ਸਿੱਖਿਆ ਬੋਰਡ ਵੱਲੋਂ ਰਜਿਸਟਰੇਸ਼ਨ ਕੰਟੀਨਿਊਏਸ਼ਨ ਦਾ 4 ਸਾਲਾਂ ਦਾ ਰਿਕਾਰਡ ਕੀਤਾ ਜਾਵੇਗਾ ਨਸ਼ਟ, ਸਕੂਲ ਮੁਖੀਆਂ ਨੂੰ ਅਹਿਮ ਸੂਚਨਾ

 

ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਰਕਾਰੀ/ਏਡਿਡ/ਐਫੀਲਿਏਟਿਡ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਾਖਲਾ ਸਾਲ/ਸੈਸ਼ਨ 2015-16, 2016-17, 2017-18 ਅਤੇ 2018-19 ਤੱਕ ਦਾ ਨੌਵੀਂ ਦਸਵੀਂ, ਗਿਆਰਵੀਂ/ਬਾਰਵੀਂ ਸ਼੍ਰੇਣੀਆਂ ਨਾਲ ਸਬੰਧਤ ਰਜਿਸਟਰੇਸ਼ਨ ਕੰਟੀਨਿਊਏਸ਼ਨ ਰਿਟਰਨਾਂ ਦਾ ਰਿਕਾਰਡ ਨਸ਼ਟ ਕੀਤਾ ਜਾਵੇਗਾ।


 ਇਸ ਲਈ ਸਮੂਹ ਸਕੂਲ ਮੁਖੀ ਸਾਲ/ਸੈਸ਼ਨ 2015-16, 2016-17, 2017-18 ਅਤੇ 2018-19 ਦੀ | ਰਜਿਸਟਰੇਸ਼ਨ ਸਬੰਧੀ ਜੇਕਰ ਕੋਈ ਕੇਸ ਲੰਬਿਤ ਹੋਵੇ ਤਾਂ ਉਸ ਬਾਰੇ ਸੁਪਰਡੈਂਟ (ਰਜਿਸਟਰੇਸ਼ਨ ਸ਼ਾਖਾ) ਨਾਲ ਮਿਤੀ 25.03.2022 ਤੱਕ ਕੰਮਕਾਜ ਵਾਲੇ ਦਿਨ ਨਿੱਜੀ ਪੱਧਰ 'ਤੇ ਸੰਪਰਕ ਕਰਨ ਦੀ ਖੇਚਲ ਕਰਨ ਲਈ ਕਿਹਾ ਗਿਆ ਹੈ।

 ਨਿਰਧਾਰਿਤ ਮਿਤੀ ਤੱਕ ਸੂਚਨਾ ਪ੍ਰਾਪਤ ਨਾ ਹੋਣ ਦੀ ਸੂਰਤ ਵਿਚ ਰਜਿਸਟਰੇਸ਼ਨ ਕੰਟੀਨਿਊਏਸ਼ਨ ਦੇ ਕੇਸਾਂ ਲਈ ਲੋੜੀਂਦੀ ਕਾਰਵਾਈ ਕਰਨੀ ਸੰਭਵ ਨਹੀਂ ਹੋਵੇਗੀ ਇਸ ਦੇ ਲਈ ਸਕੂਲ ਮੁਖੀ ਆਪ ਜ਼ਿੰਮੇਵਾਰ ਹੋਣਗੇ।




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends