ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰੂਵੀਂ ਸ਼੍ਰੇਣੀਆਂ ਲਈ ਟਰਮ-2 ਪ੍ਰੀਖਿਆ 50% ਪਾਠਕ੍ਰਮ ਵਿੱਚੋਂ,: PSEB

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Term 2 ਪ੍ਰੀਖਿਆਵਾਂ ਲਈ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।



1. ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰੂਵੀਂ ਸ਼੍ਰੇਣੀਆਂ ਲਈ ਟਰਮ-2 ਪ੍ਰੀਖਿਆ ਨਿਰਧਾਰਿਤ ਵਿਸ਼ਾਵਾਰ 50% ਪਾਠਕ੍ਰਮ ਵਿੱਚੋਂ ਓਬਜੈਕਟਿਵ/ ਸਬਜੈਕਟਿਵ ਰੂਪ ਵਿੱਚ ਕਰਵਾਈ ਜਾਵੇਗੀ।

 2. ਟਰਮ-2 ਦੀ ਪ੍ਰੀਖਿਆ ਵਿੱਚ ਮੁੱਖ ਵਿਸ਼ਿਆਂ ਦੇ ਨਾਲ-ਨਾਲ ਗਰੇਡਿੰਗ ਵਾਲੇ ਵਿਸ਼ਿਆਂ ਦੀ ਪ੍ਰੀਖਿਆ ਵੀ ਲਈ ਜਾਵੇਗੀ। ਡਿੰਗ ਵਾਲੇ ਵਿਸ਼ਿਆਂ ਦੀ ਪ੍ਰੀਖਿਆ ਪੂਰੇ ਪਾਠਕ੍ਰਮ ਵਿੱਚੋਂ ਲਈ ਜਾਵੇਗੀ। ਇਸ ਸਬੰਧੀਪ੍ਰਸ਼ਨ ਪੱਤਰ ਅਤੇ ਅੰਕ ਵੰਡ ਬੋਰਡ ( download here) ਦੀ ਵੈੱਬ ਸਾਈਟ ਤੇ ਉਪਲੱਬਧ ਕਰਵਾ ਦਿੱਤੇ ਜਾਣਗੇ।

 3. ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਪ੍ਰਯੋਗੀ ਪ੍ਰੀਖਿਆ (ਜਿਸ ਵਿਸ਼ੇ ਵਿੱਚ ਹੋਵੇ) ਸਬੰਧਤ ਵਿਸ਼ੇ ਲਈ ਨਿਰਧਾਰਿਤ ਪ੍ਰਯੋਗੀ ਪਾਠਕ੍ਰਮ ਵਿੱਚੋਂ ਲਈ ਜਾਵੇਗੀ।
Also read: 



 4. ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਦੇ ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਨੂੰ ਬੋਰਡ ਪ੍ਰੀਖਿਆ ਤੋਂ ਛੋਟ ਹੈ ਪਰੰਤੂ ਸਬੰਧਤ ਸਕੂਲਾਂ ਵੱਲੋਂ ਆਪਣੇ ਪੱਧਰ ਤੇ ਇਹਨਾਂ ਵਿਦਿਆਰਥੀਆਂ ਦੀ ਪ੍ਰੀਖਿਆ ਲੈਂਦੇ ਹੋਏ ਇਹਨਾਂ ਪ੍ਰੀਖਿਆਰਥੀਆਂ ਦੇ ਅੰਕ ਬੋਰਡ ਦਫਤਰ ਨੂੰ ਭੇਜੇ ਜਾਣ। ਇਸ ਸਬੰਧੀ ਪ੍ਰੀਖਿਆ ਨਾਲ ਸਬੰਧਤ ਰਿਕਾਰਡ ਸਕੂਲ ਪੱਧਰ ਤੇ ਰੱਖਿਆ ਜਾਵੇ। 

Also read:



 5. ਦਸਵੀਂ ਅਤੇ ਬਾਰੂਵੀਂ ਦੇ ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਬੋਰਡ ਵੱਲੋਂ ਲਈ ਜਾਵੇਗੀ। ਇਹ ਪ੍ਰੀਖਿਆ ਬੋਰਡ ਦੀ ਵੈੱਬ ਸਾਈਟ ਤੇ ਇਹਨਾਂ ਪ੍ਰੀਖਿਆਰਥੀ ਲਈ ਉਪਲੱਬਧ ਕੀਤੇ ਜਾਣ ਵਾਲੇ ਪ੍ਰਸ਼ਨ ਪੱਤਰ ਦੀ ਬਣਤਰ ਅਤੇ ਅੰਕ ਵੰਡ ਅਨੁਸਾਰ ਹੋਵੇਗੀ। 

 6. ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਪੂਰੇ ਪਾਠਕ੍ਰਮ ਵਿੱਚੋਂ ਲਈ ਜਾਵੇਗੀ। ਇਹਨਾਂ ਪ੍ਰੀਖਿਆਰਥੀਆਂ ਲਈ ਪ੍ਰਸ਼ਨ ਪੱਤਰ ਦੀ ਬਣਤਰ ਅਤੇ ਅੰਕ ਵੰਡ ਬੋਰਡ ਦੀ ਵੈੱਬ ਸਾਈਟ ਤੇ ਉਪਲੱਬਧ ਹੋਵੇਗੀ। 

 7. ਕੋਵਿਡ-19 ਮਹਾਂਮਾਰੀ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਪ੍ਰੀਖਿਆ ਦੀ ਵਿਧੀ ਅਤੇ ਹੋਰ ਸਬੰਧਤ ਨੁਕਤਿਆਂ ਲਈ ਬੋਰਡ ਵੱਲੋਂ ਲਿਆ ਗਿਆ ਨਿਰਣਾ ਅੰਤਿਮ ਹੋਵੇਗਾ। 

 8. ਵਿਸ਼ਾਵਾਰ ਆਂਤਰਿਕ ਮੁਲਾਂਕਣ (INA) ਲਈ ਨਿਰਧਾਰਿਤ ਅੰਕ ਸ਼ੋਈਵਾਰ ਮਡਿਊਲ ਅਨੁਸਾਰ (ਬੋਰਡ ਦੀ ਵੈੱਬ ਸਾਈਟ ਤੇ ਉਪਲੱਬਧ) ਸਮੂਹ ਸਕੂਲਾਂ ਵੱਲੋਂ ਬੋਰਡ ਦਫ਼ਤਰ ਨੂੰ ਮੁਹੱਈਆ ਕਰਵਾਏ ਜਾਣੇ ਹਨ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends