ਐੱਸ ਏ ਐੱਸ ਨਗਰ , ਪੰਜਾਬ
ਸਕੂਲ ਸਿੱਖਿਆ ਬੋਰਡ ਵਲੋਂ ਮਾਰਚ
2022 ਤੋਂ ਬੋਰਡ ਦੀਆਂ ਸਾਲਾਨਾ
ਪ੍ਰੀਖਿਆਵਾਂ ਦੇਣ ਵਾਲੇ ਪ੍ਰੀਖਿਆਰਥੀਆਂ
ਨੂੰ ਡੀ. ਜੀ. ਲਾਕਰ ਚ ਸਰਟੀਫਿਕੇਟ
ਪਾਉਣ ਤੋਂ ਇਲਾਵਾ ਨਤੀਜਾ
ਸਰਟੀਫਿਕੇਟ ਦੀ ਹਾਰਡ ਕਾਪੀ 100 ਰੁਪਏ ਵਿੱਚ ਦੇਣ ਦਾ ਫੈਸਲਾ ਕੀਤਾ ਗਿਆ ਹੈ ।
ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ
ਦੱਸਿਆ ਕਿ ਸਿੱਖਿਆ ਬੋਰਡ ਵਲੋਂ ਮਾਰਚ
2020 ਤੋਂ ਸਾਲਾਨਾ ਪ੍ਰੀਖਿਆਵਾਂ ਵਿੱਚੋਂ
ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਤੋਂ
ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਲਈ
ਪ੍ਰੀਖਿਆ ਦਾ ਨਤੀਜਾ ਘੋਸ਼ਿਤ ਹੋਣ ਤੋਂ
ਤਿੰਨ ਮਹੀਨੇ ਦੌਰਾਨ 300 ਰੁ , ਅਤੇ ਉਸ
ਤੋਂ ਬਾਅਦ 800 ਰੁ. ਪ੍ਰਤੀ ਹਾਰਡ ਕਾਪੀ ਫੀਸ ਲਈ ਜਾਂਦੀ ਸੀ, ਪਰ ਹੁਣ ਮਾਰਚ-
2022 ਦੀ ਸਾਲਾਨਾ ਪ੍ਰੀਖਿਆ ਦੇਣ
ਵਲ ਪ੍ਰੀਖਿਆਰਥੀਆਂ ਨੂੰ ਆਪਸ਼ਨ
ਦਿੱਤੀ ਜਾਵੇਗੀ ਕਿ ਜਿਹੜੇ ਹਾਰਡ ਕਾਪੀ
ਲੈਣਾ ਚਾਹੁੰਦੇ ਹੋਣ, ਉਨ੍ਹਾਂ ਨੂੰ 100 ਰੂ . ਜਮਾਂ ਕਰਵਾ ਕੇ ਹਾਰਡ ਕਾਪੀ ਦਿਿੱਤੀ ਜਾਇਆ ਕਰੇਗੀ।