ਸਰਕਾਰੀ ਵਿਭਾਗਾਂ ਵਿੱਚ ਸਿੱਧੀ ਭਰਤੀ ਦੇ ਕੋਟੇ ਵਿੱਚ ਨਿਯੁਕਤ ਕੀਤੇ ਕਰਮਚਾਰੀਆਂ ਦੀ ਤਨਖਾਹ ਸਬੰਧੀ ਜਾਣਕਾਰੀ (ਪੜ੍ਹੋ )
ਸਿੱਖਿਆ ਵਿਭਾਗ ਦੇ ਖੇਤਰੀ ਦਫਤਰਾਂ ਸਕੂਲ ਮੁਖੀਆਂ ਸਬੰਧਤ ਕਰਮਚਾਰੀਆਂ ਜਿਨ੍ਹਾਂ ਦਾ ਸਿੱਖਿਆ ਵਿਭਾਗ ਵਿੱਚ ਹਾਜ਼ਰ ਹੋਣ ਤੋਂ ਪਹਿਲਾਂ ਕਿਸੇ ਅਸਾਮੀ ਤੇ ਲੀਅਨ ਸੀ ਵੱਲੋਂ ਪ੍ਰੋਬੇਸਨ ਪੀਰੀਅਡ ਮੁਕੰਮਲ ਹੋਣ ਤੇ ਤਨਖਾਹ ਨਿਸ਼ਚਿਤ ਕਰ ਦਿੱਤੀ ਗਈ ਹੈ ।
ਸਿੱਖਿਆ ਵਿਭਾਗ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜਿਸ ਕਰਮਚਾਰੀ ਦੀ ਤਨਖ਼ਾਹ ਵਿੱਤ ਵਿਭਾਗ ਦੀਆਂ ਹਦਾਇਤਾਂ ਮਿਤੀ 25-9-2017 ਅਨੁਸਾਰ ਪ੍ਰੋਟੈਕਟ ਕੀਤੀ ਗਈ ਹੈ ਜੇਕਰ ਸਰਕਾਰ ਵੱਲੋਂ ਡੀ ਏ ਦੀ ਦਰ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਕਰਮਚਾਰੀ ਦੀ ਵਧੀ ਹੋਈ ਦਰ ਤੇ ਹੀ ਡੀ ਏ ਦੀ ਅਦਾਇਗੀ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਪ੍ਰੋਬੇਸ਼ਨ ਸਮਾਂ ਪੂਰਾ ਹੋਣ ਤੇ ਹੀ ਸਬੰਧਤ ਕਰਮਚਾਰੀ ਦੀ ਪੇ ਇਨ ਪੇ ਬੈਂਡ ਪ੍ਰੋਟੈਕਟ ਕਰਦੇ ਹੋਏ ਗ੍ਰੇਡ ਪੇ ਨਵੀਂ ਪੋਸਟ ਵਾਲੀ ਦਿੱਤੀ ਜਾਵੇਗੀ ।
ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮਿਤੀ 25-9-2017 ਅਨੁਸਾਰ ਜਿਸ ਕਰਮਚਾਰੀ ਨੂੰ ਪ੍ਰੋਬੇਸ਼ਨ ਸਮੇਂ ਦੌਰਾਨ ਪਿਛਲੀ ਲੀਅਨ ਵਾਲੀ ਪੋਸਟ ਦੀ ਤਨਖਾਹ ਦਿੱਤੀ ਗਈ ਹੈ ਉਸ ਕਰਮਚਾਰੀ ਨੂੰ ਪੰਜਾਬ ਸਿਵਲ ਸੇਵਾਵਾਂ ਜਿਲਦ-1ਦੇ ਨਿਯਮ 4.9ਦੇ ਹੇਠ ਨੋਟ 4 ਅਨੁਸਾਰ ਸਾਲਾਨਾ ਤਰੱਕੀ ਪਿਛਲੀ ਪੋਸਟ ਦੀ ਤਨਖ਼ਾਹ ਤੇ ਹੀ ਦੇਣ ਉਪਰੰਤ ਪ੍ਰੋਬੇਸ਼ਨ ਸਮਾਂ ਖ਼ਤਮ ਹੋਣ ਤੇ ਨਵੀਂ ਪੋਸਟ ਦੇ ਤਨਖਾਹ ਸਕੇਲ ਵਿਚ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ -1,ਭਾਗ -1ਦੇ ਨਿਯਮ 4.4 ਅਨੁਸਾਰ ਹੀ ਨਿਸ਼ਚਿਤ ਕੀਤੀ ਜਾਵੇਗੀ ।
ਜੇਕਰ ਕਰਮਚਾਰੀ ਦੀ ਤਨਖ਼ਾਹ ਨਵੀਂ ਪੋਸਟ ਦੀ ਮੁੱਢਲੀ ਤਨਖ਼ਾਹ ਤੇ ਫਿਕਸ ਹੁੰਦੀ ਹੈ ਤਾਂ ਸਾਲਾਨਾ ਤਰੱਕੀ 12 ਮਹੀਨੇ ਦੀ ਸੇਵਾ ਉਪਰੰਤ ਦਿੱਤੀ ਜਾਵੇਗੀ।
ਜੇਕਰ ਕਰਮਚਾਰੀ ਦੀ ਪਿਛਲੀ ਅਸਾਮੀ ਵਾਲੀ ਤਨਖ਼ਾਹ ਨਵੀਂ ਅਸਾਮੀ ਦੀ ਮੁੱਢਲੀ ਤਨਖ਼ਾਹ ਤੋਂ ਵੱਧ ਹੋਵੇ ਤਾਂ ਸਾਲਾਨਾ ਤਰੱਕੀ ਦੀ ਮਿਤੀ ਪਿਛਲੀ ਅਸਾਮੀ ਵਾਲੀ ਹੀ ਰਹੇਗੀ।