*ਈਟੀਟੀ ਟੈੱਟ ਪਾਸ ਅਧਿਆਪਕਾਂ ਨਾਲ ਪੁਲੀਸ ਪ੍ਰਸ਼ਾਸਨ ਨੇ ਕੀਤੀ ਧੱਕਾਮੁੱਕੀ ਕੀਤਾ ਗ੍ਰਿਫ਼ਤਾਰ*
ਈ ਟੀ ਟੀ ਟੈੱਟ ਪਾਸ ਅਧਿਆਪਕ ਯੂਨੀਅਨ, ਜੈ ਸਿੰਘ ਵਾਲਾ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਗੁਰਦਾਸਪੁਰ ਦੀ ਅਗਵਾਈ ਵਿੱਚ ਅੱਜ ਉਸ ਵੇਲੇ ਅੰਮਿ੍ਤਸਰ ਵਿੱਚ ਪ੍ਰਸਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਝੰਡਾ ਲਹਿਰਾਉਣ ਵਾਲੀ ਥਾਂ ਤੇ ਆਪਣੇ ਕੁਝ ਸਾਥੀਆਂ ਨਾਲ ਉਥੇ ਪੰਜਾਬ ਸਰਕਾਰ ਦਾ ਵਿਰੋਧ ਕਰਨ ਲੱਗੇ, ਉਨ੍ਹਾਂ ਨੇ ਦੱਸਿਆ ਕਿ ਪਿਛਲੇ ਲਗਪਗ ਚਾਰ ਸਾਲਾਂ ਤੋਂ 180 ਈ ਟੀ ਟੀ ਸਾਥੀਆਂ ਨੂੰ ਵਿਭਾਗ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ, ਉਨ੍ਹਾਂ ਉਪਰ ਜਬਰੀ ਟਰਮੀਨੇਟ ਦੇ ਹੁਕਮ ਲਾਏ ਪਰ ਬਾਅਦ ਵਿੱਚ ਉਹਨਾਂ ਉਪਰ ਧੱਕੇ ਨਾਲ ਕੇਦਰੀ ਸਕੇਲ ਲਾਗੂ ਕਰ ਦਿਤੇ ਗਏ, 180 ਦਾ ਪਰਖ ਸਮਾਂ ਲਗਪਗ ਸੱਤ ਸਾਲ ਕਰ ਦਿੱਤਾ ਗਿਆ, ਸਿਖਿਆ ਸਕੱਤਰ ਦੇ ਅੜੀਅਲ ਰਵੱਈਏ ਕਰਕੇ ਵੀ ਇਹ ਸਾਥੀ ਪਰੇਸ਼ਾਨ ਹਨ, ਜਦੋਂ ਤੱਕ ਇਹਨਾਂ ਸਾਥੀਆਂ ਤੋਂ ਕੇਦਰੀ ਸਕੇਲ ਵਾਪਸ ਨਹੀਂ ਲਿਆ ਜਾਂਦਾ ਤਦ ਤੱਕ ਪੰਜਾਬ ਸਰਕਾਰ ਦਾ ਹਰ ਥਾਂ ਵਿਰੋਧ ਕਰਨਗੇ, ਅਤੇ ਚੋਣਾਂ ਸਮੇਂ ਕਿਸੇ ਵੀ ਮੰਤਰੀ ਨੂੰ ਸਟੇਜ ਉਪਰ ਨਹੀਂ ਬੋਲਣ ਦਿੱਤਾ ਜਾਵੇਗਾ। ਅੱਜ ਕਮਲ ਠਾਕੁਰ ਗੁਰਦਾਸਪੁਰ ਦੇ ਨਾਲ ਨਾਲ ਸੋਹਣ ਬਰਨਾਲਾ, ਅਜੈਬ ਟਾਡੀਆ, ਅਮਨ ਕੋਟਕਪੂਰਾ, ਗੁਰਮੁੱਖ ਪਟਿਆਲਾ, ਰਾਕੇਸ਼ ਗੁਰਦਾਸਪੁਰ, ਚਮਕੌਰ ਪੂਨੀਆ, ਬਲਕਾਰ, ਗੁਰਮੁੱਖ ਡੱਬਵਾਲੀ ਆਦਿ ਨੇ ਗਿਰਫਤਾਰੀ ਦਿੱਤੀ।ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਜਲਦ ਸਾਡੇ ਸਾਥੀਆਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਵੱਡੀ ਸੰਖਿਆ ਵਿੱਚ ਸਾਥੀਆਂ ਵੱਲੋਂ ਪੁਲਸ ਥਾਣੇ ਦਾ ਘਿਰਾਓ ਕੀਤਾ ਜਾਵੇਗਾ।ਇਸ ਦੌਰਾਨ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ।