Monday, 27 December 2021

ਪੰਜਾਬ ਸਮੇਤ 5 ਰਾਜਾਂ ਦੀਆਂ ਚੋਣਾਂ ਵਾਰੇ ਮੀਟਿੰਗ ਅੱਜ, ਚੋਣਾਂ ਮੁਲਤਵੀ ਹੋਣ ਦੀ ਸੰਭਾਵਨਾ

 ਪੰਜ ਰਾਜਾਂ ਦੀਆਂ ਚੋਣਾਂ  ਹੋ ਸਕਦੀਆਂ ਹਨ ਮੁਲਤਵੀ

ਕੋਰੋਨਾ ਨੂੰ ਲੈ ਕੇ ਚਿੰਤਤ ਚੋਣ ਕਮਿਸ਼ਨ ਅੱਜ ਬੈਠਕ 'ਚ ਸਥਿਤੀ ਦੀ ਜਾਂਚ ਕਰੇਗਾ , ਭਾਰਤ  ਚੋਣ ਕਮਿਸ਼ਨ ਨਵੀਂ ਦਿੱਲੀ 27 ਦਸੰਬਰ; 

ਦੇਸ਼ 'ਚ ਕੋਰੋਨਾ ਵਾਇਰਸ ਦੇ ਵਧਦੇ ਸੰਕਰਮਣ ਕਾਰਨ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਨੀਪੁਰ 'ਚ ਵਿਧਾਨ ਸਭਾ ਚੋਣਾਂ ਮੁਲਤਵੀ ਹੋ ਸਕਦੀਆਂ  ਹਨ। ਭਾਰਤੀ ਚੋਣ ਕਮਿਸ਼ਨ (ECI) ਕੋਰੋਨਾ ਦੀ ਸਥਿਤੀ ਨੂੰ ਲੈ ਕੇ ਚਿੰਤਤ ਹੈ। ਕਮਿਸ਼ਨ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਯਾਨੀ ਸੋਮਵਾਰ 27 ਦਸੰਬਰ ਨੂੰ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਸਿਹਤ ਸਕੱਤਰ ਰਾਜੇਸ਼ ਭੂਸ਼ਣ ਵੀ ਮੌਜੂਦ ਰਹਿਣਗੇ।
RECENT UPDATES

Today's Highlight