ਪ੍ਰਮੋਸ਼ਨਾਂ, ਬਦਲੀਆਂ, ਰੈਗੂਲਰਾਈਜੇਸ਼ਨ ਅਤੇ ਨਵੀਆਂ ਭਰਤੀਆਂ ਨਾਲ ਸਬੰਧਿਤ ਮਸਲੇ ਹੱਲ ਨਾ ਕਰਨ ਤੇ ਸਿੱਖਿਆ ਮੰਤਰੀ ਦਾ ਵਿਰੋਧ

ਅਧਿਆਪਕ ਮੰਗਾਂ ਹੱਲ ਕਰਨ 'ਚ ਨਾਕਾਮ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਲਾਗੇ ਵਿਸ਼ਾਲ ਰੋਸ ਮੁਜ਼ਾਹਰਾ


ਸਾਂਝੇ ਅਧਿਆਪਕ ਮੋਰਚੇ ਦੇ ਸੱਦੇ 'ਤੇ ਹਜ਼ਾਰਾਂ ਅਧਿਆਪਕਾਂ ਨੇ ਸਿੱਖਿਆ ਮੰਤਰੀ ਖਿਲਾਫ ਆਵਾਜ਼ ਕੀਤੀ ਬੁੁਲੰਦ


ਪ੍ਰਮੋਸ਼ਨਾਂ, ਬਦਲੀਆਂ, ਰੈਗੂਲਰਾਈਜੇਸ਼ਨ ਅਤੇ ਨਵੀਆਂ ਭਰਤੀਆਂ ਨਾਲ ਸਬੰਧਿਤ ਮਸਲੇ ਹੱਲ ਨਾ ਕਰਨ ਦਾ ਵਿਰੋਧ


ਪਦਉੱਨਤ ਹੋ ਚੁੱਕੇ ਲੈਕਚਰਾਰਾਂ 'ਤੇ ਜਬਰੀ ਥੋਪਿਆ ਵਿਭਾਗੀ ਟੈਸਟ ਮੁੱਢੋਂ ਰੱਦ ਕਰਨ ਦੀ ਮੰਗ 


ਦਲਜੀਤ ਕੌਰ ਭਵਾਨੀਗੜ੍ਹ


ਜਲੰਧਰ, 8 ਦਸੰਬਰ, 2021: ਕਾਂਗਰਸ ਸਰਕਾਰ ਦੇ ਪਹਿਲੇ ਤਿੰਨ ਸਿੱਖਿਆ ਮੰਤਰੀਆਂ ਦੀ ਤਰਜ਼ 'ਤੇ ਹੀ ਮੌਜੂਦਾ ਸਿੱਖਿਆ ਮੰਤਰੀ ਪਰਗਟ ਸਿੰਘ ਵਲੋਂ ਵੀ ਸਕੂਲੀ ਸਿੱਖਿਆ ਤੇ ਅਧਿਆਪਕਾਂ ਦੇ ਮਸਲਿਆਂ ਦਾ ਵਾਜਿਬ ਹੱਲ ਕਰਨ ਵਿਚ ਨਾਕਾਮ ਰਹਿਣ ਅਤੇ ਨਿੱਜੀਕਰਨ ਪੱਖੀ ਕੇਂਦਰੀ ਸਿੱਖਿਆ ਨੀਤੀ-2020 'ਤੇ ਅਮਲ ਨੂੰ ਹੀ ਅੱਗੇ ਵਧਾਉਣ ਦੇ ਵਿਰੋਧ ਵਿੱਚ, ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਸੂਬੇ ਭਰ ਵਿੱਚੋਂ ਪਹੁੰਚੇ ਹਜ਼ਾਰਾਂ ਅਧਿਆਪਕਾਂ ਨੇ, ਜਲੰਧਰ ਕੈਂਟ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਨ ਉਪਰੰਤ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮੁਜ਼ਾਹਰਾ ਕੱਢਿਆ। 


ਇਸ ਮੌਕੇ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ .ਬਲਕਾਰ ਸਿੰਘ ਵਲਟੋਹਾ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ, ਬਾਜ਼ ਸਿੰਘ ਖਹਿਰਾ, ਜਸਵਿੰਦਰ ਔਲਖ, ਹਰਵਿੰਦਰ ਬਿਲਗਾ, ਬਲਜੀਤ ਸਲਾਣਾ, ਸੁਖਰਾਜ ਸਿੰਘ ਕਾਹਲੋ ਅਤੇ ਸੁਖਜਿੰਦਰ ਸਿੰਘ ਹਰੀਕਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ, ਬਦਲੀਆਂ, ਕੱਚੇ ਅਧਿਆਪਕਾਂ ਦੀ ਰੈਗੂਲਰਾਈਜੇਸ਼ਨ, ਨਵੀਆਂ ਭਰਤੀਆਂ, ਕੰਪਿਊਟਰ ਅਧਿਆਪਕਾਂ ਦੀ ਵਿਭਾਗ ਵਿਚ ਸ਼ਿਫਟਿੰਗ, ਪਦਉਨਤ ਲੈਕਚਰਾਰਾਂ ਤੇ ਜਬਰੀ ਵਿਭਾਗੀ ਪ੍ਰੀਖਿਆ ਥੋਪਣ ਅਤੇ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ ਰੱਦ ਕਰਨ ਨਾਲ ਸਬੰਧਿਤ ਮਾਮਲਿਆਂ ਪ੍ਰਤੀ ਸਿੱਖਿਆ ਮੰਤਰੀ ਵਲੋਂ ਕੇਵਲ ਡੰਗ ਟਪਾਊ ਰਵੱਈਆ ਅਪਣਾਇਆ ਜਾ ਰਿਹਾ ਹੈ, ਜਿਸ ਕਾਰਨ ਵੱਖ ਵੱਖ ਥਾਈ ਸੰਘਰਸ਼ ਕਰ ਰਹੇ ਵਰਗਾਂ ਦਾ ਪੰਜਾਬ ਸਰਕਾਰ ਖਿਲਾਫ਼ ਗੁੱਸਾ ਸਿਖਰਾਂ 'ਤੇ ਹੈ। 



ਆਗੂਆਂ ਨੇ ਸਮੂਹ ਕੱਚੇ ਅਧਿਆਪਕ ਤੇ ਨਾਨ ਟੀਚਿੰਗ, ਓ.ਡੀ.ਐੱਲ., ਮੈਰੀਟੋਰੀਅਸ ਤੇ ਆਦਰਸ਼ ਸਕੂਲ ਅਧਿਆਪਕਾ ਨੂੰ ਬਿਨਾਂ ਸ਼ਰਤ ਪੱਕੇ ਕਰਨ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ, ਸਾਲ 2011 ਦੇ ਸਾਰੇ ਵਾਧੇ ਬਰਕਰਾਰ ਰੱਖਦਿਆਂ ਤਨਖਾਹ ਕਮਿਸ਼ਨ ਲਈ 2.72 ਗੁਣਾਂਕ ਲਾਗੂ ਕਰਨ, 75% ਕੋਟੇ ਅਨੁਸਾਰ ਸਾਰੇ ਕਾਡਰਾਂ ਦੀਆਂ ਪੈਂਡਿੰਗ ਤਰੱਕੀਆਂ ਮੁਕੰਮਲ ਕਰਨ, ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ/ਪੁਲੀਸ ਕੇਸ ਰੱਦ ਕਰਨ, ਬਦਲੀ ਨੀਤੀ ਤਹਿਤ ਹੋਈਆਂ ਸਾਰੀਆਂ ਬਦਲੀਆਂ ਬਿਨਾਂ ਸ਼ਰਤ ਲਾਗੂ ਕਰਨ, ਪੱਕੀ ਰਿਹਾਇਸ਼ ਤੋਂ ਦੂਰੀ ਅਨੁਸਾਰ ਰਹਿੰਦੇ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਵਿਸ਼ੇਸ਼ ਮੌਕਾ ਦੇਣ, ਮਿਤੀ 1-1-16 ਤੋਂ ਬਾਅਦ ਭਰਤੀਆਂ ਦੇ ਪਰਖ ਸਮੇਂ ਦੇ ਬਕਾਏ ਅਤੇ ਮੁੱਢਲੀ ਤਨਖ਼ਾਹ+ਗਰੇਡ ਤੇ 2.72 ਗੁਣਾਂਕ ਲਾਗੂ ਕਰਨ, ਨਵੇਂ ਮੁਲਾਜ਼ਮਾਂ ‘ਤੇ ਕੇਂਦਰੀ ਸਕੇਲ ਲਾਗੂ ਕਰਨ ਦਾ ਫ਼ੈਸਲਾ ਰੱਦ ਕਰਨ, ਵੱਖ-ਵੱਖ ਕੈਟਾਗਰੀਆਂ ਦੀ ਤੋੜੀ ਪੇਅ ਪੈਰਿਟੀ ਬਹਾਲ ਕਰਨ, 15-1-2015 ਦਾ ਮੁੱਢਲੀ ਤਨਖ਼ਾਹ ਤੇ ਨਿਯੁਕਤੀ ਦਾ ਨੋਟੀਫਿਕੇਸ਼ਨ ਰੱਦ ਕਰਨ, 180 ਈਟੀਟੀ ਟੈੱਟ ਪਾਸ ਅਧਿਆਪਕਾਂ ਤੇ, ਪਿਛਲੀ ਸਰਵਿਸ ਦੇ ਲਾਭਾਂ ਸਹਿਤ ਪੰਜਾਬ ਦੇ ਸਕੇਲ ਲਾਗੂ ਕਰਨ, ਪ੍ਰਾਇਮਰੀ ਦੀਆਂ 2364 ਤੇ 6635 ਅਤੇ ਪ੍ਰੀ ਪ੍ਰਾਇਮਰੀ ਦੀ 8393 ਭਰਤੀਆਂ ਮੁਕੰਮਲ ਕਰਨ ਅਤੇ ਮਾਸਟਰ, ਪੀ.ਟੀ.ਆਈ., ਡੀ.ਪੀ.ਈ., ਆਰਟ ਐਂਡ ਕਰਾਫਟ ਆਦਿ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ, ਬਾਰਡਰ ਏਰੀਆ ਭੱਤਾ/ਹੈਂਡੀਕੈਪ ਸਫਰੀ ਭੱਤਾ ਸਮੇਤ ਸਾਰੇ ਭੱਤੇ ਬਹਾਲ ਕਰਨ, ਜਬਰੀ ਸ਼ਿਫਟ ਕੀਤੇ ਪੀ.ਟੀ.ਆਈਜ਼ ਨੂੰ ਪਿੱਤਰੀ ਸਕੂਲਾਂ ਵਿੱਚ ਵਾਪਸ ਭੇਜਣ, ਸਕੂਲ ਮੁਖੀਆਂ ਦੀ ਬਦਲੀ ਉਪਰੰਤ ਪੁਰਾਣੇ ਸਟੇਸ਼ਨ ਬਰਕਰਾਰ ਰੱਖਣ ਦਾ ਫੈਸਲਾ ਵਾਪਿਸ ਲੈਣ, ਮਿਡਲ ਚੋਂ ਸੀ.ਐਂਡ.ਵੀ. ਅਤੇ ਪ੍ਰਾਇਮਰੀ `ਚੋਂ 1904 ਹੈੱਡ ਟੀਚਰ ਪੋਸਟਾਂ ਖਤਮ ਕਰਨ ਅਤੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਰੱਦ ਕਰਨ, ਸਿੱਖਿਆ ਬੋਰਡ ਵਲੋਂ ਲਗਾਇਆ ਜੁਰਮਾਨਾ/ਬਿਨਾਂ ਪ੍ਰੀਖਿਆ ਫ਼ੀਸ ਰੱਦ ਕਰਨ, ਸੈਕੰਡਰੀ ਸਕੂਲਾਂ ਵਿੱਚ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਫ਼ੈਸਲਾ ਰੱਦ ਕਰਨ, ਵੱਖ ਵੱਖ ਪ੍ਰੋਜੈਕਟਾਂ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ ‘ਚ ਵਾਪਿਸ ਭੇਜਣ ਦੀ ਮੰਗ ਕੀਤੀ।









ਇਸ ਮੌਕੇ ਕੁਲਦੀਪ ਸਿੰਘ ਦੌੜਕਾ, ਸੁਰਿੰਦਰ ਕੰਬੋਜ, ਮੁਕੇਸ਼ ਕੁਮਾਰ, ਅਵਤਾਰ ਸਿੰਘ ਢਡੋਗਲ, ਸੁਰਿੰਦਰ ਪੁਆਰੀ, ਹਰਬੰਸ ਲਾਲ ਪਰਜੀਆ, ਹਰਦੇਵ ਸਿੰਘ ਜਵੰਧਾ, ਵਿਕਰਮਜੀਤ ਕੱਦੋ, ਮਲਕੀਤ ਸਿੰਘ ਕੱਦ ਗਿੱਲ ਅਤੇ ਹਰਜੀਤ ਸਿੰਘ ਜੁਨੇਜਾ ਤੋਂ ਇਲਾਵਾ ਭਰਾਤਰੀ ਆਗੂ ਦਿੱਗਵਿਜੈਪਾਲ ਸ਼ਰਮਾ, ਸੁਖਵਿੰਦਰ ਢਿੱਲਵਾਂ, ਵਰਿੰਦਰ ਚੌਹਾਨ ਅਤੇ ਮੋਰਚੇ ਦੇ ਸਥਾਨਕ ਆਗੂ ਹਰਕਮਲ ਸੰਧੂ, ਕੁਲਵਿੰਦਰ ਜੋਸਨ, ਕਮਲਜੀਤ ਸਿੰਘ, ਕਰਨੈਲ ਫਿਲੌਰ, ਕੁਲਦੀਪ ਸਿੰਘ, ਜਗਮਿੰਦਰ ਸਿੰਘ, ਸੰਤ ਸਿੰਘ ਸਰਕਾਰੀਆ, ਗੁਰਮੇਜ ਲਾਲ ਹੀਰ ਅਤੇ ਜਸਪਾਲ ਸਿੰਘ ਧੀਰਪੁਰ ਵੀ ਮੌਜੂਦ ਰਹੇ।


ਨਗਰ ਸੁਧਾਰ ਟਰੱਸਟ ਪਟਿਆਲਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ 




Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends