Breaking news: ਕਾਂਗਰਸੀ ਸਰਪੰਚਣੀ ਦੇ ਪਤੀ ਵੱਲੋਂ ਵਿਦਿਆਰਥੀਆਂ ਸਾਹਮਣੇ ਸਕੂਲ ਹੈਡਮਾਸਟਰ ਦੀ ਮਾਰਕੁਟਾਈ

 ਕਾਂਗਰਸੀ ਸਰਪੰਚਣੀ ਦੇ ਪਤੀ ਵੱਲੋਂ ਇੱਕ ਸਕੂਲ ਵਿਖੇ ਮੁੱਖ ਅਧਿਆਪਕ ਦੀ ਮਾਰਕੁੱਟ ਦਾ ਸਮਾਚਾਰ ਪ੍ਰਾਪਤ ਹੋਇਆ।ਮਾਮਲਾ ਜ਼ਿਲਾ ਮੋਗਾ ਦੇ ਪਿੰਡ ਮੀਨੀਆ ਦੇ ਸਰਕਾਰੀ ਸਕੂਲ ਦਾ ਹੈ ਜਿੱਥੇ ਕਾਂਗਰਸ ਸਰਪੰਚਣੀ ਅਤੇ ਦੋ ਸਾਥੀਆਂ ਵਲੋਂ ਸਕੂਲ ਦੇ ਹੈਡਮਾਸਟਰ ਨੂੰ ਬੁਰੀ ਤਰਾਂ ਕੁੱਟਿਆ ਗਿਆ।




ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਮੁੱਖ ਅਧਿਆਪਕ ਸਵੇਰੇ 9 ਵਜੇ ਬੱਚਿਆਂ ਦਾ ਪੇਪਰ ਲੈਣ ਲਈ ਉਹਨਾਂ ਨੂੰ ਲਾਇਨਾਂ ਵਿੱਚ ਬਿਠਾ ਰਿਹਾ ਸੀ।ਇਸ ਦੌਰਾਨ ਸਰਪੰਚਣੀ ਦਾ ਪਤੀ ਅਤੇ ਉਸਦੇ ਸਾਥੀਆਂ ਵਲੋਂ ਮਿਲ ਕੇ ਕੁੱਟਮਾਰ ਕੀਤੀ। 


 



ਇਸ ਮੌਕੇ ਜਾਣਕਾਰੀ ਦਿੰਦੇ ਹੈਡ ਮਾਸਟਰ ਜਸਵਿੰਦਰ ਸਿੰਘ ਨੇ ਦੱਸਿਆ ਕੀ ਮੌਜੂਦਾ ਕਾਂਗਰਸੀ ਸਰਪੰਚਣੀ ਦਾ ਪਤੀ ਸਵੇਰੇ ਸਕੂਲ ਲੱਗਣ ਸਮੇਂ ਉਸ ਕੋਲ ਆਇਆ ਅਤੇ ਆਉਂਦੇ ਹੀ ਮਾਰਕੁੱਟ ਸ਼ੁਰੂ ਕਰ ਦਿੱਤੀ, ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇ।

PSEB BOARD EXAM ANSWER KEY DOWNLOAD HERE 

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ 

ਕੀ ਹੈ ਮਾਮਲਾ?

ਸਕੂਲ ਮੁੱਖ ਅਧਿਆਪਕ ਨੇ ਦੱਸਿਆ ਕਿ ਸਕੂਲ ਵਿੱਚ ਲੱਗਿਆ ਹੋਇਆ ਸੋਲਰ ਸਿਸਟਮ ਜਿਸ ਦੀ ਕਿ ਸਾਬਕਾ ਸਰਪੰਚ ਵੱਲੋਂ ਅਧਿਆਪਕ ਸਾਥੀਆਂ ਦੀ ਫੋਟੋ ਨਾਲ ਫੇਸਬੁੱਕ ਤੇ ਪ੍ਰਸੰਸਾ ਕੀਤੀ ਗਈ। ਇਹ ਪ੍ਰਸੰਸਾ ਮੌਜੂਦਾ ਸਰਪੰਚਣੀ ਦੇ ਪਤੀ ਨੂੰ ਹਜ਼ਮ ਨਹੀਂ ਹੋਈ ਇਸ ਲਈ ਉਹਨਾਂ ਵੱਲੋਂ ਸਕੂਲ ਵਿੱਚ ਆ ਕੇ ਮਾਰਕੁੱਟ ਕੀਤੀ ਗਈ।

ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।



.

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends