀਪ ਸਿੰਘ ਬਦੇਸ਼ਾ, ਪ੍ਰੇਮ ਕੁਮਾਰ, ਜਤਿੰਦਰਪਾਲ ਸਿੰਘ ਸੋਨੀ ਆਦਿ ਆਗੂਆਂ ਨੇ ਕਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆਉਣ ਕਾਰਨ ਵਿੱਛੜ ਗਏ ਪੰਜਾਬ ਭਰ ਦੇ 33 ਅਧਿਆਪਕਾਂ ਨੂੰ ਸਰਧਾਂਜਲੀ ਭੇਂਟ ਕੀਤੀ ਅਤੇ ਸਰਕਾਰ ਕੋਲੋਂ ਇਹਨਾਂ ਕਰੋਨਾਂ ਯੋਧਿਆਂ ਨੂੰ 50 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਵਿੱਤ ਵਿਭਾਗ ਪੰਜਾਬ ਦੇ ਪੱਤਰ ਨੰ. FD-FPPCOCORD/51/2020-3/5FPPC/I/121624/2020 ਮਿਤੀ 23-12-2020 ਦੀ ਲਗਾਤਾਰਤਾ ਵਿੱਚ 31-03-2021 ਦੀ ਡੈੱਡਲਾਈਨ ਦੀ ਸ਼ਰਤ ਖਤਮ ਕਰਕੇ ਬਿਨਾਂ ਸ਼ਰਤ ਦੇਣ ਦੀ ਮੰਗ ਕੀਤੀ ਗਈ। ਕਰੋਨਾ ਪੀੜਤ ਅਧਿਆਪਕਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੂਜੇ ਵਿਭਾਗਾਂ ਮੁਤਾਬਕ ਹੀ ਬਿਨਾਂ ਪੱਖ-ਪਾਤ ਤੋਂ 17 ਦਿਨਾਂ ਦੀ ਕੁਆਰਨਟਾਈਨ ਲੀਵ ਦੇਣ ਦੀ ਮੰਗ ਕੀਤੀ। ਕਰੋਨਾ ਕਾਰਨ ਜਿਲ੍ਹੇ ਤੋਂ ਬਾਹਰ ਨੌਕਰੀ ਕਰ ਰਹੇ ਅਧਿਆਪਕਾਂ ਨੂੰ ਜਿਲ੍ਹੇ ਅੰਦਰ ਹੀ ਡੈਪੂਟੇਸ਼ਨ ਤੇ ਲਾਉਣ ਦੀ ਮੰਗ ਵੀ ਕੀਤੀ ਗਈ। ਸਿੱਧੀ ਭਰਤੀ ਦੀਆਂ ਪੋਸਟਾਂ ਭਰਨ ਵੇਲੇ 45 ਸਾਲ ਤੋਂ ਵੱਧ ਉਮਰ ਦੇ ਅਧਿਆਪਕਾਂ ਨੂੰ ਵੀ ਟੈਸਟ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਵਿਭਾਗ ਨੂੰ ਤਜ਼ਰਬੇਕਾਰ ਅਤੇ ਹੋਣਹਾਰ ਸਕੂਲ ਮੁਖੀ ਪ੍ਰਾਪਤ ਹੋ ਸਕਣ ਇਸਦੇ ਨਾਲ ਹੀ ਸਿੱਧੀ ਭਰਤੀ ਦਾ ਕੋਟਾ 25% ਤੱਕ ਹੀ ਸੀਮਤ ਰੱਖਣ ਨੂੰ ਕਿਹਾ।

 ਆਗੂਆਂ ਨੇ ਕਿਹਾ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਦਾ ਦਾਖਲਾ ਕਰਨ, ਪੀ.ਟੀ.ਆਈ. ਅਤੇ ਡਰਾਇੰਗ ਅਧਿਆਪਕਾਂ ਦੀਆਂ ਪੋਸਟਾਂ ਨੂੰ ਮਿਡਲ ਸਕੂਲਾਂ ਵਿੱਚੋਂ ਖਤਮ ਕਰਨ ਅਤੇ ਸੈਂਟਰ ਸਕੂਲਾਂ ਵਿੱਚ ਕਲਰਕ ਨਾ ਦੇਣ, ਸੀ.ਐੱਚ.ਟੀ ਖਿਲਾਫ ਗੁਲਾਮੀ ਵਾਲੇ ਵਿਭਾਗੀ ਪੱਤਰ ਜਾਰੀ ਕਰਨ ਅਤੇ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਕੇ ਸਰਕਾਰ ਵਿਭਾਗ ਦਾ ਉਜਾੜਾ ਕਰਨ ਦੇ ਰਾਹ ਪਈ ਹੋਈ ਹੈ। ਸਰਕਾਰ ਮੁਲਾਜ਼ਮਾਂ ਤੋਂ ਸਮਰੱਥਾ ਤੋਂ ਵੱਧ ਕੰਮ ਲੈਣ ਦੇ ਬਾਵਜੂਦ ਪੇਅ-ਕਮਿਸ਼ਨ ਦੀ ਰਿਪੋਰਟ ਨੂੰ 2011 ਦੀ ਬਜਾਏ ਜਾਣ-ਬੁੱਝ ਕੇ 2009 ਦੀ ਰਿਪੋਰਟ ਨਾਲ ਜੋੜ ਕੇ ਲਾਗੂ ਕਰਨਾ ਚਾਹੁੰਦੀ ਹੈ, ਤਾਂ ਕਿ ਮੁਲਾਜ਼ਮਾਂ ਦਾ ਵੱਧ ਤੋਂ ਵੱਧ ਨੁਕਸਾਨ ਹੋ ਸਕੇ। ਚੇਤੇ ਰਹੇ ਕਿ ਮੁਲਾਜ਼ਮਾਂ ਪ੍ਰਤੀ ਮਾੜੀ ਨੀਅਤ ਕਾਰਨ ਸਰਕਾਰ ਪਹਿਲਾਂ ਹੀ ਡੀ.ਏ ਦਾ ਵਾਧਾ ਠੱਪ ਕਰੀ ਬੈਠੀ ਹੈ ਅਤੇ ਲਾਕਡਾਊਨ ਦੌਰਾਨ ਬੰਦ ਪਏ ਸਕੂਲਾਂ ਵਿੱਚ ਅਧਿਆਪਕਾਂ ਨੂੰ ਜਾਣ-ਬੁੱਝ ਕੇ ਭੇਜਣ ਵਿੱਚ ਲੱਗੀ ਹੋਈ ਹੈ, ਜਿਸ ਕਾਰਨ ਦਿਨੋ-ਦਿਨ ਅਧਿਆਪਕ ਵੱਡੇ ਪੱਧਰ ਤੇ ਕਰੋਨਾ ਦਾ ਸ਼ਿਕਾਰ ਹੋ ਰਹੇ ਹਨ। ਆਗੂਆਂ ਨੇ ਕਿਹਾ ਕਿ ਬੁੱਧੀਜੀਵੀ ਵਰਗ ਦੀਆਂ ਮੌਤਾਂ ਹੋਣਾ ਸੂਬੇ ਲਈ ਸ਼ੁੱਭ ਸੰਕੇਤ ਨਹੀਂ ਹੈ। ਜਿਸ ਕਾਰਨ ਮੁਲਾਜ਼ਮਾਂ ਨੇ ਮੰਗ ਕੀਤੀ ਹੈ ਕਿ ਹੁਣ ਅਦਾਲਤਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਦੋ ਕਦਮ ਅੱਗੇ ਆ ਕੇ ਸਥਿਤੀ ਦੀ ਗੰਭੀਰਤਾ ਨੂੰ ਵਾਚਣਾ ਚਾਹੀਦਾ ਹੈ ਅਤੇ ਜਨਤਕ ਹਿੱਤ ਵਿੱਚ ਠੋਸ ਫੈਸਲੈ ਲੈਣੇ ਚਾਹੀਦੇ ਹਨ। ਇਸ ਸਮੇਂ ਲੈਕਚਰਾਰ ਰਣਜੀਤ ਸਿੰਘ ਲੱਧੜ, ਲੈਕਚਰਾਰ ਜਗਤਾਰ ਸਿੰਘ, ਮਨਪ੍ਰੀਤ ਸਿੰਘ ਟਿੱਬਾ, ਹਰਿੰਦਰਪਾਲ ਸਿੰਘ, ਪ੍ਰਿ: ਤਰਸੇਮ ਬੰਗਾ, ਇਤਬਾਰ ਸਿੰਘ ਰਾਏਕੋਟ, ਨਛੱਤਰ ਸਿੰਘ, ਮਨਜੀਤ ਸਿੰਘ ਸਿੱਧਵਾਂ, ਅਮਨਦੀਪ ਸਿੰਘ ਘਲੋਟੀ, ਕੇਵਲ ਸਿੰਘ ਜਰਗੜੀ, ਨਾਜ਼ਰ ਸਿੰਘ, ਮੱਖਣ ਸਿੰਘ, ਕੁਲਵਿੰਦਰ ਸਿੰਘ, ਵਿਜੇ ਕੁਮਾਰ, ਪਰਵੇਸ਼ ਕੁਮਾਰ, ਰਾਜੇਸ਼ ਕੁਮਾਰ, ਜਤਿੰਦਰਪਾਲ ਸੋਨੂੰ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

ਜ਼ਿਲ੍ਹਾ ਮੈਜਿਸਟ੍ਰੇਟ ਸੋਨਾਲੀ ਗਿਰੀ ਵੱਲੋਂ ਕੋਵਿਡ ਮਰੀਜ਼ਾਂ ਨੂੰ ਹਸਪਤਾਲ ਲੈ ਜਾਣ ਲਈ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ ਕੀਤੇ ਗਏ

 

ਜ਼ਿਲ੍ਹਾ ਮੈਜਿਸਟ੍ਰੇਟ ਸੋਨਾਲੀ ਗਿਰੀ ਵੱਲੋਂ ਕੋਵਿਡ ਮਰੀਜ਼ਾਂ ਨੂੰ ਹਸਪਤਾਲ ਲੈ ਜਾਣ ਲਈ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ ਕੀਤੇ ਗਏ  

ਰੂਪਨਗਰ 20 ਮਈ :

ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਸੋਨਾਲੀ ਗਿਰੀ ਵੱਲੋਂ ਕੋਵਿਡ-19 ਬਿਮਾਰੀ ਤੋਂ ਪੀੜਤ ਮਰੀਜਾਂ ਨੂੰ ਹਸਪਤਾਲ ਲਿਜਾਣ ਲਈ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ l

ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ  

ਕੋਵਿਡ-19 ਬਿਮਾਰੀ ਤੋਂ ਪੀੜਤ ਮਰੀਜਾਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਸੰਕਟਕਾਲੀਨ ਸਥਿਤੀ ਵਿੱਚ ਐਬੁਲੈਸਾਂ ਰਾਹੀਂ ਲਿਜਾਇਆ ਜਾਂਦਾ ਹੈ। ਕਈ ਵਾਰ ਐਂਬੁਲੈਸ ਮਾਲਕਾਂ ਵੱਲੋਂ ਜਿਆਦਾ ਰੇਟ ਚਾਰਜ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ l ਇਸ ਲਈ ਅੱਬੂਲੈਸਾਂ ਦੇ ਰੇਟਾਂ ਨੂੰ ਨਿਧਰਾਰਿਤ ਕੀਤਾ ਜਾਣਾ ਜਰੂਰੀ ਸੀ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਤ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਵਲੋਂ ਮਿਤੀ: 20-05-2021 ਨੂੰ ਦਿੱਤੀ ਗਈ ਸ਼ਿਫਾਰਸ਼ ਅਨੁਸਾਰ ਅਤੇ ਰਿਜਨਲ ਟਰਾਂਸਪੋਰਟ ਅਥਾਰਟੀ, ਐਸ.ਏ.ਐਸ.ਨਗਰ ਦੀ ਤਜਵੀਜ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਸ ਜਿਲੇ ਲਈ ਐਂਬਲੈਸਾਂ ਦੇ ਰੋਟ ਨਿਮਨ ਅਨੁਸਾਰ ਨਿਰਧਾਰਿਤ ਕੀਤੇ ਗਏ ਹਨ l

ਉਨ੍ਹਾਂ ਦੱਸਿਆ ਕਿ ਆਕਸੀਜਨ ਦੀ ਸਹੂਲਤ ਤੋਂ ਬਿਨਾਂ ਐਂਬੂਲੈਂਸ ਲਈ  

25 ਕਿ.ਮੀ. ਤਕ ਦੀ ਯਾਤਰਾ ਦੇ ਇੱਕ ਟ੍ਰਿਪ ਲਈ ਵੱਧ ਤੋਂ ਵੱਧ 1000 ਰੁਪਏ ਰੇਟ ਹੋਵੇਗਾ , 25 ਕਿ.ਮੀ. ਤੋਂ ਬਾਅਦ ਪ੍ਰਤੀ ਕਿ.ਮੀ. ਦੇ ਲਈ 10 ਰੁਪਏ ਅਤੇ ਅੱਧੇ ਘੰਟੇ ਬਾਅਦ ਪ੍ਰਤੀ ਘੰਟਾ ਇੰਤਜ਼ਾਰ ਦੇ ਲਈ 100 ਰੁਪਏ ਪ੍ਰਤੀ ਘੰਟਾ ਵਸੂਲੇ ਜਾ ਸਕਣਗੇ l

ਇਸੇ ਤਰ੍ਹਾਂ ਆਕਸੀਜਨ ਦੀ ਸਹੂਲਤ ਨਾਲ ਲੈਸ ਐਂਬੂਲੈਂਸ ਲਈ 25 ਕਿ.ਮੀ. ਤਕ ਦੀ ਯਾਤਰਾ ਦੇ ਇੱਕ ਟ੍ਰਿਪ ਲਈ ਵੱਧ ਤੋਂ ਵੱਧ 1500 ਰੁਪਏ ਰੇਟ ਹੋਵੇਗਾ , 25 ਕਿ.ਮੀ. ਤੋਂ ਬਾਅਦ ਪ੍ਰਤੀ ਕਿ.ਮੀ. ਦੇ ਲਈ 12 ਰੁਪਏ ਅਤੇ ਅੱਧੇ ਘੰਟੇ ਬਾਅਦ ਪ੍ਰਤੀ ਘੰਟਾ ਇੰਤਜ਼ਾਰ ਦੇ ਲਈ 150 ਰੁਪਏ ਪ੍ਰਤੀ ਘੰਟਾ ਵਸੂਲੇ ਜਾ ਸਕਣਗੇ l

ਜਦਕਿ ਵੈਂਟੀਲੇਟਰ ਦੀ ਸਹੂਲਤ ਵਾਲੀ ਐਂਬੂਲੈਂਸ ਲਈ 25 ਕਿ.ਮੀ. ਤਕ ਦੀ ਯਾਤਰਾ ਦੇ ਇੱਕ ਟ੍ਰਿਪ ਲਈ ਵੱਧ ਤੋਂ ਵੱਧ 3000 ਰੁਪਏ ਰੇਟ ਹੋਵੇਗਾ , 25 ਕਿ.ਮੀ. ਤੋਂ ਬਾਅਦ ਪ੍ਰਤੀ ਕਿ.ਮੀ. ਦੇ ਲਈ 15 ਰੁਪਏ ਅਤੇ ਅੱਧੇ ਘੰਟੇ ਬਾਅਦ ਪ੍ਰਤੀ ਘੰਟਾ ਇੰਤਜ਼ਾਰ ਦੇ ਲਈ 250 ਰੁਪਏ ਪ੍ਰਤੀ ਘੰਟਾ ਵਸੂਲੇ ਜਾ ਸਕਣਗੇ l

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਕਤ ਰੇਟਾਂ ਤੋਂ ਜਿਆਦਾ ਚਾਰਜ ਕਰਨ ਵਾਲੇ ਐਂਬੂਲੈਂਸਾਂ ਦੇ ਮਾਲਕਾ,ਡਰਾਇਵਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ l ਜਿਸ ਮੁਤਾਬਕ ,ਐਂਬੂਲੈਸ ਦੇ ਚਾਲਕ ਦਾ ਡਰਾਇਵਿੰਗ ਲਾਇਸੰਸ ਰੱਦ ਕੀਤਾ ਜਾਵੇਗਾ। ਐਂਬੂਲੈਸ ਦਾ ਰਜਿਸਟੇਸ਼ਨ ਸਰਟੀਫਿਕੇਟ ਰੱਦ ਕਰ ਦਿੱਤਾ ਜਾਵੇਗਾ। ਐਂਬੂਲੈਸ ਨੂੰ ਜਬਤ ਕਰ ਦਿੱਤਾ ਜਾਵੇਗਾ ਅਤੇ ਉਲੰਘਣਾ ਕਰਨ ਵਾਲੇ ਚਾਲਕ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਰੂਪਨਗਰ: ਪਿੰਡਾਂ ਵਿੱਚ ਕਰੋਨਾ ਦੇ ਫੈਲਾਅ ਨੂੰ ਰੋਕਣ, ਲੋਕਾਂ ਨੂੰ ਜਾਗਰੂਕ ਕਰਨ ਤੇ ਸੰਭਾਵੀ ਮਰੀਜ਼ਾਂ ਦੀ ਨਿਸ਼ਾਨਦੇਹੀ ਲਈ ਪਿੰਡ ਪੱਧਰ ਤੇ 'ਲੋਕ ਸਾਂਝੇਦਾਰੀ ਕਮੇਟੀਆਂ' ਦਾ ਗਠਨ

 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ


ਪਿੰਡਾਂ ਵਿੱਚ ਕਰੋਨਾ ਦੇ ਫੈਲਾਅ ਨੂੰ ਰੋਕਣ, ਲੋਕਾਂ ਨੂੰ ਜਾਗਰੂਕ ਕਰਨ ਤੇ ਸੰਭਾਵੀ ਮਰੀਜ਼ਾਂ ਦੀ ਨਿਸ਼ਾਨਦੇਹੀ ਲਈ ਪਿੰਡ ਪੱਧਰ ਤੇ 'ਲੋਕ ਸਾਂਝੇਦਾਰੀ ਕਮੇਟੀਆਂ' ਦਾ ਗਠਨ 


* ਲੋਕ ਸਾਂਝੀਦਾਰੀ ਕਮੇਟੀ ਵਿੱਚ ਪੰਚਾਇਤ ਮੈਂਬਰ, ਖਿਡਾਰੀ, ਐਨ.ਜੀ.ਓ ਮੈਂਬਰ, ਸਕੂਲ ਅਧਿਆਪਕ, ਪਟਵਾਰੀ ਆਦਿ ਨੂੰ ਸ਼ਾਮਲ ਕੀਤਾ ਜਾਵੇਗਾ :ਸੋਨਾਲੀ ਗਿਰੀ 


ਰੂਪਨਗਰ 20 ਮਈ :


ਪਿੰਡਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਮੈਜਿਸਟ੍ਰੇਟ ਸ੍ਰੀਮਤੀ ਸੋਨਾਲੀ ਗਿਰੀ ਵੱਲੋਂ ਪਿੰਡ ਪੱਧਰ ਤੇ " ਲੋਕ ਸਾਂਝੀਦਾਰੀ ਕਮੇਟੀ, ਦਾ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ । ਸਬੰਧਤ ਉਪ ਮੰਡਲ ਮੈਜਿਸਟਰੇਟ ਲੋਕ ਸਾਂਝੀਦਾਰੀ ਕਮੇਟੀ ਦਾ ਗਠਨ ਹਰ ਪਿੰਡ ਪੱਧਰ ਤੇ ਕਰਵਾਉਣਗੇ। ਇਸ ਲੋਕ ਸਾਂਝੀਦਾਰੀ ਕਮੇਟੀ ਵਿੱਚ ਪੰਚਾਇਤ ਮੈਂਬਰ, ਖਿਡਾਰੀ, ਐਨ.ਜੀ.ਓ ਮੈਂਬਰ, ਸਕੂਲ ਅਧਿਆਪਕ, ਪਟਵਾਰੀ ਆਦਿ ਨੂੰ ਸ਼ਾਮਲ ਕੀਤਾ ਜਾਵੇਗਾ।


ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਮੈਜਿਸਟ੍ਰੇਟ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਕੋਵਿਡ-19 ਦੀ ਦੂਜੀ ਲਹਿਰ ਵਿੱਚ ਤੇਜੀ ਨਾਲ ਵਾਧਾ ਹੋਣ ਕਾਰਨ ਪੋਜੀਟਿਵ ਮਰੀਜਾਂ ਦੀ ਗਿਣਤੀ ਵੀ ਦਿਨੋ ਦਿਨ ਵੱਧ ਰਹੀ ਹੈ । ਇਸ ਨਾਜ਼ੁਕ ਸਮੇਂ ਵਿੱਚ 'ਲੋਕ ਸਾਂਝੀਦਾਰੀ ਕਮੇਟੀ' ਕੋਵਿਡ -19 ਵਿਰੁੱਧ ਸਾਡੀ ਲੜਾਈ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦੀ ਹੈ ।


ਇਨ੍ਹਾਂ ਲੋਕ ਸਾਂਝੇਦਾਰੀ ਕਮੇਟੀ ਦੇ ਗਠਨ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ, ਐਸ.ਐਮ.ਓ, ਸੀ.ਡੀ.ਪੀ.ਓ, ਬੀ.ਡੀ.ਪੀ.ਓ ਦੀ ਬਲਾਕ ਲੈਵਲ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਇਨ੍ਹਾਂ ਕਮੇਟੀਆਂ ਦਾ ਮੁੱਖ ਉਦੇਸ਼ ਲੋਕਾਂ ਨੂੰ ਕੋਵਿਡ ਨਾਲ ਸਬੰਧਤ ਯੋਜਨਾਬੰਦੀ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਹੈ। ਲੋਕ ਸਾਂਝੀਧਾਰੀ ਕਮੇਟੀ ਲੋਕਾਂ ਨੂੰ ਆਪਣੀ ਚਿੰਤਾ ਜ਼ਾਹਰ ਕਰਨ, ਸਰਕਾਰ ਅਤੇ ਜਨਤਕ ਸਿਹਤ ਪ੍ਰਣਾਲੀ ਵਿਚ ਆਪਸੀ ਵਿਸ਼ਵਾਸ ਪੈਦਾ ਕਰਨ ਲਈ ਇਕ ਮੰਚ ਪ੍ਰਦਾਨ ਕਰੇਗੀ।


ਉਨ੍ਹਾਂ ਦੱਸਿਆ ਕਿ ਇਸ ਦੇ ਸਨਮੁੱਖ ਕੋਵਿਡ-19 ਸਬੰਧੀ ਸਿਹਤ ਸੇਵਾਵਾਂ ਹੈਲਥ ਐਂਡ ਵੈਲਨੈਸ ਸੈਂਟਰ, ਸਬ ਸੈਂਟਰ ਅਤੇ ਪੀ.ਐਚ.ਐਸ.ਸੀ. ਰਾਹੀਂ ਮੁਹੱਇਆ ਕਰਵਾਈਆਂ ਜਾਣਗੀਆਂ। ਇਹ ਸੇਵਾਵਾਂ ਪ੍ਰਦਾਨ ਕਰਨ ਵਿੱਚ ਪੰਚਾਇਤ ਮੈਂਬਰ, ਆਂਗਣਵਾੜੀ ਵਰਕਰ, ਸਕੂਲ ਅਧਿਆਪਕ ਅਤੇ ਵਲੰਟੀਅਰਜ਼, ਪਟਵਾਰੀ, ਪੰਚਾਇਤ ਸਕੱਤਰ ਸਿਹਤ ਵਿਭਾਗ ਦੀ ਮਦਦ ਕਰਨਗੇ। ਪੇਂਡੂ ਖੇਤਰ ਵਿੱਚ ਕੇਵਿਡ-19 ਦੇ ਨਿਯੰਤਰਣ ਅਤੇ ਰੋਕਥਾਮ ਲਈ ਹੇਠ ਲਿਖੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਨਾ ਯਕੀਨੀ ਬਣਾਈ ਜਾਵੇਗੀ :


 


1. ਹਰ ਪਿੰਡ ਵਿੱਚ ਆਸ਼ਾ ਵਰਕਰ ਵਲੋਂ ਘਰ ਘਰ ਜਾਕੇ ਕੋਵਿਡ ਦੇ ਲੱਛਣ ਜਿਵੇਂ ਕਿ ਬੁਖਾਰ, ਖਾਂਸੀ ਅਤੇ ਸਾਂਹ ਲੈਣ ਵਿੱਚ ਤਕਲੀਫ ਆਦਿ ਬਾਰੇ ਪੜਤਾਲ ਕੀਤੀ ਜਾਵੇਗੀ lਕੋਵਿਡ ਦੇ ਸ਼ੱਕੀ ਮਰੀਜਾਂ ਦਾ ਡਾਟਾ ਆਸ਼ਾ ਵਰਕਰ ਵਲੋਂ ਕਮਿਊਨਟੀ ਹੈਲਥ ਅਫ਼ਸਰ ਨਾਲ ਸਾਂਝਾ ਕੀਤਾ ਜਾਵੇਗਾ। ਕਮਿਊਨਟੀ ਹੈਲਥ ਅਫਸਰ ਵਲੋਂ ਇਹ ਸੂਚਨਾਂ ਸਬੰਧਤ ਸੀਨੀਅਰ ਮੈਡੀਕਲ ਅਫ਼ਸਰ ਨੂੰ ਭੇਜ ਦਿੱਤੀ ਜਾਵੇਗੀ।


 


2. ਹਰ ਬਲਾਕ ਪੱਧਰ ਤੇ ਸਬੰਧਤ ਐਸ.ਡੀ.ਐਮ / ਐਸ.ਐਮ.ਓ / ਬੀ.ਡੀ.ਪੀ.ਓ ਵਲੋਂ ਸੈਂਪਲਿੰਗ ਲਈ ਪਿੰਡਾਂ ਵਿੱਚ ਟੀਮਾਂ ਭੇਜੀਆਂ ਜਾਣਗੀਆਂ, ਇਨ੍ਹਾਂ ਟੀਮਾਂ ਵਿੱਚ ਵੱਖ ਵੱਖ ਵਿਭਾਗ ਦੇ ਨੁਮਾਇੰਦੇ ਸ਼ਾਮਲ ਹੋਣਗੇ, ਜਿਵੇਂ ਕਿ ਪੰਚਾਇਤ ਸੈਕਟਰੀ, ਆਂਗਣਵਾੜੀ ਵਰਕਰ, ਸਕੂਲ ਅਧਿਆਪਕ ਅਤੇ ਯੂਥ ਵਲੰਟੀਅਰਜ਼ ਪਟਵਾਰੀ ਆਦਿ।


 


3. ਹਰ ਹੈਲਥ ਐਂਡ ਵੈਲਨੈਸ ਸੈਂਟਰ, ਸਬ ਸੈਂਟਰ ,ਪੀ.ਐਚ.ਸੀ ਵਿਖੇ ਕੋਰੋਨਾ ਦੇ ਸ਼ੱਕੀ ਮਰੀਜਾਂ ਲਈ ਅਲੱਗ ਓ.ਪੀ.ਡੀ ਚਲਾਈ ਜਾਵੇਗੀ। ਕੋਵਿਡ ਦੇ ਸ਼ੱਕੀ ਮਰੀਜਾਂ ਦੇ ਟੈਸਟ ਰੈਪਿਡ ਐਂਟੀਜਨ ਟੈਸਟਿੰਗ ਕਿੱਟ ਰਾਹੀਂ ਕੀਤੇ ਜਾਣਗੇ।


4. ਸਮੂਹ ਸੀ.ਐਚ.ੳ ਅਤੇ ਮਲਟੀਪਰਪਸ ਹੈਲਥ ਵਰਕਰਾਂ ਨੂੰ ਰੈਪਿਡ ਐਂਟੀਸੈਨ ਟੈਸਟ ਕਰਨ ਲਈ ਟ੍ਰੇਨ ਕੀਤਾ ਜਾਵੇਗਾ। ਹਰ ਸਬ ਸੈਂਟਰ ਹੈਲਥ ਐਂਡ ਵੈਲਨੈਸ ਸੈਂਟਰ ਰੈਪਿਡ ਐਂਟੀਜਨ ਟੈਸਟ ਕਿੱਟ, ਪੀ.ਪੀ.ਈ.


ਕਿਟਾਂ, ਮਾਸਕ, ਸੈਨੀਟਾਈਜਰ ਆਦਿ ਮੁਹੱਇਆ ਕਰਵਾਏ ਜਾਣਗੇ। ਹੈਲਥ ਐਂਡ ਵੈਲਨੈਸ ਸੈਂਟਰ / ਸਬ ਸੈਂਟਰ ਪੀ.ਐਚ.ਸੀ ਉੱਪਰ ਬਾਇਓਮੈਡੀਕਲ ਵੇਸਟ ਡਿਸਪੋਜਲ ਦੇ ਪ੍ਰਬੰਧ ਕੀਤੇ ਜਾਵੇਗਾ।


 


5. ਜੇਕਰ ਕਿਸੇ ਪਿੰਡ ਵਿੱਚ ਕੋਵਿਡ ਦੇ ਕੇਸਾਂ ਵਿੱਚ ਵਾਧਾ ਪਾਇਆ ਜਾਂਦਾ ਹੈ ਤਾਂ ਉਸ ਪਿੰਡ ਵਿੱਚ ਕੰਨਟੈਕਟ ਟ੍ਰੇਸਿੰਗ (contact tracing) ਕਰਕੇ Outreach Camp ਰਾਹੀਂ ਸੈਂਪਲਿੰਗ ਕੀਤੀ ਜਾਵੇ।


 


6. ਕੋਵਿਡ-19 ਦੇ 80-85%, ਮਰੀਜਾਂ ਨੂੰ ਕੋਵਿਡ ਦੇ ਕੋਈ ਵੀ ਲੱਛਣ ਨਹੀਂ ਹੁੰਦੇ ਜਾਂ ਫਿਰ ਹਲਕੇ ਲੱਛਣ ਹੁੰਦੇ ਹਨ, ਇਹਨਾਂ ਮਰੀਜਾਂ ਨੂੰ ਗਾਇਡਲਾਇਨਾਂ ਅਨੁਸਾਰ ਉਹਨਾਂ ਦੇ ਘਰ ਵਿੱਚ ਹੀ ਇਕਾਂਤਵਾਸ ਵਿੱਚ ਰੱਖਿਆ ਜਾ ਸਕਦਾ ਹੈ।


7. ਘਰ ਇਕਾਂਤਵਾਸ ਵਿੱਚ ਰਹਿ ਰਹੇ ਮਰੀਜਾਂ ਨੂੰ ਹੈਲਥ ਵੈਲਨੈਸ ਸੈਂਟਰਾਂ ਦੀ ਟੀਮ ਵਲੋਂ ਮਿਸ਼ਨ ਫਤਿਹ ਕਿੱਟ ਮੁਹੱਈਆ ਕਰਵਾਈ ਜਾਵੇਗੀ। ਮਰੀਜ ਨੂੰ ਫਤਿਹ ਕਿੱਟ ਮੁਹੱਇਆ ਕਰਵਾਏ ਜਾਣ ਵਾਲੇ ਕਰਮਚਾਰੀ ਵਲੋਂ ਕਿੱਟ ਮਰੀਜ ਜਾਂ ਉਸਦੇ ਪਰਿਵਾਰ ਦੀ ਮੌਜੂਦਗੀ ਵਿੱਚ ਖੋਲਕੇ ਉਸਦੇ ਵਿਚਲੇ ਸਮਾਨ ਅਤੇ ਉਸਦੀ ਵਰਤੋਂ ਬਾਰੇ ਸਮਝਾਇਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਫਤਿਹ ਕਿੱਟ ਵਿੱਚ ਹਰ ਇੱਕ ਦਵਾਈ, ਮੈਡੀਕਲ ਉਪਕਰਣ ਆਦਿ ਮੌਜੂਦ ਹਨ।


8. ਘਰ ਵਿੱਚ ਇਕਾਂਤਵਾਸ ਵਿੱਚ ਰਹਿ ਰਹੇ ਕੋਵਿਡ ਮਰੀਜਾਂ ਨਾਲ ਕਮਿਊਨਟੀ ਹੈਲਥ ਅਫਸਰ ਰੋਜਾਨਾ ਸੰਪਰਕ ਕਰਨਗੇ। ਲੋੜ ਪੈਣ ਤੇ ਸੀ.ਐਮ.ਓ, ਟੈਲੀਕੰਸਲਟੇਸ਼ਨ ਰਾਹੀਂ ਟੈਲੀਮੈਡੀਸਨ ਹੱਥ ਵਿਖੇ ਉਪਲੱਬਧ ਮੈਡੀਕਲ ਅਫਸਰਾਂ ਤੋਂ ਵੀ ਸਲਾਹ ਲੈਣਗੇ।


 


9. ਆਸ਼ਾ ਵਰਕਰ ਵਲੋਂ ਕੋਵਿਡ ਦੇ ਸ਼ੱਕੀ ਮਰੀਜ਼ਾਂ ਦਾ ਪਲਸ ਆਕਸੀਮੀਟਰ ਰਾਹੀਂ ਆਕਸੀਜਨ ਸੈਚੂਰੇਸ਼ਨ (SpO2%) ਅਤੇ ਪਲਸ ਰੇਟ ਚੈੱਕ ਕੀਤਾ ਜਾਵੇਗਾ। ਜਿਸ ਵਿਅਕਤੀ ਦਾ ਆਕਸੀਜਨ ਸੈਚੂਰੇਸ਼ਨ ਦੀ ਆਕਸੀਜਨ ਲੈਵਲ 94% ਤੋਂ ਘੱਟ ਜਾਂ ਫਿਰ ਪਲਸ 100 ਪ੍ਰਤੀ ਮਿੰਟ ਤੋਂ ਜ਼ਿਆਦਾ ਪਾਇਆ ਗਿਆ ਤਾਂ ਉਸ ਵਿਅਕਤੀ ਦੀ ਜਾਣਕਾਰੀ ਆਸ਼ਾ ਵਰਕਰ ਵਲੋਂ ਤੁਰੰਤ ਕਮਿਊਨਟੀ ਹੈਲਥ ਅਫਸਰ ਨਾਲ ਸਾਂਝੀ ਕੀਤੀ ਜਾਵੇਗੀ ਤਾਂ ਜੋ ਉਸ ਵਿਅਕਤੀ ਦਾ ਕੋਵਿਡ ਟੈਸਟ ਕੀਤਾ ਜਾ ਸਕੇ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਮੂਹ ਅਦਾਰਿਆਂ ਦੇ ਸਮੇਂ 'ਚ ਕੀਤਾ ਬਦਲਾਅ

ਅਬੋਹਰ ਉਪਮੰਡਲ ਦੇ 25 ਪਿੰਡ ਕੰਨਟੇਨਮੈੰਟ ਅਤੇ ਮਾਈਕਰੋ ਕੰਨਟੇਨਮੈਂਟ ਐਲਾਨੇ

 

ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਦੀਆਂ ਦੋ ਕਾਪੀਆਂ ਸਰਕਾਰ ਨੂੰ ਲਾਜ਼ਮੀ ਭੇਜੀਆਂ ਜਾਣ

 ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਦੀਆਂ ਦੋ ਕਾਪੀਆਂ ਸਰਕਾਰ ਨੂੰ ਲਾਜ਼ਮੀ ਭੇਜੀਆਂ ਜਾਣ 

ਫਾਜ਼ਿਲਕਾ, 20 ਮਈ  

ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੇ ਕਿਹਾ ਕਿ ਗ੍ਰਹਿ ਮਾਮਲੇ ਅਤੇ ਨਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਪ੍ਰੈਸ ਅਤੇ ਰਜਿਸਟਰੇਸ਼ਨ ਆਫ ਬੂਕਸ ਐਕਟ 1867 ਦੀ ਧਾਰਾ 9 ਅਧੀਨ ਹਰੇਕ ਪ੍ਰਕਾਸ਼ਕ ਵੱਲੋਂ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਦੀਆਂ ਦੋ-ਦੋ ਕਾਪੀਆਂ ਸਰਕਾਰ ਨੂੰ ਭੇਜਣੀਆਂ ਲਾਜ਼ਮੀ ਹੁੰਦੀਆਂ ਹਨ। ਇਸ ਕਰਕੇ ਹੁਕਮਾਂ ਦੇ ਮੱਦੇਨਜਰ ਪਬਲਿਸ਼ਰਜ ਨੂੰ ਹਦਾਇਤ ਕੀਤੀ ਜਾਂਦੀ ਹੈ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਦੀਆਂ ਦੋ-ਦੋ ਕਾਪੀਆਂ ਸਰਕਾਰ ਨੂੰ ਭੇਜੀਆਂ ਜਾਣੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਪ੍ਰਕਾਸ਼ਕਾਂ ਵੱਲੋਂ ਖੇਤੀਬਾੜੀ, ਆਤਮਕਥਾ, ਸੰਵਿਧਾਨ ਤੇ ਸੰਵਿਧਾਨਕ ਹਿਸਟਰੀ, ਡਿਫੈਂਸ, ਇਕਨੋਮਿਕਸ, ਸਿਖਿਆ, ਚੋਣਾਂ, ਏਨਰਜੀ, ਫੈਮਿਲੀ ਪਲਾਨਿੰਗ, ਫੂਡ, ਕਾਨੂੰਨ, ਇੰਟਰਨੈਸ਼ਨਲ ਰਿਲੇਸ਼ਨ, ਲੇਬਰ ਪੋਬਲਮ, ਲਿਟਰੇਚਰ ਅਤੇ ਪੋਲਿਟੀਕਸ ਤੇ ਸਰਕਾਰੀ ਐਕਟ ਅਤੇ ਰਾਜ ਕਾਨੂੰਨ ਨਾਲ ਸਬੰਧਤ ਵਿਸ਼ਿਆਂ `ਤੇ ਜੇਕਰ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਤਾਂ ਇਕ ਕਾਪੀ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪ੍ਰੈਸ-1 ਸ਼ਾਖਾ, ਚੌਥੀ ਮੰਜ਼ਲ, ਕਮਰਾ ਨੰ. 39 ਪੰਜਾਬ ਸਿਵਲ ਸਕਤਰੇਤ ਅਤੇ ਇਕ ਕਾਪੀ ਸਹਾਇਕ ਡਾਇਰੈਕਟਰ (ਅਕਿਉਸਚਨ) ਪਾਰਲੀਮੈਂਟ ਲਾਇਬੇ੍ਰਰੀ, ਕਮਰਾ ਨੰ. ਐਫ.ਬੀ. 48, ਪਾਰਲੀਮੈਂਟ ਲਾਇਬੇ੍ਰਰੀ ਬਿਲਡਿੰਗ, ਪੰਡਿਤ ਪੰਤ ਮਾਰਗ, ਨਵੀ ਦਿਲੀ 110001 `ਤੇ ਲਾਜਮੀ ਭੇਜੀ ਜਾਵੇ।

ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਲਈ ਹਰ ਵਿਅਕਤੀ ਦਾ ਸੈਂਪਲਿੰਗ/ ਟੈਸਟਿੰਗ ਕਰਨਾ ਸਮੇਂ ਦੀ ਲੋੜ੍ਹ - ਡਿਪਟੀ ਕਮਿਸ਼ਨਰ

 

- ਮਿਸ਼ਨ ਫਤਹਿ -


- ਸਰਪੰਚ ਅਤੇ ਹੋਰ ਚੁਣੇ ਹੋਏ ਨੁਮਾਇੰਦੇ ਸਹਿਯੋਗ ਕਰਨ

- ਘਰੇਲੂ ਇਕਾਂਤਵਾਸ ਹੋਏ ਮਰੀਜ਼ਾਂ ਦੀ ਨਿਗਰਾਨੀ ਯਕੀਨੀ ਬਣਾਉਣਗੇ ਕਮਿਊਨਿਟੀ ਹੈਲਥ ਅਫ਼ਸਰ

- ਹਰ ਮਰੀਜ਼ ਦੇ ਜਲਦ ਠੀਕ ਹੋਣ ਲਈ ਦਿੱਤੀ ਜਾਵੇਗੀ ਕੋਰੋਨਾ ਫ਼ਤਿਹ ਕਿੱਟ

ਮੋਗਾ, 20 ਮਈ -

ਦਿਹਾਤੀ ਇਲਾਕਿਆਂ ਵਿੱਚ ਵਿਆਪਕ ਪੱਧਰ ‘ਤੇ ਸੈਂਪਲਿੰਗ/ਟੈਸਟਿੰਗ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ "ਮਿਸ਼ਨ ਫ਼ਤਿਹ 2 - ਕੋਰੋਨਾ ਮੁਕਤ ਪਿੰਡ" ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਸਫ਼ਲ ਕਰਨ ਲਈ ਪਿੰਡਾਂ ਦੇ ਸਰਪੰਚਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਦੇ ਸਹਿਯੋਗ ਦੀ ਬਹੁਤ ਵੱਡੀ ਜ਼ਰੂਰਤ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਸਾਰੇ ਪੇਂਡੂ ਖੇਤਰਾਂ ਵਿੱਚ ਪਾਜੀਟਿਵਿਟੀ ਰੇਟ ਪਿਛਲੇ ਦੋ ਹਫਤਿਆਂ ਤੋਂ ਤੇਜ਼ ਰਫ਼ਤਾਰ ਨਾਲ ਵੱਧ ਰਹੀ ਹੈ, ਜੋ ਕਿ ਬਹੁਤ ਚਿੰਤਾਜਨਕ ਹੈ। ਉਹਨਾਂ ਕਿਹਾ ਕਿ ਪਿੰਡਾਂ ਨੂੰ ਕੋਰੋਨਾ ਮੁਕਤ ਬਣਾਉਣ ਅਤੇ ਮਿਸ਼ਨ ਫ਼ਤਿਹ 2 ਦੇ ਟੀਚੇ ਨੂੰ ਹਾਸਲ ਕਰਨ ਲਈ ਜ਼ਿਲ੍ਹਾ ਮੋਗਾ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਭਾਸ਼ ਚੰਦਰ ਨੂੰ ਨੋਡਲ ਅਧਿਕਾਰੀ ਨਾਮਜਦ ਕੀਤਾ ਗਿਆ ਹੈ।

ਕੋਰੋਨਾ ਵਾਈਰਸ ਦੀ ਲੜੀ ਨੂੰ ਤੋੜਨ ਲਈ ਇਹ ਸਰਵੇਖਣ ਅਗਲੇ 15 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ। ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਘਰੇਲੂ ਇਕਾਂਤਵਾਸ ਹੋਏ ਮਰੀਜ਼ਾਂ ਦੀ ਨਿਗਰਾਨੀ ਕਰਨਾ ਯਕੀਨੀ ਕਰਨ। ਸਿਹਤ ਵਿਭਾਗ ਵੱਲੋਂ ਇਹਨਾਂ ਮਰੀਜ਼ਾਂ ਨੂੰ ਕੋਰੋਨਾ ਫ਼ਤਿਹ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਹਨਾਂ ਕਿਹਾ ਕਿ ਲੋਕਾਂ ਨੂੰ ਕਰੋਨਾ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਸ ਕੂੜ ਪ੍ਰਚਾਰ ਨੂੰ ਰੋਕਣ ਲਈ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਖੇ ਟੀਕਾਕਰਨ ਸਬੰਧੀ ਅਫਵਾਹਾਂ / ਗਲਤ ਜਾਣਕਾਰੀ ਬਾਰੇ ਜਾਗਰੂਕ ਕਰਨ ਲਈ ਲਗਾਇਆ ਗਿਆ ਹੈ। 


ਉਹਨਾਂ ਦੱਸਿਆ ਕਿ ਅਗਲੇ ਦਿਨਾਂ ਦੌਰਾਨ ਆਸ਼ਾ ਵਰਕਰ ਬੁਖਾਰ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਕੋਵਿਡ ਲੱਛਣਾਂ ਦੀ ਜਾਂਚ ਕਰਨ ਲਈ ਹਰ ਪਿੰਡ ਵਿੱਚ ਘਰ-ਘਰ ਜਾਣਗੀਆਂ। ਉਨਾਂ ਕਿਹਾ ਕਿ ਇਸ ਸਰਵੇਖਣ ਲਈ ਸਾਰੀਆਂ ਆਸ਼ਾ ਵਰਕਰਾਂ ਨੂੰ ਪਲਸ ਆਕਸੀਮੀਟਰ ਮੁਹੱਈਆ ਕਰਵਾਏ ਗਏ ਹਨ।

ਉਹਨਾਂ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਪੇਂਡੂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਤੋਂ ਕੋਰੋਨਾ ਦੇ ਖਾਤਮੇ ਲਈ ਆਸ਼ਾ ਵਰਕਰਾਂ ਅਤੇ ਹੋਰ ਮੈਡੀਕਲ ਸਟਾਫ਼ ਦਾ ਸਹਿਯੋਗ ਕਰਨ। ਉਹਨਾਂ ਦੇ ਸਹਿਯੋਗ ਤੋਂ ਬਿਨਾਂ ਕਰੋਨਾ ਮਹਾਂਮਾਰੀ ਖਿਲਾਫ਼ ਇਹ ਜੰਗ ਜਿੱਤਣੀ ਸੌਖੀ ਨਹੀਂ ਹੈ।

ਫਾਜ਼ਿਲਕਾ: 24 ਘੰਟਿਆਂ `ਚ 665 ਵਿਅਕਤੀ ਕਰੋਨਾ `ਤੇ ਪਾਈ ਫਤਿਹ, ਨਵੇਂ ਆਏ 296 ਕੇਸ-ਡਿਪਟੀ ਕਮਿਸ਼ਨਰ

 24 ਘੰਟਿਆਂ `ਚ 665 ਵਿਅਕਤੀ ਕਰੋਨਾ `ਤੇ ਪਾਈ ਫਤਿਹ, ਨਵੇਂ ਆਏ 296 ਕੇਸ-ਡਿਪਟੀ ਕਮਿਸ਼ਨਰ

ਫਾਜ਼ਿਲਕਾ, 20 ਮਈ

ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੇ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਵਿੱਚ ਬੀਤੇ 24 ਘੰਟਿਆਂ ਵਿਚ 665 ਵਿਅਕਤੀਆਂ ਨੇ ਕਰੋਨਾ `ਤੇ ਫਤਿਹ ਪਾਈ ਹੈ ਜਦਕਿ 296 ਕੇਸ ਨਵੇਂ ਆਏ ਹਨ। ਉਨ੍ਹਾਂ ਕਿਹਾ ਕਿ ਸਿਹਤਯਾਬ ਹੋਣ ਦੀ ਦਰ ਵਿਚ ਜਿਥੇ ਵਾਧਾ ਹੋਇਆ ਹੈ ਉਥੇ ਨਵੇਂ ਕੇਸ ਘੱਟ ਆਏ ਹਨ। ਉਨ੍ਹਾਂ ਕਿਹਾ ਕਿ ਫਿਰ ਵੀ ਸਾਨੂੰ ਸਾਰਿਆਂ ਨੂੰ ਸਾਵਧਾਨੀਆਂ ਰੱਖਣ ਦੀ ਬਹੁਤ ਲੋੜ ਹੈ।

ਉਹਨਾਂ ਦੱਸਿਆ ਕਿ ਜ਼ਿਲਾ ਫਾਜ਼ਿਲਕਾ `ਚ ਹੁਣ ਤੱਕ 15991 ਵਿਅਕਤੀ ਕੋਵਿਡ-19 ਤੋਂ ਪੀੜਤ ਪਾਏ ਗਏ ਹਨ। ਉਹਨਾਂ ਦੱਸਿਆ ਕਿ ਹੁਣ ਤੱਕ 11460 ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦਿੰਦਿਆਂ ਸਿਹਤਯਾਬੀ ਹਾਸਲ ਕਰ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਵਿੱਚ ਇਸ ਸਮੇਂ ਕੋਵਿਡ-19 ਦੇ 4183 ਐਕਟਿਵ ਕੇਸ ਹਨ ਅਤੇ 348 ਜਣਿਆਂ ਦੀ ਮੌਤ ਹੋ ਚੁੱਕੀ ਹੈ।

ਉਹਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਕਰਕੇ ਉਹ ਕੋਵਿਡ-19 ਮਹਾਂਮਾਰੀ ਪ੍ਰਤੀ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਨੂੰ ਜ਼ਰੂਰ ਅਪਣਾਉਣ ਅਤੇ ਮਾਸਕ ਪਹਿਨਣ, ਹੱਥਾਂ ਨੂੰ ਵਾਰ-ਵਾਰ ਸਾਫ਼ ਕਰਨ ਅਤੇ 2 ਗਜ਼ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਟੈਸਟਿੰਗ ਅਤੇ ਵੈਕਸੀਨੇਸ਼ਨ ਜਾਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲੇ੍ਹ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਸੈਂਪਲਿੰਗ ਅਤੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਲਈ ਆਪਣਾ ਯੋਗਦਾਨ ਪਾਉਂਦਿਆਂ ਟੈਸਟਿੰਗ ਅਤੇ ਵੈਕਸੀਨੇਸ਼ਨ ਜ਼ਰੂਰ ਕਰਵਾਉਣ ਤਾਂ ਜ਼ੋ ਕਰੋਨਾ ਵਾਇਰਸ `ਤੇ ਫਤਿਹ ਪਾਈ ਜਾ ਸਕੇ।

ਦਰਜਾ ਚਾਰ ਕਰਮਚਾਰੀਆਂ ਤੋਂ ਕਲਰਕ ਦੀ ਪਦਉਨਤੀ ਦੇ ਆਦੇਸ਼ ਜਾਰੀ

 

ਕਰਫ਼ਿਊ ਦੌਰਾਨ ਸ਼ਨੀਵਾਰ ਨੂੰ ਸਕੂਲ ਖੋਲ੍ਹਣ ਵਾਲੇ ਸਕੂਲ ਮੁਖੀਆਂ ਦੀ ਆਰਟੀਆਈ ਰਾਹੀਂ ਮੰਗੀ ਸੂਚਨਾ।

 

ਕਰਫ਼ਿਊ ਦੌਰਾਨ ਸ਼ਨੀਵਾਰ ਨੂੰ ਸਕੂਲ ਖੋਲ੍ਹਣ ਵਾਲੇ ਸਕੂਲ ਮੁਖੀਆਂ ਦੀ ਆਟੀਆਈ ਰਾਹੀਂ  ਸੂਚਨਾ ਮੰਗੀ ਗਈ ਹੈ

RTI ਕਾਰਯਕਰਤਾ  ਰਮਨਦੀਪ ਵਲੋਂ ਮੰਗੀ ਸੂਚਨਾ ਵਿੱਚ ਕਿਹਾ ਹੈ ਕਿ ਦਫਤਰ ਜ਼ਿਲ੍ਹਾ ਮੈਜਿਸਟਰੇਟ ਫ਼ਾਜ਼ਿਲਕਾ (ਦੁਟਕਲ ਸ਼ਾਖਾ) ਦੇ ਪਿੱਠ ਅੰਕਣ ਨੰਬਰ 3335-67/MC-4/M.A. ਮਿਤੀ 15 ਮਈ 2021 ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਸ਼ੁੱਕਰਵਾਰ ਦੁਪਹਿਰ 2 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਪੂਰੇ ਜ਼ਿਲ੍ਹੇ ਫਾਜ਼ਿਲਕਾ ਵਿਚ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ, ਪਰ ਬਾਵਜੂਦੈ ਇਸਦੇ ਜ਼ਿਲ੍ਹਾ ਫਾਜ਼ਿਲਕਾ ਦੇ ਸਕੂਲ ਮੁਖੀਆਂ ਨੇ ਕਰਫਿਊ ਦੀ ਉਲੰਘਣਾ ਕਰਕੇ ਸਕੂਲ ਖੋਲ੍ਹੇ ਹਨ, ਜੋ ਕਿ ਇਕ ਅਪਰਾਧ ਹੈ, ਇਸ ਨਾਲ ਭਵਿੱਖ ਵਿੱਚ ਕਰੋਨਾ ਦੇ ਫੈਲਾਅ ਵਿੱਚ ਵਾਧਾ ਹੋ ਸਕਦਾ ਹੈ, ਇਸ ਲਈ ਲੋਕਾਂ ਦੇ ਜੀਵਨ ਨਾਲ ਸਬੰਧਤ ਸੂਚਨਾ ਹੋਣ ਕਰਕੇ ਹੇਠ ਲਿਖੇ ਅਨੁਸਾਰ ਸੂਚਨਾ ਆਰਟੀਆਈ ਐਕਟ 7(1) ਤਹਿਤ 48 ਘੰਟੇ ਵਿੱਚ ਦਿੱਤੀ ਜਾਵੇ । 

   ਰਮਨਦੀਪ ਵਲੋਂ ਸੂਚਨਾ ਮੰਗੀ ਗਈ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਵੱਲੋਂ ਲਿਖਤੀ ਜਾਂ ਜ਼ੁਬਾਨੀ ਜੋ ਵੀ ਹਦਾਇਤ ਸਕੂਲ ਮੁਖੀਆਂ ਨੂੰ ਸ਼ਨੀਵਾਰ 15 ਮਈ 2021 ਨੂੰ ਸਕੂਲ ਖੋਲ੍ਹਣ ਸੰਬੰਧੀ  ਜਾਰੀ ਕੀਤੀ ਹੈ ਉਸ ਦੀ ਅਟੈਸਟਡ ਕਾਪੀ ਦਿੱਤੀ ਜਾਵੇ ਅਤੇ  ਸਕੂਲ ਖੋਲਣ ਸਬੰਧੀ ਜੇਕਰ ਕੋਈ ਹਦਾਇਤ ਉੱਚ ਅਧਿਕਾਰੀਆਂ ਤੋਂ ਪ੍ਰਾਪਤ ਹੋਈ ਹੈ, ਤਾਂ ਉਸ ਦੀ ਸੂਚਨਾ ਦਿੱਤੀ ਜਾਵੇ। ਜ਼ਿਲ੍ਹਾ ਫਾਜ਼ਿਲਕਾ ਵਿੱਚ ਕਿਹੜੇ-ਕਿਹੜੇ ਸਕੂਲ ਮੁਖੀਆਂ ਨੇ ਕਰਫਿਊ ਦੀ ਉਲੰਘਣਾ ਕਰਕੇ 15 ਮਈ 2021 ਨੂੰ ਸਕੂਲ ਖੋਲ੍ਹੇ ਹਨ ਉਨ੍ਹਾਂ ਸਕੂਲਾਂ ਦੇ ਨਾਮ ਤੇ ਸਕੂਲ ਮੁਖੀਆਂ ਦੇ ਉਹਦੇ ਦੱਸੇ ਜਾਣ। ਸਕੂਲਾਂ ਵਿਚ ਸਟਾਫ ਨੇ ਹਾਜ਼ਰੀ ਜਿਸ ਰਜਿਸਟਰ ਵਿੱਚ ਲਗਾਈ ਹੈ। ਉਨ੍ਹਾਂ ਸਾਰੇ ਪੰਨਿਆਂ ਦੀਆਂ ਅਟੈਸਟਡ ਕਾਪੀਆਂ ਦਿੱਤੀਆਂ ਜਾਣ। ਜਿਨ੍ਹਾਂ ਸਕੂਲ ਮੁਖੀਆਂ ਨੇ 15ਮਈ 2021 ਸਕੂਲ ਖੋਲ੍ਹੇ ਸਨ ਉਨ੍ਹਾਂ ਖਿਲਾਫ਼ ਜੋ ਵੀ ਕਾਰਵਾਈ  ਕੀਤੀ ਗਈ ਹੈ ਉਸ ਦੀ ਡਿਟੇਲ ਦਿੱਤੀ ਜਾਵੇ।

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਇਹ ਸੂਚਨਾ ਸਕੂਲ ਮੁਖੀਆਂ ਨੂੰ ਸਮਾਂਬੱਧ ਭੇਜਣ ਲਈ ਲਿਖਿਆ ਹੈ।


ਕਰੋਨਾ ਟੈਸਟ 250 ਰੁਪਏ ਵਿੱਚ ਘਰ ਬੈਠੇ , ਕੋਵੀਸੈਲਫ ਤੇ ਵਿਰਾਜੇਂਨ ਕਿਟਾਂ ਲਾਂਚ

 

ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਪੁਣੇ ਅਧਾਰਿਤ ਕੰਪਨੀ ਵੱਲੋਂ ਤਿਆਰ ਕੋਵਿਡ ਟੈਸਟ ਕਿੱਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਟੈਸਟ ਕਿੱਟ ਦੀ ਮਦਦ ਨਾਲ ਹੁਣ ਘਰ ਬੈਠੇ ਕਵਿਡ-19 ਦਾ ਟੈਸਟ ਕੀਤਾ ਜਾ ਸਕੇਗਾ ਤੇ ਨਤੀਜਾ ਮਹਿਜ਼ 15 ਮਿੰਟਾਂ ਵਿੱਚ ਮਿਲੇਗਾ। 'ਕੋਵੀਸੈਲਫ ਨਾਂ ਦੀ ਦੇਸ਼ ਦੀ ਪਹਿਲੀ ਕੋਵਿਡ-19 ਹੋਮਟੈਸਟ ਕਿੱਟ ਦੀ ਕੀਮਤ 250 ਰੁਪਏ ਰੱਖੀ ਗਈ ਹੈ ਤੇ ਇਸ ਨੂੰ ਮਾਈਲੈਬ ਡਿਸਕਵਰੀ ਸੌਲਿਊਸ਼ਨਜ਼ ਪੁਣੇ ਨੇ ਵਿਕਸਤ ਕੀਤਾ ਹੈ

ਅਗਲੇ ਕੁਝ ਦਿਨਾਂ ਚ ਇਹ ਕਿੱਟ ਬਾਜ਼ਾਰ ਵਿੱਚ ਉਪਲੱਬਧ ਹੋਵੇਗੀ। ਇਸ ਤੋਂ ਪਹਿਲਾਂ ਕੰਪਨੀ ਨੇ ਪਿਛਲੇ ਸਾਲ ਭਾਰਤ ਨੂੰ ਉਹਦੀ ਪਹਿਲੀ ਆਰਟੀਪੀਸੀਆਰ ਟੈਸਟ ਕਿੱਟ ਦਿੱਤੀ ਸੀ, ਜਿਸ ਨੂੰ ਹੁਣ ਆਮ ਕਰਕੇ ਕਵਿਡ-19 ਟੈਸਟਾਂ ਲਈ ਵਰਤਿਆ ਜਾ ਰਿਹਾ ਹੈ। ਸਿਪਲਾ ਵੱਲੋਂ ਆਰ-ਪੀਸੀਆਰ ਟੈਸਟ ਕਿੱਟ ਵਿਰਾਜੇਂਨ ਲਾਂਚ ‘ਸਿਪਲਾਂ ਨੇ ਉਬਾਇਓ ਥਾਇਓਟੈਕਨਾਲੋਜੀ ਸਿਸਟਮਜ਼ ਦੀ ਭਾਈਵਾਲੀ ਨਾਲ ‘ਵਿਰਾਜੈਂਨ ਨਾਮ ਦੀ ਆਰਟੀ-ਪੀਸੀਆਰ ਟੈਸਟ ਕਿੱਟ ਬਾਜ਼ਾਰ ਵਿੱਚ ਲਾਂਚ ਕਰਨ ਦਾ ਐਲਾਨ ਕੀਤਾ ਹੈ। ਸਿਪਲਾ ਨੇ ਇਕ ਬਿਆਨ ਵਿੱਚ ਕਿਹਾ ਕਿ ਨਵੀਂ ਟੈਸਟ ਕਿੱਟ ਲਾਂਚ ਕਰਨ ਪਿਛਲਾ ਮੁੱਖ ਮੰਤਵ ਮੌਜੂਦਾ ਟੈਸਟਿੰਗ ਸੇਵਾਵਾਂ ਤੇ ਸਮਰੱਥਾ ਨਾਲ ਜੁੜੇ ਮੁੱਦਿਆਂ ਨੂੰ ਮੁਖਾਤਿਬ ਹੋਣ ਵਿੱਚ ਮਦਦ ਮਿਲੇਗੀ। ਕੰਪਨੀ ਨੇ ਕਿਹਾ ਕਿ ਕੋਵਿਡ-19 ਵਾਇਰਸ ਦੀ ਪਛਾਣ ਲਈ ਤਿਆਰ ਕੀਤੀ ਕਿੱਟ ਦੀ ਸਪਲਾਈ 25 ਮਈ ਤੋਂ ਸ਼ੁਰੂ ਹੋ ਜਾਵੇਗੀ। 

RECENT UPDATES

Today's Highlight