ਸਕੱਤਰ ਸਕੂਲ ਸਿੱਖਿਆ ਵੱਲੋਂ ਦੀਵਾਲੀ ਮੌਕੇ ਬੱਚਿਆਂ ਨੂੰ ਕੀਤਾ ਸੰਬੋਧਨ
ਗਰੀਨ ਦੀਵਾਲੀ ਸੁਰੱਖਿਅਤ ਦੀਵਾਲੀ ਦਾ ਦਿੱਤਾ ਗਿਆ ਸੁਨੇਹਾ
ਅੱਜ ਦੇ ਬੱਚੇ ਇੱਕ ਬਿਹਤਰ ਕੱਲ੍ਹ ਦੇ ਸਿਰਜਣਹਾਰ ਬਣਨਗੇ- ਅਜੋਏ ਸ਼ਰਮਾ
ਐੱਸ ਏ ਐੱਸ ਨਗਰ 3 ਨਵੰਬਰ ( ਚਾਨੀ) ਜੇਕਰ ਅੱਜ ਦੇ ਬੱਚੇ ਵਾਤਾਵਰਨ ਨੂੰ ਪਲੀਤ ਹੋਣੋ ਬਚਾਉਣਗੇ ਤਾਂ ਜਿੱਥੇ ਉਹ ਇੱਕ ਚੰਗੇ ਨਾਗਰਿਕ ਬਣਨਗੇ ਉੱਥੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰਦੂਸ਼ਨ ਰਹਿਤ ਆਲਾ ਦੁਆਲਾ ਪ੍ਰਦਾਨ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਜੋਏ ਸ਼ਰਮਾ ਸਕੱਤਰ ਸਕੂਲ ਸਿੱਖਿਆ ਵੱਲੋਂ ਦੀਵਾਲੀ ਮੌਕੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ।
ਉਹਨਾਂ ਵਿਦਿਆਰਥੀਆਂ ਨੂੰ ਪਟਾਕੇ ਨਾ ਚਲਾ ਕੇ ਗਰੀਨ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ।
ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ
👈👈ਉਹਨਾਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪਟਾਕੇ ਚਲਾਉਣ ਦੇ ਜਾਨੀ ਅਤੇ ਮਾਲੀ ਨੁਕਸਾਨਾਂ ਬਾਰੇ ਜਾਗਰੂਕ ਕਰਦਿਆਂ ਪਟਾਕਿਆਂ ਦੀ ਜਗ੍ਹਾ ਇਸ ਦੀਵਾਲੀ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ।
ਉਹਨਾਂ ਕਿਹਾ ਕਿ ਅਜੋਕੇ ਸਮੇਂ ਵਾਤਾਵਰਨ ਬੇਹੱਦ ਪ੍ਰਦੂਸ਼ਿਤ ਹੋਣ ਕਾਰਨ ਗੰਭੀਰ ਬਿਮਾਰੀਆਂ ਜਿਵੇਂ ਸਾਹ , ਚਮੜੀ ਰੋਗ ,ਅੱਖਾਂ ਦੇ ਰੋਗ ਅਤੇ ਕੈਂਸਰ ਆਦਿ ਮਨੁੱਖ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਰਹੀਆਂ ਹਨ। ਇਸ ਲਈ ਜੇਕਰ ਅੱਜ ਦੇ ਬੱਚੇ ਚੰਗਾ ਕੱਲ੍ਹ ਜੀਵਨ ਬਤੀਤ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਪਣੇ ਅੱਜ ਨੂੰ ਚੰਗੀਆਂ ਆਦਤਾਂ ਅਪਣਾ ਕੇ ਸਵਾਰਨਾ ਹੋਵੇਗਾ।
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਨੇ ਸਮੂਹ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।