ਇਸ ਵੇਲੇ ਜਦੋਂ ਪੰਜਾਬ ਦੇ ਪੜੇ ਲਿਖੇ ਨੌਜਵਾਨ ਰੁਜ਼ਗਾਰ ਲਈ ਸੜਕਾਂ 'ਤੇ ਕੂਕ ਰਹੇ ਹਨ ਤਾਂ ਠੀਕ ਉਸ ਵੇਲੇ ਪੰਜਾਬ ਸਰਕਾਰ ਵੱਲੋਂ “ਘਰ ਘਰ ਰੁਜ਼ਗਾਰ ਤਹਿਤ ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਫ਼ੈਸਲਾ ਲਿਆ ਜਾਵੇਗਾ।
CABINET MEETING: ਅੱਜ 18 ਜੂਨ ਨੂੰ ਪੇਸ਼ ਹੋਵੇਗੀ ਰਿਪੋਰਟ, ਪਹਿਲੀ ਤੋਂ ਲਾਗੂ ਹੋਵੇਗਾ ਤਨਖਾਹ ਕਮਿਸ਼ਨ
ਪੰਜਾਬ ਸਰਕਾਰ ਨੇ ਕਰੋੜਪਤੀ ਕਾਂਗਰਸੀ
ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ
ਨੌਕਰੀ ਦੇਣ ਲਈ ਰਾਹ ਪੱਧਰਾ ਕਰ ਦਿੱਤਾ
ਹੈ। ਪੰਜਾਬ ਕੈਬਨਿਟ ਦੀ ਭਲਕੇ ਹੋਣ
ਵਾਲੀ ਮੀਟਿੰਗ ਵਿੱਚ ਦੋ ਵੀਆਈਪੀ
ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਤੋਂ
ਮੋਹਰ ਲੱਗਣ ਦੀ ਸੰਭਾਵਨਾ ਹੈ। ਪੰਜਾਬ ਕੈਬਨਿਟ ਲਈ ਗ੍ਰਹਿ ਵਿਭਾਗ ਵਲੋਂ ਇਕ ਵਿਧਾਇਕ ਦੇ
ਪੁੱਤਰ ਨੂੰ
ਪੁਲੀਸ ਦਾ ਸਬ-ਇੰਸਪੈਕਟਰ/ ਇੰਸਪੈਕਟਰ
ਲਗਾਏ ਜਾਣ ਦਾ ਏਜੰਡਾ ਭੇਜਿਆ
ਗਿਆ ਹੈ, ਜਿਸ 'ਤੇ ਭਲਕੇ ਫ਼ੈਸਲਾ
ਹੋਵੇਗਾ।
ਇਸੇ ਤਰ੍ਹਾਂ ਮਾਲ ਵਿਭਾਗ ਵੱਲੋਂ ਕਾਂਗਰਸੀ ਵਿਧਾਇਕ ਦੇ
ਪੁੱਤਰ ਨੂੰ ਨਾਇਬ
ਤਹਿਸੀਲਦਾਰ ਲਗਾਏ ਜਾਣ ਦਾ ਏਜੰਡਾ
ਭੇਜਿਆ ਗਿਆ ਹੈ।
ਵੇਰਵਿਆਂ
ਅਨੁਸਾਰ
ਕਾਂਗਰਸੀ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਦੇ ਪਿਤਾ ਸਤਨਾਮ ਸਿੰਘ ਬਾਜਵਾ 1986-87
ਵਿੱਚ ਅਤਿਵਾਦੀਆਂ ਹੱਥੋਂ ਮਾਰੇ ਗਏ ਸਨ।
ਇਸ ਘਟਨਾ ਦੇ ਇਵਜ਼ ਵਜੋਂ ਸਰਕਾਰ ਹੁਣ ਵਿਧਾਇਕ ਦੇ ਲੜਕੇ ਨੂੰ ਨੌਕਰੀ ਦੇਣਾ
ਚਾਹੁੰਦੀ ਹੈ। ਸੂਤਰ ਦੱਸਦੇ ਹਨ ਕਿ ਹਿ
ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਇਸ ਵਿਧਾਇਕ ਦੇ ਪੁੱਤਰ ਨੂੰ ਨੌਕਰੀ ਦਿੱਤੇ
ਜਾਣ ’ਤੇ ਲਿਖਤੀ ਇਤਰਾਜ਼ ਵੀ ਲਗਾ
ਦਿੱਤਾ ਸੀ। ਏਜੰਡੇ ਅਨੁਸਾਰ ਹੁਣ ਇਸ
ਵਿਧਾਇਕ ਦੇ ਲੜਕੇ ਨੂੰ ਸਬ-
ਇੰਸਪੈਕਟਰ ਇੰਸਪੈਕਟਰ ਲਗਾਏ ਜਾਣ
ਦੀ ਗੱਲ ਆਖੀ ਗਈ ਹੈ। ਬਾਕੀ ਫੈਸਲਾ
ਕੈਬਨਿਟ ’ਤੇ ਛੱਡ ਦਿੱਤਾ ਗਿਆ ਹੈ।