ਬਲੀਆ ਤੋਂ
ਸੰਸਦ ਮੈਂਬਰ ਮਸਤ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ
ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਨਵੇਂ
ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਅਤੇ ਇਨ੍ਹਾਂ ਕਾਨੂੰਨਾਂ
ਨੂੰ ਵਾਪਸ ਲੈਣ ਲਈ ਨਹੀਂ ਬਣਾਇਆ ਗਿਆ ਹੈ।
ਉਨ੍ਹਾਂ
ਨੇ ਸਵਾਲ ਕੀਤਾ ਹੈ ਕਿ ਸੰਸਦ ’ਚ ਬਣਿਆ ਕਾਨੂੰਨ ਜੇਕਰ
ਸੜਕ ਤੇ ਅੰਦੋਲਨ ਕਰ ਕੇ ਵਾਪਸ ਹੋ ਜਾਵੇਗਾ ਤਾਂ ਸੰਸਦ
ਦੀ ਕੀ ਪ੍ਰਤਿਸ਼ਠਾ ਰਹਿ ਜਾਵੇਗੀ।