ਬਾਬਾ ਵਿਸਵਕਰਮਾ ਇੰਟਰਨੈਸਨਲ ਫਾਊਂਡੇਸਨ ਵੱਲੋਂ ਰਾਜ ਪੱਧਰੀ ਸਮਾਗਮ ਕਰਵਾ ਕੇ ਬਾਬਾ ਵਿਸਵਕਰਮਾ ਦਾ ਪਵਿੱਤਰ ਇਤਿਹਾਸਕ ਦਿਹਾੜਾ ਮਨਾਇਆ ਗਿਆ

 ਬਾਬਾ ਵਿਸਵਕਰਮਾ ਇੰਟਰਨੈਸਨਲ ਫਾਊਂਡੇਸਨ ਵੱਲੋਂ ਰਾਜ ਪੱਧਰੀ ਸਮਾਗਮ ਕਰਵਾ ਕੇ ਬਾਬਾ ਵਿਸਵਕਰਮਾ ਦਾ ਪਵਿੱਤਰ ਇਤਿਹਾਸਕ ਦਿਹਾੜਾ ਮਨਾਇਆ ਗਿਆ

ਬਾਬਾ ਵਿਸਵਕਰਮਾ ਜੀ ਕਿਰਤੀਆਂ ਦੇ ਦੇਵਤਾ ਅਤੇ ਸਿ੍ਰਸਟੀ ਦੇ ਨਿਰਮਾਤਾ - ਗੁਰਕੀਰਤ ਸਿੰਘ ਕੋਟਲੀ

ਲੁਧਿਆਣੇ ਦੀ ਇੰਡਸਟਰੀ ਨੇ ਭਾਰਤ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ - ਬਾਵਾ, ਦੀਵਾਨ




ਲੁਧਿਆਣਾ, 5 ਨਵੰਬਰ ()- ਬਾਬਾ ਵਿਸਵਕਰਮਾ ਇੰਟਰਨੈਸਨਲ ਫਾਊਂਡੇਸਨ ਵੱਲੋਂ ਅੱਜ ਵਿਸਵਕਰਮਾ ਪਾਰਕ, ਜੈਮਲ ਸਿੰਘ ਰੋਡ, ਜਨਤਾ ਨਗਰ ਵਿਖੇ 18ਵਾਂ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕਿ੍ਰਸਨ ਕੁਮਾਰ ਬਾਵਾ ਚੇਅਰਮੈਨ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸਨ, ਰਣਜੀਤ ਸਿੰਘ ਮਠਾੜੂ, ਫਾਊਂਡੇਸਨ ਦੇ ਪ੍ਰਧਾਨ ਸੁਰਜੀਤ ਸਿੰਘ ਲੋਟੇ, ਚੇਅਰਮੈਨ ਅਮਰੀਕ ਸਿੰਘ ਘੜਿਆਲ ਅਤੇ ਕਨਵੀਨਰ ਰਣਧੀਰ ਸਿੰਘ ਦਹੇਲੇੇ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ।

ਫਾਊਂਡੇਸਨ ਦੀ ਤਰਫੋਂ ਉਦਯੋਗਪਤੀ ਸਵਿੰਦਰ ਸਿੰਘ ਨੂੰ ਬਾਬਾ ਵਿਸਵਕਰਮਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪੰਜਾਬ ਦੇ ਉਦਯੋਗ ਵਿਕਾਸ ਮੰਤਰੀ ਗੁਰਕੀਰਤ ਸਿੰਘ ਕੋਟਲੀ ਮੁੱਖ ਮਹਿਮਾਨ ਵਜੋਂ ਸਾਮਲ ਹੋਏ ਜਦਕਿ ਚੇਅਰਮੈਨ ਲਾਰਜ ਇੰਡਸਟਰੀਜ ਪਵਨ ਦੀਵਾਨ ਅਤੇ ਕਮਲਜੀਤ ਸਿੰਘ ਕੜਵਲ, ਅਸਵਨੀ ਸਰਮਾ ਜਿਲਾ ਪ੍ਰਧਾਨ ਕਾਂਗਰਸ ਨੇ ਸ਼ਿਰਕਤ ਕੀਤੀ।

     ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਸ੍ਰੀ ਰੇਸਮ ਸਿੰਘ ਸੱਗੂ ਮੁੱਖ ਪ੍ਰਬੰਧਕ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਹਰ ਰੋਜ ਬਾਬਾ ਵਿਸਵਕਰਮਾ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ। ਕਿਉਂਕਿ ਉਨਾਂ ਦੀ ਕਿਰਪਾ ਸਦਕਾ ਹੀ ਅੱਜ ਅਸੀਂ ਦੁਨੀਆਂ ਦੇ ਹਰ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਦੇ ਸਮਰੱਥ ਹੋਏ ਹਾਂ। ਉਨਾਂ ਕਿਹਾ ਕਿ ਜਿੱਥੇ ਵੀ ਨਜਰ ਮਾਰੀਏ, ਹਰ ਪਾਸੇ ਬਾਬਾ ਵਿਸਵਕਰਮਾ ਦੀ ਦਾਤ ਨਜਰ ਆਉਂਦੀ ਹੈ। ਉਨਾਂ ਕਿਹਾ ਕਿ ਅੱਜ ਤੋਂ 18 ਸਾਲ ਪਹਿਲਾਂ ਬਾਵਾ ਜੀ ਅਤੇ ਰੇਸਮ ਸੱਗੂ ਨੇ ਵਿਧਾਨ ਸਭਾ ਹਲਕਾ ਆਤਮਾ ਨਗਰ ਵਿਖੇ ਬਾਬਾ ਵਿਸਵਕਰਮਾ ਜੀ ਦਾ ਪ੍ਰਕਾਸ ਦਿਹਾੜਾ ਮਨਾਉਣਾ ਸੁਰੂ ਕੀਤਾ ਸੀ, ਜੋ ਕਿ ਸਲਾਘਾਯੋਗ ਹੈ ।.

ਬਾਵਾ ਅਤੇ ਦੀਵਾਨ ਨੇ ਕਿਹਾ ਕਿ ਬਾਬਾ ਵਿਸਵਕਰਮਾ ਜੀ ਦੀ ਕਿਰਪਾ ਸਦਕਾ ਹੀ ਲੁਧਿਆਣਾ ਨੇ ਆਪਣੀ ਹੌਜਰੀ, ਸਾਈਕਲ ਅਤੇ ਸਿਲਾਈ ਮਸੀਨਾਂ ਅਤੇ ਆਟੋ ਪਾਰਟਸ ਰਾਹੀਂ ਵਿਸਵ ਭਰ ਵਿੱਚ ਇੱਕ ਵਿਸੇਸ ਪਹਿਚਾਣ ਬਣਾਈ ਹੈ। ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕੋਲੇ ਅਤੇ ਸਟੀਲ ਦੀਆਂ ਕੀਮਤਾਂ ਵਿੱਚ ਵਾਧਾ ਮਹਿੰਗਾਈ ਨੂੰ ਵਧਾ ਰਿਹਾ ਹੈ। ਉਨਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਉਦਯੋਗ ਨੂੰ ਵੱਡਾ ਯੋਗਦਾਨ ਦਿੱਤਾ ਹੈ। ਯੂਨਾਈਟਿਡ ਸਾਇਕਲ ਪਾਰਟਸ ਲਈ ਜਗਾ ਪ੍ਰਦਾਨ ਕੀਤੀ. ਉਨਾਂ ਦਾ ਲੁਧਿਆਣਾ ਦੇ ਵਪਾਰੀਆਂ ਨਾਲ ਜੋ ਰਿਸਤਾ ਸੀ, ਸਾਨੂੰ ਪੂਰੀ ਉਮੀਦ ਹੈ ਕਿ ਮੰਤਰੀ ਗੁਰਕੀਰਤ ਸਿੰਘ ਕੋਟਲੀ ਇਸ ਨੂੰ ਹੋਰ ਮਜਬੂਤ ਕਰਨਗੇ। ਇਸ ਮੌਕੇ ਬਲਜਿੰਦਰ ਸਿੰਘ ਕਲਸੀ, ਗੁਰਚਰਨ ਸਿੰਘ ਜਿਮਕੋ, ਪ੍ਰਸਿੱਧ ਉਦਯੋਗਪਤੀ ਚਰਨਜੀਤ ਸਿੰਘ ਵਿਸਵਕਰਮਾ, ਇੰਦਰਜੀਤ ਸਿੰਘ ਨਵਯੁਗ, ਬਲਜੀਤ ਸਿੰਘ ਗਹੀਰ, ਹਰਵਿੰਦਰ ਸਿੰਘ ਗਹੀਰ, ਦਲਜੀਤ ਸਿੰਘ ਗਹੀਰ, ਜਗਦੀਪ ਸਿੰਘ ਲੋਟੇ, ਸੁਖਵਿੰਦਰ ਸਿੰਘ ਜਗਦੇਵ, ਸੁਰਿੰਦਰ ਸਿੰਘ ਜੇ.ਬੀ.ਐਚ., ਬਲਜੀਤ ਸਿੰਘ ਹੂੰਜਨ, ਕੁਲਵੰਤ ਸਿੰਘ ਕਲਸੀ. , ਮਨਜੀਤ ਸਿੰਘ ਠੇਕੇਦਾਰ, ਦਵਿੰਦਰ ਸਿੰਘ ਲੋਟੇ, ਸੁਰਜੀਤ ਸਿੰਘ ਸੈਣੀ, ਅਮਰਜੀਤ ਸਰਮਾ, ਯਸਪਾਲ ਸਰਮਾ, ਬਿੱਟੂ ਗਾਬੜੀਆ, ਸੁਰਿੰਦਰ ਸਿੰਘ ਚੇਤ ਨਾਗਰ, ਹਰਪਾਲ ਸਿੰਘ ਭੰਵਰ, ਅਮਿਤ ਅਰੋੜਾ, ਕੁਲਦੀਪ ਸਿੰਗਲਾ, ਬਲਜਿੰਦਰ ਸਿੰਘ ਸੱਗੂ ਅਤੇ ਇਲਾਕਾ ਨਿਵਾਸੀਆਂ ਸਮੇਤ ਸਾਮਲਾਟ ਆਫ। ਵਾਰਡ 41 ਦੀ ਇੰਚਾਰਜ ਬੀਬੀ ਸਵਰਨ ਕੌਰ ਸੱਗੂ ਨੇ ਇਲਾਕਾ ਨਿਵਾਾਸੀਆਂ ਦਾ ਧੰਨਵਾਦ ਕੀਤਾ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends