ਮਹਾਨ ਭਾਰਤੀ ਗਣਿਤ ਵਿਗਿਆਨੀ, ਰਾਮਾਨੁਜਨ ਦੇ ਜਨਮ ਦਿਹਾੜੇ ਤੇ ਵਿਸ਼ੇਸ਼ ਲੇਖ

 ਮਹਾਨ ਭਾਰਤੀ ਗਣਿਤ ਵਿਗਿਆਨੀ:-ਰਾਮਾਨੁਜਨ

ਮਹਾਨ ਭਾਰਤੀ ਗਣਿਤ ਵਿਗਿਆਨੀ ਰਾਮਾਨੁਜਨ ਦਾ ਪੂਰਾ ਨਾਂ ਸ੍ਰੀ ਨਿਵਾਸ ਆਇੰਗਰ ਰਾਮਾਨੁਜਨ ਸੀ। ਪਿਤਾ ਕੇ.ਸ੍ਰੀ ਨਿਵਾਸ ਆਇੰਗਰ ਅਤੇ ਮਾਤਾ ਕੋਮਲਥਾਮਲ ਦੇ ਘਰ 22 ਦਸੰਬਰ 1887 ਨੂੰ ਤਤਕਾਲੀ ਭਾਰਤੀ ਬ੍ਰਿਟਿਸ਼ ਪ੍ਰਾਂਤ ਮਦਰਾਸ ਵਿਚ ਜਨਮਿਆ ਰਾਮਾਨੁਜਨ ਤੇਜ਼ ਬੁੱਧੀ,ਅਸਧਾਰਣ ਪ੍ਰਤਿਭਾ ਅਤੇ ਵਿਲੱਖਣ ਯਾਦਸ਼ਕਤੀ ਦਾ ਮਾਲਕ ਸੀ।




      ਰਾਮਾਨੁਜਨ ਜਨਮ ਤੋੰ ਹੀ ਤੀਖਣ ਬੁੱਧੀ ਦਾ ਮਾਲਕ ਸੀ। ਜਦੋੰ ਉਹ ਅਜੇ ਪ੍ਰਾਇਮਰੀ ਵਿੱਚ ਹੀ ਪੜ੍ਹਦਾ ਸੀ ਤਾਂ ਇੱਕ ਅਨੋਖੀ ਘਟਨਾ ਵਾਪਰੀ। ਅਧਿਆਪਕ ਗਣਿਤ ਪੜ੍ਹਾਉਦਾ ਹੋਇਆ ਸਮਝਾ ਰਿਹਾ ਸੀ ਕਿ ਜੇਕਰ ਕਿਸੇ ਸੰਖਿਆਂ ਨੂੰ ਉਸੇ ਸੰਖਿਆਂ ਨਾਲ ਤਕਸੀਮ ਕਰੀਏ ਤਾਂ ਹਰ ਵਾਰ ਉਤੱਰ "1," ਹੀ ਹੋਵੇਗਾ ਭਾਵ ਜੇਕਰ 2 ਨੂੰ 2 ਨਾਲ ਵੰਡੀਏ ਤਾ ਉਤੱਰ "1" ਆਵੇਗਾ ਅਤੇ ਜੇਕਰ 5 ਨੂੰ 5 ਨਾਲ ਵੰਡੀਏ ਤਾਂ ਉਤੱਰ "1" ਹੀ ਆਵੇਗਾ। ਇਸ ਤਰ੍ਹਾ ਹਰ ਸੰਖਿਆ ਲਈ ਉਤੱਰ ਹਮੇਸ਼ਾ‍ "1" ਹੀ ਆਵੇਗਾ। ਅਧਿਆਪਕ ਨੇ ਆਪਣੇ ਵੱਲੋ ਇੱਕ ਸੂਤਰ,ਇੱਕ ਸਰਵ-ਵਿਆਪੀ ਸੱਚ ਪੇਸ਼ ਕਰ ਦਿੱਤਾ ਸੀ। ਸਾਰੇ ਵਿਦਿਆਰਥੀ ਇਹ ਨਵੀੰ ਜਾਣਕਾਰੀ ਪ੍ਰਾਪਤ ਕਰਕੇ ਬਹੁਤ ਰੁਮਾਂਚਿਤ ਹੋ ਰਹੇ ਸਨ ਅਤੇ ਇਸ ਸੂਤਰ ਪਰਖ ਨੂੰ ਵੱਖ- ਵੱਖ ਸੰਖਿਆਵਾਂ 'ਤੇ ਕਰ ਰਹੇ ਸਨ। ਤਦ ਰਾਮਾਨੁਜਨ ਇੱਕ ਦਮ ਬੋਲਿਆ ਕਿ ਜੇਕਰ "0" ਨੂੰ "0" ਨਾਲ ਵੰਡੀਏ ਤਾ ਉਤੱਰ "1" ਨਹੀ ਆਵੇਗਾ। ਉਸਦਾ ਉਤੱਰ ਸੁਣ ਕੇ ਸਾਰੇ ਵਿਦਿਆਰਥੀ, ਅਧਿਆਪਕ ਦੇ ਮੂੰਹ ਵੱਲ ਵੇਖਣ ਲੱਗ ਪਏ। ਅਧਿਆਪਕ ਵੀ ਉਸਦਾ ਉਤੱਰ ਸੁਣ ਕੇ ਹੈਰਾਨ ਹੋ ਗਿਆ ਅਤੇ ਸਹੀ ਉਤੱਰ ਬਾਰੇ ਸੋਚਣ ਲੱਗਾ। ਰਾਮਾਨੁਜਨ ਨੇ ਅਧਿਆਪਕ ਨੂੰ ਧਰਮ ਸੰਕਟ 'ਚੋ' ਕੱਢਿਆ ਕਿਹਾ ਕਿ ਇਸਦਾ ਉਤੱਰ "ਪ੍ਰਭਾਸ਼ਿਤ ਨਹੀ ਕੀਤਾ ਜਾ ਸਕਦਾ" । ਇਸ ਗੱਲ ਤੋੰ ਹੀ ਉਸਦੀ ਤੀਖਣ ਬੁੱਧੀ ਦਾ ਅੰਦਾਜਾ਼ ਲਗਾਇਆ ਜਾ ਸਕਦਾ ਹੈ।

        ਇਹ ਮਹਾਨ ਗਣਿਤ ਵਿਗਿਆਨੀ ਆਪਣੀ ਲਾਸਾਨੀ ਪ੍ਰਤਿਭਾ ਦੇ ਫ਼ਲਸਰੂਪ ਅਮਰ ਹੈ।ਰਾਮਾਨੁਜਨ ਦਾ ਜਨਮ ਦਿਵਸ 22 ਦਸੰਬਰ ਭਾਰਤ ਸਰਕਾਰ ਵੱਲੋੰ,'ਰਾਸ਼ਟਰੀ ਗਣਿਤ ਦਿਵਸ' ਵਜੋੰ ਐਲਾਇਆ ਜਾ ਚੁੱਕਾ ਹੈ।ਤਪਦਿਕ (ਟੀ.ਬੀ) ਵਰਗੀ ਭਿਆਨਕ ਬਿਮਾਰੀ ਨੇ ਸਾਡਾ ਇਹ ਕੌਮੀ ਹੀਰਾ 26 ਅਪ੍ਰੈਲ 1920 ਨੂੰ ਸਾਡੇ ਤੋੰ ਹਮੇਸ਼ਾ‍- ਹਮੇਸ਼ਾ‍ ਲਈ ਖੋਹ ਲਿਆ ਸੀ।

         ਜਦੋੰ ਉਹ ਆਪਣੇ ਅੰਤਲੇ ਦਿਨਾ ਦੌਰਾਨ ਹਸਪਤਾਲ ਵਿੱਚ ਦਾਖਲ ਸੀ ਤਾ ਉਸਦਾ ਦੋਸਤ ਪ੍ਰੋ.ਜੀ.ਐੱਚ. ਹਾਰਡੀ ਜੋ ਕੈੰਬਰਿਜ਼ ਯੂਨੀਵਰਸਿਟੀ ਵਿੱਚ ਪ੍ਰੋਫੈ਼ਸਰ ਸੀ ,ਉਸਦਾ ਪਤਾ ਲੈਣ ਆਇਆ।ਉਸਨੇ ਰਾਮਾਨੁਜਨ ਨੂੰ ਕਿਹਾ ਕਿ ਉਹ ਜਿਸ ਟੈਕਸੀ ਰਾਹੀੰ ਆਇਆ ਹੈ,ਉਸਦਾ ਨੰਬਰ 1729 ਬੜਾ ਬੇਕਾਰ ਜਿਹਾ ਸੀ।ਰਾਮਾਨੁਜਨ ਚੁਟਕਾਰਾ ਲਾਉੰਦਿਆ ਇਕਦਮ ਬੋਲਿਆ ਕਿ 1729 ਆਪਣੇ ਆਪ ਵਿੱਚ ਇੱਕ ਵਿਲੱਖਣ ਸੰਖਿਆ ਹੈ।1729 ਉਹ "ਸਭ ਤੋ ਛੋਟੀ" ਸੰਖਿਆ ਹੈ,ਜਿਸਨੂੰ ਦੋ ਵੱਖ-ਵੱਖ ਢੰਗਾ ਰਾਹੀੰ ਲਿਖਿਆ ਜਾ ਸਕਦਾ ਹੈ (ਜਿਵੇ:-10³+9³=1729 ਅਤੇ 12³+1³=1729 ) । ਇਹ ਗਣਨਾ ਉਸਨੇ ਚੰਦ ਕੁ ਪਲਾ ਵਿੱਚ ਜੁਬਾਨੀ ਹੀ ਕੀਤੀ ਸੀ। ਕਿਉਕਿ ਉਸਨੂੰ ਪਹਿਲੇ 10,000 ਪੂਰਨ ਅੰਕਾ ਦੇ ਗੁਣ ਜਬਾਨੀ ਯਾਦ ਸਨ। ਇਸ ਘਟਨਾ ਉਪਰੰਤ ਸੰਖਿਆ "1729" ਨੂੰ "ਰਾਮਾਨੁਜਨ-ਸੰਖਿਆ " ਕਿਹਾ ਜਾਣ ਲੱਗ ਪਿਆ। ਉਹ 1729 ਬਾਰੇ ਗੱਲ ਕਰਨ ਤੋੰ ਬਾਅਦ ਅੱਗੇ ਚੱਲ ਕੇ ਕਹਿੰਦਾ ਹੈ ਕਿ 635318657 ਉਹ "ਸਭ ਤੋ ਛੋਟੀ " ਸੰਖਿਆ ਹੈ ,ਜਿਸਨੂੰ ਦੋ ਵੱਖ-ਵੱਖ ਸੰਖਿਆਵਾਂ ਦੀ ਘਾ‍ਤ 4 ਦੇ ਜੋੜਫਲ ਵਜੋੰ ਦੋ ਵੱਖ-ਵੱਖ ਢੰਗਾ ਰਾਹੀੰ ਲਿਖਿਆ ਜਾ ਸਕਦਾ ਹੈ ( ਜਿਵੇੰ:- (59)⁴+(158)⁴=635318657 ਅਤੇ (133)⁴+(134)⁴=635318657 )

        ਉਸਨੇ ਇਹ ਵੀ ਸਿਧਾਂਤ ਦਿਤਾ ਕਿ ਦੋ ਨਾਲੋੰ ਵੱਡੀ ਹਰ ਇੱਕ ਸੰਪੂਰਨ ਸੰਖਿਆ ,ਦੋ ਅਭਾਜ ਸੰਖਿਆਵਾਂ ਦਾ ਜੋੜ ਹੁੰਦੀ ਹੈ, ਜਿਵੇੰ:- 5=2+3, 6=3+3 ਅਤੇ 7=2+5 ਆਦਿ।ਫਿਰ ਉਹ ਇਸ ਨਤੀਜੇ ਤੇ ਪਹੁੰਚਿਆ ਕਿ ਹਰ ਇੱਕ ਵੱਡੀ ਸੰਖਿਆ ਨੂੰ ਵੱਧ ਤੋੰ ਵੱਧ ਚਾਰ ਅਭਾਜ ਸੰਖਿਆਵਾਂ ਦੇ ਜੋੜਫਲ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ,ਜਿਵੇੰ 64=5+7+23+29. ।ਇਹ ਤਾ ਨਮੂਨਾ ਮਾਤਰ ਘਟਨਾਵਾਂ ਹੀ ਹਨ।ਸਾਡਾ ਇਹ ਮਹਾਨ ਭਾਰਤੀ ਗਣਿਤ ਵਿਗਿਆਨੀ ਅਸੀਮ ਤੇਜ਼-ਤਰਾਰ ਅਤੇ ਲਾਸਾਨੀ ਪ੍ਰਤਿਭਾ ਦਾ ਮਾਲਕ ਸੀ। ਜਿਸਨੇ ਇੰਨੀ ਗਰੀਬੀ ਅਤੇ ਭਿਆਨਕ ਬਿਮਾਰੀ ਦੀ ਹਾਲਤ ਦੌਰਾਨ,ਗਣਿਤ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਰਾਮਾਨੁਜਨ ਦੀ ਵਿਕਲੋਤਰੀ ਪ੍ਰਤਿਭਾ ਨੂੰ ਸਿਜ਼ਦਾ ਕਰਦੇ ਹੋਏ," ਆਓ ਉਸ ਤੋੰ ਪ੍ਰੇਰਣਾ ਲਈਏ।

                   ਸਰਬਜੀਤ ਲਾਲ

            ਈ.ਟੀ.ਟੀ ਅਧਿਆਪਕ

   ਸ.ਪ੍ਰਾ.ਸ ਗੰਦੂ ਕਿਲਚਾ ਉਤਾੜ

                       ਫਿਰੋਜ਼ਪੁਰ-3


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends