ਪੰਜਾਬ ਰਾਜ ਅਧਿਆਪਕ ਗੱਠਜੋੜ ਤੇ ਨਰਸਿੰਗ ਐਸੋਸੀਏਸ਼ਨਜ ਦੀ ਮੁੱਖ ਪ੍ਰਿਸੀਪਲ ਸਕੱਤਰ ਮੁੱਖ ਮਂਤਰੀ ਪੰਜਾਬ ਸਰਕਾਰ ਨਾਲ ਪੈਨਲ ਹੋਈ ਮੀਟਿੰਗ *।
24 ਕੈਟੇਗਰੀਆਂ ਦੀਆਂ ਮੁੱਖ ਮੰਗਾਂ ਤੇ ਬਣੀ ਸਹਿਮਤੀ *।
ਅੱਜ ਮੁੱਖ ਸਕੱਤਰੇਤ ਚੰਡੀਗਡ਼੍ਹ ਵਿਖੇ ਪੰਜਾਬ ਰਾਜ ਅਧਿਆਪਕ ਗੱਠਜੋਡ਼ ਦੀ ਇਕ ਅਹਿਮ ਮੀਟਿੰਗ ਮੁੱਖ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ ਸ੍ਰੀ ਸੁਰੇਸ਼ ਕੁਮਾਰ ਨਾਲ ਸਕੱਤਰੇਤ ਚੰਡੀਗੜ ਵਿਖੇ ਉਨ੍ਹਾਂ ਦੇ ਦਫਤਰ ਵਿਖੇ ਹੋਈ।ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਰਾਜ ਅਧਿਆਪਕ ਗੱਠਜੋੜ ਦੇ ਆਗੂਆਂ ਅਤੇ ਨਰਸਿੰਗ ਐਸੋਸੀਏਸ਼ਨਜ ਦਾ ਇੱਕ ਵਫਦ ਜਿਸ ਵਿੱਚ ਹਰਜਿੰਦਰਪਾਲ ਸਿੰਘ ਪੰਨੂ, ਬਲਦੇਵ ਸਿੰਘ ਬੁੱਟਰ , ਵਸ਼ਿੰਗਟਨ ਸਿੰਘ ਸਮੀਰੋਵਾਲ ,ਹਰਜੀਤ ਸਿੰਘ ਸੈਣੀ, ਲੈਕਚਰਾਰ ਸੰਜੀਵ ਕੁਮਾਰ , ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਰਿਜਵਾਨ ਰਤਨ ਸ਼ਾਮਿਲ ਸਨ।
ਮੀਟਿੰਗ ਵਿਚ ਸ਼ਾਮਿਲ ਉੱਚ ਅਧਿਕਾਰੀਆਂ ਵਿੱਚ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਤੇਜਵੀਰ ਸਿੰਘ ਪ੍ਰਿੰਸੀਪਲ ਸਕੱਤਰ, ਜਤਿੰਦਰ ਜੋਰਵਾ ਅਤੇ ਰਵਨੀਤ ਕੌਰ ਸਪੈਸ਼ਲ ਸਕੱਤਰ ਵਿੱਤ ਸ਼ਾਮਿਲ ਸਨ।ਅੱਜ ਦੀ ਮੀਟਿੰਗ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਜਿਸ ਵਿਚ 24 ਕੈਟਾਗਰੀਆਂ ਦੀਆਂ ਪ੍ਰਮੁੱਖ ਮੰਗਾਂ ਤੇ ਸਹਿਮਤੀ ਬਣੀ। ਤੇ ਇਸ ਸਬਂਧੀ ਮੁੱਖ ਪ੍ਰਮੁੱਖ ਸਕੱਤਰ ਵੱਲੋ ਕੱਲ ਪ੍ਰਿੰਸੀਪਲ ਸਕੱਤਰਜ ਦੀ ਬਣੀ ਆਫੀਸਰ ਕਮੇਟੀ ਦੀ ਇੱਕ ਮੀਟਿਂਗ ਬੁਲਾ ਲਈ ਗਈ ਹੈ ।
ਇਸ ਤੋਂ ਇਲਾਵਾ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪੇ ਕਮਿਸ਼ਨ ਵੱਲੋਂ ਸਿਫ਼ਾਰਸ਼ ਕੀਤੀਆਂ ਸਾਰੀਆਂ ਮੱਦਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ ਅਤੇ ਕਿਸੇ ਵੀ ਭੱਤੇ ਨੂੰ ਬੰਦ ਨਹੀਂ ਕੀਤਾ ਜਾਵੇਗਾ ।ਇਸ ਤੋਂ ਇਲਾਵਾ ਉਚੇਰੀ ਸਿੱਖਿਆ ਭੱਤਾ ਸਾਇੰਸ ਅਧਿਆਪਕਾਂ ਲਈ ਸਪੈਸ਼ਲ ਭੱਤਾ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਮਿਡਲ ਸਕੂਲ ਦੇ ਮੁਖੀ ਨੂੰ ਮਿਲਣ ਵਾਲਾ ਭੱਤਾ ਅਤੇ ਬਾਰਡਰ ਏਰੀਆ ਭੱਤਾ ਵੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ ਅਤੇ ਦੁੱਗਣਾ ਕੀਤਾ ਜਾਵੇਗਾ ।
ਇਸ ਤੋਂ ਇਲਾਵਾ 1.1.2016 ਤੋਂ ਹੁਣ ਤੱਕ ਨਿਯੁਕਤ ਹੋਏ ਮੁਲਾਜ਼ਮਾਂ ਦੀ ਤਨਖ਼ਾਹ ਸ਼ੁਰੂਆਤੀ ਤਨਖਾਹ ਨੂੰ ਅਧਾਰ ਮੰਨਕੇ 3.01 ਗੁਣਾਂਕ ਨਾਲ ਦੇਣ ਅਤੇ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦੇ ਦਾਇਰੇ ਅੰਦਰ ਲਿਆਉਣ ,ਏ.ਸੀ.ਪੀ. ਚ ਅਗਲੇ ਗਰੇਡ ਪੇਅ ਅਤੇ ਇੱਕ ਤਰੱਕੀ ਦੇਣ,ਪੈਡਿੰਗ 11% ਡੀ.ਏ. ਜਾਰੀ ਕਰਨ,ਪੁਰਾਣੀ ਪੈਨਸ਼ਨ ਸਕੀਮ ਤਹਿਤ ਫੈਮਿਲੀ ਪੈਨਸ਼ਨ ਦਾ ਪੱਤਰ ਜਾਰੀ ਹੋਣ ਬਾਰੇ ਦੱਸਦਿਆ ਕਿਹਾ ਕਿ ਬਾਕੀ ਪੁਰਾਣੀ ਪੈਨਸ਼ਨ ਮੰਗ ਤੇ ਵੀ ਸਰਕਾਰ ਵੱਲੋ ਵਿਚਾਰ ਕੀਤਾ ਜਾ ਰਿਹਾ ਹੈ ।
1904 ਹੈਡਟੀਚਰਾ ਅਤੇ ਹੋਰ ਖਤਮ ਕੀਤੀਆਂ ਅਸਾਮੀਆਂ ਨੂੰ ਬਹਾਲ ਕਰਨ ਦਾ ਪੂਰਨ ਭਰੋਸਾ ਦਿਤਾ ਤੇ 30 ਸਤੰਬਰ ਤੱਕ ਹਰੇਕ ਵਰਗ ਦੀਆਂ ਪਰਮੋਸ਼ਨਾਂ ਕਰਨ ਦਾ ਫੈਸਲਾ ਕੀਤਾ ਗਿਆ।ਇਸਤੋ ਇਲਾਵਾ ਮੈਡੀਕਲ ਰੀਇੰਬਰਸਮੈਂਟ ਦੀ ਜਗ੍ਹਾ ਸਰਕਾਰ ਵੱਲੋਂ ਇਲਾਜ ਲਈ ਮੁਲਾਜ਼ਮਾਂ ਦੇ ਕਾਰਡ ਬਣਾਏ ਜਾਣਗੇ ਜਿਸ ਨੂੰ ਵਿਖਾ ਕੇ ਕਿਸੇ ਵੀ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਚ ਮੁਫਤ ਇਲਾਜ ਹੋਵੇਗਾ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਖਰੜਾ ਤਿਆਰ ਹੋ ਚੁੱਕਾ ਹੈ ਅਤੇ ਇਸ ਸੰਬੰਧੀ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।
ਇਸਤੋ ਇਲਾਵਾ ਅਧਿਆਪਕ ਗਠਜੋੜ ਆਗੂ ਅਵਤਾਰ ਸਿੰਘ ਧਨੋਆ,ਕੁਲਵਿੰਦਰ ਸਿੰਘ ਸਿੱਧੂ ਸ਼ਮਸ਼ੇਰ ਸਿੰਘ ਕਾਹਲੋ, ਲਖਵੀਰ ਸਿੰਘ, ਇੰਦਰਪਾਲ ਸਿੰਘ ਮੋਗਾ,ਬਲਰਾਜ ਕੋਕਰੀਕਲਾਂ ਅਮਨਦੀਪ ਸਿੰਘ ਸੁਖਜਿੰਦਰ ਸਿੰਘ ਸਠਿਆਲਾ, ਤੇਜਿੰਦਰ ਸਿੰਘ ਮੋਹਾਲੀ, ਪਰਮਜੀਤ ਸਿੰਘ ਫਿਰੋਜ਼ਪੁਰ ਗਗਨਦੀਪ ਸਿੰਘ ,ਨਿਰਮਲ ਸਿੰਘ,ਕੁਲਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਪਟਿਆਲਾ ਆਦਿ ਸ਼ਾਮਿਲ ਸਨ।*