ਲੁਧਿਆਣਾ 03 ਅਕਤੂਬਰ () ਸਕੂਲਾਂ'ਚ ਅਧਿਆਪਕਾਂ ਵੱਲੋਂ ਬੱਚਿਆਂ ਦੇ ਥੱਪੜ ਮਾਰੇ ਜਾਣ ਦੇ ਮਾਮਲੇ ਆਮ ਕਰ ਕੇ ਸੁਣਨ ਨੂੰ ਮਿਲਦੇ ਸਨ ਪਰ ਹੁਣ ਅਧਿਆਪਕਾਂ ਵਲੋਂ ਹੀ ਆਪਸ ਵਿੱਚ ਉਲਝਣ ਅਤੇ ਹੱਥੋਪਾਈ ਕਰਨ ਦੀਆਂ ਖ਼ਬਰਾਂ ਆ ਰਹਿਆਂ ਹਨ। ਤਾਜਾ ਮਾਮਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਰਮੀ, ਜ਼ਿਲ੍ਹਾ ਲੁਧਿਆਣਾ ਵਿਚ ਸਾਹਮਣੇ ਆਇਆ ਹੈ, ਜਿਥੋਂ ਦੀ ਕੰਪਿਊਟਰ ਅਧਿਆਪਕਾ ਨੇ ਕਿਸੇ ਗੱਲ ਨੂੰ ਲੈ ਕੇ ਪ੍ਰਿੰਸੀਪਲ ਨਾਲ ਹੋਈ ਤਕਰਾਰ ਤੋਂ ਬਾਅਦ ਉਸ ਨੂੰ ਥੱਪੜ ਜੜ ਦਿੱਤਾ।
ਮਾਮਲੇ ਦੀ ਗੂੰਜ ਸਿੱਖਿਆ ਵਿਭਾਗ ਤੱਕ ਪੁਜੀ
ਸਾਰਾ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਉਪਰੰਤ ਇਸਦੀ ਗੂੰਜ ਸਿੱਖਿਆ ਵਿਭਾਗ ਤੱਕ ਪੁੱਜ ਗਈ, ਜਿਸ ਤੋਂ ਬਾਅਦ ਡੀ. ਪੀ. ਆਈ. ਨੇ ਸਖਤ ਐਕਸ਼ਨ ਲੈਂਦੇ ਹੋਏ ਕੰਪਿਊਟਰ ਅਧਿਆਪਕਾ ਨੂੰ ਸਸਪੈਂਡ ਕਰਨ ਦੇ ਨਾਲ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ।
ਉਕਤ ਪੂਰੀ ਕਾਰਵਾਈ ਪ੍ਰਿੰਸੀਪਲ ਦੀ ਸ਼ਿਕਾਇਤ ਤੇ ਕੀਤੀ ਗਈ ਹੈ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਪ੍ਰਿੰਸੀਪਲ ਵੱਲੋਂ ਕਿਸੇ ਕੰਮ ਦੇ ਸਿਲਸਿਲੇ 'ਚ ਕੰਪਿਊਟਰ ਅਧਿਆਪਕਾ ਨੂੰ ਰੋਕਿਆ ਗਿਆ ਜਿਸਤੋਂ ਬਾਅਦ ਕੰਪਿਊਟਰ ਅਧਿਆਪਕਾ ਗੁੱਸੇ ਚ ਆ ਗਈ ਅਤੇ ਪ੍ਰਿੰਸੀਪਲ ਨੂੰ ਥੱਪੜ ਜੜ ਦਿੱਤਾ।
👇👇👇👇👇👇👇👇👇👇👇👇👇👇
ਵਿਭਾਗ ਵਲੋਂ ਦੋਸ਼ ਸੂਚੀ ਜਾਰੀ ਅਤੇ ਕੀਤਾ ਸਸਪੈੈੰਡ
ਵਿਭਾਗ ਵੱਲੋਂ ਜਾਰੀ ਕਾਰਨ ਦੱਸੋ ਨੋਟਿਸ 'ਚ ਅਧਿਆਪਕਾ ‘ਤੇ ਪ੍ਰਿੰਸੀਪਲ ਨੂੰ ਥੱਪੜ ਮਾਰਨ ਦਾ ਵੀ ਦੋਸ਼ ਹੈ। ਵਿਭਾਗ ਵੱਲੋਂ ਜਾਰੀ ਕਾਰਨ ਦੱਸੋ ਨੋਟਿਸ ਮੁਤਾਬਕ ਉਕਤ ਘਟਨਾ ਦੌਰਾਨ ਕੰਪਿਊਟਰ ਅਧਿਆਪਕਾ ਨੂੰ ਸਕੂਲ ਦੇ ਅਧਿਆਪਕਾਂ ਵਲੋਂ ਰੋਕੇ ਜਾਣ 'ਤੇ ਉਸ ਨੇ ਸਕੂਲ ਸਟਾਫ ਦੇ ਨਾਲ ਵੀ ਬੁਰਾ ਸਲੂਕ ਅਤੇ ਗਾਲੀ-ਗਲੋਚ ਕੀਤਾ, ਜਿਸ ਕਾਰਨ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਸ ਨੂੰ ਕਾਰਨ ਦੱਸੋ ਨੋਟਿਸ਼ ਜਾਰੀ ਕਰਦੇ ਹੋਏ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਸਸਪੈਂਸ਼ਨ ਪੀਰੀਅਡ ਦੌਰਾਨ ਕੰਪਿਊਟਰ ਅਧਿਆਪਕਾ ਦਾ ਹੈੱਡ ਕੁਆਰਟਰ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਤਰਨਤਾਰਨ ਨਿਰਧਾਰਤ ਕੀਤਾ ਗਿਆ ਹੈ।