ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਹ ਇਸ਼ਤਿਹਾਰ ਭਰਤੀ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ ਮੁਹਾਲੀ ਵੱਲੋਂ ਜਾਰੀ ਕੀਤਾ ਗਿਆ ਹੈ ਜੋ ਕਿ ਸਿੱਖਿਆ ਵਿਭਾਗ ਦੀ ਵੈੱਬਸਾਈਟ www.educationrecruitmentboard.com ਤੇ ਪਾ ਦਿੱਤਾ ਗਿਆ ਹੈ। ਆਨਲਾਈਨ ਅਪਲਾਈ ਕਰਨ ਲਈ ਲਿੰਕ ਅੱਜ ਤੋਂ ਵੈਬਸਾਈਟ ਤੇ ਉਪਲਬਧ ਹੈ । ਉਮੀਦਵਾਰ ਹੇੇੇਠਾਂ ਦਿਤੇ। ਲਿੰਕ ਤੋਂ ਅਪਲਾਈ ਕਰ ਸਕਦੇ ਹਨ।
ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਪ੍ਰੀ/ਪ੍ਰਾਇਮਰੀ ਦੀਆਂ 8393 ਅਸਾਮੀਆਂ ਦੀ ਭਰਤੀ ਕਰਨ ਲਈ ਯੋਗ ਪਾਸੋਂ ਵਿਭਾਗ ਦੀ ਵੈੱਬਸਾਈਟ ਤੇ ਆਨਲਾਈਨ ਦਰਖ਼ਾਸਤਾਂ ਦੀ ਮੰਗ ਮਿਤੀ 11 ਅਕਤੂਬਰ 2021 ਤੱਕ ਕੀਤੀ ਗਈ ਹੈ। ਇਨ੍ਹਾਂ ਅਸਾਮੀਆਂ ਲਈ 100 ਅੰਕਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ।
8393 ਅਸਾਮੀਆਂ ਦੀ ਭਰਤੀ ਦਾ ਵੇਰਵਾ:-
ਅਸਾਮੀ ਦਾ ਨਾਂ : ਪ੍ਰੀ ਪ੍ਰਾਇਮਰੀ ਅਧਿਆਪਕ
ਅਸਾਮੀਆਂ ਦੀ ਗਿਣਤੀ : 8393
ਆਨਲਾਈਨ ਅਪਲਾਈ ਕਰਨ ਆਰੰਭ ਹੋਣ ਦੀ ਮਿਤੀ : 21/09/2021
ਆਨਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ : 11/10/2021
ਇਨ੍ਹਾਂ ਅਸਾਮੀਆਂ ਸਬੰਧੀ ਯੋਗਤਾਵਾਂ ਇਸ ਪ੍ਰਕਾਰ ਹਨ:-
1. ਉਹ ਉਮੀਦਵਾਰ ਜਿਨ੍ਹਾਂ ਨੇ ਬਾਰਵੀਂ ਜਮਾਤ ਵਿਚੋਂ ਘੱਟੋ-ਘੱਟ 45% ਅੰਕ ਪ੍ਰਾਪਤ ਕੀਤੇ ਹੋਣ ਅਤੇ ਨਰਸਰੀ ਟੀਚਰ ਟਰੇਨਿੰਗ ਦਾ ਡਿਪਲੋਮਾ ਜਾਂ ਸਰਟੀਫਿਕੋਟ ਇਕ ਸਾਲ ਤੋਂ ਘੱਟ ਦਾ ਨਹੀਂ ਹੋਣਾ ਚਾਹੀਦਾ ਹੈ ਜਿਸ ਨੂੰ ਐੱਨ.ਸੀ.ਟੀ.ਈ. (NCTE) ਤੋਂ ਮਾਨਤਾ ਪ੍ਰਾਪਤ ਹੋਵੇ।
2. ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰੋਵਾਈਡਰ, ਸਿੱਖਿਆ ਵਲੰਟੀਅਰ, ਸਿੱਖਿਆ ਗਰੰਟੀ ਸਕੀਮ ਵਲੰਟੀਅਰ, ਅਲਟਰਨੇਟਿਵ ਇਨੋਵੇਟਿਵ ਸਿੱਖਿਆ ਵਲੰਟੀਅਰ, ਵਿਸ਼ੇਸ਼ ਸਿਖਲਾਈ ਸਰੋਤ (ਐਸ.ਟੀ.ਆਰ) ਵਲੰਟੀਅਰ ਅਤੇ ਇਨਕਲੂਸਿਵ ਐਜੁਕੇਸ਼ਨ ਵਲੰਟੀਅਰ ਦੇ ਤੌਰ ਤੇ ਤਿੰਨ ਸਾਲ ਦਾ ਸਰਕਾਰ ਦੁਆਰਾ ਚਲਾਏ ਜਾ ਰਹੇ ਸਕੂਲ ਦਾ ਤਜਰਬਾ ਹੋਣਾ ਚਾਹੀਦਾ ਹੈ।
LINK FOR APPLYING ONLINE CLICK HERE