ਪੰਜਾਬ ਵਿੱਚ ਕਰੋਨਾ ਦਾ ਕਹਿਰ ਵਧਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਸਕੂਲਾਂ ਨੂੰ ਬੰਦ ਕਰਨ ਆਦੇਸ਼ ਜਾਰੀ ਕੀਤੇ ਹਨ।
ਕੋਵਿਡ-19 ਦੀ ਮਹਾਮਾਰੀ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਪੱਤਰ ਨੰਬਰ 4445 ਮਿਤੀ
14--08-2021 ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।
ਇਨ੍ਹਾਂ ਹਦਾਇਤਾਂ ਦੀ ਪਾਲਣਾ ਵਿੱਚ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਨੰਬਰ 13294 ਮਿਤੀ 14-08-2021 ਰਾਹੀਂ ਡਿਜਾਸਟਰ ਮੈਨੇਜਮੈਂਟ ਐਕਟ, 2005 ਅਤੇ ਫੌਜ਼ਦਾਰੀ
ਥਤਾ ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਦੇ ਲੜੀ ਨੰਬਰ 5 ਵਿੱਚ ਲਿਖਿਆ
ਗਿਆ ਸੀ ਕਿ ਜੇਕਰ ਜ਼ਿਲੇ ਵਿੱਚ ਕੋਵਿਡ ਦੇ ਕੋਸਾਂ ਵਿੱਚ 0.2% ਤੋਂ ਵੱਧ positivity ਹੋ ਜਾਂਦੀ ਹੈ ਤਾਂ ਪ੍ਰਾਇਮਰੀ
ਸਕੂਲਾਂ ਦੀਆਂ ਚੌਥੀ ਜਮਾਤ ਤੱਕ ਦੀਆਂ ਕਲਾਸਾਂ ਨੂੰ ਬੰਦ ਕਰ ਦਿੱਤਾ ਜਾਵੇ ।
ਜਿਲ੍ਹੇ ਵਿੱਚ ਕੋਵਿਡ ਦੋ ਕੇਸਾਂ ਵਿੱਚ 0.2% ਤੋਂ ਵੱਧ positivity ਹੋਣ ਕਰਕੇ ਇਸ ਦਫਤਰ ਵੱਲੋਂ
ਪੱਤਰ ਨੰਬਰ 14032 ਮਿਤੀ 27/08/2021 ਰਾਹੀਂ ਉਕਤ ਹੁਕਮ ਦੀ ਪਾਲਣਾ ਵਿੱਚ ਇਹ ਹਦਾਇਤ ਕੀਤੀ ਗਈ ਸੀ
ਕਿ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਚੌਥੀ ਕਲਾਸ ਤੱਕ ਦੀਆਂ ਜਮਾਤਾਂ ਨੂੰ ਬੰਦ
ਰੱਖਣਗੇ, ਜਦੋਂ ਤੱਕ ਇਹ ਸਥਿੱਤੀ ਠੀਕ ਨਹੀਂ ਹੋ ਜਾਂਦੀ ਹੈ।
ਇਸ positivity ਸਬੰਧੀ ਅੱਜ ਮਿਤੀ 06/09/2021
ਨੂੰ ਦੋਬਾਰਾ ਰੀਵਿਊ ਕੀਤਾ ਗਿਆ, ਜਿਸ ਅਨੁਸਾਰ ਜਿਲ੍ਹੇ ਵਿੱਚ ਕੋਵਿਡ ਕੋਸਾ ਦੀ positivity 0.2% ਤੋਂ ਜਿਆਦਾ
ਆਈ ਹੈ।
ਇਸ positivity ਨੂੰ ਮੁੱਖ ਰੱਖਦੇ ਹੋਏ ਉਕਤ ਜਾਰੀ ਕੀਤਾ ਗਿਆ ਹੁਕਮ ਲਾਗੂ ਰਹੇਗਾ। ਇਸ ਸਬੰਧੀ
ਅਗਲੇ ਹਫਤੇ ਫਿਰ ਤੋਂ ਰੀਵਿਊ ਕੀਤਾ ਜਾਵੇਗਾ ਅਤੇ ਉਸ ਅਨੁਸਾਰ ਹੀ ਹੁਕਮ ਜਾਰੀ ਕੀਤੇ ਜਾਣਗੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਸ ਏ ਐਸ ਨਗਰ ਨੂੰ ਇਨ੍ਹਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਣੀ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।