ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਪ੍ਰੀਖਿਆਵਾਂ ਸਬੰਧੀ ਵਿਦਿਆਰਥੀਆਂ ਲਈ ਜ਼ਰੂਰੀ ਹਦਾਇਤਾਂ
ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਪ੍ਰੀਖਿਆਵਾਂ ਹੋ ਰਹੀਆਂ ਹਨ ਇਨ੍ਹਾਂ ਸਬੰਧੀ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਕਿਸੇ ਵੀ ਵਿਦਿਆਰਥੀ ਦਾ ਪੇਪਰ ਕਰਨ ਦੇ ਬਾਵਜੂਦ ਵੀ ਗ਼ੈਰਹਾਜ਼ਰ ਦਿਖਾਈ ਦਿੰਦਾ ਰਹਿੰਦਾ ਹੈ
ਇਸ ਸੰਬੰਧੀ ਕੁਝ ਜ਼ਰੂਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਣ ਲਈ ਕਿਹਾ ਗਿਆ ਹੈ
ਸਿੱਖਿਆ ਵਿਭਾਗ ਵੱਲੋਂ ਚੱਲ ਰਹੀ ਆਨਲਾਈਨ ਪ੍ਰੀਖਿਆਵਾਂ ਦੀ ਇਸ ਮੁਹਿੰਮ ਨੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝੇ ਰਹਿਣ ਤੋਂ ਬਚਾ ਲਿਆ ਹੈ ਸਿੱਖਿਆ ਵਿਭਾਗ ਦੇ ਚੱਲ ਰਹੇ ਈ ਪੰਜਾਬ ਪੋਰਟਲ ਵੱਲੋਂ ਮਿਲੀ ਹੋਈ ਸਟੂਡੈਂਟ ਆਈਡੀ ਨੂੰ ਵਿਦਿਆਰਥੀ ਪੂਰੀ ਸਹੀ ਤਰੀਕੇ ਨਾਲ ਭਰੇ ਨਹੀਂ ਤਾਂ ਉਸ ਦਾ ਪੇਪਰ ਦਰਜ ਨਹੀਂ ਹੋਵੇਗਾ
ਹਰੇਕ ਵਿਦਿਆਰਥੀ ਵਿਸ਼ੇਸ਼ ਤੌਰ ਤੇ ਆਪਣਾ ਜ਼ਿਲ੍ਹਾ ਧਿਆਨ ਨਾਲ ਸਿਲੈਕਟ ਕਰੇ
ਵਿਸ਼ੇਸ਼ ਤੌਰ ਤੇ ਮੀਡੀਅਮ ਦਾ ਵੀ ਧਿਆਨ ਰੱਖਿਆ ਜਾਵੇ ਕਿਉਂ ਕਿ ਜਿਹੜਾ ਮੀਡੀਅਮ ਈ ਪੰਜਾਬ ਪੋਰਟਲ ਉੱਤੇ ਦਰਜ ਹੈ ਉਹ ਹੀ ਮੀਡੀਅਮ ਵਾਲਾ ਲਿੰਕ ਵਿਦਿਆਰਥੀ ਖੋਲ੍ਹੇਗਾ ਜੇਕਰ ਅੰਗਰੇਜ਼ੀ ਮੀਡੀਅਮ ਵਾਲਾ ਵਿਦਿਆਰਥੀ ਪੰਜਾਬੀ ਮੀਡੀਅਮ ਵਾਲਾ ਲਿੰਕ ਖੋਲ੍ਹ ਕੇ ਪੇਪਰ ਕਰੇਂਗਾ ਤਾਂ ਵੀ ਉਸ ਦਾ ਪੇਪਰ ਦਰਜ ਨਹੀਂ ਹੋਵੇਗਾ
ਉਪਰੋਕਤ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਵਿਦਿਆਰਥੀ ਪੇਪਰ ਦੇਣਗੇ