ਪ੍ਰਮੋਟ ਹੋਏ ਅਧਿਆਪਕਾਂ ਨੂੰ ਵੀ ਬਦਲੀਆਂ ਦਾ ਹੱਕ ਦੇਣ ਦੀ ਮੰਗ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ।
ਮੁੱਖ ਮੰਤਰੀ ਵੱਲੋਂ ਦੂਰ ਦੁਰਾਡੇ ਅਧਿਆਪਕਾਂ ਦੀਆਂ ਬਦਲੀਆਂ ਘਰਾਂ ਦੇ ਨੇੜੇ ਕਰਨ ਦੇ ਬਿਆਨ ਦੀ ਕੀਤੀ ਸ਼ਲਾਘਾ:ਰਕੇਸ ਕੁਮਾਰ ਬਰੇਟਾ , ਬੱਛੋਆਣਾ
ਮੁੱਖ ਮੰਤਰੀ ਪੰਜਾਬ ਵੱਲੋਂ ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਨੂੰ ਆਪਣੇ ਘਰਾਂ ਦੇ ਨਜ਼ਦੀਕੀ ਭੇਜਣ ਦੇ ਬਿਆਨ ਤੋਂ ਬਾਅਦ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਅਠਾਰਾਂ ਵੀਹ ਸਾਲ ਦੀ ਸਰਵਿਸ ਕਰਨ ਉਪਰੰਤ ਤਰੱਕੀ ਦੇ ਕੇ ਦੂਰ ਦਰਾਡੇ ਅਲਾਟ ਕੀਤੇ ਸਟੇਸਨਾ ਵਾਲੇ ਅਧਿਆਪਕਾਂ ਨੂੰ ਵੀ ਬਦਲੀ ਦਾ ਮੌਕਾ ਦਿੱਤਾ ਜਾਵੇ। ਜਥੇਬੰਦੀ ਪੰਜਾਬ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਹਿੰਦੀ, ਪੰਜਾਬੀ ,ਗਣਿਤ ,ਅੰਗਰੇਜ਼ੀ ਅਤੇ ਵੱਖ- ਵੱਖ ਵਿਸ਼ਿਆਂ ਦੀਆਂ ਤਰੱਕੀਆਂ ਤੋਂ ਬਾਅਦ ਦੂਰ ਦਰਾਡੇ ਅਲਾਟ ਕੀਤੇ ਸਟੇਸਨਾ ਵਾਲੇ ਅਧਿਆਪਕਾਂ ,ਪ੍ਰਾਇਮਰੀ ਕਾਡਰ ਵਿਚ ਤਰੱਕੀ ਉਪਰੰਤ ਦੂਰ ਗਏ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਅਧਿਆਪਕਾਂ ਨੂੰ ਵੀ ਵਿਸ਼ੇਸ਼ ਮੌਕਾ ਦੇ ਕੇ ਬਦਲੀ ਦਾ ਹੱਕ ਦੇਣ ਦੀ ਮੰਗ ਕੀਤੀ ਹੈ ।
3704 ਨਵੇਂ ਅਧਿਆਪਕਾਂ ਨੂੰ ਵਿਸ਼ੇਸ਼ ਮੌਕਾ ਦੇ ਕੇ ਬਦਲੀ ਪਾਲਿਸੀ ਵਿੱਚ ਸੋਧ ਕੀਤੀ ਸੀ ਇਸੇ ਤਰ੍ਹਾਂ ਸਮੁੱਚੇ ਪੰਜਾਬ ਦੇ ਅਧਿਆਪਕਾਂ ਨੂੰ ਇੱਕ ਵਾਰ ਬਦਲੀ ਕਰਵਾਉਣ ਦਾ ਵਿਸੇਸ ਮੌਕਾ ਦੇਣ ਦੀ ਗੱਲ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਕਿਹਾ ਕੇ ਸਾਰੇ ਅਧਿਆਪਕਾਂ ਨੂੰ ਬਦਲੀ ਦਾ ਹੱਕ ਮਿਲੇ ਤਾਂ ਜੋ ਅਧਿਆਪਕ ਆਪਣੇ ਘਰਾਂ ਕੋਲ ਨੌਕਰੀ ਕਰ ਸਕਣ।
👇👇👇👇👇👇👇👇👇👇👇👇👇👇