ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਾਲ 2022 ਦੇ ਵਿਚ ਹੋਣ ਜਾ ਰਹੀਆਂ ਹਨ। ਕੇਂਦਰੀ ਚੋਣ ਕਮਿਸ਼ਨ ਵੱਲੋਂ ਪੰਜਾਬ ਆਦਰਸ਼ ਚੋਣ ਜਾਬਤਾ ਜਨਵਰੀ ਮਹੀਨੇ ਦੇ ਸ਼ੁਰੂ ਵਿਚ ਹੀ ਲੱਗਣ ਦੇ ਆਸਾਰ ਲਗ ਰਹੇ ਹਨ।
Join telegram for latest updates
https://t.me/+FmRj2skhbsljZDFl
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੇ ਸਾਰੇ ਕੰਮਾਂ ਤੇ ਪਾਬੰਦੀ ਲੱਗ ਜਾਂਦੀ ਹੈ ਇਸ ਲਈ ਪੰਜਾਬ ਦੇ ਮੰਤਰੀਆਂ ਨੇ ਆਪਣੇ ਵਿਭਾਗਾਂ ਨਾਲ ਸਬੰਧਤ ਸਰਕਾਰੀ ਕੰਮਕਾਜ ਨੂੰ ਸਮੇਟਣਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਚੋਣ ਕਮਿਸ਼ਨ ਨਾਲ ਸਬੰਧਤ ਅਧਿਕਾਰੀਆਂ ਦਾ ਮੰਨਣਾ ਹੈ ਕੇ ਆਦਰਸ਼ ਚੋਣ ਜਾਬਤਾ 26 ਅਤੇ 27 ਦਸੰਬਰ ਤੱਕ ਲਾਗੂ ਕਰਨ ਦੀ ਸੰਭਾਵਨਾ ਸੀ ਪ੍ਰੰਤੂ ਹੁਣ ਚੋਣ ਕਮਿਸ਼ਨ ਨੇ ਖੁਦ ਵੀ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਚੋਣ ਸਬੰਧੀ ਕੰਮਾਂ ਨਾਲ ਜੁੜੇ ਅਧਿਕਾਰੀਆਂ ਨੂੰ ਤਬਦੀਲ ਕਰਨ ਦਾ ਕੰਮ 31 ਦਸੰਬਰ ਤੱਕ ਪੂਰਾ ਕਰ ਲੈਣ ।
ਇਸਤੋਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੇਂਦਰੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦਾ ਐਲਾਨ ਜਨਵਰੀ ਦੇ ਪਹਿਲੇ ਹਫਤੇ ਹੀ ਕੀਤਾ ਜਾਵੇਗਾ। ਜਿਵੇਂ ਹੀ ਚੋਣਾਂ ਦਾ ਐਲਾਨ ਹੋਵੇਗਾ ਉਸ ਦਿਨ ਤੋਂ ਹੀ ਚੋਣ ਜਾਬਤਾ ਲਾਗੂ ਹੋ ਜਾਵੇਗਾ।
- Pay commission: DOWNLOAD ALL NOTIFICATION HERE
- IMPORTANT LETTER S : ਸਿੱਖਿਆ ਵਿਭਾਗ ਅਤ ਹੋਰ ਵਿਭਾਗਾਂ ਨਾਲ ਸਬੰਧਤ ਮਹੱਤਵਪੂਰਨ ਪੱਤਰ ਡਾਊਨਲੋਡ ਕਰੋ ਇਥੇ
- TMH MULANPUR RECRUITMENT: ਟਾਟਾ ਮੈਮੋਰੀਅਲ ਹਸਪਤਾਲ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ