ਸਿੱਖਿਆ ਮੰਤਰੀ ਨੇ ਸਾਂਝਾ ਅਧਿਆਪਕ ਮੋਰਚਾ ਦੀ ਪੈਨਲ ਮੀਟਿੰਗ ਸਿੱਖਿਆ ਸਕੱਤਰ ਨਾਲ ਕੀਤੀ ਨਿਸ਼ਚਿਤ

 



ਜਲੰਧਰ () : ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂਆਂ ਦਾ ਵਫਦ ਸਿੱਖਿਆ ਮੰਤਰੀ ਪੰਜਾਬ ਸ. ਪ੍ਰਗਟ ਸਿੰਘ ਨੂੰ ਉਹਨਾਂ ਦੀ ਜਲੰਧਰ ਰਿਹਾਇਸ਼ ਤੇ ਮਿਲਿਆ ਜਿਸ ਦੀ ਅਗਵਾਈ ਮੋਰਚੇ ਦੇ ਆਗੂਆਂ ਕਰਨੈਲ ਫਿਲੌਰ, ਨਵਪ੍ਰੀਤ ਬੱਲੀ, ਸੁਰਿੰਦਰ ਪੁਆਰੀ, ਕੁਲਵਿੰਦਰ ਜੋਸਨ, ਹਰਬੰਸ ਪਰਜੀਆਂ ਤੇ ਕੁਲਦੀਪ ਸਿੰਘ ਬਾਹਮਣੀਆਂ ਨੇ ਕੀਤੀ! ਇਸ ਸਮੇਂ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਨੂੰ ਇਕ ਯਾਦ ਪੱਤਰ ਦਿੱਤਾ ਤੇ ਪੰਜਾਬ ਦੇ ਅਧਿਆਪਕ ਮਸਲਿਆਂ ਦੇ ਫੌਰੀ ਹੱਲ ਕਰਨ ਦੀ ਬੇਨਤੀ ਕੀਤੀ ਤੇ ਯਾਦ ਕਰਵਿਆ ਕਿ ਬੀਤੇ 02 ਅਕਤੂਬਰ ਨੂੰ ਸਾਂਝੇ ਮੋਰਚੇ ਵਲੋਂ ਆਪ ਨੂੰ ਮੰਗ ਪੱਤਰ ਦਿੱਤਾ ਗਿਆ ਸੀ। 



ਇਸ ਤੇ ਤਰੁੰਤ ਕਾਰਵਾਈ ਕਰਦੇ ਹੋਏ ਸਿੱਖਿਆ ਮੰਤਰੀ ਸ. ਪ੍ਰਗਟ ਸਿੰਘ ਨੇ ਮੌਕੇ ਤੇ ਹੀ ਸਿੱਖਿਆ ਸਕੱਤਰ ਅਜੋਏ ਸ਼ਰਮਾ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਫਦ ਨਾਲ 18 ਅਕਤੂਬਰ ਨੂੰ ਸ਼ਾਮ 04 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਕਰਨ ਲਈ ਪਾਬੰਦ ਕੀਤਾ ।

ਇਹ ਵੀ ਪੜ੍ਹੋ: 

ਅਧੀਨ ਸੇਵਾਵਾਂ ਚੋਣ ਬੋਰਡ ਲੈਬੋਰਟਰੀ ਅਟੈੰਡਡੈਂਟ ਸਮੇਤ ਇਹਨਾਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 

ਅਹਿਮ ਖਬਰ: ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ 'ਚ ਬੰਪਰ ਭਰਤੀਆਂ ਕਰਨ ਦਾ ਐਲਾਨ 




 ਇਸ ਸਮੇਂ ਅਧਿਆਪਕ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਅਧਿਆਪਕਾਂ ਦੇ ਮਸਲੇ ਜਿਊਂ ਦੇ ਤਿਊਂ ਹੀ ਖੜੇ ਹਨ ਜਿਹਨਾਂ ਵਿਚ ਅੰਦੋਲਨ ਸਮੇਂ ਵਿਕਟੇਮਾਈਜੇਸ਼ਨਾਂ, ਸਿੱਖਿਆ ਵਿਭਾਗ ਵਿਚ ਅਦਰੂੰਨੀ ਲੋਕਤੰਤਰ ਬਹਾਲ ਕਰਨਾ, ਰਹਿੰਦੀਆਂ ਬਦਲੀਆਂ ਲਾਗੂ ਕਰਾਉਣ ਤੇ ਨਵੀਆਂ ਬਦਲੀਆਂ ਕਰਾਉਣ ਲਈ ਹਰ ਅਧਿਆਪਕ ਨੂੰ ਮੌਕਾ ਦੇਣ ਦਾ ਮਸਲਾ, ਵੱਖ ਵੱਖ ਪ੍ਰਜੈਕਟਾਂ ਵਿਚ ਲਾਏ ਅਧਿਆਪਕਾਂ ਨੂੰ ਸਕੂਲਾਂ ਵਿਚ ਭੇਜਣ ਦਾ ਮਸਲਾ, ਨਵੀਆਂ ਭਰਤੀਆਂ ਨੂੰ ਨੇਪਰੇ ਚਾੜਨਾਂ, ਵਿਭਾਗ ਵਿਚ ਹਰ ਤਰਾਂ ਦੇ ਕੇਡਰ ਦੀਆਂ ਤਰੱਕੀਆਂ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਕੱਚੇ ਅਧਿਆਪਕ ਪੱਕੇ ਕਰਨਾ, ਕਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ਼ ਕਰਨਾ, 1904 ਹੈੱਡ ਟੀਚਰ ਦੀਆਂ ਪੋਸਟਾਂ ਮੁੜ ਸੁਰਜੀਤ ਕਰਨਾ, 228 ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਪੋਸਟਾਂ ਮੁੜ ਮਿਡਲ ਸਕੂਲਾਂ ਵਿਚ ਭੇਜਣਾਂ, ਸਾਰੀਆਂ ਭਰਤੀਆਂ ਮੁਕੰਮਲ ਕਰਨਾ ਆਦਿ।




ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਕੈਬਨਿਟ ਦੇ ਫੈਸਲੇ ਪੜ੍ਹੋ ਇਥੇ

 ਇਸ ਸਮੇਂ ਕੰਵਲਜੀਤ ਸੰਗੋਵਾਲ਼, ਕੁਲਵੰਤ ਰੁੜਕਾ, ਰਕੇਸ਼ ਕੁਮਾਰ ਬੰਟੀ, ਭਾਰਤ ਭੂਸਨ ਲਾਡਾ, ਕੁਲਦੀਪ ਵਾਲ਼ੀਆ, ਬੂਟਾ ਰਾਮ ਮਸਾਣੀ, ਪ੍ਰਮਿੰਦਰ ਸਿੰਘ, ਜਸਵੀਰ ਸਿੰਘ, ਗੁਰਮੇਜ਼ ਹੀਰ, ਅਮਰਜੀਤ ਪੰਡੋਰੀ, ਹਰੀਸ਼ ਕੁਮਾਰ, ਵਿਜੈ ਕੁਮਾਰ, ਸੰਦੀਪ ਕੰਬੋਜ਼, ਬਲਰਾਜ ਸਿੰਘ, ਹਰਪਿੰਦਰ ਸਿੰਘ, ਰਕੇਸ਼ ਕੁਮਾਰ ਹੀਰ, ਵਿਦਿਆ ਸਾਗਰ, ਜਸਵੰਤ ਰਾਏ, ਹਰਪਿੰਦਰ ਸਿੰਘ, ਜਸਵੀਰ ਸਿੰਘ ਸੰਧੂ ਆਦਿ ਹਾਜ਼ਰ ਸਨ!

ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends