ਡੀਈਓ (ਐਸਿੱ) ਰਾਜੇਸ਼ ਸ਼ਰਮਾ ਵੱਲੋਂ ਨੈਸ ਟ੍ਰੇਨਿੰਗਾਂ ਦਾ ਦੌਰਾ

 ਡੀਈਓ (ਐਸਿੱ) ਰਾਜੇਸ਼ ਸ਼ਰਮਾ ਵੱਲੋਂ ਨੈਸ ਟ੍ਰੇਨਿੰਗਾਂ ਦਾ ਦੌਰਾ

ਅਧਿਆਪਕਾਂ ਨੂੰ ਹੋਰ ਵਧੇਰੇ ਲਗਨ, ਮਿਹਨਤ ਅਤੇ ਦ੍ਰਿੜਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ



ਤਰਨਤਾਰਨ 27 ਜੁਲਾਈ 2021: (ਪ੍ਰੇਮ ਸਿੰਘ) ਨੈਸ਼ਨਲ ਅਚੀਵਮੈਂਟ ਸਰਵੇ 2021 ਦੀ ਤਿਆਰੀਆਂ ਪੂਰੇ ਪੰਜਾਬ ਵਿੱਚ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆਂ ਹਨ ਅਤੇ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਬਲਾਕਾਂ ਵਿੱਚ 26 ਜੁਲਾਈ ਤੋਂ ਇਸ ਕੌਮੀ ਸਰਵੇਖਣ ਲਈ ਅਧਿਆਪਕਾਂ ਦੀਆਂ ਟ੍ਰੇਨਿੰਗ ਸ਼ੁਰੂ ਹੋ ਗਈਆਂ ਹਨ। ਇਹਨਾਂ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਕੁਮਾਰ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਪਰਮਜੀਤ ਸਿੰਘ ਵੱਲੋਂ ਪੰਜਾਬ ਦਾ ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ ਬਰਕਰਾਰ ਰੱਖਣ ਲਈ ਅਤੇ ਜ਼ਿਲ੍ਹਾ ਤਰਨਤਾਰਨ ਦੀ ਸਿੱਖਿਆ ਖੇਤਰ ਵਿੱਚ ਨਾਂ ਹੋਰ ਰੌਸ਼ਨ ਕਰਨ ਹਿੱਤ ਅਧਿਆਪਕਾਂ ਨੂੰ ਹੋਰ ਵਧੇਰੇ ਲਗਨ, ਮਿਹਨਤ ਅਤੇ ਦਿ੍ਰੜਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ।


ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਵੱਲੋਂ ਬਲਾਕ ਨੂਰਦੀ, ਤਰਨਤਾਰਨ ਪਰਾਪਰ, ਭਿੱਖੀਵਿੰਡ, ਵਲਟੋਹਾ ਵਿਖੇ ਪਹੁੰਚ ਕੇ ਪ੍ਰਾਇਮਰੀ ਅਧਿਆਪਕਾਂ ਦੇ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਆਧਿਆਪਕਾਂ ਵੱਲੋਂ ਕੋਵਿਡ ਦੇ ਸਮੇਂ ਦੌਰਾਨ ਨਿਭਾਈ ਗਈ ਭੂਮਿਕਾ ਦੀ ਵੀ ਸਰਾਹਨਾ ਕੀਤੀ।

 ਉਨ੍ਹਾਂ ਨੇ ਸਮੂਹ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਪੰਜਾਬ ਦੇ ਰਾਸ਼ਟਰੀ ਸਕੂਲ ਸਰਵੇਖਣ ਦਰਜ਼ਾਬੰਦੀ ਵਿੱਚ ਅੱਵਲ ਆਉਣ ’ਤੇ ਸ਼ਾਬਾਸ਼ੀ ਅਤੇ ਵਧਾਈ ਵੀ ਦਿੱਤੀ। ਉਹਨਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਸਹਿਯੋਗ ਅਤੇ ਅਣਥੱਕ ਉੱਦਮਾਂ ਸਦਕਾ ਦਾਖ਼ਲਿਆਂ ਵਿੱਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਦੇ ਮਿਹਨਤੀ ਅਧਿਆਪਕਾਂ ਦੀ ਬਦੌਲਤ ਅੱਜ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ। ਕੋਵਿਡ-19 ਦੀ ਮਹਾਂਮਾਰੀ ਦੇ ਭਿਆਨਕ ਸਮੇਂ ਦੌਰਾਨ ਵੀ ਅਧਿਆਪਕਾਂ ਨੇ ਮਿਸਾਲ ਪੇਸ਼ ਕਰਦਿਆਂ ਆਨਲਾਈਨ ਸਿੱਖਿਆ ਦੇ ਕੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ਾਨਦਾਰ ਕਾਰਜ ਕੀਤਾ ਹੈ।


ਡੀਈਓ ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਅਧਿਆਪਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਇਸ ਸਿਖਲਾਈ ਵਰਕਸ਼ਾਪ ਦਾ ਮਕਸਦ ਪੰਜਾਬ ਦੁਆਰਾ ਪ੍ਰਾਪਤ ਪਹਿਲੇ ਸਥਾਨ ਨੂੰ ਬਰਕਰਾਰ ਰੱਖਣ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਜਾਣਕਾਰੀ ਅਤੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਸਬੰਧੀ ਪੂਰਨ ਯੋਜਨਾਬੰਦੀ ਕਰਨਾ ਹੈ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਹੋਰਨਾਂ ਮੁਹਿੰਮਾਂ ਵਾਂਗ ਇਸ ਕਾਰਜ ਵਿੱਚ ਵੀ ਸਮੂਹ ਅਧਿਕਾਰੀ, ਸਕੂਲ ਮੁਖੀ ਅਤੇ ਅਧਿਆਪਕ ਆਪਣਾ 100 ਫੀਸਦੀ ਯੋਗਦਾਨ ਦੇਣਗੇ।


ਇਸ ਸਬੰਧੀ ਡਿਪਟੀ ਡੀਈਓ ਸ਼੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਦੋ-ਰੋਜ਼ਾ ਸਿਖਲਾਈ ਵਰਕਸ਼ਾਪ ਵਿੱਚ ਹਰੇਕ ਬੈਚ ਦੇ ਪਹਿਲੇ ਦਿਨ ਹਰੇਕ ਅਧਿਆਪਕ ਨੂੰ ਬੁਨਿਆਦੀ ਕੌਸ਼ਲਾਂ, ਰਾਸ਼ਟਰੀ ਪ੍ਰਾਪਤੀ ਸਰਵੇਖਣ (ਐੱਨ.ਏ.ਐੱਸ.) ਦੀ ਮਹੱਤਤਾ, ਮੁਲਾਂਕਣ, ਪ੍ਰਕਿਰਿਆ, ਪਿਛਲੇ ਸਾਲਾਂ ਦੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਅਤੇ ਵੱਖ-ਵੱਖ ਵਿਸ਼ਿਆਂ ਦੇ ਸਿੱਖਣ ਪਰਿਣਾਮਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ। ਇਸ ਸਿਖਲਾਈ ਵਰਕਸ਼ਾਪ ਦੌਰਾਨ ਹਰੇਕ ਬੈਚ ਦੇ ਦੂਜੇ ਦਿਨ ਅਧਿਆਪਕਾਂ ਨੂੰ ਸਿੱਖਣ ਸਹਾਇਕ ਸਮੱਗਰੀ ਤਿਆਰ ਕਰਨ ਲਈ ਵੀ ਵਿਸ਼ੇਸ਼ ਸਿਖਲਾਈ ਦਿੱਤੀ ਜਾਣੀ ਹੈ।


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਨਵਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਨੇ ਦੱਸਿਆ ਕਿ ਬਲਾਕ ਪੱਧਰ ਦੇ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਦੇ ਛੇ ਬੈਚ ਲੱਗਣਗੇ। ਪਹਿਲਾ ਬੈਚ 26-27 ਜੁਲਾਈ, ਦੂਜਾ ਬੈਚ 28-29 ਜੁਲਾਈ, ਤੀਜਾ ਬੈਚ 30-31 ਜੁਲਾਈ, ਚੌਥਾ ਬੈਚ 2-3 ਅਗਸਤ, ਪੰਜਵਾਂ ਬੈਚ 4-5 ਅਗਸਤ ਅਤੇ ਛੇਵਾਂ ਬੈਚ 6-7 ਅਗਸਤ ਨੂੰ ਹੋਵੇਗਾ। ਸ਼੍ਰੀ ਅਮਨਦੀਪ ਸਿੰਘ ਏਸੀ ਸਮਾਰਟ ਸਕੂਲ ਅਤੇ ਸ਼੍ਰੀ ਅਨੂਪ ਸਿੰਘ ਮੈਣੀ ਸਹਾਇਕ ਕੋਆਰਡੀਨੇਟਰ ਪੜ੍ਹੋ ਪੰਜਾਬ ਨੇ ਵੀ ਇਸ ਮੌਕੇ ਟ੍ਰੇਨਿੰਗ ਲੈਣ ਪਹੁੰਚੇ ਅਧਿਆਪਕਾਂ ਨਾਲ ਜ਼ਿਲ੍ਹਾ ਤਰਨਤਾਰਨ ਨੂੰ ਅੱਗੇ ਲਿਜਾਣ ਲਈ ਵਿਚਾਰ ਵਟਾਂਦਰਾ ਕੀਤਾ।

ਤਸਵੀਰ - ਡੀਈਓ ਐਲੀਮੈਂਟਰੀ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਟ੍ਰੇਨਿੰਗ ਦੌਰਾਨ ਅਧਿਆਪਕਾਂ ਨਾਲ ਨੈਸ ਸਬੰਧੀ ਵਿਚਾਰ ਚਰਚਾ ਕਰਦਿਆਂ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends