HOLIDAY TOMORROW: ਡਿਪਟੀ ਕਮਿਸ਼ਨਰ ਵੱਲੋਂ 19 ਜਨਵਰੀ ਨੂੰ ਛੁੱਟੀ ਐਲਾਨੀ

 --19 ਜਨਵਰੀ ਨੂੰ ਜ਼ਿਲ੍ਹਾ ਬਰਨਾਲਾ ਵਿਚ ਸਥਾਨਕ ਛੁੱਟੀ ਐਲਾਨੀ

--ਸ਼ਹੀਦ ਸੇਵਾ ਸਿੰਘ ਠੀਕਰੀਵਾਲ ਜੀ ਦੇ ਸ਼ਹੀਦੀ ਦਿਹਾੜੇ ਮੱਦੇਨਜ਼ਰ ਕੀਤੀ ਛੁੱਟੀ


ਬਰਨਾਲਾ, 18 ਜਨਵਰੀ (ਜਾਬਸ ਆਫ ਟੁਡੇ ) 

ਜ਼ਿਲ੍ਹਾ ਬਰਨਾਲਾ ਵਿੱਚ 19 ਜਨਵਰੀ ਨੂੰ ਸਥਾਨਕ ਛੁੱਟੀ ਐਲਾਨੀ ਗਈ ਹੈ । ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਜੀ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1881 ਅਧੀਨ ਹੋਵੇਗੀ। ਸਰਕਾਰੀ, ਅਰਧ ਸਰਕਾਰੀ ਦਫਤਰਾਂ, ਸਰਕਾਰੀ /ਪ੍ਰਾਈਵੇਟ ਸਕੂਲਾਂ, ਕਾਲਜਾਂ, ਯੂਨੀਵਰਸਿਟੀ, ਵਿਦਿਅਕ ਅਦਾਰਿਆਂ, ਸਰਕਾਰੀ / ਪ੍ਰਾਈਵੇਟ ਦਫਤਰਾਂ, ਬੈਂਕਾ ਆਦਿ ਵਿਖੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 



ਇਹ ਹੁਕਮ ਵਿਦਿਅਕ ਅਦਾਰਿਆਂ, ਯੂਨੀਵਰਸਿਟੀਆਂ, ਬੋਰਡਾਂ, ਸਕੂਲਾਂ, ਕਾਲਜਾਂ ਆਦਿ ਜਿਨ੍ਹਾਂ ਵਿੱਚ ਪ੍ਰੀਖਿਆਵਾਂ ਚੱਲ ਰਹੀਆਂ ਹਨ, ਉੱਪਰ ਲਾਗੂ ਨਹੀਂ ਹੋਵੇਗਾ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends