ਪੰਜਾਬ ਸਰਕਾਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਦੇ ਚੇਅਰਮੈਨ ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 8 ਜੁਲਾਈ 2021 ਮਿਥੀ ਗਈ ਹੈ।
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਦੀ ਅਸਾਮੀ ਲਈ ਦਰਖਾਸਤ ਸੱਦਾਸੱਤਨਿਸ਼ਠਾ, ਉੱਚ ਸਮਰੱਥਾ ਅਤੇ ਪ੍ਰਸ਼ਾਸਕੀ ਤਜਰਬੇ ਵਾਲੇ ਮੰਨੇ-ਪ੍ਰਮੰਨੇ
ਵਿਅਕਤੀਆਂ ਤੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਦੀ ਇਕ
ਵਕੈਂਸੀ ਨੂੰ ਭਰਨ ਲਈ ਦਰਖਾਸਤਾਂ ਸੱਦੀਆਂ ਜਾਂਦੀਆਂ ਹਨ।
ਦਰਖਾਸਤ
ਕਰਦੇ ਸਮੇਂ ਹੇਠ ਲਿਖੇ ਪੁਆਇੰਟਸ ਨੂੰ ਧਿਆਨ ਵਿਚ ਰੱਖਿਆ ਜਾਵੇ:
(ਏ) ਬਿਨੈਕਾਰ ਉਸ ਦੇ ਪ੍ਰਤੀ ਮੁਲਤਵੀ ਕਿਸੇ ਵੀ ਸਿਵਲ, ਫੌਜਦਾਰੀ,
ਪ੍ਰਸ਼ਾਸਕੀ ਜਾਂ ਕਿਸੇ ਹੋਰ ਕਾਰਵਾਈ ਬਾਰੇ ਸਪਸ਼ਟ ਦਰਸਾਏ, ਜਿਸ ਦਾ ਉਸ
ਦੀ ਸੱਤਨਿਸ਼ਠਾ ਅਤੇ ਚਰਿੱਤਰ ਤੇ ਪ੍ਰਭਾਵ ਪੈਂਦਾ ਹੋਏ।
(ਬੀ) ਬਿਨੈਕਾਰ ਨੇ ਚੇਅਰਮੈਨ ਦੀ ਅਸਾਮੀ ਲਈ ਵਿਚਾਰਯੋਗ, ਭਾਰਤ
ਸਰਕਾਰ ਜਾਂ ਰਾਜ ਸਰਕਾਰ ਅਧੀਨ ਘੱਟੋ-ਘੱਟ 10 ਸਾਲਾਂ ਲਈ ਦਫਤਰ ਵਿਚ
ਕੰਮ ਕੀਤਾ ਹੋਵੇ।
(ਸੀ) ਬਿਨੈਕਾਰ ਦੀ 01.01.2021 ਨੂੰ 62 ਸਾਲ ਤੋਂ ਘੱਟ ਉਮਰ ਨਾ ਹੋਵੇ।
ਮੁਕੰਮਲ ਸਵੈ ਵੇਰਵੇ ਅਤੇ ਉਕਤ (ਏ) ਅਤੇ (ਬੀ) ਵਿਚ ਦਿੱਤੀ ਜਾਣਕਾਰੀ
ਸਣੇ ਦਰਖਾਸਤਾਂ 8.7.2021 ਨੂੰ ਬਾਦੁ. 5.00 ਵਜੇ ਤਕ ਸੈਕਰੇਟਰੀ ਪਰਸੋਨਲ,
ਪੰਜਾਬ ਸਰਕਾਰ ਪੀ.ਪੀ.3 ਬਰਾਂਚ, ਕਮਰਾ ਨੰ. 14, ਛੇਵੀਂ ਮੰਜ਼ਿਲ, ਪੰਜਾਬ
ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ ਦੇ ਦਫਤਰ ਵਿਚ ਪੁੱਜ ਜਾਣੀਆਂ
ਚਾਹੀਦੀਆਂ ਹਨ।