ਜ਼ਿਲ੍ਹੇ ਵਿੱਚ ਹੀਮੋਫੀਲੀਆ ਦੇ ਮਰੀਜ਼ਾਂ ਦਾ ਹੋਵੇਗਾ ਮੁਫਤ ਇਲਾਜ : ਡਾ. ਗੁਰਿੰਦਰਬੀਰ ਕੌਰ

 ਨਵਾਂਸ਼ਹਿਰ ਵਿੱਚ ਹੀਮੋਫੀਲੀਆ ਦੇ ਮਰੀਜ਼ਾਂ ਲਈ ਵੱਡੀ ਰਾਹਤ


- ਜ਼ਿਲ੍ਹੇ ਵਿੱਚ ਹੀਮੋਫੀਲੀਆ ਦੇ ਮਰੀਜ਼ਾਂ ਦਾ ਹੋਵੇਗਾ ਮੁਫਤ ਇਲਾਜ : ਡਾ. ਗੁਰਿੰਦਰਬੀਰ ਕੌਰ


- ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਪਹਿਲੇ ਮਰੀਜ਼ ਦੀ ਥੈਰੇਪੀ ਸ਼ੁਰੂ 


ਨਵਾਂਸ਼ਹਿਰ, 9 ਅਕਤੂਬਰ 2021:- ਜ਼ਿਲ੍ਹੇ ਵਿੱਚ ਹੀਮੋਫੀਲੀਆ ਦੇ ਮਰੀਜ਼ਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਹੀਮੋਫੀਲੀਆ ਦੇ ਮਰੀਜ਼ਾਂ ਦਾ ਮੁਫਤ ਇਲਾਜ ਸ਼ੁਰੂ ਕਰ ਦਿੱਤਾ ਹੈ।



ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਅੱਜ ਇੱਥੋਂ ਜਾਰੀ ਇਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਅੱਜ ਹੀਮੋਫੀਲੀਆ ਦੇ ਪਹਿਲੇ ਮਰੀਜ਼ ਨੂੰ ਐਂਟੀ ਹੀਮੋਫੀਲੀਆ ਫੈਕਟਰ-9 ਦੀ ਡੋਜ ਦਿੱਤੀ ਗਈ।


ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਇਹ ਬਿਮਾਰੀ ਜਨਮ ਤੋਂ ਹੀ ਫੈਕਟਰ- 8 ਅਤੇ 9 ਦੀ ਘਾਟ ਕਾਰਨ ਹੁੰਦੀ ਹੈ ਅਤੇ ਵਧਦੀ ਉਮਰ ਨਾਲ ਭਾਰ ਸਹਿਣ ਵਾਲੇ ਜੋੜਾਂ ਵਿੱਚ ਖੂਨ ਇਕੱਠਾ ਹੋਣ ਲੱਗਦਾ ਹੈ। ਨਿੱਕੀ ਮੋਟੀ ਸੱਟ ਲੱਗਣ ਨਾਲ ਖ਼ੂਨ ਨਿਰੰਤਰ ਵਗਦਾ ਰਹਿੰਦਾ ਹੈ। ਹੀਮੋਫੀਲੀਆ ਖ਼ੂਨ ਨਾਲ ਸਬੰਧਤ ਇਕ ਜੈਨੇਟਿਕ ਬਿਮਾਰੀ ਹੈ, ਜਿਸ ਵਿਚ ਖ਼ੂਨ ਦਾ ਥੱਕਾ ਨਹੀਂ ਬਣਦਾ। ਇਹ ਖ਼ੂਨ ਨਾੜੀਆਂ, ਜਮਾਊਤੰਤਰ ਜਾਂ ਖ਼ੂਨ ਪਲੇਟਲੈਟਸ 'ਚ ਦੋਸ਼ ਕਾਰਨ ਹੁੰਦਾ ਹੈ। ਹੀਮੋਫੀਲੀਆ ਦੇ ਮਰੀਜ਼ ਦੇ ਖੂਨ ਨਿਕਲਣ ’ਤੇ ਇਹ ਫੈਕਟਰ ਦਿੱਤਾ ਜਾਂਦਾ ਹੈ। ਇਹ ਫੈਕਟਰ ਨਾ ਮਿਲਣ ਕਰਕੇ ਮਰੀਜ਼ ਦੀ ਬਲੀਡਿੰਗ ਜ਼ਿਆਦਾ ਹੋ ਜਾਂਦੀ ਹੈ, ਜਿਸ ਕਾਰਨ ਕਈ ਵਾਰ ਮਰੀਜ਼ ਨੂੰ ਅਪੰਗਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੌਤ ਦਾ ਖਤਰਾ ਵੀ ਬਣਿਆ ਰਹਿੰਦਾ ਹੈ।


ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸੇ ਕੜੀ ਤਹਿਤ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਮਿਆਰੀ ਸਿਹਤ ਸੁਵਿਧਾਵਾਂ ਵਿੱਚ ਨਿਰੰਤਰ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਿਲ੍ਹੇ ਦੇ ਹੀਮੋਫੀਲੀਆ ਦੇ ਮਰੀਜ਼ਾਂ ਲਈ ਵੱਡੀ ਰਾਹਤ ਖ਼ਬਰ ਹੈ, ਕਿਉਂਕਿ ਇਸ ਬਿਮਾਰੀ ਦੇ ਇਲਾਜ ਲਈ ਮਰੀਜ਼ਾਂ ਨੂੰ ਪਹਿਲਾਂ ਲੱਖਾਂ ਰੁਪਏ ਖਰਚ ਕਰਨਾ ਪੈਂਦਾ ਸੀ ਪਰ ਹੁਣ ਇਹ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ।


ਡਾ. ਕੌਰ ਨੇ ਦੱਸਿਆ ਕਿ ਹੀਮੋਫੀਲੀਆ ਦਾ ਜ਼ਿਲ੍ਹੇ ਦਾ ਕੋਈ ਵੀ ਮਰੀਜ਼ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਸੰਪਰਕ ਕਰਵਾ ਕੇ ਆਪਣੇ-ਆਪ ਨੂੰ ਰਜਿਸਟਰਡ ਕਰਵਾ ਸਕਦਾ ਹੈ। ਹਸਪਤਾਲ ਵਿੱਚ ਹੋਮੀਫੀਲੀਆ ਦੇ ਮਰੀਜਾਂ ਨੂੰ ਐਂਟੀ ਹੀਮੋਫੀਲਆ ਫੈਕਟਰ ਮੁਫ਼ਤ ਉਪਲਬੱਧ ਕਰਵਾਏ ਜਾਣਗੇ ਅਤੇ 24*7 ਸੁਵਿਧਾ ਉਪਲੱਬਧ ਕਰਵਾਈ ਜਾਵੇਗੀ ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਸਮੇਂ ਐਮਰਜੈਂਸੀ ਦੌਰਾਨ ਇਲਾਜ ਮੁਹੱਈਆ ਕਰਵਾਇਆ ਜਾ ਸਕੇ।


ਇਹ ਵੀ ਪੜ੍ਹੋ: 

ਮੁਲਾਜ਼ਮਾਂ ਲਈ ਵੱਡੀ ਖ਼ਬਰ : ਨਵੀਂ ਪੈਨਸ਼ਨ ਸਕੀਮ ਤਹਿਤ ਆਉਂਦੇ ਮੁਲਾਜ਼ਮਾਂ ਨੂੰ ਮਿਲੇਗੀ ਪਰਿਵਾਰਿਕ ਪੈਨਸ਼ਨ, ਅਧਿਸੂਚਨਾ ਜਾਰੀ 


PSEB 1ST TERM EXAM : ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਲਈ ਸਿਲੇਬਸ ਅਤੇ ਪੇਪਰ ਪੈਟਰਨ ਜਾਰੀ, ਡਾਊਨਲੋਡ ਕਰੋ 




Also read : 

ਦਫਤਰ ਨਗਰ ਕੌਂਸਲ, ਬਰੇਟਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 

ਦਫਤਰ ਨਗਰ ਕੌਂਸਲ, ਭਾਈ ਰੂਪਾ, ਵੱਲੋਂ ਕਲਾਸ 4 ਕਰਮਚਾਰੀਆਂ ਦੀ ਭਰਤੀ

ਦਫਤਰ ਨਗਰ ਕੌਂਸਲ, ਨਰੋਟ ਜੈਮਲ ਸਿੰਘ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ   

CLASS 4 RECRUITMENT : ਨਗਰ ਪੰਚਾਇਤ, ਮੱਲਾਂਵਾਲਾ ਖ਼ਾਸ ( ਫਿਰੋਜ਼ਪੁਰ) ਵਲੋਂ 43 ਅਸਾਮੀਆਂ ਤੇ ਭਰਤੀ 


ਨਗਰ ਕੌਂਸਲ, ਰਾਮਦਾਸ-ਅਮ੍ਰਿਤਸਰ ਸਾਹਿਬ, ਵੱਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 


ਨਗਰ ਕੌਂਸਲ ਮਲੋਟ, ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 

GHAR GHAR ROJGAR: ਇਸ ਨਗਰ ਕੌਂਸਲ ਵਿਖੇ 322 ਕਰਮਚਾਰੀਆਂ ਦੀ ਭਰਤੀ, ਜਲਦੀ ਕਰੋ ਅਪਲਾਈ 


ਨਗਰ ਕੌਂਸਲ ਘੱਗਾ ਪਟਿਆਲਾ ਵੱਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ 

ਨਗਰ ਕੌਂਸਲ ਮਲੇਰਕੋਟਲਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਕਰੋ ਅਪਲਾਈ

ਨਗਰ ਕੌਂਸਲ ਮੋਰਿੰਡਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 ਨਗਰ ਕੌਂਸਲ ਸਰਹਿੰਦ, ਫਤਿਹਗੜ੍ਹ ਸਾਹਿਬ ਵਿਖੇ 180 ਕਰਮਚਾਰੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ





Featured post

DIRECT LINK PSEB CLASS 10 RESULT OUT: 10 ਵੀਂ ਜਮਾਤ ਦੇ ਨਤੀਜੇ ਦਾ ਐਲਾਨ

Link For Punjab Board  10th RESULT 2024  Download result here latest updates on Pbjobsoftoday  LIVE UPDATES:Punjab School Education Boa...

RECENT UPDATES

Trends