SOCIAL AUDIT OF SCHOOLS :ਪੰਜਾਬ ਯੂਨੀਵਰਸਿਟੀ ਕਰੇਗੀ ਸਕੂਲਾਂ 'ਚ 'ਸਮਰੱਥ ਸਿੱਖਿਆ' ਯੋਜਨਾ ਦਾ ਸੋਸ਼ਲ ਆਡਿਟ

ਪੰਜਾਬ ਯੂਨੀਵਰਸਿਟੀ ਕਰੇਗੀ ਸਕੂਲਾਂ 'ਚ 'ਸਮਰੱਥ ਸਿੱਖਿਆ' ਯੋਜਨਾ ਦਾ ਸੋਸ਼ਲ ਆਡਿਟ

ਚੰਡੀਗੜ੍ਹ 13 ਨਵੰਬਰ 2024 ( ਜਾਬਸ ਆਫ ਟੁਡੇ) : ਭਾਰਤ ਸਰਕਾਰ ਦੇ ਹੁਕਮਾਂ 'ਤੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ 'ਸਮਰੱਥ ਸਿੱਖਿਆ' ਯੋਜਨਾ ਦਾ ਸਮਾਜਿਕ ਆਡਿਟ ਹੋਵੇਗਾ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਜਾਰੀ ਹੋ ਚੁੱਕੇ ਹਨ। ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਇਹ ਆਡਿਟ ਸ਼ੁਰੂ ਹੋ ਰਿਹਾ ਹੈ, ਜਿਸ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਰੇਗੀ। 



ਆਡਿਟ 'ਚ ਕੀ ਹੋਵੇਗਾ:

ਵਿਦਿਆਰਥੀਆਂ ਨੂੰ ਮਿਲੀਆਂ ਕਿਤਾਬਾਂ, ਵਰਦੀਆਂ, ਅਤੇ ਵਜ਼ੀਫਿਆਂ ਦੀ ਜਾਂਚ ਹੋਵੇਗੀ।

ਪਿਛਲੇ 3 ਮਹੀਨਿਆਂ ਦੇ ਵਿਦਿਆਰਥੀਆਂ ਦੀ ਕਲਾਸ ਅਨੁਸਾਰ ਹਾਜ਼ਰੀ ਦੀ ਜਾਂਚ ਕੀਤੀ ਜਾਵੇਗੀ

ਸਕੂਲ 'ਚ ਖਰਚ ਕੀਤੀ ਗਈ ਗ੍ਰਾਂਟ ਦੀ ਜਾਣਕਾਰੀ ਲਈ ਜਾਵੇਗੀ।

ਸ਼ਿਕਾਇਤਾਂ ਅਤੇ ਉਨ੍ਹਾਂ 'ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਲਿਆ ਜਾਵੇਗਾ।

ਇਸ ਆਡਿਟ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਅਤੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਜਤਿੰਦਰ ਗਰੋਵਰ ਦੀ ਅਗਵਾਈ 'ਚ ਬਣੀ ਟੀਮ ਕਰੇਗੀ। ਇਸ ਆਡਿਟ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਇੱਕ ਸਮਝੌਤਾ ਕੀਤਾ ਹੈ।

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends