ਪੰਜਾਬ ਸਰਕਾਰ 1000 ਲੈਕਚਰਾਰਾਂ ਦੀ ਭਰਤੀ ਕਰੇਗੀ ਇਹ ਐਲਾਨ ਪੰਜਾਬ ਦੇ ਨਵੇਂ ਬਣੇ ਸਿੱਖਿਆ ਮੰਤਰੀ ਪਰਗਟ ਸਿੰਘ ਵਲੋਂ ਕੀਤਾ ਗਿਆ ਹੈ।
ਇਸ ਮੌਕੇ ਜਲੰਧਰ
ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ,
ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ
ਸ਼ੇਰੋਵਾਲੀਆ, ਉਚੇਰੀ ਸਿੱਖਿਆ ਵਿਭਾਗ ਦੇ
ਪ੍ਰਿੰਸੀਪਲ ਸੈਕਟਰੀ ਵੀਕੇ ਮੀਨਾ ਵੀ ਨਾਲ
ਸਨ।
👇👇👇👇👇👇👇👇👇👇👇👇👇👇
ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ
🖕🖕🖕🖕🖕🖕🖕🖕🖕
ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਕੈਬਨਿਟ ਦੇ ਫੈਸਲੇ, ਪੜ੍ਹੋ ਇਥੇ ਕਲਿੱਕ ਕਰੋ
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ
ਉਦਘਾਟਨੀ ਸਮਾਗਮ ਨੂੰ ਸੰਬੋਧਨ
ਕਰਦਿਆਂ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ
ਕਿਹਾ ਕਿ ਸਿੱਖਿਆ ਤੇ ਖੇਡਾਂ ਅਹਿਮ ਖੇਤਰ ਹਨ,
ਜਿਨ੍ਹਾਂ ਨੂੰ ਮੌਜੂਦਾ ਲੋੜਾਂ ਅਨੁਸਾਰ ਹੋਰ ਮਜ਼ਬੂਤ
ਬਣਾਇਆ ਜਾਵੇਗਾ ਤਾਂ ਜੋ ਨੌਜਵਾਨ ਇਨ੍ਹਾਂ
ਦੋਵਾਂ ਖੇਤਰਾਂ ਵਿੱਚ ਕੌਮੀ ਅਤੇ ਅੰਤਰ ਰਾਸ਼ਟਰੀ
ਪੱਧਰ 'ਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ
ਛੂਹ ਸਕਣ। ਸਿੱਖਿਆ ਅਤੇ ਖੇਡਾਂ ਦੇ ਖੇਤਰ
ਇਕ ਦੂਜੇ ਨਾਲ ਜੁੜੇ ਹੋਏ ਹਨ ਜਿਸ ਰਾਹੀਂ
ਨੌਜਵਾਨਾਂ ਦੇ ਹੁਨਰ ਅਤੇ ਅਥਾਹ ਸ਼ਕਤੀ ਨੂੰ
ਉਸਾਰੂ ਪਾਸੇ ਲਗਾਇਆ ਜਾਵੇਗਾ। ਇਨ੍ਹਾਂ
ਖੇਤਰਾਂ ਵਿਚ ਲੋੜੀਂਦੇ ਸੁਧਾਰ ਵੀ ਕੀਤੇ ਜਾਣਗੇ
ਤਾਂ ਜੋ ਨੌਜਵਾਨਾਂ ਨੂੰ ਅਤਿ ਆਧੁਨਿਕ ਸਹੂਲਤਾਂ
ਮੁਹੱਈਆ ਕਰਵਾਈਆਂ ਜਾ ਸਕਣ।
ਕੈਬਨਿਟ
ਮੰਤਰੀ ਪਰਗਟ ਸਿੰਘ ਨੇ ਪੰਜਾਬ 'ਚ 1 ਹਜ਼ਾਰ
ਨਵੇਂ ਲੈਕਚਰਾਂ ਨੂੰ ਭਰਤੀ ਕਰਨ, ਸ਼ਾਹਕੋਟ
ਹਲਕੇ ਦੇ 6 ਸਕੂਲਾਂ ਨੂੰ ਅਪਗ੍ਰੇਡ ਕਰਨ, 3
ਖੇਡ ਪਾਰਕਾਂ ਬਣਾਉਣ ਤੇ ਖੇਡਾਂ ਦੇ ਸਾਮਾਨ
ਲਈ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ।