ਕੋਵਿਡ-19 ਨਾਲ ਮਰੇ ਲੋਕਾਂ ਦੇ ਪਰਿਵਾਰ ਮੁਆਵਜ਼ੇ ਲਈ ਐਸ ਡੀ ਐਮ ਦਫ਼ਤਰਾਂ ’ਚ ਜਲਦ ਅਰਜ਼ੀਆਂ ਦੇਣ-ਡਿਪਟੀ ਕਮਿਸ਼ਨਰ

 ਕੋਵਿਡ-19 ਨਾਲ ਮਰੇ ਲੋਕਾਂ ਦੇ ਪਰਿਵਾਰ ਮੁਆਵਜ਼ੇ ਲਈ ਐਸ ਡੀ ਐਮ ਦਫ਼ਤਰਾਂ ’ਚ ਜਲਦ ਅਰਜ਼ੀਆਂ ਦੇਣ-ਡਿਪਟੀ ਕਮਿਸ਼ਨਰ


ਨਵਾਂਸ਼ਹਿਰ, 13 ਦਸੰਬਰ-(ਪ੍ਰਮੋਦ ਭਾਰਤੀ) 

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ’ਚ ਕੋਵਿਡ-19 ਕਾਰਨ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਲਈ ਤੁਰੰਤ ਆਪਣੀ ਸਬ ਡਵੀਜ਼ਨ ਨਾਲ ਸਬੰਧਤ ਐਸ ਡੀ ਐਮ ਦੇ ਦਫ਼ਤਰ ’ਚ ਅਰਜ਼ੀ ਦੇਣ ਦੀ ਅਪੀਲ ਕੀਤੀ ਹੈ।



ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੋਵਿਡ-19 ਕਾਰਨ ਆਪਣੀ ਜਾਨ ਗੁਆ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ 50,000 ਰੁਪਏ ਪ੍ਰਤੀ ਦਾ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ, ਜਿਸ ਤੋਂ ਬਾਅਦ ਜ਼ਿਲ੍ਹੇ ਦੇ ਐਸ ਡੀ ਐਮ ਦਫ਼ਤਰਾਂ ’ਚ ਇਸ ਲਈ ਪਹਿਲਾਂ ਤੋਂ ਅਰਜ਼ੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਆਰੰਭੀ ਹੋਈ ਹੈ।

ਡਿਪਟੀ ਕਮਿਸ਼ਨਰ ਅਨੁਸਾਰ ਮੁਆਵਜ਼ਾ ਹਾਸਲ ਕਰਨ ਸਬੰਧੀ ਬਿਨੇ ਪੱਤਰ ਅਤੇ ਨਾਲ ਲਾਏ ਜਾਣ ਵਾਲੇ ਦਸਤਾਵੇਜ਼ ਜ਼ਿਲ੍ਹੇ ਦੀ ਵੈਬਸਾਈਟ ’ਤੇ ਉਪਲਬਧ ਹਨ।

ਇਸ ਤੋਂ ਇਲਾਵਾ ਮੁਆਵਜ਼ਾ ਲੈਣ ਸਬੰਧੀ ਜੇਕਰ ਫ਼ਿਰ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਪ ਮੰਡਲ ਅਤੇ ਜ਼ਿਲ੍ਹਾ ਪੱਧਰ ’ਤੇ ਸਥਾਪਿਤ ਹੈਲਪ ਲਾਈਨ ਨੰਬਰਾਂ ’ਤੇ ਸੰਪਰਕ ਕਰ ਸਕਦਾ ਹੈ। ਇਨ੍ਹਾਂ ਹੈਲਪ ਲਾਈਨ ਨੰਬਰਾਂ ’ਚ ਨਵਾਂਸ਼ਹਿਰ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਵਿਖੇ 01823-220001, ਉਪ ਮੰਡਲ ਮੈਜਿਸਟ੍ਰੇਟ ਬੰਗਾ ਦੇ ਦਫ਼ਤਰ ਵਿਖੇ 01823-265001 ਅਤੇ ਉੱਪ ਮੰਡਲ ਮੈਜਿਸਟ੍ਰੇਟ ਬਲਾਚੌਰ ਦੇ ਦਫ਼ਤਰ ਵਿਖੇ 90232-09143 ਸ਼ਾਮਿਲ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਦੀ ਹੈਲਪ ਲਾਈਨ ਨੰਬਰ 95696-66815 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਸ੍ਰੀ ਸਾਰੰਗਲ ਨੇ ਪੀੜਤ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਮੁਆਵਜ਼ਾ ਲੈਣ ਲਈ ਹੋਰ ਦੇਰੀ ਨਾ ਕਰਦੇ ਹੋਏ ਆਪਣੀਆਂ ਅਰਜ਼ੀਆਂ ਤੁਰੰਤ ਆਪਣੇ ਐਸ ਡੀ ਐਮ ਦਫ਼ਤਰਾਂ ’ਚ ਜਮ੍ਹਾਂ ਕਰਵਾਉਣ ਤਾਂ ਜੋ ਉਨ੍ਹਾਂ ਦਾ ਜਲਦ ਨਿਪਟਾਰਾ ਕਰਕੇ ਮੁਆਵਜ਼ੇ ਦੀ ਵੰਡ ਕੀਤੀ ਜਾ ਸਕੇ।

ਮੁਆਵਜ਼ੇ ਲਈ ਦਿੱਤੇ ਜਾਣ ਵਾਲੇ ਬਿਨੇ ਪੱਤਰ ਦੇ ਨਾਲ ਲਾਏ ਜਾਣ ਵਾਲੇ ਦਸਤਾਵੇਜ਼ਾਂ ’ਚ ਮਿ੍ਰਤਕ ਵਿਅਕਤੀ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ (ਬਿਨੇਕਾਰ) ਦਾ ਸਵੈ ਤਸਦੀਕ ਪਛਾਣ ਕਾਰਡ, ਮਿ੍ਰਤਕ ਅਤੇ ਬਿਨੇਕਾਰ ਦੇ ਸਬੰਧ ਦੀ ਤਸਦੀਕ ਕਰਦੇ ਦਸਤਾਵੇਜ਼ ਦੀ ਸਵੈ ਤਸਦੀਕ ਕਾਪੀ, ਕੋਵਿਡ-19 ਦੀ ਪਾਜ਼ਿਟਿਵ ਰਿਪੋਰਟ ਦੀ ਤਸਦੀਕਸ਼ੁਦਾ ਕਾਪੀ, ਹਸਪਤਾਲਾ ਦੁਆਰਾ ਜਾਰੀ ਮੌਤ ਦੇ ਕਾਰਨਾਂ ਦਾ ਸੰਖੇਪ ਸਾਰ (ਜੇਕਰ ਮੌਤ ਹਸਪਤਾਲ ’ਚ ਹੋਈ ਹੋਵੇ) ਅਤੇ ਮੌਤ ਦੇ ਕਾਰਨ ਸਬੰਧੀ ਮੈਡੀਕਲ ਸਰਟੀਫ਼ਿਕੇਟ ਦੀ ਤਸਦੀਕਸ਼ੁਦਾ ਕਾਪੀ (ਫ਼ਾਰਮ 4/4ਏ), ਮਿ੍ਰਤਕ ਦੇ ਮੌਤ ਸਰਟੀਫ਼ਿਕੇਟ ਦੀ ਅਸਲ ਜਾਂ ਤਸਦੀਕਸ਼ੁਦਾ ਕਾਪੀ, ਕਾਨੂੰਨੀ ਵਾਰਸਾਂ ਸਬੰਧੀ ਤਸਦੀਕਸ਼ੁਦਾ ਸਰਟੀਫ਼ਿਕੇਟ, ਕਲੇਮ ਕਰਤਾ/ਬਿਨੇਕਾਰ ਦੇ ਬੈਂਕ ਦਾ ਰੱਦ (ਕੈਂਸਲਡ) ਹੋਇਆ ਬੈਂਕ ਚੈਕ, ਮਿ੍ਰਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਦਾ ਇਤਰਾਜਹੀਣਤਾ ਸਰਟੀਫ਼ਿਕੇਟ (ਜਿੱਥੇ ਕਲੇਮ ਕਰਤਾ ਇੱਕ ਹੋਵੇ), ਸ਼ਾਮਿਲ ਹਨ।

Also read: 

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤਿਆਂ ਵਿੱਚ ਕੀਤੀ ਵੱਡੀ ਕਟੌਤੀ 

PSEB BOARD EXAM ANSWER KEY DOWNLOAD HERE


Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends