ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇ



*ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇ*


ਮੁੱਖ ਮੰਤਰੀ ਵੱਲੋਂ ਜਲਦ ਰੈਗੂਲਰ ਆਰਡਰ ਜਾਰੀ ਕਰਨ ਦਾ ਭਰੋਸਾ 


*ਮੰਗਾਂ ਨਾ ਮਨਣ ਦੀ ਸੂਰਤ ਵਿੱਚ ਕਲਮ ਛੋੜ ਹੜਤਾਲ ਤੇ ਜਾਣ ਦੀ ਚੇਤਾਵਨੀ*




ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਲੈ ਕੇ ਅੱਜ ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਦਾ ਵਫ਼ਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੂੰ ਆਦਮਪੁਰ ਵਿਖੇ ਮਿਲੇ।

ਪ੍ਰੈਸ ਬਿਆਨ ਜਾਰੀ ਕਰਦੇ ਹੋਏ ਯੂਨੀਅਨ ਦੇ ਆਗੂ ਸ਼ੋਬਿਤ ਭਗਤ, ਆਸ਼ੀਸ਼ ਜੁਲਾਹਾ,ਸ਼ਿਖਾ ਸ਼ਰਮਾ, ਰਿੰਕੂ , ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਵਲੋਂ ਚਰਨਜੀਤ ਸਿੰਘ ਚੰਨੀ ਜੀ ਨੂੰ ਉਹਨਾਂ ਦੇ ਆਦਮਪੁਰ ਦੌਰੇ ਦੌਰਾਨ ਮਿਲਿਆ ਗਿਆ ਅਤੇ ਆਪਣੀ ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਕਿਹਾ ਗਿਆ ਜਿਸ ਤੇ ਉਹਨਾਂ ਵਲੋਂ ਕਿਹਾ ਗਿਆ ਕਿ ਸਰਕਾਰ ਵਲੋਂ ਵਿਧਾਨਸਭਾ ਵਿੱਚ ਐਕਟ ਪਾਸ ਕਰ ਦਿੱਤਾ ਹੈ ਤੁਹਾਨੂੰ ਜਲਦ ਹੀ ਰੈਗੂਲਰ ਕੀਤਾ ਜਾਵੇਗਾ !

6th Pay commission: ਸਾਰੀਆਂ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 









ਇਸ ਤੇ ਯੂਨੀਅਨ ਆਗੂਆਂ ਵਲੋਂ ਕਿਹਾ ਗਿਆ ਕਿ ਸਰਕਾਰ ਨੇ ਪਹਿਲਾ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ ਸਾਡੇ ਨਾਲ ਹੀ ਕੰਮ ਕਰਦੇ 8886 ਅਧਿਆਪਕਾ ਨੂੰ ਤੇ ਰੈਗੂਲਰ ਕਰ ਦਿੱਤਾ ਗਿਆ ਪਰ ਦਫਤਰੀ ਕਰਮਚਾਰੀਆ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ !

ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਵਾਨਗੀ 2019 ਵਿੱਚ ਵਿੱਤ ਵਿਭਾਗ ਵਲੋਂ ਦੇ ਦਿੱਤੀ ਗਈ ਸੀ ਪਰ ਹਾਲੇ ਤੱਕ ਵੀ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ !

ਜਿਸ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਵਲੋਂ ਪੂਰਾ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਜਲਦ ਰੈਗੂਲਰ ਕੀਤਾ ਜਾਵੇਗਾ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends